ਗੋਲਡ ETF ’ਚ ਅਕਤੂਬਰ ’ਚ ਆਇਆ ਰਿਕਾਰਡ 1,961 ਕਰੋੜ ਰੁਪਏ ਦਾ ਨਿਵੇਸ਼
Thursday, Nov 14, 2024 - 12:39 PM (IST)
ਨਵੀਂ ਦਿੱਲੀ (ਭਾਸ਼ਾ) - ਗੋਲਡ ਐਕਸਚੇਂਜ ਟਰੇਡਿਡ ਫੰਡਾਂ (ਈ. ਟੀ. ਐੱਫ.) ’ਚ ਅਕਤੂਬਰ ’ਚ 1,961 ਕਰੋੜ ਰੁਪਏ ਦਾ ਰਿਕਾਰਡ ਨਿਵੇਸ਼ ਹੋਇਆ, ਜੋ ਮਹੀਨਾਵਾਰ ਆਧਾਰ ’ਤੇ 59 ਫੀਸਦੀ ਦਾ ਵਾਧਾ ਹੈ। ਤਿਉਹਾਰਾਂ ਅਤੇ ਵਿਆਹਾਂ ਦੇ ਮੱਦੇਨਜ਼ਰ ਸੋਨੇ ਦੀਆਂ ਕੀਮਤਾਂ ’ਚ ਵਾਧੇ ਦੌਰਾਨ ਇਸ ’ਚ ਵਾਧਾ ਹੋਇਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਹ ਅਕਤੂਬਰ, 2023 ’ਚ ਵੇਖੇ 841 ਕਰੋਡ਼ ਰੁਪਏ ਦੇ ਪ੍ਰਵਾਹ ਤੋਂ ਦੁੱਗਣੇ ਤੋਂ ਜ਼ਿਆਦਾ ਹੈ। ਇਸ ਨਿਵੇਸ਼ ਨਾਲ ਅਕਤੂਬਰ ਦੇ ਆਖਿਰ ਤੱਕ ਗੋਲਡ ਫੰਡਾਂ ਦੀ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) 12 ਫੀਸਦੀ ਵਧ ਕੇ 44,545 ਕਰੋਡ਼ ਰੁਪਏ ਹੋ ਗਈਆਂ, ਜੋ ਇਸ ਤੋਂ ਪਿਛਲੇ ਮਹੀਨੇ 39,823 ਕਰੋੜ ਰੁਪਏ ਸਨ।
ਇਹ ਵੀ ਪੜ੍ਹੋ : IndiGo ਦਾ ਧਮਾਕੇਦਾਰ ਆਫ਼ਰ, ਟ੍ਰੇਨ ਨਾਲੋਂ ਸਸਤੀ ਹੋਵੇਗੀ ਫਲਾਈਟ ਦੀ ਟਿਕਟ
ਮਾਰਨਿੰਗਸਟਾਰ ਇਨਵੈਸਟਮੈਂਟ ਰਿਸਰਚ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਖੋਜ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ,‘‘ਅਮਰੀਕੀ ਫੈੱਡਰਲ ਰਿਜ਼ਰਵ ਦੇ ਇਸ ਸਾਲ ਵਿਆਜ ਦਰਾਂ ’ਚ 0.75 ਫੀਸਦੀ ਦੀ ਕਟੌਤੀ ਅਤੇ ਡਾਲਰ ਦਾ ਮਜ਼ਬੂਤ ਰੁਖ ਕੌਮਾਂਤਰੀ ਪੱਧਰ ’ਤੇ ਸੋਨੇ ਦੀਆਂ ਕੀਮਤਾਂ ਅਤੇ ਉਸ ’ਚ ਨਿਵੇਸ਼ ’ਤੇ ਕੀ ਪ੍ਰਭਾਵ ਪਾਵੇਗਾ, ਇਸ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਅੰਕੜਿਆਂ ਅਨੁਸਾਰ, ਗੋਲਡ ਈ. ਟੀ. ਐੱਫ. ਸੈਕਟਰ ’ਚ ਅਕਤੂਬਰ ’ਚ 1,961 ਕਰੋਡ਼ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ, ਜੋ ਇਸ ਤੋਂ ਪਿਛਲੇ ਮਹੀਨੇ ਦੇ 1,233 ਕਰੋਡ਼ ਰੁਪਏ ਦੇ ਸ਼ੁੱਧ ਨਿਵੇਸ਼ ਤੋਂ ਕਾਫੀ ਜ਼ਿਆਦਾ ਹੈ। ਅਗਸਤ ’ਚ 1,611 ਕਰੋਡ਼ ਰੁਪਏ, ਜੁਲਾਈ ’ਚ 1,337 ਕਰੋਡ਼ ਰੁਪਏ, ਜੂਨ ’ਚ 726 ਕਰੋਡ਼ ਰੁਪਏ ਅਤੇ ਮਈ ’ਚ ਇਸ ’ਚ 827 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ ਸੀ। ਇਸ ਤੋਂ ਪਹਿਲਾਂ ਅਪ੍ਰੈਲ ’ਚ ਗੋਲਡ ਈ. ਟੀ. ਐੱਫ. ਸੈਕਟਰ ’ਚ 396 ਕਰੋਡ਼ ਰੁਪਏ ਦੀ ਨਿਕਾਸੀ ਹੋਈ ਸੀ। ਗੋਲਡ ਈ. ਟੀ. ਐੱਫ. ਦਾ ਉਦੇਸ਼ ਘਰੇਲੂ ਭੌਤਿਕ ਸੋਨੇ ਦੀ ਕੀਮਤ ’ਤੇ ਨਜ਼ਰ ਰੱਖਣਾ ਹੈ।
ਇਹ ਵੀ ਪੜ੍ਹੋ : Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
ਇਹ ਵੀ ਪੜ੍ਹੋ : ਵੱਡੇ ਬਦਲਾਅ ਦੀ ਰਾਹ 'ਤੇ ਦੇਸ਼ : Starlink ਇੰਟਰਨੈੱਟ ਦੀਆਂ ਕੀਮਤਾਂ ਜਾਰੀ, Jio-Airtel ਨੂੰ ਮਿਲੇਗੀ ਟੱਕਰ
ਇਹ ਵੀ ਪੜ੍ਹੋ : 50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8