1400 ਰੁਪਏ ਟੁੱਟਿਆ Gold, ਚਾਂਦੀ ਵੀ ਹੋਈ 4200 ਰੁਪਏ ਸਸਤੀ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ ਕੀਮਤ

Saturday, Dec 14, 2024 - 12:52 PM (IST)

1400 ਰੁਪਏ ਟੁੱਟਿਆ Gold, ਚਾਂਦੀ ਵੀ ਹੋਈ 4200 ਰੁਪਏ ਸਸਤੀ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣੋ ਕੀਮਤ

ਨਵੀਂ ਦਿੱਲੀ (ਭਾਸ਼ਾ) – ਗਹਿਣਾ ਵਿਕ੍ਰੇਤਾਵਾਂ ਅਤੇ ਸਟਾਕਿਸਟਾਂ ਦੀ ਭਾਰੀ ਬਿਕਵਾਲੀ ਕਾਰਨ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨਾ 1,400 ਰੁਪਏ ਟੁੱਟ ਕੇ 80,000 ਰੁਪਏ ਤੋਂ ਹੇਠਾਂ ਆ ਗਿਆ, ਜਦਕਿ ਚਾਂਦੀ ’ਚ 4,200 ਰੁਪਏ ਦੀ ਗਿਰਾਵਟ ਆਈ। ਅਖਿਲ ਭਾਰਤੀ ਸਰਾਫਾ ਸੰਘ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :    Zomato ਨੂੰ ਝਟਕਾ! ਸਰਕਾਰ ਨੇ ਭੇਜਿਆ 803 ਕਰੋੜ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਕਾਰੋਬਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰਾਂ ’ਚ ਕਮਜ਼ੋਰ ਰੁਖ ਨਾਲ ਸਰਾਫਾ ਕੀਮਤਾਂ ’ਤੇ ਭਾਰੀ ਦਬਾਅ ਰਿਹਾ। 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,400 ਰੁਪਏ ਡਿੱਗ ਕੇ 79,500 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ 4,200 ਰੁਪਏ ਡਿੱਗ ਕੇ 93,800 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਹ ਦਸੰਬਰ ਮਹੀਨੇ ’ਚ ਸਭ ਤੋਂ ਵੱਡੀ ਗਿਰਾਵਟ ਹੈ। 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 1,400 ਰੁਪਏ ਦੀ ਗਿਰਾਵਟ ਨਾਲ 79,100 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ, ਜਦੋਂ ਕਿ ਪਿਛਲੇ ਦਿਨ ਇਸ ਦੀ ਕੀਮਤ 80,500 ਰੁਪਏ ਪ੍ਰਤੀ 10 ਗ੍ਰਾਮ ਸੀ।

ਇਹ ਵੀ ਪੜ੍ਹੋ :     RBI Bomb Threat: : RBI ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਮਿਲੀ ਮੇਲ

ਐੱਲ. ਕੇ. ਪੀ. ਸਕਿਓਰਿਟੀਜ਼ ਦੇ ਉੱਪ ਪ੍ਰਧਾਨ (ਖੋਜ ਵਿਸ਼ਲੇਸ਼ਕ) ਜਤਿਨ ਤ੍ਰਿਵੇਦੀ ਨੇ ਕਿਹਾ,‘ਅਮਰੀਕਾ ’ਚ ਉਤਪਾਦਕ ਮੁੱਲ ਸੂਚਕ ਅੰਕ (ਪੀ. ਪੀ. ਆਈ.) ’ਚ ਗਿਰਾਵਟ ਅਤੇ ਹਫਤਾਵਾਰੀ ਬੇਰੋਜ਼ਗਾਰੀ ਦਾਅਵਿਆਂ ’ਚ ਵਾਧੇ ਤੋਂ ਬਾਅਦ ਮੁਨਾਫਾ ਵਸੂਲੀ ਤੇਜ਼ ਹੋਣ ਨਾਲ ਸੋਨੇ ’ਚ ਤੇਜ਼ ਬਿਕਵਾਲੀ ਦੇਖੀ ਗਈ। ਇਸ ਨਾਲ ਕਾਮੈਕਸ (ਜਿੰਸ ਬਾਜ਼ਾਰ) ’ਚ ਸੋਨੇ ਦੀ ਕੀਮਤ ਘਟ ਕੇ 2,670 ਡਾਲਰ ਪ੍ਰਤੀ 10 ਗ੍ਰਾਮ ਰਹਿ ਗਈ।’ ਕਾਮੈਕਸ ਸੋਨਾ ਵਾਅਦਾ 18.60 ਡਾਲਰ ਪ੍ਰਤੀ ਔਂਸ ਦੀ ਗਿਰਾਵਟ ਨਾਲ 2690.80 ਡਾਲਰ ਪ੍ਰਤੀ ਔਂਸ ’ਤੇ ਆ ਗਿਆ।

ਇਹ ਵੀ ਪੜ੍ਹੋ :     ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਡਾਲਰ ’ਚ ਸੁਧਾਰ ਅਤੇ ਅਮਰੀਕਾ ’ਚ ਮਿਲੇ-ਜੁਲੇ ਮੈਕਰੋ ਇਕਨਾਮਿਕ ਡਾਟਾ ਨੇ ਵਪਾਰੀਆਂ ਨੂੰ ਫੈੱਡਰਲ ਰਿਜ਼ਰਵ ਦੀ ਸਾਲ ਦੀ ਆਖਰੀ ਨੀਤੀ ਬੈਠਕ ਤੋਂ ਪਹਿਲਾਂ ਮੁਨਾਫਾ ਵਸੂਲੀ ਲਈ ਪ੍ਰੇਰਿਤ ਕੀਤਾ, ਜਿਸ ਕਾਰਨ ਸ਼ੁੱਕਰਵਾਰ ਨੂੰ ਸੋਨੇ ’ਚ ਗਿਰਾਵਟ ਆਈ।

ਅੰਕੜੇ ਜਾਰੀ ਹੋਣ ਤੋਂ ਬਾਅਦ ਵੀ ਕਾਰੋਬਾਰੀ ਅਗਲੇ ਹਫਤੇ ਦੀ ਫੈੱਡਰਲ ਰਿਜ਼ਰਵ ਦੀ ਬੈਠਕ ’ਚ ਮੁੱਖ ਵਿਆਜ ਦਰ ’ਚ 0.25 ਫੀਸਦੀ ਦੀ ਕਟੌਤੀ ਦਾ ਅੰਦਾਜ਼ਾ ਲਗਾ ਰਹੇ ਹਨ ਪਰ ਅਗਲੇ ਸਾਲ ਲਈ ਕਰੰਸੀ ਨੀਤੀ ਦਾ ਰਾਹ ਬਹੁਤ ਜ਼ਿਆਦਾ ਬੇਯਕੀਨੀ ਵਾਲਾ ਬਣਿਆ ਹੋਇਆ ਹੈ। ਚਾਂਦੀ 1.42 ਫੀਸਦੀ ਦੀ ਗਿਰਾਵਟ ਨਾਲ 31.17 ਡਾਲਰ ਪ੍ਰਤੀ ਔਂਸ ’ਤੇ ਰਹੀ।

ਇਹ ਵੀ ਪੜ੍ਹੋ :      LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News