ਆਨੰਦ ਮਹਿੰਦਰਾ ਦੇ ਇਸ ਸਵਾਲ ਦਾ ਦਿਓ ਜਵਾਬ, ਮਿਲੇਗਾ ਇਨਾਮ

12/7/2020 4:03:22 PM

ਨਵੀਂ ਦਿੱਲੀ : ਦੇਸ਼ ਦੇ ਦਿੱਗਜ ਕਾਰੋਬਾਰੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ। ਖ਼ਾਸ ਕਰਕੇ ਟਵਿਟਰ 'ਤੇ ਉਹ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਵੀ ਆਨੰਦ ਮਹਿੰਦਰਾ ਨੇ ਟਵਿਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਦਾ ਠੀਕ ਜਵਾਬ ਦੇਣ ਵਾਲੇ ਨੂੰ ਉਹ ਇਨਾਮ ਵਿਚ ਜਾਵਾ ਬਾਈਕ ਜੈਕੇਟ ਦੇਣਗੇ।

ਇਹ ਵੀ ਪੜ੍ਹੋ: ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਰੋਕਿਆ

 


ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਆਨੰਦ ਮਹਿੰਦਰਾ ਨੇ ਟਵੀਟ ਕੀਤਾ, 'ਤੁਹਾਡੇ ਲਈ ਸੰਡੇ ਕੁਇਜ਼।  ਹਾਲ ਦੇ ਹੀ ਦਿਨਾਂ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਗਲੋਬਲ ਪੱਧਰ 'ਤੇ ਪਾਲਿਟੀਕਲ ਅਤੇ ਇਕੋਨਾਮਿਕ ਖੇਤਰਾਂ ਵਿਚ ਪਰਚਮ ਲਹਿਰਾਇਆ ਹੈ। ਤਸਵੀਰ ਵਿਚ ਦਿੱਤੇ ਗਏ 12 ਲੋਕਾਂ ਵਿਚੋਂ ਕਿੰਨਿਆਂ ਦਾ ਨਾਮ ਤੁਸੀਂ ਦੱਸ ਸਕਦੇ ਹੋ? ਠੀਕ ਜਵਾਬ ਦੇਣ ਵਾਲਿਆਂ ਵਿਚੋਂ ਇਕ ਨੂੰ ਜਾਵਾ ਬਾਈਕ ਜੈਕੇਟ (ਯੂਨਿਸੈਕਸ) ਮਿਲੇਗੀ।

ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ

PunjabKesari


cherry

Content Editor cherry