ਪੰਜਾਬ ਸਣੇ ਦੇਸ਼ ਭਰ ''ਚ 12,000 ਤੋਂ ਵੀ ਵੱਧ ਕੰਪਨੀਆਂ ''ਤੇ ਲਟਕੇ ਪੱਕੇ ਤਾਲੇ

Thursday, May 13, 2021 - 06:05 PM (IST)

ਚੰਡੀਗੜ੍ਹ- ਪਿਛਲੇ ਸਾਲ ਮਾਰਚ ਤੋਂ ਕੋਰੋਨਾ ਮਹਾਮਾਰੀ ਤਾਲਾਬੰਦੀ ਦੇ ਮੱਦੇਨਜ਼ਰ ਆਰਥਿਕ ਸਰਗਮੀਆਂ ਬੁਰੀ ਤਰ੍ਹਾਂ ਤਹਿਸ-ਨਹਿਸ ਹੋਈਆਂ ਹਨ। ਉੱਤਰੀ ਭਾਰਤ ਵਿਚ ਵਿੱਤੀ ਸਾਲ 2020-21 ਵਿਚ 1,107 ਕੰਪਨੀਆਂ ਬੰਦ ਹੋ ਗਈਆਂ ਹਨ। ਹਾਲਾਂਕਿ, ਵਿੱਤੀ ਸਾਲ 2019-20 ਵਿਚ 3,380 ਕੰਪਨੀਆਂ ਨੇ ਕੰਮ ਬੰਦ ਕੀਤਾ ਸੀ। ਦੇਸ਼ ਭਰ ਵਿਚ ਤਕਰੀਬਨ 12,930 ਕੰਪਨੀਆਂ ਨੇ ਕੰਮ ਬੰਦ ਕੀਤਾ ਹੈ।

ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ (ਐੱਮ. ਸੀ. ਏ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਵਿੱਤੀ ਸਾਲ 2020-21 ਵਿਚ ਸਭ ਤੋਂ ਵੱਧ 643 ਕੰਪਨੀਆਂ ਹਰਿਆਣਾ ਵਿਚ, ਫਿਰ ਦੂਜੇ ਨੰਬਰ 'ਤੇ 315 ਪੰਜਾਬ ਵਿਚ ਅਤੇ 192 ਹਿਮਾਚਲ ਪ੍ਰਦੇਸ਼ ਵਿਚ ਬੰਦ ਹੋਈਆਂ ਹਨ।

ਇਹ ਵੀ ਪੜ੍ਹੋ- ਬਾਜ਼ਾਰ 'ਚ ਸਸਤਾ ਪ੍ਰੋਜੈਕਟਰ ਲਾਂਚ, ਘਰ 'ਚ ਹੀ ਲਓ ਸਿਲਵਰ ਸਕ੍ਰੀਨ ਦਾ ਮਜ਼ਾ

PunjabKesari

ਚੰਡੀਗੜ੍ਹ ਵਿਚ 164 ਕੰਪਨੀਆਂ ਨੇ ਆਪਣਾ ਕੰਮਕਾਜ ਬੰਦ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਆਪਣੇ ਕਾਰੋਬਾਰਾਂ ਨੂੰ ਮਰਜ਼ੀ ਨਾਲ ਬੰਦ ਕੀਤਾ ਹੈ, ਨਾ ਕਿ ਕਿਸੇ ਦੰਡਕਾਰੀ ਕਾਰਵਾਈ ਕਾਰਨ। ਹਾਲਾਂਕਿ, ਉਨ੍ਹਾਂ ਵਿਚੋਂ ਕੁਝ ਨੂੰ ਸਾਲਾਨਾ ਰਿਟਰਨ ਤੇ ਬੈਲੇਂਸ ਸ਼ੀਟ ਦਾਖ਼ਲ ਨਾ ਕਰਨ ਕਾਰਨ ਮੰਤਰਾਲਾ ਵੱਲੋਂ ਡੀਲਿਸਟ ਕੀਤਾ ਗਿਆ ਹੈ। ਉੱਥੇ ਹੀ, ਦੂਜੀਆਂ ਕੰਪਨੀਆਂ ਨੇ ਮਰਜ਼ੀ ਨਾਲ ਕੰਮ ਬੰਦ ਕੀਤਾ ਹੈ ਕਿਉਂਕਿ ਜਾਂ ਉਹ ਭਾਰੀ ਨੁਕਸਾਨ ਵਿਚ ਸਨ ਜਾਂ ਫਿਰ ਮਹਾਮਾਰੀ ਕਾਰਨ ਤੈਅ ਸਮੇਂ ਵਿਚ ਸੰਚਾਲਨ ਸ਼ੁਰੂ ਨਹੀਂ ਕਰ ਸਕੀਆਂ ਸਨ।

ਇਹ ਵੀ ਪੜ੍ਹੋਹੁਣ Google Pay 'ਤੇ ਅਮਰੀਕਾ ਤੋਂ ਸਿੱਧੇ ਤੁਹਾਡੇ ਖਾਤੇ ਵਿਚ ਪਹੁੰਚ ਸਕਣਗੇ ਪੈਸੇ

ਇਨ੍ਹਾਂ ਵਿਚੋਂ ਬਹੁਤੀਆਂ ਕੰਪਨੀਆਂ ਜਾਂ ਫਰਮਾਂ ਪਰਾਹੁਣਚਾਰੀ, ਸੈਰ-ਸਪਾਟਾ, ਇਮੀਗ੍ਰੇਸ਼ਨ, ਸਕਿਓਰਿਟੀ ਸਰਵਿਸਿਜ਼ ਤੇ ਬੀ. ਪੀ. ਓ. ਵਰਗੇ ਸੇਵਾ ਖੇਤਰਾਂ ਨਾਲ ਸਬੰਧਤ ਸਨ। ਕੰਪਨੀ ਕਾਨੂੰਨ ਤਹਿਤ ਰਜਿਸਟ੍ਰੇਸ਼ਨ ਦੇ ਇਕ ਸਾਲ ਅੰਦਰ ਕੰਮ ਸ਼ੁਰੂ ਨਾ ਕਰਨ ਵਾਲੀਆਂ ਕੰਪਨੀਆਂ ਅਤੇ ਲਗਾਤਾਰ ਦੋ ਸਾਲਾਂ ਤੱਕ ਸਾਲਾਨਾ ਰਿਟਰਨ ਜਾਂ ਬੈਲੈਂਸ ਸ਼ੀਟ ਦਾਖ਼ਲ ਨਾ ਕਰਨ ਵਾਲੀਆਂ ਕੰਪਨੀਆਂ ਦਾ ਨਾਂ ਕੰਪਨੀਜ਼ ਰਜਿਸਟਰਾਰ ਤੋਂ ਹਟਾਏ ਜਾਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਪੰਜਾਬ 'ਚ ਬਿਜਲੀ ਬਿੱਲਾਂ ਲਈ ਜੁਲਾਈ ਤੋਂ ਲਾਗੂ ਹੋਵੇਗਾ ਇਹ ਨਿਯਮ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News