PM ਵਿਸ਼ਵਕਰਮਾ ਯੋਜਨਾ ਲਈ ਲਗਭਗ 26 ਮਿਲੀਅਨ ਬਿਨੈਕਾਰਾਂ ਨੇ ਕੀਤਾ ਅਪਲਾਈ

Monday, Nov 04, 2024 - 11:52 AM (IST)

PM ਵਿਸ਼ਵਕਰਮਾ ਯੋਜਨਾ ਲਈ ਲਗਭਗ 26 ਮਿਲੀਅਨ ਬਿਨੈਕਾਰਾਂ ਨੇ ਕੀਤਾ ਅਪਲਾਈ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦੇਸ਼ ਵਿਚ ਰਵਾਇਤੀ ਸ਼ਿਲਪਕਾਰਾਂ ਅਤੇ ਕਾਰੀਗਰਾਂ ਦੇ ਕਲਿਆਣ ਲਈ PM ਵਿਸ਼ਵਕਰਮਾ ਸਕੀਮ ਲਾਗੂ ਕੀਤੀ ਸੀ। ਸ਼ੁੱਕਰਵਾਰ ਨੂੰ ਵਿਸ਼ਵਕਰਮਾ ਪੂਜਾ ਮੌਕੇ ਇੱਥੇ ਕੇਂਦਰ ਦੀ ਪ੍ਰਮੁੱਖ ਯੋਜਨਾ PM ਵਿਸ਼ਵਕਰਮਾ ਦੇ ਪ੍ਰਦਰਸ਼ਨ 'ਤੇ ਇੱਕ ਨਜ਼ਰ ਮਾਰੀ ਗਈ। ਜਿਸ ਤੋਂ ਇਸ ਸਕੀਮ ਦਾ ਲਾਭ ਲੈਣ ਵਾਲਿਆਂ ਵਿਚ ਵੱਡਾ ਵਾਧਾ ਦੇਖਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹਿੰਦੂਆਂ 'ਤੇ ਹਮਲੇ ਦੀ ਭਾਰਤੀ ਕਮਿਸ਼ਨ ਨੇ ਜਤਾਈ ਨਾਰਾਜ਼ਗੀ , ਸਿੱਖ ਭਾਈਚਾਰਾ ਵੀ ਸਮਰਥਨ 'ਚ ਆਇਆ ਸਾਹਮਣੇ

ਹੁਣ ਤੱਕ ਕੁੱਲ 25.8 ਮਿਲੀਅਨ ( 2 ਕਰੋੜ 58 ਲੱਖ) ਅਰਜ਼ੀਆਂ ਜਮ੍ਹਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 2.37 ਮਿਲੀਅਨ ਬਿਨੈਕਾਰਾਂ ਨੇ ਤਿੰਨ-ਪੜਾਵੀ ਤਸਦੀਕ ਪ੍ਰਕਿਰਿਆ ਤੋਂ ਬਾਅਦ ਸਫਲਤਾਪੂਰਵਕ ਰਜਿਸਟਰ ਕੀਤਾ ਹੈ। ਲਗਭਗ 10 ਲੱਖ ਰਜਿਸਟਰਡ ਲੋਕਾਂ ਨੇ ਆਪਣੇ ਕਿੱਤੇ ਲਈ ਢੁਕਵੇਂ ਆਧੁਨਿਕ ਟੂਲ ਖਰੀਦਣ ਲਈ ਈ-ਵਾਉਚਰ ਰਾਹੀਂ 15,000 ਰੁਪਏ ਤੱਕ ਦੇ ਟੂਲਕਿੱਟ ਪ੍ਰੋਤਸਾਹਨ ਪ੍ਰਾਪਤ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News