10 ਸਾਲਾਂ 'ਚ ਅਸੀਂ ਅਨਾਜ-ਖੰਡ ਦੀ ਘਟਾਈ ਖਪਤ, ਫਲਾਂ ਤੇ ਦੁੱਧ ਦੀ ਖਪਤ ਵਿੱਚ ਹੋਇਆ ਵਾਧਾ
Monday, Mar 04, 2024 - 04:30 PM (IST)
ਬਿਜ਼ਨੈੱਸ ਡੈਸਕ : ਪਿਛਲੇ ਇਕ ਦਹਾਕੇ ਤੋਂ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਕਾਫ਼ੀ ਹੱਦ ਤੱਕ ਬਦਲ ਗਈਆਂ ਹਨ। ਖਾਣ-ਪੀਣ ਦੀਆਂ ਚੀਜ਼ਾਂ ਦੇ ਔਸਤ ਮਾਸਿਕ ਖਰਚੇ ਵਿਚ ਅਨਾਜ ਦਾ ਹਿੱਸਾ 5.84 ਫ਼ੀਸਦੀ ਤੱਕ ਘੱਟ ਹੋ ਗਿਆ ਹੈ। ਸਾਲ 2011-12 ਵਿਚ ਅਸੀਂ ਅਨਾਜ 'ਤੇ ਕੁੱਲ ਖ਼ਰਚ ਦੀ 10.75 ਫ਼ੀਸਦੀ ਰਕਮ ਖ਼ਰਚ ਕਰਦੇ ਸਨ, ਜੋ ਸਾਲ 2022-23 ਵਿਚ ਘੱਟ ਕੇ 4.91 ਫ਼ੀਸਦੀ ਰਹਿ ਗਈ ਹੈ। ਦੱਸ ਦੇਈਏ ਕਿ ਹਾਲ ਵਿਚ ਹੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨੈਸ਼ਨਲ ਸੈਂਪਲ ਸਰਵੇ ਦਫ਼ਤਰ ਦੀ ਰਿਪੋਰਟ ਵਿਚ ਇਹ ਅੰਕੜੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਫਲਾਂ 'ਤੇ 0.29 ਫ਼ੀਸਦੀ ਅਤੇ ਦੁੱਧ 'ਤੇ 0.29 ਫ਼ੀਸਦੀ ਖ਼ਰਚ ਵਧਿਆ ਹੈ। ਇਸ ਦੌਰਾਨ ਅਸੀਂ ਖੰਡ ਅਤੇ ਲੂਣ 'ਤੇ ਹੋਣ ਵਾਲਾ ਖ਼ਰਚ ਵੀ ਅੱਧਾ ਕਰ ਦਿੱਤਾ ਹੈ। ਹਾਲਾਂਕਿ ਡੱਬਾਬੰਦ ਡਰਿੰਕਸ ਅਤੇ ਬਿਸਕੁਟ ਵਰਗੇ ਪ੍ਰੋਸੈਸਡ ਭੋਜਨ 'ਤੇ 2011-12 ਵਿੱਚ 8.98 ਫ਼ੀਸਦੀ ਦੇ ਖ਼ਰਚ ਦੇ ਸਥਾਨ 'ਤੇ ਹੁਣ ਅਸੀਂ 10.64 ਫ਼ੀਸਦੀ ਖ਼ਰਚ ਕਰਦੇ ਹਾਂ। ਖ਼ਾਸ ਗੱਲ ਇਹ ਹੈ ਕਿ ਪੇਂਡੂ ਖੇਤਰਾਂ 'ਚ ਵੀ ਇਸੇ ਮਿਆਦ 'ਚ ਪ੍ਰੋਸੈਸਡ ਫੂਡ 'ਤੇ ਖ਼ਰਚ 7.9 ਫ਼ੀਸਦੀ ਤੋਂ ਵਧ ਕੇ 9.62 ਫ਼ੀਸਦੀ ਹੋ ਗਿਆ। ਅਨਾਜ ਅਤੇ ਫਲਾਂ ਦੀ ਖਪਤ ਦਾ ਇਹ ਰੁਝਾਨ 1993-94 ਅਤੇ 2011-12 ਵਿਚਕਾਰ ਸਮਾਨ ਜਾਪਦਾ ਹੈ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
