ਵਿਕਸਿਤ ਭਾਰਤ ਲਈ ਚਾਹੀਦੇ ਹਨ ‘ਪਾਵਰਫੁੱਲ ਬੈਂਕ’, ਉੱਚ ਪੱਧਰੀ ਕਮੇਟੀ ਦਾ ਗਠਨ ਜਲਦ : ਸੀਤਾਰਾਮਨ

Monday, Feb 09, 2026 - 01:18 PM (IST)

ਵਿਕਸਿਤ ਭਾਰਤ ਲਈ ਚਾਹੀਦੇ ਹਨ ‘ਪਾਵਰਫੁੱਲ ਬੈਂਕ’, ਉੱਚ ਪੱਧਰੀ ਕਮੇਟੀ ਦਾ ਗਠਨ ਜਲਦ : ਸੀਤਾਰਾਮਨ

ਬਿਜ਼ਨੈੱਸ ਡੈਸਕ - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਵਿਕਸਿਤ ਭਾਰਤ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ’ਚ ਸਮਰੱਥ, ਵੱਡੇ ਅਤੇ ਮਜ਼ਬੂਤ ਬੈਂਕ ਬਣਾਉਣ ਲਈ ਜਲਦ ਹੀ ‘ਵਿਕਸਿਤ ਭਾਰਤ ਲਈ ਬੈਂਕਿੰਗ ’ਤੇ ਉੱਚ ਪੱਧਰੀ ਕਮੇਟੀ’ ਦਾ ਗਠਨ ਕਰੇਗੀ। ਇਸ ਦਾ ਉਦੇਸ਼ ਇਹ ਤੈਅ ਕਰਨਾ ਹੈ ਕਿ ਦੇਸ਼ ਨੂੰ ਵਿਕਸਿਤ ਭਾਰਤ ਦੀ ਵਿੱਤੀ ਸਹਾਇਤਾ ਲਈ ਕਿਸ ਤਰ੍ਹਾਂ ਦੀਆਂ ਬੈਂਕਿੰਗ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ।

ਇਹ ਵੀ ਪੜ੍ਹੋ :    ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਸੀਤਾਰਾਮਨ ਨੇ ਸਪੱਸ਼ਟ ਕੀਤਾ ਕਿ ਇਸ ਕਮੇਟੀ ਦਾ ਕੰਮ ਸਿਰਫ ਸਰਕਾਰੀ ਬੈਂਕਾਂ ਦੇ ਰਲੇਵੇਂ ਤੱਕ ਸੀਮਤ ਨਹੀਂ ਹੈ। ਇਸ ਦਾ ਟੀਚਾ ਪੂਰੇ ਬੈਂਕਿੰਗ ਖੇਤਰ ਨੂੰ ਇੰਨਾ ਸ਼ਕਤੀਸ਼ਾਲੀ ਬਣਾਉਣਾ ਹੈ ਕਿ ਉਹ ਵਿਕਸਿਤ ਭਾਰਤ ਦੇ ਟੀਚਿਆਂ ਲਈ ਲੋੜੀਂਦਾ ਫੰਡ, ਕਰਜ਼ਾ ਅਤੇ ਬੈਂਕਿੰਗ ਸੇਵਾਵਾਂ ਉਪਲੱਬਧ ਕਰਵਾ ਸਕੇ। ਕਮੇਟੀ ਦੇ ਗਠਨ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :    RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ

ਉਨ੍ਹਾਂ ਇਹ ਵੀ ਦੱਸਿਆ ਕਿ ਬਜਟ ’ਚ ਐੱਨ. ਬੀ. ਐੱਫ. ਸੀ. ਦੀ ਕਾਰਜਕੁਸ਼ਲਤਾ ਸੁਧਾਰਨ ਲਈ ਪਾਵਰ ਫਾਈਨਾਂਸ ਕਾਰਪੋਰੇਸ਼ਨ (ਪੀ. ਐੱਫ. ਸੀ.) ਅਤੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (ਆਰ. ਈ. ਸੀ.) ਦੇ ਮੁੜ ਗਠਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਹ ਕਦਮ ਇਕ ਹੀ ਖੇਤਰ ’ਚ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ’ਚ ਹੈ।

ਇਹ ਵੀ ਪੜ੍ਹੋ :    RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ

ਸੀਤਾਰਾਮਨ ਨੇ ਇਹ ਵੀ ਦੁਹਰਾਇਆ ਕਿ ਆਮ ਬਜਟ 2026-27 ਪ੍ਰਧਾਨ ਮੰਤਰੀ ਮੋਦੀ ਦੇ ਨੀਤੀਗਤ ਸਥਿਰਤਾ ਦੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ ਅਤੇ ਇਸ ਦਾ ਕੇਂਦਰ ਲੰਬੇ ਸਮੇਂ ਲਈ ‘ਵਿਕਸਿਤ ਭਾਰਤ’ ਦਾ ਟੀਚਾ ਹੈ। ਬਜਟ ਨਾ ਸਿਰਫ ਇਕ ਸਾਲ ਦੀ ਵਿੱਤੀ ਯੋਜਨਾ ਹੈ, ਸਗੋਂ ਇਹ 2047 ਅਤੇ 2050 ਤੱਕ ਦੇਸ਼ ਨੂੰ ਭਵਿੱਖ ਦੀਆਂ ਚੁਣੌਤੀਆਂ ਅਤੇ ਮੌਕਿਆਂ ਲਈ ਤਿਆਰ ਕਰਨ ਦੀ ਲੰਬੇ ਸਮੇਂ ਦੀ ਰਣਨੀਤੀ ਦਾ ਹਿੱਸਾ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ
ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News