ਸਰਕਾਰ ਦਾ ਵੱਡਾ ਕਦਮ, ਟੀਕਾ ਨਿਰਮਾਣ ਦੀ ਸਮਰੱਥਾ ਵਧਾਉਣ ਲਈ ਦੇਵੇਗੀ 4,500 ਕਰੋੜ ਰੁਪਏ

04/20/2021 1:09:58 PM

ਨਵੀਂ ਦਿੱਲੀ - 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਕੋਵਿਡ -19 ਟੀਕਾਕਰਨ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਸਪਲਾਈ ਨੂੰ ਤੇਜ਼ ਕਰਨ ਲਈ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) ਅਤੇ ਭਾਰਤ ਬਾਇਓਟੈਕ ਨੂੰ ਟੀਕੇ ਸਪਲਾਈ ਲਈ 4500 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਐਸ.ਆਈ.ਆਈ. ਜੁਲਾਈ ਤੱਕ ਸਰਕਾਰ ਨੂੰ 20 ਕਰੋੜ ਖੁਰਾਕਾਂ ਦੀ ਸਪਲਾਈ ਕਰੇਗੀ, ਜਦੋਂ ਕਿ ਭਾਰਤ ਬਾਇਓਟੈਕ ਨੇ 9 ਕਰੋੜ ਖੁਰਾਕਾਂ ਪਹੁੰਚਾਣੀਆਂ ਹਨ। ਇਸਦੇ ਲਈ ਕੀਮਤ 150 ਰੁਪਏ ਪ੍ਰਤੀ ਖੁਰਾਕ ਨਿਰਧਾਰਤ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਟੀਕੇ ਨਿਰਮਾਤਾਵਾਂ ਦੇ ਉਤਪਾਦਨ ਵਿਚ ਸਹਾਇਤਾ ਲਈ ਬੈਂਕ ਗਾਰੰਟੀ ਤੋਂ ਬਿਨਾਂ ਅਗਾਊਂ ਅਦਾਇਗੀ ਦੀ ਆਗਿਆ ਦੇਣ ਦੇ ਨਿਯਮਾਂ ਵਿਚ ਢਿੱਲ ਦਿੱਤੀ ਹੈ। ਇਸਦੇ ਤਹਿਤ ਐਸ.ਆਈ.ਆਈ. ਨੂੰ 3,000 ਕਰੋੜ ਰੁਪਏ ਪੇਸ਼ਗੀ ਵਜੋਂ ਅਤੇ ਭਾਰਤ ਬਾਇਓਟੈਕ ਨੂੰ ਤਕਰੀਬਨ 1,500 ਕਰੋੜ ਰੁਪਏ ਮਿਲਣਗੇ।

ਇਹ ਵੀ ਪੜ੍ਹੋ : IFFCO ਅਗਲੇ 15 ਦਿਨਾਂ ਵਿਚ ਸਥਾਪਤ ਕਰੇਗੀ ਚਾਰ ਆਕਸੀਜਨ ਪਲਾਂਟ, ਮੁਫਤ ਡਿਲਿਵਰੀ ਦੀ ਹੈ ਯੋਜਨਾ

ਉਦਯੋਗਿਕ ਅਦਾਰਿਆਂ ਤੋਂ ਟੀਕਾ ਖ਼ਰੀਦਣ ਦੀ ਮਿਲੀ ਮਨਜ਼ੂਰੀ

ਇਸ ਮਹੀਨੇ ਦੇ ਸ਼ੁਰੂ ਵਿਚ ਐਸ.ਆਈ.ਆਈ. ਦੇ ਸੀ.ਈ.ਓ. ਆਦਰ ਪੂਨਾਵਾਲਾ ਨੇ ਕਿਹਾ ਕਿ ਕੋਵਿਡ -19 ਟੀਕੇ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਕੰਪਨੀ ਨੂੰ ਲਗਭਗ 3,000 ਕਰੋੜ ਰੁਪਏ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਵਿਡ -19 ਤੋਂ ਬਚਾਅ ਲਈ ਟੀਕਾ ਲਗਵਾ ਸਕਣਗੇ। ਇਸਦੇ ਨਾਲ ਹੀ ਸਰਕਾਰ ਨੇ ਟੀਕਾਕਰਨ ਮੁਹਿੰਮ ਤਹਿਤ ਢਿੱਲ ਦਿੰਦੇ ਹੋਏ ਸੂਬਿਆਂ, ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਟੀਕੇ ਨਿਰਮਾਤਾਵਾਂ ਤੋਂ ਸਿੱਧੇ ਖ਼ੁਰਾਕ ਖਰੀਦਣ ਦੀ ਆਗਿਆ ਦੇ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਵਿਚਕਾਰ ਵੱਡੀ ਰਾਹਤ, ਸਰਕਾਰ ਨੇ ਘਟਾਈ Remdesivir ਦੀ ਕੀਮਤ

ਦੇਸ਼ ਵਿਚ ਲਗਾਤਾਰ ਵਧ ਰਹੇ ਕੋਵਿਡ-19 ਮਾਮਲੇ

ਭਾਰਤ ਵਿਚ ਇਕ ਦਿਨ ਵਿਚ 2,59,170 ਨਵੇਂ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤਕ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 1,53,21,089 ਹੋ ਗਈ ਹੈ, ਜਿਨ੍ਹਾਂ ਵਿਚੋਂ 20 ਲੱਖ ਤੋਂ ਵੱਧ ਲੋਕ ਇਲਾਜ ਅਧੀਨ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਮੰਗਲਵਾਰ ਸਵੇਰੇ ਅੱਠ ਵਜੇ ਦੇ ਤਾਜ਼ਾ ਅੰਕੜਿਆਂ ਅਨੁਸਾਰ 1,761 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁਲ ਗਿਣਤੀ 1,80,530 ਹੋ ਗਈ। ਦੇਸ਼ ਵਿਚ ਲਾਗ ਦੇ ਕੇਸਾਂ ਦੀ ਗਿਣਤੀ ਲਗਾਤਾਰ 41 ਵੇਂ ਦਿਨ ਵੱਧ ਗਈ ਹੈ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 20,31,977 ਹੋ ਗਈ ਹੈ ਜੋ ਕਿ ਸੰਕਰਮਣ ਦੇ ਕੁਲ ਮਾਮਲਿਆਂ ਦਾ 13.26 ਪ੍ਰਤੀਸ਼ਤ ਹੈ। ਸੰਕਰਮਿਤ ਲੋਕਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ ਡਿੱਗ ਕੇ 85.56 ਪ੍ਰਤੀਸ਼ਤ ਰਹਿ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਇਨ੍ਹਾਂ ਹਵਾਈ ਯਾਤਰੀਆਂ ਨੂੰ ਨਹੀਂ ਮਿਲੇਗੀ ਭੋਜਨ ਦੀ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News