ਪਰਿਣੀਤੀ ਨੇ ਕਰਵਾਇਆ ''ਮੈਨਸ ਵਰਲਡ'' ਲਈ ਬੋਲਡ ਫੋਟੋਸ਼ੂਟ WATCH PICS
Thursday, Apr 14, 2016 - 10:59 AM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਆਉਣ ਵਾਲੀ ਫਿਲਮ ''ਮੇਰੀ ਪਿਆਰੀ ਬਿੰਦੂ'' ''ਚ ਅਭਿਨੈ ਤੋਂ ਇਲਾਵਾ ਗੀਤ ਗਾਉਂਦੀ ਵੀ ਨਜ਼ਰ ਆਵੇਗੀ। ਹੁਣੇ ਜਿਹੇ ਉਨ੍ਹਾਂ ਨੇ ਇਕ ਮੈਗਜ਼ੀਨ ਦੇ ਕਵਰ ਪੇਜ਼ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਆਪਣੇ ਇਸ ਨਵੇਂ ਅਵਤਾਰ ''ਚ ਉਹ ਬੇਹੱਦ ਹਾਟ ਅਤੇ ਸੈਕਸੀ ਲੱਗ ਰਹੀ ਹੈ। ਅਸਲ ''ਚ ''ਮੈਨਸ ਵਰਲਡ'' ਮੈਗਜ਼ੀਨ ਦੇ ਅਪ੍ਰੈਲ ਸੰਸਕਰਨ ਦੇ ਕਵਰ ਪੇਜ਼ ''ਤੇ ਪਰਿਨੀਤੀ ਕਾਫੀ ਸੈਕਸੀ ਅੰਦਾਜ਼ ''ਚ ਨਜ਼ਰ ਆ ਰਹੀ ਹੈ। ਇਸ ਮੈਗਜ਼ੀਨ ਦੇ ਕਵਰ ਪੇਜ਼ ਲਈ ਪਰਿਨੀਤੀ ਨੇ ਸਫੇਦ ਰੰਗ ਦੀ ਡ੍ਰੈੱਸ ''ਚ ਬੋਲਡ ਫੋਟੋਸ਼ੂਟ ਕਰਵਾਇਆ ਹੈ। ਪਰਿਨੀਤੀ ਨੇ ਆਪਣੇ ਪ੍ਰਸ਼ੰਸਕਾਂ ਲਈ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ ''ਤੇ ਸਾਂਝੀਆਂ ਕੀਤੀਆਂ ਹਨ।