ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ

03/30/2023 12:31:27 PM

ਨਵੀਂ ਦਿੱਲੀ- ਏਅਰਬੱਸ ਦੇ ਜਹਾਜ਼ਾਂ 'ਚ ਹੁਣ ਇੰਡੀਆ 'ਚ ਬਣੇ ਹੋਏ ਦਰਵਾਜ਼ੇ ਲੱਗਣਗੇ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ। ਟਾਟਾ ਐਡਵਾਂਸਡ ਸਿਸਟਮ ਲਿਮਿਟੇਡ (ਟੀ.ਏ.ਸੀ.ਐੱਲ) ਹੈਦਰਾਬਾਦ ਸਥਿਤ ਆਪਣੇ ਪਲਾਂਟਾਂ 'ਚ ਏ320 ਨਿਓ ਜਹਾਜ਼ਾਂ ਦੇ ਕਾਰਗੋ ਅਤੇ ਬਲਕ ਕਾਰਗੋ ਦਰਵਾਜ਼ਿਆਂ ਦਾ ਨਿਰਮਾਣ ਕਰੇਗੀ। ਏਅਰਬੱਸ ਨੇ ਬੁੱਧਵਾਰ ਨੂੰ A320neo ਜਹਾਜ਼ਾਂ ਦੇ ਕਾਰਗੋ ਅਤੇ ਬਲਕ ਕਾਰਗੋ ਦਰਵਾਜ਼ਿਆਂ ਦੇ ਨਿਰਮਾਣ ਲਈ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨੂੰ ਇਕ ਕਾਂਟ੍ਰੈਕਟ ਕੀਤਾ ਹੈ। ਕੰਪਨੀ ਵਲੋਂ ਦੱਸਿਆ ਗਿਆ ਹੈ ਕਿ ਏਅਰਲਾਈਨ ਮਾਰਕੀਟ 'ਚ ਏਅਰਬੱਸ ਨੂੰ ਹੋਰ ਅੱਗੇ ਵਧਾਉਣ ਲਈ ਇਹ ਇਕ ਮਹੱਤਵਪੂਰਨ ਕਦਮ ਹੋਵੇਗਾ। 

ਇਹ ਵੀ ਪੜ੍ਹੋ- ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ
ਟਾਟਾ ਐਡਵਾਂਸਡ ਸਿਸਟਮ ਲਿਮਟਿਡ ਅਤਿਆਧੁਨਿਕ ਰੋਬੋਟਿਕਸ ਅਤੇ ਆਟੋਮੇਸ਼ਨ ਤਕਨੀਕ ਦਾ ਇਸਤੇਮਾਲ ਕਰਕੇ ਹੈਦਰਾਬਾਦ 'ਚ ਇਨ੍ਹਾਂ ਦਰਵਾਜ਼ਿਆਂ ਦਾ ਨਿਰਮਾਣ ਕਰੇਗੀ। ਹਰੇਕ ਸ਼ਿਪਮੈਂਟ 'ਚ ਦੋ ਕਾਰਗੋ ਦਰਵਾਜ਼ੇ ਅਤੇ ਇਕ ਬਲਕ ਕਾਰਗੋ ਦਰਵਾਜ਼ੇ ਸ਼ਾਮਲ ਹੋਣਗੇ। ਹੈਦਰਾਬਾਦ 'ਚ ਓਲੀਵੀਅਰ ਕੋਕੁਇਲ, ਐੱਸ.ਵੀ.ਪੀ. ਏਅਰੋਸਟਰਕਚਰ ਅਤੇ ਏਅਰੋ-ਇੰਜਣ, ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਵਲੋਂ ਅਨੁਬੰਧ 'ਤੇ ਹਸਤਾਖ਼ਰ ਕੀਤੇ ਗਏ ਹਨ। 

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਦੱਸ ਦੇਈਏ ਕਿ ਫਰਾਂਸ ਦੀ ਕੰਪਨੀ ਏਅਰਬੱਸ ਦੀ ਸਥਾਪਨਾ 1970 'ਚ ਹੋਈ ਸੀ। ਏਅਰਬੱਸ ਦੇ ਯੂਰਪੀ ਸੰਘ ਦੇ ਚਾਰ ਦੇਸ਼ਾਂ ਜਰਮਨੀ, ਫਰਾਂਸ, ਯੂਨਾਈਟਿਡ ਕਿੰਗਡਮ ਅਤੇ ਸਪੇਨ, ਦੇ ਸੋਲਹ ਸਥਾਨਾਂ 'ਤੇ ਕਰੀਬ 57 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਏਅਰਬੱਸ ਦੇ ਮੁਖੀ ਵਣਜ ਅਧਿਕਾਰੀ ਜਾਨ ਲੇਹੀ ਅਤੇ ਸੀਓਓ ਫੈਬ੍ਰਿਸ ਬ੍ਰੇਗਿਅਰ ਸ਼ਾਮਲ ਹਨ। ਬੀਤੇ ਦਿਨੀਂ ਏਅਰਬੱਸ ਨੇ ਲਗਾਤਾਰ ਚੌਥੇ ਸਾਲ ਬੋਇੰਗ ਤੋਂ ਅੱਗੇ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨਿਰਮਾਤਾ ਦੇ ਰੂਪ 'ਚ ਆਪਣਾ ਤਾਜ਼ ਬਰਕਰਾਰ ਰੱਖਿਆ ਸੀ। 

ਸਾਲ 2022 'ਚ ਏਅਰਬੱਸ ਨੇ 1,078 ਜੈੱਟ ਆਰਡਰ ਦੇ ਬਾਅਦ ਨਵੇਂ ਜਹਾਜ਼ ਆਰਡਰ ਅਤੇ ਡਿਲਿਵਰੀ ਦੇ ਮਾਮਲੇ 'ਚ ਟਾਪ 'ਤੇ ਰਹੀ ਹੈ। ਏਅਰਬੱਸ ਨੇ ਪਿਛਲੇ ਸਾਲ 661 ਜਹਾਜ਼ ਸੌਂਪੇ, ਜੋ 2021 ਦੀ ਤੁਲਣਾ 'ਚ 8 ਫ਼ੀਸਦੀ ਜ਼ਿਆਦਾ ਹੈ। ਜਦਕਿ ਬੋਇੰਗ ਨੇ 480 ਜਹਾਜ਼ ਦਿੱਤੇ ਹਨ। 

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News