1993-94 ਵਿੱਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਚੌਲਾਂ ਦੀ ਖਪਤ 220 ਗ੍ਰਾਮ ਸੀ, ਜੋ 2011-12 ਵਿੱਚ ਘੱਟ ਕੇ 190 ਗ੍ਰਾਮ ਰਹਿ ਗਈ। ਕਣਕ ਦੀ ਖਪਤ 148 ਗ੍ਰਾਮ ਤੋਂ ਘਟ ਕੇ 147 ਗ੍ਰਾਮ, ਮੱਕੀ ਦੀ 10 ਗ੍ਰਾਮ ਤੋਂ 3 ਗ੍ਰਾਮ, ਬਾਜਰੇ ਦੀ 45 ਗ੍ਰਾਮ ਤੋਂ 15 ਗ੍ਰਾਮ ਰਹਿ ਗਈ ਹੈ। ਇਸ ਦੇ ਨਾਲ ਹੀ ਫਲਾਂ ਦੀ ਖਪਤ 19.4 ਗ੍ਰਾਮ ਤੋਂ 23 ਗ੍ਰਾਮ, ਦੁੱਧ ਦੀ 147.6 ਗ੍ਰਾਮ ਤੋਂ 165.5 ਗ੍ਰਾਮ, ਮੀਟ ਅਤੇ ਮੱਛੀ ਦੀ ਖਪਤ 12.8 ਗ੍ਰਾਮ ਤੋਂ ਵਧ ਕੇ 15.8 ਗ੍ਰਾਮ ਹੋ ਗਈ ਹੈ। ਤੇਲ ਦੀ ਗੱਲ ਕਰੀਏ ਤਾਂ ਰਿਫਾਇੰਡ ਤੇਲ ਦੀ ਖਪਤ ਸਭ ਤੋਂ ਵੱਧ ਵਧੀ ਹੈ। 1093-94 ਵਿੱਚ ਹਰ ਵਿਅਕਤੀ ਰੋਜ਼ਾਨਾ ਔਸਤਨ 0.6 ਗ੍ਰਾਮ ਰਿਫਾਇੰਡ ਦੀ ਖਪਤ ਕਰ ਰਿਹਾ ਸੀ, ਜੋ 2011-12 ਵਿੱਚ 8.4 ਗ੍ਰਾਮ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਸਿਰਫ਼ ਅਮੀਰ ਵਰਗ 'ਚ ਦਾਲਾਂ ਦੀ ਖਪਤ ਵਿਚ ਆਈ ਗਿਰਾਵਟ
. ਖਾਣ-ਪੀਣ ਦੀਆਂ ਆਦਤਾਂ ਦਾ ਆਮਦਨ ਵਰਗ ਨਾਲ ਸਿੱਧਾ ਸਬੰਧ ਹੈ। ਐੱਨਐੱਸਐੱਸਓ ਦੀ ਰਿਪੋਰਟ ਵਿੱਚ ਇਸਨੂੰ ਬਹੁਤ ਗ਼ਰੀਬ ਤੋਂ ਲੈ ਕੇ ਬਹੁਤ ਅਮੀਰ ਤੱਕ 10 ਖ਼ਰਚ ਸਮੂਹਾਂ ਵਿੱਚ ਵੰਡਿਆ ਗਿਆ ਹੈ।
. ਸਭ ਤੋਂ ਹੇਠਲੇ ਵਰਗ ਨੂੰ ਛੱਡ ਕੇ ਬਾਕੀ ਸਾਰੇ ਨੌਂ ਵਿੱਚ ਅਨਾਜ ਦੀ ਖਪਤ ਘਟੀ ਹੈ।
. ਚੌਲਾਂ ਦੀ ਖਪਤ ਸਿਰਫ਼ ਹੇਠਲੇ ਦੋ ਸਮੂਹਾਂ ਵਿੱਚ ਵਧੀ ਹੈ, ਜਦੋਂ ਕਿ ਕਣਕ ਦੀ ਖਪਤ ਸਿਰਫ਼ ਹੇਠਲੇ ਚਾਰ ਸਮੂਹਾਂ ਵਿੱਚ ਵਧੀ ਹੈ। ਬਾਕੀ ਛੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਹਰ ਆਮਦਨ ਸਮੂਹ ਵਿੱਚ ਮੋਟੇ ਅਨਾਜ ਦੀ ਖਪਤ ਘੱਟ ਦਰਜ ਕੀਤੀ ਗਈ ਹੈ।
. ਸਭ ਤੋਂ ਅਮੀਰ ਵਰਗ ਨੂੰ ਛੱਡ ਕੇ ਸਾਰੇ 9 ਸਮੂਹਾਂ ਵਿੱਚ ਦਾਲਾਂ ਦੀ ਖਪਤ ਵਧੀ ਹੈ।
. ਚੋਟੀ ਦੇ 3 ਖ਼ਰਚ ਸਮੂਹਾਂ ਤੋਂ ਇਲਾਵਾ ਬਾਕੀ 7 ਸਮੂਹਾਂ ਵਿੱਚ ਦੁੱਧ ਦੀ ਖਪਤ ਵਧੀ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ 10 ਗ੍ਰਾਮ ਸੋਨੇ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8