ਦੇਸ਼ ਦੇ 7 ਸ਼ਹਿਰਾਂ ’ਚ ਦਫਤਰੀ ਥਾਂ ਦੀ ਲੀਜ਼ ਮੰਗ ’ਚ 1 ਫੀਸਦੀ ਦੀ ਗਿਰਾਵਟ ਦਾ ਅੰਦਾਜ਼ਾ : ਕੋਲੀਅਰਸ
Friday, Sep 26, 2025 - 05:26 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਜੁਲਾਈ-ਸਤੰਬਰ ਦੌਰਾਨ 7 ਪ੍ਰਮੁੱਖ ਸ਼ਹਿਰਾਂ ’ਚ ਦਫਤਰੀ ਥਾਂ ਦੀ ਲੀਜ਼ ਮੰਗ 1 ਫੀਸਦੀ ਘੱਟ ਕੇ 172 ਲੱਖ ਵਰਗ ਫੁੱਟ ਰਹਿਣ ਦਾ ਅੰਦਾਜ਼ਾ ਹੈ। ਇਸ ਦੀ ਮੁੱਖ ਵਜ੍ਹਾ ਬੈਂਗਲੁਰੂ, ਹੈਦਰਾਬਾਦ ਅਤੇ ਦਿੱਲੀ-ਐੱਨ. ਸੀ. ਆਰ. ’ਚ ਘੱਟ ਮੰਗ ਹੈ।
ਇਹ ਵੀ ਪੜ੍ਹੋ : 21 ਦਿਨ ਬੰਦ ਰਹਿਣਗੇ ਬੈਂਕ, ਜਾਣੋ ਅਕਤੂਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲੰਮੀ ਸੂਚੀ ਬਾਰੇ
ਰੀਅਲ ਅਸਟੇਟ ਸਲਾਹਕਾਰ ਕੋਲੀਅਰਸ ਇੰਡੀਆ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ’ਚ ਦਫਤਰੀ ਥਾਂ ਦੀ ਕੁਲ ਲੀਜ਼ ਮੰਗ 174 ਲੱਖ ਵਰਗ ਫੁੱਟ ਸੀ। ਅੰਕੜਿਆਂ ਅਨੁਸਾਰ ਇਸ ਸਾਲ ਦੀ ਤੀਜੀ (ਜੁਲਾਈ-ਸਤੰਬਰ) ਤਿਮਾਹੀ ’ਚ ਬੈਂਗਲੁਰੂ ’ਚ ਕੁਲ ਦਫਤਰੀ ਥਾਂ ਲੀਜ਼ ਮੰਗ ਦੇ 25 ਫੀਸਦੀ ਘੱਟ ਕੇ 47 ਲੱਖ ਵਰਗ ਫੁੱਟ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ’ਚ 24 ਲੱਖ ਵਰਗ ਫੁੱਟ ਤੋਂ ਘੱਟ ਕੇ 16 ਲੱਖ ਵਰਗ ਫੁੱਟ ਰਹਿਣ ਦਾ ਅੰਦਾਜ਼ਾ ਹੈ। ਹੈਦਰਾਬਾਦ ’ਚ ਵੀ ਇਸ ’ਚ 48 ਫੀਸਦੀ ਤਕ ਦੀ ਗਿਰਾਵਟ ਆ ਸਕਦੀ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਿਆ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ
ਕੋਲੀਅਰਸ ਇੰਡੀਆ ਨੇ ਚਾਲੂ ਤਿਮਾਹੀ ਦੌਰਾਨ ਬੈਂਗਲੁਰੂ, ਹੈਦਰਾਬਾਦ ਅਤੇ ਦਿੱਲੀ-ਐੱਨ. ਸੀ. ਆਰ. ’ਚ ਦਫਤਰ ਲੀਜ਼ ’ਤੇ ਦੇਣ ਦੀਆਂ ਗਤੀਵਿਧੀਆਂ ’ਚ ਸੰਭਾਵੀ ਗਿਰਾਵਟ ਦੇ ਕਾਰਨਾਂ ਦੀ ਚਰਚਾ ਨਹੀਂ ਕੀਤੀ। ਹੋਰ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਮੁੰਬਈ, ਪੁਣੇ ਅਤੇ ਚੇਨਈ ’ਚ ਦਫਤਰ ਦੀ ਮੰਗ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Bank ਤੋਂ ਨਹੀਂ ਮਿਲ ਰਿਹਾ Loan, ਤਾਂ ਇਹ ਕੰਪਨੀ ਦੇਵੇਗੀ ਆਸਾਨੀ ਨਾਲ ਕਰਜ਼ਾ , ਜਾਣੋ ਕਿਵੇਂ
ਇਹ ਵੀ ਪੜ੍ਹੋ : Tata Motors 'ਤੇ ਸਾਈਬਰ ਹਮਲਾ, ਰੁਕ ਗਿਆ ਉਤਪਾਦਨ, ਹੋ ਰਿਹਾ ਕਰੋੜਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8