ਆਨਲਾਈਨ ਗੇਮਿੰਗ ਕੰਪਨੀਆਂ ਤੋਂ 400 ਫ਼ੀਸਦੀ ਵਧਿਆ ਮਹੀਨਾਵਾਰ GST ਕੁਲੈਕਸ਼ਨ

Saturday, Feb 03, 2024 - 12:43 PM (IST)

ਆਨਲਾਈਨ ਗੇਮਿੰਗ ਕੰਪਨੀਆਂ ਤੋਂ 400 ਫ਼ੀਸਦੀ ਵਧਿਆ ਮਹੀਨਾਵਾਰ GST ਕੁਲੈਕਸ਼ਨ

ਨਵੀਂ ਦਿੱਲੀ (ਭਾਸ਼ਾ) - ਆਨਲਾਈਨ ਗੈਮਿੰਗ ਕੰਪਨੀਆਂ ਤੋਂ ਮਹੀਨਾਵਾਰ ਜੀਐੱਸਟੀ ਕੁਲੈਕਸ਼ਨ 400 ਫ਼ੀਸਦੀ ਤੋਂ ਵੱਧ ਕੇ ਲਗਭਗ 12,00 ਕਰੋੜ ਰੁਪਏ ਹੋ ਗਿਆ। ਇਸ ਸਬੰਧ ਵਿਚ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 1 ਅਕਤੂਬਰ ਤੋਂ ਆਨਲਾਈਨ ਗੈਮਿੰਗ ਪਲੇਟਫਾਰਮ 'ਤੇ 28 ਫ਼ੀਸਦੀ ਟੈਕਸ ਲਗਾਇਆ ਗਿਆ ਹੈ। ਜੀਐੱਸਟੀ ਕਾਉਂਸਿਲ ਨੇ ਪਿਛਲੇ ਸਾਲ ਅਗਸਤ ਵਿਚ ਸਪੱਸ਼ਟ ਕੀਤਾ ਸੀ ਕਿ ਆਨਲਾਈਨ ਗੈਮਿੰਗ ਕੰਪਨੀਆਂ ਨੂੰ ਆਪਣੇ ਪਲੇਟਫਾਰਮ 'ਤੇ ਲਗਾਏ ਜਾਣ ਵਾਲੇ ਸੱਟੇ ਦੇ ਪੂਰੇ ਫੇਸ ਵੈਲਿਊ 'ਤੇ 28 ਫ਼ੀਸਦੀ ਗੁਡਸ ਐਂਡ ਸਰਵਿਸਿਜ਼ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

ਇਹ ਵੀ ਪੜ੍ਹੋ - Paytm 'ਤੇ RBI ਦਾ ਵੱਡਾ ਐਕਸ਼ਨ: 29 ਫਰਵਰੀ ਤੋਂ ਬਾਅਦ ਬੰਦ ਹੋ ਜਾਣਗੀਆਂ ਬੈਂਕਿੰਗ ਸੇਵਾਵਾਂ

ਇਸ ਦੇ ਨਾਲ ਹੀ ਵਿਦੇਸ਼ੀ ਆਨਲਾਈਨ ਗੈਮਿੰਗ ਕੰਪਨੀਆਂ ਲਈ ਜੀਐੱਸਟੀ ਅਥਾਰਟੀ ਨਾਲ ਰਜਿਸਟਰ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ 'ਤੇ ਉਹਨਾਂ ਦੇ ਪੋਰਟਲ ਨੂੰ ਬਲਾਕ ਕਰ ਦਿੱਤਾ ਜਾਵੇਗਾ। ਜੀਐੱਸਟੀ ਕਾਨੂੰਨ ਵਿਚ ਸੋਧ 1 ਅਕਤੂਬਰ, 2023 ਤੋਂ ਬਾਅਦ ਲਾਗੂ ਹੋਇਆ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਅਕਤੂਬਰ ਤੋਂ ਬਾਅਦ ਆਨਲਾਈਨ ਗੇਮਿੰਗ ਕੰਪਨੀਆਂ ਤੋਂ ਜੀਐੱਸਟੀ ਮਾਲੀਆ ਕੁਲੈਕਸ਼ਨ ਵਿੱਚ ਵਾਧਾ ਹੋਇਆ ਹੈ। ਇਹ ਸੈਕਟਰ ਪਹਿਲਾਂ ਔਸਤਨ ਮਾਸਿਕ ਟੈਕਸ 225 ਕਰੋੜ ਰੁਪਏ ਅਦਾ ਕਰਦਾ ਸੀ, ਜੋ ਹੁਣ ਵਧ ਕੇ ਲਗਭਗ 1,200 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ - CEO ਬੈਜੂ ਰਵਿੰਦਰਨ ਨੂੰ ਅਹੁਦੇ ਤੋਂ ਹਟਾਉਣ ਦੀ ਸਾਜ਼ਿਸ਼ ਰਚ ਰਹੇ ਹਨ ਕੁਝ ਨਿਵੇਸ਼ਕ : Byju’s

GST ਅਧਿਕਾਰੀਆਂ ਨੇ ਪਿਛਲੇ ਸਾਲ ਵਿੱਤੀ ਸਾਲ 2022-23 ਅਤੇ 2023-24 ਦੌਰਾਨ 1.12 ਲੱਖ ਕਰੋੜ ਰੁਪਏ ਦੀ ਕਥਿਤ GST ਚੋਰੀ ਲਈ ਆਨਲਾਈਨ ਗੇਮਿੰਗ ਕੰਪਨੀਆਂ ਨੂੰ ਲਗਭਗ 71 ਕਾਰਨ ਦੱਸੋ ਨੋਟਿਸ ਭੇਜੇ ਸਨ। ਹਾਲਾਂਕਿ, ਅਕਤੂਬਰ 2023 ਤੋਂ ਬਾਅਦ ਕਿਸੇ ਵੀ ਵਿਦੇਸ਼ੀ ਆਨਲਾਈਨ ਗੇਮਿੰਗ ਕੰਪਨੀ ਨੇ ਦੇਸ਼ ਵਿੱਚ ਰਜਿਸਟਰ ਨਹੀਂ ਕੀਤਾ ਹੈ। ਅਧਿਕਾਰੀ ਨੇ ਕਿਹਾ, "ਇਹ ਵਿਦੇਸ਼ੀ ਕੰਪਨੀਆਂ ਆਪਣੇ ਵੀਪੀਐੱਨ ਬਦਲਦੀਆਂ ਰਹਿੰਦੀਆਂ ਹਨ ਅਤੇ ਬਲਾਕ ਹੋਣ 'ਤੇ ਆਪਣੇ ਵੈੱਬਸਾਈਟ ਦੇ ਪਤੇ ਬਦਲਦੀਆਂ ਰਹਿੰਦੀਆਂ ਹਨ।" ਇਹ ਇੱਕ ਚੁਣੌਤੀ ਹੈ ਜਿਸ ਦਾ ਟੈਕਸ ਅਧਿਕਾਰੀ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

rajwinder kaur

Content Editor

Related News