ਨਸ਼ਿਆਂ ਨਾਲ ਖਤਮ ਹੁੰਦੀ ਜਵਾਨੀ

Friday, Jul 26, 2024 - 05:28 PM (IST)

ਨਸ਼ਿਆਂ ਨਾਲ ਖਤਮ ਹੁੰਦੀ ਜਵਾਨੀ

ਸ਼ਰਾਬ ਤੋਂ ਲੈ ਕੇ ਚਰਸ, ਅਫੀਮ, ਗਾਂਜਾ ਆਦਿ ਦਾ ਨਸ਼ਾ ਕਰਨ ਦੀ ਆਦਤ ਸਮੁੱਚੀ ਦੁਨੀਆ ’ਚ ਫੈਲੀ ਹੈ ਪਰ ਵੱਖ-ਵੱਖ ਦੇਸ਼ਾਂ ’ਚ ਅਤੇ ਇਲਾਕਿਆਂ ’ਚ ਇਸ ਦੀ ਮਾਤਰਾ ’ਚ ਵੰਨ-ਸੁਵੰਨਤਾ ਹੈ। ਭਾਰਤ ’ਚ ਵੀ ਨਸ਼ੇ ਦਾ ਸੰਸਾਰ ਕਾਫੀ ਫੈਲਿਆ ਹੋਇਆ ਹੈ ਪਰ ਪੰਜਾਬ ’ਚ ਤਾਂ ਨਸ਼ੇ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ’ਚ ਨਸ਼ੇ ਨੂੰ ਲੈ ਕੇ ਕੁਝ ਹੀ ਸਾਲ ਪਹਿਲਾਂ ਇਕ ਫਿਲਮ ਵੀ ਬਣੀ ਜਿਸ ਦਾ ਨਾਂ ਸੀ ‘ਉੜਤਾ ਪੰਜਾਬ’।

ਪਾਕਿਸਤਾਨ ਨਾਲ ਲੱਗਦੀ ਆਂ ਸਰਹੱਦਾਂ ’ਤੇ ਕੰਡਿਆਲੀਆਂ ਤਾਰਾਂ ਕਈ ਦਹਾਕਿਆਂ ਤੋਂ ਜ਼ੀਰੋ ਲਾਈਨ ’ਤੇ ਬਣਨ ਦੀ ਥਾਂ ’ਤੇ ਭਾਰਤ ਦੀਆਂ ਹੱਦਾਂ ਦੇ ਅੰਦਰ ਬੰਨ੍ਹੀਆਂ ਗਈਆਂ ਹਨ, ਕਿਤੇ-ਕਿਤੇ ਤਾਂ ਇਹ ਤਾਰਾਂ ਜ਼ੀਰੋ ਲਾਈਨ ਤੋਂ ਇਕ ਕਿਲੋ ਮੀਟਰ ਤੋਂ ਵੀ ਵੱਧ ਭਾਰਤ ਵੱਲ ਦੇਖੀਆਂ ਜਾਂਦੀਆਂ ਹਨ। ਜੇਕਰ ਇਨ੍ਹਾਂ ਤਾਰਾਂ ਨੂੰ ਜ਼ੀਰੋ ਲਾਈਨ ’ਤੇ ਹੀ ਲਗਾ ਦਿੱਤਾ ਜਾਵੇ ਤਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵੀ ਰੋਕੀ ਜਾ ਸਕਦੀ ਹੈ।

