ਫਿਊਚਰ ਐਂਟਰਪ੍ਰਾਈਜਿਜ਼ ਦੇ ‘ਸੰਭਾਵਿਤ’ ਖਰੀਦਦਾਰਾਂ ’ਚ ਰਿਲਾਇੰਸ ਰਿਟੇਲ ਸਮੇਤ 3 ਕੰਪਨੀਆਂ

07/12/2023 6:13:06 PM

ਨਵੀਂ ਦਿੱਲੀ (ਭਾਸ਼ਾ) - ਫਿਊਚਰ ਗਰੁੱਪ ਦੀ ਦਿਵਾਲੀਆ ਕੰਪਨੀ ਫਿਊਚਰ ਐਂਟਰਪ੍ਰਾਈਜਿਜ਼ ਦੇ ਸ਼ੇਅਰਾਂ ’ਚ ਬੁੱਧਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ’ਚ ਕਰੀਬ 7 ਫ਼ੀਸਦੀ ਦੀ ਤੇਜ਼ੀ ਆਈ ਅਤੇ ਭਾਅ 81 ਪੈਸੇ ’ਤੇ ਪਹੁੰਚ ਗਿਆ। ਸ਼ੇਅਰਾਂ ਵਿਚ ਇਹ ਤੂਫਾਨੀ ਤੇਜ਼ੀ ਕੰਪਨੀ ਨਾਲ ਜੁੜੀ ਇਕ ਖ਼ਬਰ ਕਾਰਣ ਆਈ ਹੈ। ਦਰਅਸਲ ਫਿਊਚਰ ਐਂਟਰਪ੍ਰਾਈਜਿਜ਼ ਨੂੰ ਖਰੀਦਣ ’ਚ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਸਮੇਤ 3 ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। 

ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ

ਦੱਸ ਦੇਈਏ ਕਿ ਰਿਲਾਇੰਸ ਰਿਟੇਲ, ਰਿਲਾਇੰਸ ਇੰਡਸਟ੍ਰੀਜ਼ ਦੀ ਸਹਾਇਕ ਕੰਪਨੀ ਹੈ। ਬੀਤੀ 27 ਫਰਵਰੀ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੇ ਕਿਸ਼ੋਰ ਬਿਆਨੀ ਦੇ ਫਿਊਚਰ ਐਂਟਰਪ੍ਰਾਈਜਿਜ਼ ਨੂੰ ਕਾਰਪੋਰੇਟ ਦਿਵਾਲੀਆਪਨ ਲਈ ਸਵੀਕਾਰ ਕਰ ਲਿਆ ਸੀ। ਕਿਸ਼ੋਰ ਬਿਆਨੀ ਵਲੋਂ ਪ੍ਰਮੋਟਡ ਫਿਊਚਰ ਗਰੁੱਪ ਦੀਆਂ 4 ਕੰਪਨੀਆਂ ਦਿਵਾਲੀਆ ਕਾਰਵਾਈ ’ਚੋਂ ਲੰਘ ਰਹੀਆਂ ਹਨ। ਇਹ ਕੰਪਨੀਆਂ-ਫਿਊਚਰ ਐਂਟਰਪ੍ਰਾਈਜਿਜ਼, ਫਿਊਚਰ ਰਿਟੇਲ ਲਿਮਟਿਡ, ਫਿਊਚਰ ਲਾਈਫਸਟਾਈਲਸ ਫੈਸ਼ਨ ਲਿਮਟਿਡ ਅਤੇ ਫਿਊਚਰ ਸਪਲਾਈ ਚੇਨ ਲਿਮਟਿਡ ਹਨ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਕਿਹੜੀਆਂ ਹਨ 3 ਕੰਪਨੀਆਂ
ਫਿਊਚਰ ਐਂਟਰਪ੍ਰਾਈਜਿਜ਼ ਨੂੰ ਕਾਰਪੋਰੇਟ ਦਿਵਾਲੀਆਪਨ ਪ੍ਰਕਿਰਿਆ ਦੇ ਤਹਿਤ ਰਿਲਾਇੰਸ ਰਿਟੇਲ ਤੋਂ ਇਲਾਵਾ ਜਿੰਦਲ (ਇੰਡੀਆ) ਲਿਮਟਿਡ ਅਤੇ ਜੀ. ਬੀ. ਟੀ. ਐੱਲ. ਲਿਮਟਿਡ ਤੋਂ ਸਲਿਊਸ਼ਨ ਯੋਜਨਾਵਾਂ ਪ੍ਰਾਪਤ ਹੋਈਆਂ ਹਨ। ਨਵੇਂ ਨਿਯੁਕਤ ਸਲਿਊਸ਼ਨ ਪੇਸ਼ੇਵਰ (ਆਰ. ਪੀ.) ਏਵਿਲ ਮੈਨੇਜੇਸ ਨੇ ਇਨ੍ਹਾਂ ਤਿੰਨ ਕੰਪਨੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਸਲਿਊਸ਼ਨਲ ਪ੍ਰੋਫੈਸ਼ਨਲ ਨੇ ਕਰਜ਼ਦਾਤਿਆਂ ਦੇ 12,265 ਕਰੋੜ ਰੁਪਏ ਦੇ ਵੈਰੀਫਾਈਡ ਕਲੇਮ ਅਤੇ ਫਿਕਸਡ ਡਿਪਾਜ਼ਿਟ ਧਾਰਕਾਂ ਦੇ 23 ਕਰੋੜ ਰੁਪਏ ਦੇ ਦਾਅਵਿਆਂ ਨੂੰ ਸਵੀਕਾਰ ਕੀਤਾ ਹੈ। ਦੱਸ ਦੇਈਏ ਕਿ ਫਿਊਚਰ ਐਂਟਰਪ੍ਰਾਈਜਿਜ਼ ਤੋਂ ਸੈਂਟਬੈਂਕ ਫਾਈਨਾਂਸ਼ੀਅਲ ਸਰਵਿਸਿਜ਼ ਨੇ ਸਭ ਤੋਂ ਵੱਧ 3,344 ਕਰੋੜ ਰੁਪਏ ਦਾ ਦਾਅਵਾ ਦਾਇਰ ਕੀਤਾ ਹੈ। ਇਸ ਤੋਂ ਬਾਅਦ ਐਕਸਿਸ ਟਰੱਸਟੀ ਸਰਵਿਸਿਜ਼ ਨੇ 1,341 ਕਰੋੜ ਅਤੇ ਵਿਸਟ੍ਰਾ ਆਈ. ਟੀ. ਸੀ. ਐੱਲ. (ਇੰਡੀਆ) ਨੇ 210 ਕਰੋੜ ਰੁਪਏ ਦਾ ਦਾਅਵਾ ਕੀਤਾ।

ਇਹ ਵੀ ਪੜ੍ਹੋ :  ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News