ਟਾਟਾ ਮੋਟਰਜ਼ ਨੇ ਬਾਜ਼ਾਰ ''ਚ ਉਤਾਰੀ ਨਵੀਂ ਸਫਾਰੀ, ਇੰਨੇ ਤੋਂ ਸ਼ੁਰੂ ਕੀਮਤ
Monday, Feb 22, 2021 - 05:02 PM (IST)
ਨਵੀਂ ਦਿੱਲੀ- ਸਫਾਰੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਨਵੀਂ ਐੱਸ. ਯੂ. ਵੀ. ਸਫਾਰੀ ਬਾਜ਼ਾਰ ਵਿਚ ਉਤਾਰ ਦਿੱਤੀ ਹੈ। ਇਸ ਦੀ ਕੀਮਤ 14.96 ਲੱਖ ਰੁਪਏ ਤੋਂ ਸ਼ੁਰੂ ਹੈ।
ਇਸ ਤੋਂ ਪਹਿਲੀ ਸਫਾਰੀ 1998 ਵਿਚ ਪੇਸ਼ ਕੀਤੀ ਗਈ ਸੀ, ਜੋ ਕਾਫ਼ੀ ਲੋਕ ਪ੍ਰਸਿੱਧ ਰਹੀ ਸੀ। ਟਾਟਾ ਮੋਟਰਜ਼ ਨੇ ਉਸੇ ਲੋਕਪ੍ਰਿਯਤਾ ਨੂੰ ਫਿਰ ਤੋਂ ਹਾਸਲ ਕਰਨ ਲਈ ਨਵੀਂ ਸਫਾਰੀ ਪੇਸ਼ ਕੀਤੀ ਹੈ।
ਕੰਪਨੀ ਵੱਲੋਂ ਨਵੀਂ ਸਫਾਰੀ ਦੀ ਕੀਮਤ 14.69 ਲੱਖ ਰੁਪਏ ਤੋਂ 21.45 ਲੱਖ ਰੁਪਏ ਤੱਕ ਰੱਖੀ ਗਈ ਹੈ। ਇਸ ਦੇ ਐਡਵੈਂਚਰ ਸੰਸਕਰਣ ਦੀ ਕੀਮਤ 20.2 ਲੱਖ ਰੁਪਏ ਤੋਂ 21.45 ਲੱਖ ਰੁਪਏ ਵਿਚਕਾਰ ਹੋਵੇਗੀ। ਕੰਪਨੀ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਸਾਲਾਂ ਤੋਂ ਕੰਪਨੀ ਨੇ ਕਈ ਬ੍ਰਾਂਡ ਪੇਸ਼ ਕੀਤੇ ਹਨ।
ਇਹ ਵੀ ਪੜ੍ਹੋ- WhatsApp ਦੀ ਨਵੀਂ ਪਾਲਿਸੀ, ਯੂਜ਼ਰਜ਼ ਨੂੰ ਲੱਗਣ ਵਾਲਾ ਹੈ ਇਹ ਝਟਕਾ
ਉਨ੍ਹਾਂ ਕਿਹਾ ਕਿ ਸਾਨੂੰ ਨਵੀਂ ਸਫਾਰੀ ਨੂੰ ਨਵੇਂ ਅਵਤਾਰ ਵਿਚ ਲਿਆ ਕੇ ਬਹੁਤ ਖ਼ੁਸ਼ੀ ਹੈ। ਚੰਦਰਸ਼ੇਖਰਨ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਟਾਟਾ ਮੋਟਰਜ਼ ਅਤੇ ਜਗੁਆਰ ਲੈਂਡ ਰੋਵਰ ਦੋਹਾਂ ਨੇ ਸਹਿਯੋਗ ਕਰਕੇ ਭਾਰਤੀ ਗਾਹਕਾਂ ਲਈ ਸਰਬੋਤਮ ਗੱਡੀ ਲਿਆਉਣ ਵਿਚ ਮਦਦ ਕੀਤੀ ਹੈ। ਨਵੀਂ ਸਫਾਰੀ ਲੈਂਡ ਰੋਵਰ ਦੇ ਡੀ8 ਪਲੇਟਫਾਰਮ 'ਤੇ ਆਧਾਰਿਤ ਹੈ। ਕੰਪਨੀ ਦੀ ਹੈਰੀਅਰ ਐੱਸ. ਯੂ. ਵੀ. ਇਸੇ ਪਲੇਟਫਾਰਮ 'ਤੇ ਬਣਾਈ ਗਈ ਹੈ। ਨਵੀਂ ਸਫਾਰੀ ਛੇ ਅਤੇ ਸੱਤ ਸੀਟਾਂ ਵਿਚ ਉਪਲਬਧ ਹੈ। ਇਸ ਵਿਚ 6 ਸਪੀਡ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਬਦਲਾਂ ਦੇ ਨਾਲ ਹੀ ਪੈਨੋਰਮਿਕ ਸਨਰੂਫ਼, ਮਲਟੀ ਡਰਾਈਵ ਮੋਡਸ ਵਰਗੇ ਫ਼ੀਚਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ 'ਚ ਵੀ 100 ਰੁ: 'ਤੇ ਪਹੁੰਚ ਸਕਦਾ ਹੈ ਪੈਟਰੋਲ