ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਸਸਤੀ ਹੋਣ ਜਾ ਰਹੀ ਹੈ ਰਸੋਈ ਗੈਸ, CNG
Wednesday, Sep 30, 2020 - 10:02 PM (IST)
ਨਵੀਂ ਦਿੱਲੀ— ਸੀ. ਐੱਨ. ਜੀ. ਅਤੇ ਘਰਾਂ 'ਚ ਖਾਣਾ ਪਕਾਉਣ 'ਚ ਇਸਤੇਮਾਲ ਹੋਣ ਵਾਲੀ ਪੀ. ਐੱਨ. ਜੀ. ਕੀਮਤਾਂ 'ਚ ਜਲਦ ਹੀ ਵੱਡੀ ਕਮੀ ਹੋ ਸਕਦੀ ਹੈ। ਇਸ ਦੀ ਵਜ੍ਹਾ ਹੈ ਕਿ ਸਰਕਾਰ ਨੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ 25 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਸ ਨਾਲ ਕੁਦਰਤੀ ਗੈਸ ਦੀ ਕੀਮਤ 1.79 ਡਾਲਰ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਪੈਟਰੋਲੀਅਮ ਮੰਤਰਾਲਾ ਦੇ ਪੀ. ਪੀ. ਏ. ਸੀ. ਨੇ ਕਿਹਾ ਕਿ ਕੁਦਰਤੀ ਗੈਸ ਦੇ ਮੁੱਲ ਮੌਜੂਦਾ 2.39 ਡਾਲਰ ਤੋਂ ਘਟਾ ਕੇ 1.79 ਡਾਲਰ ਪ੍ਰਤੀ ਦਸ ਲੱਖ ਬ੍ਰਿਟਿਸ਼ ਥਰਮਲ ਯੂਨਿਟ (ਐੱਮ. ਬੀ. ਟੀ. ਯੂ.) ਕਰ ਦਿੱਤੇ ਗਏ ਹਨ।
ਇਹ ਨਵੇਂ ਮੁੱਲ ਪਹਿਲੀ ਅਕਤੂਬਰ ਤੋਂ 6 ਮਹੀਨਿਆਂ ਲਈ ਲਾਗੂ ਹੋਣਗੇ, ਉਸ ਤੋਂ ਬਾਅਦ ਫਿਰ ਸਮੀਖਿਆ ਕੀਤੀ ਜਾਵੇਗੀ। ਸਰਕਾਰ ਵੱਲੋਂ ਕੀਤੀ ਗਈ ਇਸ ਕਟੌਤੀ ਨਾਲ ਸਰਕਾਰੀ ਖੇਤਰ ਦੀ ਗੈਸ ਉਤਪਾਦਕ ਓ. ਐੱਨ. ਜੀ. ਸੀ. ਅਤੇ ਆਇਲ ਇੰਡੀਆ ਦੇ ਮਾਲੀਏ 'ਤੇ ਪੈਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ- ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਕੱਲ ਤੋਂ ਬਦਲੇਗਾ ਇਹ ਨਿਯਮ ► 1700 ਰੁ: ਡਿੱਗੀ ਚਾਂਦੀ, ਸੋਨੇ 'ਚ ਵੀ ਗਿਰਾਵਟ, ਵੇਖੋ ਤਾਜ਼ਾ ਮੁੱਲ
ਇਸ ਤੋਂ ਇਲਾਵਾ ਡੂੰਘੇ ਸਮੁੰਦਰ ਖੇਤਰਾਂ 'ਚੋਂ ਗੈਸ ਦਾ ਉਤਪਾਦਨ ਕਰਨ ਵਾਲੇ ਉਤਪਾਦਕਾਂ ਲਈ ਵੀ ਗੈਸ ਦਾ ਮੁੱਲ 5.61 ਡਾਲਰ ਤੋਂ ਘਟਾ ਕੇ 4.06 ਡਾਲਰ ਪ੍ਰਤੀ ਐੱਮ. ਬੀ. ਟੀ. ਯੂ. ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਦੇਸ਼ 'ਚ ਕੁਦਰਤੀ ਗੈਸ ਦੇ ਮੁੱਲ ਹਰ 6 ਮਹੀਨਿਆਂ ਪਿੱਛੋਂ ਨਿਰਧਾਰਤ ਕੀਤੇ ਜਾਂਦੇ ਹਨ। ਇਹ ਮੁੱਲ ਅਮਰੀਕਾ, ਕੈਨੇਡਾ ਅਤੇ ਰੂਸ ਵਰਗੇ ਗੈਸ ਸਰਪਲੱਸ ਵਾਲੇ ਦੇਸ਼ਾਂ 'ਚ ਚੱਲ ਰਹੇ ਮੁੱਲ ਦੇ ਆਧਾਰ 'ਤੇ ਨਿਰਧਾਰਤ ਕੀਤੇ ਜਾਂਦੇ ਹਨ।
ਕੁਦਰਤੀ ਗੈਸ ਦਾ ਇਸਤੇਮਾਲ ਬਿਜਲੀ ਘਰਾਂ, ਖਾਦ ਕਾਰਖਨਿਆਂ ਤੇ ਵਾਹਨਾਂ ਲਈ ਸੀ. ਐੱਨ. ਜੀ. ਬਣਾਉਣ 'ਚ ਕੀਤਾ ਜਾਂਦਾ ਹੈ। ਕੁਦਰਤੀ ਗੈਸ ਦੇ ਮੁੱਲ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਣ ਨਾਲ ਜਿੱਥੇ ਓ. ਐੱਨ. ਜੀ. ਸੀ. ਅਤੇ ਆਇਲ ਇੰਡੀਆ ਵਰਗੇ ਪ੍ਰਮੁੱਖ ਗੈਸ ਉਤਪਾਦਕ ਕੰਪਨੀਆਂ ਨੂੰ ਮਾਲੀਏ 'ਚ ਨੁਕਸਾਨ ਹੋਵੇਗਾ, ਉੱਥੇ ਹੀ ਦੂਜੇ ਪਾਸੇ ਬਿਜਲੀ ਕਾਰਖਾਨਿਆਂ ਦੀ ਉਤਪਾਦਨ ਲਾਗਤ ਘੱਟ ਹੋਵੇਗੀ। ਸੀ. ਐੱਨ. ਜੀ. ਅਤੇ ਪਾਈਪ ਜ਼ਰੀਏ ਘਰਾਂ 'ਚ ਪਹੁੰਚਣ ਵਾਲੀ ਕੁਦਰਤੀ ਗੈਸ ਦੇ ਮੁੱਲ ਘੱਟ ਹੋਣਗੇ।
ਇਹ ਵੀ ਪੜ੍ਹੋ- ਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ 'ਚ ਕਮਾ ਸਕੋਗੇ 4 ਲੱਖ ਵਿਆਜ ►ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ, ਪਾਬੰਦੀ ਵਧੀ