1 ਗ੍ਰਾਮ ਸੋਨੇ ਦੀ ਕੀਮਤ 3 ਹਜ਼ਾਰ ਤੋਂ ਪਾਰ, ਚਾਂਦੀ ਵੀ ਹੋਈ ਮਹਿੰਗੀ

10/12/2017 3:43:42 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਤੇਜ਼ੀ ਅਤੇ ਸਥਾਨਕ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 80 ਰੁਪਏ ਵੱਧ ਕੇ 30,830 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਯਾਨੀ 1 ਗ੍ਰਾਮ ਦੀ ਸੋਨੇ ਦੀ ਕੀਮਤ 3,083 ਰੁਪਏ 'ਤੇ ਪਹੁੰਚ ਗਈ। ਉੱਥੇ ਹੀ, ਸਿੱਕਾ ਨਿਰਮਾਤਾਵਾਂ ਵੱਲੋਂ ਮਜ਼ਬੂਤ ਮੰਗ ਆਉਣ ਨਾਲ ਚਾਂਦੀ ਵੀ 235 ਰੁਪਏ ਦੀ ਛਲਾਂਗ ਲਾ ਕੇ 41,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਕੌਮਾਂਤਰੀ ਪੱਧਰ 'ਤੇ ਸੋਨਾ ਹਾਜ਼ਰ 2.25 ਡਾਲਰ ਪ੍ਰਤੀ ਔਂਸ ਦੀ ਤੇਜ਼ੀ ਨਾਲ 1,294.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਕ ਸਮੇਂ ਇਹ ਦੋ ਹਫਤਿਆਂ ਦੇ ਉੱੰਚੇ ਪੱਧਰ 1,296.43 ਡਾਲਰ ਪ੍ਰਤੀ ਔਂਸ ਤਕ ਵੀ ਚੜ੍ਹਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 8.30 ਡਾਲਰ ਦੀ ਤੇਜ਼ੀ ਨਾਲ 1,297.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 

ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ 'ਚ ਆਈ ਗਿਰਾਵਟ ਨਾਲ ਹੋਰ ਕਰੰਸੀਆਂ ਵਲੇ ਦੇਸ਼ਾਂ ਲਈ ਸੋਨਾ ਸਸਤਾ ਹੋਇਆ, ਜਿਸ ਨਾਲ ਇਸ ਦੀ ਮੰਗ ਵਧੀ ਹੈ। ਸੋਨੇ ਦੀ ਮੰਗ 'ਚ ਤੇਜ਼ੀ ਆਉਣ ਨਾਲ ਇਸ ਦੀ ਕੀਮਤ 'ਚ ਤੇਜ਼ੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਸਤੰਬਰ ਦੀ ਬੈਠਕ ਦੇ ਬੁੱਧਵਾਰ ਨੂੰ ਜਾਰੀ ਵੇਰਵੇ 'ਚ ਮਹਿੰਗਾਈ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਨਾਲ ਡਾਲਰ ਹੋਰ ਕਮਜ਼ੋਰ ਹੋਇਆ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.03 ਡਾਲਰ ਚਮਕ ਕੇ 17.18 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Related News