ਭਾਰਤ ਤੋਂ ਯੂਜ਼ਰ ਡਾਟਾ ਦੇ ਸਬੰਧ ’ਚ ਸਰਕਾਰ ਤੋਂ 40,300 ਬੇਨਤੀਆਂ ਪ੍ਰਾਪਤ ਹੋਈਆਂ : ਫੇਸਬੁੱਕ
Friday, May 21, 2021 - 09:15 AM (IST)
ਨਵੀਂ ਦਿੱਲੀ (ਭਾਸ਼ਾ) – ਫੇਸਬੁੱਕ ਨੇ ਕਿਹਾ ਕਿ 2020 ਦੀ ਦੂਜੀ ਛਿਮਾਹੀ ’ਚ ਯੂਜ਼ਰ ਡਾਟਾ ਦੇ ਸਬੰਧ ’ਚ ਭਾਰਤ ਸਰਕਾਰ ਵਲੋਂ ਉਸ ਨੂੰ 40,300 ਬੇਨਤੀਆਂ ਪ੍ਰਾਪਤ ਹੋਈਆਂ। ਫੇਸਬੁੱਕ ਦੀ ਨਵੀਂ ਪਾਰਦਰਸ਼ਿਤਾ ਰਿਪੋਰਟ ਮੁਤਾਬਕ ਇਹ ਅੰਕੜਾ ਇਸ ਤੋਂ ਪਹਿਲਾਂ ਜਨਵਰੀ-ਜੂਨ 2020 ਦੀ ਤੁਲਨਾ ’ਚ 13.3 ਫੀਸਦੀ ਜ਼ਿਆਦਾ ਹੈ।
ਇਸ ਦੌਰਾਨ ਸਰਕਾਰ ਤੋਂ ਇਸ ਤਰ੍ਹਾਂ ਦੀਆਂ 35,560 ਬੇਨਤੀਆਂ ਪ੍ਰਾਪਤੀਆਂ ਹੋਈਆਂ ਸਨ। ਅਮਰੀਕੀ ਸੋਸ਼ਲ ਮੀਡੀਆ ਕੰਪਨੀ ਨੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਨਿਰਦੇਸ਼ ਮੁਤਾਬਕ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੀ ਉਲੰਘਣਾ ਕਰਨ ’ਤੇ 2020 ਦੀ ਦੂਜੀ ਛਿਮਾਹੀ ’ਚ ਭਾਰਤ ’ਚ 878 ਸਮੱਗਰੀਆਂ ’ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ’ਚ ਸੂਬਾ ਅਤੇ ਜਨਤਕ ਵਿਵਸਥਾ ਦੀ ਸੁਰੱਖਿਆ ਖਿਲਾਫ ਸਮੱਗਰੀ ਪਾਉਣਾ ਸ਼ਾਮਲ ਹੈ।