ਸਾਰੇ 6-ਜੀ ਪੇਟੈਂਟ ’ਚ 10 ਫ਼ੀਸਦੀ ਦੀ ਹਿੱਸੇਦਾਰੀ ਦਾ ਟੀਚਾ
Sunday, Aug 25, 2024 - 04:27 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) - ਸੰਚਾਰ ਮੰਤਰੀ ਜੋਤੀਰਾਦਿਤਿਆ ਸਿੰਧੀਆ ਨੇ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਨਾਲ ਦੂਰਸੰਚਾਰ ਸੇਵਾਦਾਤਿਆਂ (ਟੀ. ਐੱਸ. ਪੀ.) ’ਤੇ ਹਾਲ ਹੀ ’ਚ ਗਠਿਤ ਹਿੱਤਧਾਰਕ ਸਲਾਹਕਾਰ ਕਮੇਟੀ (ਐੱਸ. ਏ. ਸੀ.) ਨਾਲ ਦੂਜੀ ਬੈਠਕ ਕੀਤੀ ਹੈ।
ਦੂਰਸੰਚਾਰ ਵਿਭਾਗ (ਡੀ. ਓ. ਟੀ.) ਦੀ ਇਸ ਪਹਿਲ ਦਾ ਉਦੇਸ਼ ਭਾਰਤ ਦੇ ਦੂਰਸੰਚਾਰ ਈਕੋਸਿਸਟਮ ਦੇ ਭਵਿੱਖ ਦਾ ਵਿਸਥਾਰ ਕਰਨ, ਉਸ ਨੂੰ ਆਕਾਰ ਦੇਣ ਅਤੇ ਸਮਾਵੇਸ਼ੀ ਤੇ ਸਹਿਯੋਗਾਤਮਕ ਨੀਤੀ ਫ਼ੈਸਲਾ ਲੈਣ ਨੂੰ ਉਤਸ਼ਾਹ ਦੇਣ ’ਚ ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕਰਨਾ ਹੈ। ਟੀ. ਐੱਸ. ਪੀ. ’ਤੇ ਪਹਿਲੀ ਐੱਸ. ਏ. ਸੀ. ਦੌਰਾਨ ਕੁਝ ਫੋਕਸ ਖੇਤਰਾਂ ਦੀ ਪਛਾਣ ਕੀਤੀ ਗਈ।
ਭਾਰਤ ਨੇ ਪਹਿਲਾਂ ਹੀ ਭਾਰਤ 6-ਜੀ ਵਿਜ਼ਨ ਅਤੇ ਭਾਰਤ 6-ਜੀ ਅਲਾਇੰਸ, ਪੇਟੈਂਟ ਅਤੇ ਆਈ. ਪੀ. ਆਰ. ਸਮਰਥਨ ਢਾਂਚੇ, ਟੈਸਟਬੈਡ ਦੀ ਕਮਿਸ਼ਨਿੰਗ ਆਦਿ ਵਰਗੀਆਂ ਵੱਖ-ਵੱਖ ਪਹਿਲ-ਕਦਮੀਆਂ ਕੀਤੀਆਂ ਹਨ ਅਤੇ ਦੇਸ਼ ਸਾਰੇ 6-ਜੀ ਪੇਟੈਂਟ ਦਾ 10 ਫ਼ੀਸਦੀ ਹਿੱਸਾ ਪ੍ਰਾਪਤ ਕਰਨ ਅਤੇ ਭਾਰਤ ਦੀਆਂ ਜ਼ਰੂਰਤਾਂ ਨੂੰ ਉਤਸ਼ਾਹ ਦੇਣ ਵਾਲੇ ਕੌਮਾਂਤਰੀ ਮਾਪਦੰਡਾਂ ’ਚ ਯੋਗਦਾਨ ਪ੍ਰਾਪਤ ਕਰਨ ਦੀ ਇੱਛਾ ਰੱਖ ਸਕਦਾ ਹੈ। ਐੱਸ. ਏ. ਸੀ. ਨੇ ਇਸ ਨੂੰ ਹਾਸਲ ਕਰਨ ਲਈ 3 ਸਾਲ ਦਾ ਰੋਡਮੈਪ ਪ੍ਰਸਤਾਵਿਤ ਕੀਤਾ।
ਐੱਸ. ਏ. ਸੀ. ਨੇ ਵਿਚਾਰ ਪ੍ਰਗਟ ਕੀਤਾ ਕਿ ਭਾਰਤ ਨੂੰ ਇਕ ਡੂੰਘੀ ਤਕਨੀਕ ਵਾਲਾ ਨੇਤਾ ਬਣਨ ਲਈ, ਭਰੋਸੇਯੋਗ ਕੁਨੈਕਟਿਵਿਟੀ ਦੇ ਨਾਲ ਵਾਇਰਲਾਈਨ ਅਤੇ ਸੂਝਵਾਨ ਵਾਇਰਲੈੱਸ ਬ੍ਰਾਡਬੈਂਡ ਨੈਟਵਰਕ ਦੋਵਾਂ ਦਾ ਦਬਦਬਾ ਮਹੱਤਵਪੂਰਨ ਹੈ।