ਪਾਕਿਸਤਾਨ ਤੋਂ ਆਉਣ ਵਾਲਾ ਨਸ਼ਾ ਇਕ ਹੋਰ ਮਾਇਨੇ ’ਚ ਬੜਾ ਭਿਆਨਕ ਹੈ ਜਿਸ ਨੂੰ ‘ਚਿੱਟਾ’ ਕਿਹਾ ਜਾਂਦਾ ਹੈ। ਇਹ ਚਿੱਟਾ ਅਸਲ ’ਚ ਇਕ ਸਿੰਥੈਟਿਕ ਨਸ਼ਾ ਹੈ ਜੋ ਬੜੇ ਹੀ ਹਾਨੀਕਾਰਕ ਰਸਾਇਣਿਕ ਪਦਾਰਥਾਂ ਤੋਂ ਬਣਦਾ ਹੈ। ਇਸ ਦਾ ਨਸ਼ਾ ਸਰੀਰ ਦੇ ਅੰਦਰ ਸਾਰੇ ਤੰਤਰਾਂ ਨੂੰ ਤੇਜ਼ ਰਫਤਾਰ ਨਾਲ ਨੁਕਸਾਨ ਪਹੁੰਚਾਉਂਦਾ ਹੈ। ਇਨ੍ਹਾਂ ਹੀ ਕਾਰਨਾਂ ਕਰ ਕੇ ਪੰਜਾਬ ਦਾ ਨਸ਼ਾ ਸਾਰੀ ਦੁਨੀਆ ’ਚ ਫੈਲੇ ਨਸ਼ੇ ਦੀ ਸਮੱਸਿਆ ਨਾਲੋਂ ਵੱਧ ਗੰਭੀਰ ਹੈ।

ਨਸ਼ੇ ਦੇ ਕਾਰਨ ਵਿਅਕਤੀ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦਾ ਹੀ ਧਨ ਬਰਬਾਦ ਕਰਦਾ ਹੈ। ਧਨ ’ਤੇ ਰੋਕ ਲੱਗਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਘਰ ’ਚ ਹੀ ਚੋਰੀਆਂ ਸ਼ੁਰੂ ਕਰਦਾ ਹੈ। ਇਸ ਦੇ ਬਾਅਦ ਨਸ਼ੇ ਦਾ ਪ੍ਰਭਾਵ ਸਮਾਜ ਨੂੰ ਵੀ ਝੱਲਣਾ ਪੈਂਦਾ ਹੈ ਕਿਉਂਕਿ ਨਸ਼ਾ ਕਰਨ ਵਾਲਾ ਵਿਅਕਤੀ ਸਮਾਜ ’ਚ ਵੀ ਅਪਰਾਧ ਦਾ ਖਿਡੌਣਾ ਜਲਦੀ ਬਣ ਜਾਂਦਾ ਹੈ। ਨਸ਼ੇ ਦੇ ਕਾਰਨ ਆਦਮੀ ਕਿਸੇ ਵਪਾਰ ਜਾਂ ਨੌਕਰੀ ਦੇ ਲਾਇਕ ਵੀ ਨਹੀਂ ਰਹਿੰਦਾ। ਇਹ ਬੇਰੋਜ਼ਗਾਰੀ ਅਤੇ ਅਪਰਾਧ ਤੀਜੇ ਪੱਧਰ ’ਤੇ ਸਰਕਾਰ ਲਈ ਇਕ ਸਮੱਸਿਆ ਬਣ ਜਾਂਦੇ ਹਨ।

ਪੁਲਸ, ਪ੍ਰਸ਼ਾਸਨ, ਸਮਾਜਸੇਵਾ ਆਦਿ ਵਰਗੇ ਸਰਕਾਰੀ ਵਿਭਾਗਾਂ ਨੂੰ ਸਮੂਹਿਕ ਤੌਰ ’ਤੇ ਇਕ ਨੀਤੀ ਦਾ ਨਿਰਮਾਣ ਕਰਨਾ ਚਾਹੀਦਾ ਹੈ ਕਿ ਜਿੰਨਾ ਸੰਘਰਸ਼ ਉਨ੍ਹਾਂ ਨੂੰ ਨਸ਼ਾ ਕਰਨ ਵਾਲੇ ਵਿਅਕਤੀ ਦੇ ਅਪਰਾਧਾਂ ਨਾਲ ਨਜਿੱਠਣ ’ਚ ਕਰਨਾ ਪੈਂਦਾ ਹੈ, ਉਸ ਨਾਲੋਂ ਘੱਟ ਕੋਸ਼ਿਸ਼ ਨਾਲ ਨਸ਼ੇ ਦੀ ਵੰਡ ਪ੍ਰਣਾਲੀ ਨੂੰ ਹੀ ਕਿਉਂ ਨਾ ਖਤਮ ਕੀਤਾ ਜਾਵੇ। ਇਸ ਦੇ ਲਈ ਸਰਕਾਰੀ ਪੱਧਰ ’ਤੇ ਇਕ ਮਜ਼ਬੂਤ ਅਤੇ ਟੀਚਾਬੱਧ ਇੱਛਾਸ਼ਕਤੀ ਦੀ ਲੋੜ ਹੈ।

