ਆਲੀਆ ਤੋਂ ਅਲੱਗ ਹੋਣ ਦੇ ਲਈ ਸਿਧਾਰਥ ਲਿਆ ਇੰਨ੍ਹਾਂ ਦਾ ਸਹਾਰਾ
Wednesday, Apr 27, 2016 - 04:50 PM (IST)
ਮੁੰਬਈ—ਬਾਲੀਵੁੱਡ ਦੇ ਅਦਾਕਾਰ ਸਿਥਾਰਥ ਮਲਹੋਤਰਾ ਅਤੇ ਅਦਾਕਾਰਾ ਆਲੀਆ ਭੱਟ ਤੋਂ ਅਲੱਗ ਹੋਣ ਦੀ ਖਬਰ ਸਾਹਮਣੇ ਆਈ ਹੈ। ਸੁਨਣ ''ਚ ਆਇਆ ਹੈ ਕਿ ਸਿਧਾਰਥ ਹੁਣ ਆਲੀਆ ਤੋਂ ਦੂਰ ਹੋਣਾ ਚਾਹੁੰਦੇ ਹਨ। ਇਸ ਰਿਸ਼ਤੇ ਨੂੰ ਖਤਮ ਕਰਨ ਦੇ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਲਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨ੍ਹਾਂ ''ਚ ਆਲੀਆ ਦੇ ਐਕਸ ਬੁਆਏਫਰੈਂਡ ਅਲੀ ਨੂੰ ਲੈ ਕੇ ਦੋਵਾਂ ''ਚ ਬੇੱਹਦ ਲੜਾਈ ਹੋਈ ਸੀ। ਆਲੀਆ ਅਤੇ ਸਿਧਾਰਥ ਇੱਕ ਹੋਟਲ ''ਚ ਪਾਰਟੀ ਕਰ ਰਹੇ ਸੀ ਅਤੇ ਉੱਥੇ ਆਲੀਆ ਦੇ ਐਕਸ ਬੁਆਏਫੈਂਡ ਵੀ ਮੌਜੂਦ ਸੀ। ਆਲੀਆ ਅਲੀ ਨੂੰ ਜਾਗਰੂਕ ਕਰ ਰਹੀ ਸੀ ਜੋ ਕਿ ਸਿਧਾਰਥ ਨੂੰ ਪੰਸਦ ਨਹੀਂ ਆਇਆ ਸੀ। ਇਸ ਦੌਰਾਨ ਦੋਵਾਂ ''ਚ ਲੜਾਈ ਹੋਣੀ ਸ਼ੁਰੂ ਹੋ ਗਈ।
ਜ਼ਿਕਰਯੋਗ ਹੈ ਕਿ ਸਿਧਾਰਥ ਨੇ ਇੰਸਟਾਗ੍ਰਾਮ ''ਤੇ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਜਿਸ ''ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ। ਆਲੀਆ ਅਤੇ ਸਿਧਾਰਥ ਦੇ ਅਲੱਗ ਹੋਣ ਦਾ ਸੱਚ ਇਸ ਤਸਵੀਰ ''ਚ ਨਜ਼ਰ ਆ ਰਿਹਾ ਹੈ।
