1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

Tuesday, Oct 13, 2020 - 06:20 PM (IST)

1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਬਸ ਕਰਨਾ ਹੋਵੇਗਾ ਇਹ ਕੰਮ

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਹਰ ਕਿਸੇ ਦੀ ਜੇਬ 'ਤੇ ਭਾਰ ਵਧਿਆ ਹੈ। ਇਸ ਦੌਰਾਨ ਜੇਕਰ ਤੁਸੀਂ ਵੀ 25 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਕ ਚੰਗਾ ਮੌਕਾ ਹੈ। ਇਸਦੇ ਲਈ ਤੁਹਾਡੇ ਕੋਲ ਸਿਰਫ 1 ਰੁਪਏ ਦਾ ਸਿੱਕਾ ਹੋਣਾ ਚਾਹੀਦਾ ਹੈ ਜੀ... ਹਾਂ, ਜੇ ਤੁਹਾਡੇ ਕੋਲ 100 ਸਾਲ ਪੁਰਾਣਾ 1 ਰੁਪਏ ਦਾ ਸਿੱਕਾ ਹੈ, ਤਾਂ ਤੁਸੀਂ 25 ਲੱਖ ਰੁਪਏ ਜਿੱਤ ਸਕਦੇ ਹੋ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਰਕਮ ਨੂੰ ਕਿਵੇਂ ਜਿੱਤ ਸਕਦੇ ਹੋ।

ਸਿੱਕੇ ਨੂੰ ਵੇਚ ਕੇ ਕਰੋ 25 ਲੱਖ ਦੀ ਕਮਾਈ

ਜੇ ਤੁਹਾਡੇ ਕੋਲ 1913 ਵਿਚ ਬਣਿਆ ਇਕ ਰੁਪਿਆ ਦਾ ਸਿੱਕਾ ਹੈ, ਤਾਂ ਸਮਝੋ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ। ਤੁਸੀਂ ਇਸ ਸਿੱਕੇ ਨੂੰ ਵੇਚ ਕੇ 25 ਲੱਖ ਰੁਪਏ ਕਮਾ ਸਕਦੇ ਹੋ। ਦਰਅਸਲ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਨੂੰ ਆਪਣੇ ਕੋਲ ਰੱਖਣ ਦਾ ਸ਼ੌਕ ਹੁੰਦਾ ਹੈ ਅਤੇ ਇਨ੍ਹਾਂ ਪੁਰਾਣੀਆਂ ਚੀਜ਼ਾਂ ਦੀ ਨਿਲਾਮੀ ਕੀਤੀ ਜਾਂਦੀ ਹੈ, ਜਿਸ ਵਿਚ ਲੋਕ ਪੁਰਾਣੀਆਂ ਚੀਜ਼ਾਂ ਨੂੰ ਮੋਟੀ ਰਕਮ ਦੇ ਕੇ ਖਰੀਦਦੇ ਹਨ।

ਇਹ ਵੀ ਪੜ੍ਹੋ : ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ, ਬੈਂਕ ਤੋਂ ਭੁੱਲ ਕੇ ਵੀ ਨਾ ਖਰੀਦੋ ਸੋਨੇ ਦੇ ਸਿੱਕੇ

ਇਹ ਸਿੱਕਾ ਵਿਕਟੋਰੀਅਨ ਸ਼੍ਰੇਣੀ ਵਿਚ ਸ਼ਾਮਲ ਹੋਇਆ

ਤੁਹਾਨੂੰ ਦੱਸ ਦੇਈਏ ਕਿ ਇਕ ਰੁਪਿਆ ਦਾ ਸਿੱਕਾ ਜਿਹੜਾ ਕਿ ਸਰਕਾਰ ਨੇ ਸਾਲ 1913 ਵਿਚ ਬਣਾਇਆ ਸੀ। ਇਸ ਨੂੰ ਤੁਸੀਂ ਇਸ ਨੂੰ ਵੇਚ ਕੇ ਚੰਗੀ ਕਮਾਈ ਕਰ ਸਕਦੇ ਹੋ। ਇਹ ਚਾਂਦੀ ਦਾ ਬਣਿਆ ਹੋਇਆ ਸੀ। ਫਿਲਹਾਲ ਇਸ ਸਿੱਕੇ ਨੂੰ ਵਿਕਟੋਰੀਅਨ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਇਸਦੀ ਮੰਗ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ। ਤੁਸੀਂ ਇਸ ਨੂੰ ਵੇਚ ਕੇ 25 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ : Fastag ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਸਬੰਧੀ ਤੁਸੀਂ ਵੀ ਹੋ ਚਿੰਤਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਰੋ ਇਹ ਕੰਮ

ਤੁਹਾਨੂੰ ਇਹ ਸਿੱਕਾ ਵੇਚਣ ਲਈ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਸ ਨੂੰ ਘਰ ਬੈਠੇ ਹੀ ਵੇਚ ਸਕਦੇ ਹੋ। ਇਸਦੇ ਲਈ, ਤੁਹਾਨੂੰ ਇੰਡੀਆਮਾਰਟ ਦੀ ਵੈਬਸਾਈਟ 'ਤੇ ਜਾਣਾ ਪਏਗਾ ਅਤੇ ਆਪਣਾ ਖਾਤਾ ਇੱਥੇ ਬਣਾਉਣਾ ਪਏਗਾ। ਇਕ ਵਾਰ ਖਾਤਾ ਬਣ ਜਾਣ 'ਤੇ ਆਪਣੇ ਆਪ ਨੂੰ ਇਕ ਵਿਕਰੇਤਾ ਵਜੋਂ ਰਜਿਸਟਰ ਕਰੋ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਸਿੱਕੇ ਦੀ ਤਸਵੀਰ ਸਾਈਟ 'ਤੇ ਅਪਲੋਡ ਕਰੋ। ਇਸ ਦੇ ਨਾਲ ਹੀ ਇਸ ਨੂੰ ਵਿਕਰੀ ਲਈ ਪਾ ਦਿਓ। ਦੇਸ਼ ਵਿਚ ਪੁਰਾਣੀ ਚੀਜ਼ਾਂ ਦਾ ਹਮੇਸ਼ਾਂ ਕ੍ਰੇਜ਼ ਰਿਹਾ ਹੈ। ਲੋਕ ਹਮੇਸ਼ਾਂ ਪੁਰਾਣੇ ਸਿੱਕਿਆਂ ਦੀ ਭਾਲ ਕਰਦੇ ਰਹਿੰਦੇ ਹਨ। ਪੁਰਾਣੀ ਚੀਜ਼ਾਂ ਦੀ ਨਿਲਾਮੀ ਕਰਕੇ ਚੰਗਾ ਪੈਸਾ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚੀਨੀ ਬੈਂਕਾਂ ਲਈ ਅਨਿਲ ਅੰਬਾਨੀ ਦੀ ਜਾਇਦਾਦ ਜ਼ਬਤ ਕਰਨਾ ਹੋ ਸਕਦਾ ਹੈ ਟੇਢੀ ਖੀਰ, DHC ਨੇ ਭੇਜਿਆ 


author

Harinder Kaur

Content Editor

Related News