RBI ਦੀ ਸੈਂਡਬਾਕਸ ਯੋਜਨਾ ਦੇ ਤਹਿਤ 6 ਸੰਸਥਾਨਾਂ ਨੂੰ ਵਿੱਤੀ ਉਤਪਾਦਾਂ ਦੇ ਪਰੀਖਣ ਦੀ ਇਜਾਜ਼ਤ
Friday, Jan 06, 2023 - 05:43 PM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਰੈਗੂਲੇਟਰੀ ‘ਸੈਂਡਬਾਕਸ’ ਯੋਜਨਾ ਦੇ ਤਹਿਤ ਐੱਚ. ਐੱਸ. ਬੀ. ਸੀ. ਅਤੇ ਕ੍ਰੈਡਿਟਵਾਚ ਸਮੇਤ 6 ਸੰਸਥਾਨਾਂ ਨੂੰ ਵਿੱਤੀ ਧੋਖਾਦੇਹੀ ਨੂੰ ਰੋਕਣ/ਘੱਟ ਕਰਨ ਦੇ ਟੀਚੇ ਲਈ ਆਪਣੇ ਵਿੱਤੀ ਤਕਨਾਲੋਜੀ (ਫਿਨਟੈੱਕ) ਉਤਪਾਦਾਂ ਦੀ ਜਾਂਚ-ਪਰਖ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਸੰਸਥਾਨ ਚੌਥੇ ਸਮੂਹ ਦਾ ਹਿੱਸਾ ਹਨ। ਰੈਗੂਲੇਟਰੀ ਸੈਂਡਬਾਕਸ ਨੇ ਆਮ ਤੌਰ ’ਤੇ ਕੰਟਰੋਲਡ/ਪ੍ਰੀਖਣ ਵਾਲੇ ਰੈਗੂਲੇਟਰੀ ਮਾਹੌਲ ’ਚ ਨਵੇਂ ਉਤਪਾਦਾਂ ਅਤੇ ਸੇਵਾਵਾਂ ਦੇ ਸਿੱਧੇ ਪ੍ਰੀਖਣ ਨਾਲ ਹੁੰਦਾ ਹੈ। ਇਸ ’ਚ ਰੈਗੂਲੇਟਰ ਕੁੱਝ ਰਿਆਇਤਾਂ ਦੀ ਇਜਾਜ਼ਤ ਵੀ ਦੇ ਸਕਦਾ ਹੈ। ਰੈਗੂਲੇਟਰੀ ਸੈਂਡਬਾਕਸ ਦੇ ਤਹਿਤ ਆਰ. ਬੀ. ਆਈ. ਨੇ ਚੌਥੇ ਸਮੂਹ ਦੇ ਖੁੱਲ੍ਹਣ ਦਾ ਐਲਾਨ ਜੂਨ 2022 ’ਚ ਕੀਤਾ ਸੀ। ਇਸ ਲਈ ਉਸ ਨੂੰ 9 ਅਰਜ਼ੀਆਂ ਮਿਲੀਆਂ, ਜਿਨ੍ਹਾਂ ’ਚੋਂ 6 ਅਦਾਰਿਆਂ ਨੂੰ ‘ਟੈਸਟ ਫੇਸ’ ਲਈ ਚੁਣਿਆ ਗਿਆ।