ਅਧੂਰੇ ਹਾਊਸਿੰਗ ਪ੍ਰੋਜੈਕਟਾਂ ''ਤੇ ਵੱਡੀ ਰਾਹਤ, ਸਸਤੇ ਘਰਾਂ ਲਈ ਮਿਲੇਗੀ 10000 ਕਰੋੜ ਦੀ ਮਦਦ

Saturday, Sep 14, 2019 - 05:24 PM (IST)

ਅਧੂਰੇ ਹਾਊਸਿੰਗ ਪ੍ਰੋਜੈਕਟਾਂ ''ਤੇ ਵੱਡੀ ਰਾਹਤ, ਸਸਤੇ ਘਰਾਂ ਲਈ ਮਿਲੇਗੀ 10000 ਕਰੋੜ ਦੀ ਮਦਦ

ਨਵੀਂ ਦਿੱਲੀ — ਅਰਥਵਿਵਸਥਾ ਨੂੰ ਬੂਸਟ ਦੇਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਰਿਅਲ ਅਸਟੇਟ ਸੈਕਟਰ ਲਈ ਕਈ ਅਹਿਮ ਐਲਾਨ ਕੀਤੇ ਹਨ। ਵਿੱਤ ਮੰਤਰੀ ਅਨੁਸਾਰ ਮੱਧ ਵਰਗ ਦੇ ਲੋਕਾਂ ਨੂੰ ਸਸਤੇ ਘਰ ਉਪਲੱਬਧ ਕਰਵਾਉਣ ਲਈ ਸਰਕਾਰ 10,000 ਕਰੋੜ ਦੀ ਸਹਾਇਤਾ ਕੇਰਗੀ। ਇਹ ਫੰਡ ਅਧੂਰੇ ਬਣ ਚੁੱਕੇ ਘਰਾਂ ਲਈ ਹੋਵੇਗਾ। ਮਾਹਰਾਂ ਜ਼ਰੀਏ ਇਹ ਫੰਡ ਮੈਨੇਜ ਕੀਤਾ ਜਾਵੇਗਾ। ਸਰਕਾਰ ਦੇ ਇਸ ਐਲਾਨ ਨਾਲ ਦਿੱਲੀ-NCR 'ਚ ਆਪਣੇ ਘਰਾਂ ਦਾ ਇੰਤਜ਼ਾਰ ਕਰ ਰਹੇ ਹਜ਼ਾਰਾਂ ਨਿਵੇਸ਼ਕਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ। 

ਆਵਾਸ ਯੋਜਨਾ 'ਚ 1.95 ਕਰੋੜ ਲੋਕਾਂ ਨੂੰ ਲਾਭ

ਵਿੱਤ ਮੰਤਰੀ ਅਨੁਸਾਰ ਸਰਕਾਰ ਤੋਂ ਇਲਾਵਾ ਐਲ.ਆਈ.ਸੀ. ਵਰਗੇ ਨਿਵੇਸ਼ਕ ਵੀ ਇਸ 'ਚ ਪੈਸਾ ਲਗਾਉਣਗੇ। ਹਾਲਾਂਕਿ ਇਹ ਪੈਸਾ ਉਨ੍ਹਾਂ ਪ੍ਰੋਜੈਕਟਾਂ ਨੂੰ ਹੀ ਮਿਲੇਗਾ ਜਿੰਨ੍ਹਾਂ ਦਾ ਕੰਮ 60 ਫੀਸਦੀ ਤੱਕ ਪੂਰਾ ਹੋ ਚੁੱਕਾ ਹੋਵੇ ਅਤੇ ਉਹ ਐਨ.ਪੀ.ਏ. 'ਚ ਨਾ ਆਉਂਦੇ ਹੋਣ। ਵਿੱਤ ਮੰਤਰੀ ਨੇ ਕਿਹਾ ਕਿ ਬਜਟ 'ਚ ਕਈ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 1.95 ਕਰੋੜ ਲੋਕਾਂ ਨੂੰ ਲਾਭ ਹੋਇਆ ਹੈ। 45 ਲੱਖ ਕੀਮਤ ਦੇ ਘਰਾਂ ਨੂੰ ਅਫੋਰਡਏਬਲ ਸਕੀਮ 'ਚ ਪਾਉਣ ਦਾ ਲਾਭ ਮਿਲਿਆ ਹੈ। ਚੋਣਵੇਂ ਹਾਊਸਿੰਗ ਪ੍ਰੋਜੈਕਟ ਲਈ ਸਪੈਸ਼ਲ ਵਿੰਡੋ ਲਗਾਈ ਜਾਵੇਗੀ। ਸਪੈਸ਼ਲ ਵਿੰਡੋ 'ਚ ਐਨ.ਸੀ.ਐਲ.ਟੀ., ਐਨ.ਪੀ.ਏ. ਪ੍ਰੋਜੈਕਟ ਸ਼ਾਮਲ ਨਹੀਂ ਕੀਤੇ ਜਾਣਗੇ। ਸਪੈਸ਼ਲ ਵਿੰਡੋ ਜ਼ਰੀਏ 3.5 ਲੱਖ ਘਰ ਖਰੀਦਦਾਰਾਂ ਨੂੰ ਫਾਇਦਾ ਹੋਵੇਗਾ।


Related News