ਨਸ਼ੇ ਦੀ ਆਦਤ ਪਾਉਣ ਦੇ ਬਾਅਦ ਸਾਡੇ ਸਮਾਜ ਨੂੰ ਜਿੰਨਾ ਸੰਘਰਸ਼ ਕਰਨਾ ਪੈਂਦਾ ਹੈ। ਜੇਕਰ ਨਸ਼ੇ ਦੇ ਵਿਰੁੱਧ ਚਿਤਾਵਨੀ ਦੇਣ ਦੀ ਕੋਸ਼ਿਸ਼ ਛੋਟੀ ਉਮਰ ਦੇ ਬੱਚਿਆਂ ’ਚ ਹੀ ਪੂਰੀ ਚੇਤਨਾ ਲਿਆਉਣ ਦੇ ਮਕਸਦ ਨਾਲ ਸ਼ੁਰੂ ਕਰ ਦਿੱਤੀ ਜਾਵੇ ਤਾਂ ਇਸ ਦੇ ਬੜੇ ਵਧੀਆ ਨਤੀਜੇ ਨਿਕਲ ਸਕਦੇ ਹਨ।ਇਸ ਦੇ ਲਈ ਸਕੂਲਾਂ ਦੇ ਅਧਿਆਪਕਾਂ ਤੇ ਧਾਰਮਿਕ ਅਸਥਾਨਾਂ ਦੇ ਵਿਦਵਾਨਾਂ ਨੂੰ ਖਾਸ ਯਤਨ ਆਰੰਭ ਕਰਨੇ ਚਾਹੀਦੇ ਹਨ। ਉਸ ਤੋਂ ਵੀ ਪਹਿਲਾਂ ਇਹ ਯਤਨ ਘਰਾਂ ’ਚ ਹੀ ਆਪਣੇ ਬੱਚਿਆਂ ਦੀ ਚੇਤਨਾ ਜਾਗ੍ਰਿਤ ਕਰਨ ਲਈ ਮਾਤਾ-ਪਿਤਾ ਅਤੇ ਘਰ ਦੇ ਹੋਰ ਬਜ਼ੁਰਗਾਂ ਵੱਲੋਂ ਸ਼ੁਰੂ ਕਰ ਦਿੱਤੇ ਜਾਣੇ ਚਾਹੀਦੇ ਹਨ। ਸਮਾਜਿਕ ਸੰਸਥਾਂਵਾਂ ਘਰ-ਘਰ ਮੁਹਿੰਮ ਚਲਾ ਕੇ ਛੋਟੀਆਂ-ਛੋਟੀਆਂ ਕਿਤਾਬਾਂ ਰਾਹੀਂ ਅਤੇ ਗੱਲਬਾਤ ਰਾਹੀਂ ਛੋਟੇ ਅਤੇ ਜਵਾਨ ਹੁੰਦੇ ਬੱਚਿਆਂ ਦੀ ਨਸ਼ੇ ਦੇ ਵਿਰੁੱਧ ਚੇਤਨਾ ਜਾਗ੍ਰਿਤ ਕਰਨ।

ਮੈਂ ਖੁਦ ਜਦੋਂ ਵੀ ਕਿਸੇ ਸਿੱਖਿਆ ਸੰਸਥਾਨ ’ਚ ਜਾਂਦਾ ਹਾਂ ਤਾਂ ਆਪਣੇ ਸੰਬੋਧਨ ’ਚ ਵਾਤਾਵਰਣ ਸੁਰੱਖਿਆ, ਮਾਤਾ- ਪਿਤਾ ਦੀ ਸੇਵਾ ਅਤੇ ਨੈਤਿਕਤਾ ਦੀਆਂ ਕਈ ਗੱਲਾਂ ਦਰਮਿਆਨ ਨਸ਼ਿਆਂ ਦੇ ਵਿਰੁੱਧ ਜ਼ਰੂਰ ਹੀ ਚਰਚਾ ਕਰਦਾ ਹਾਂ ਅਤੇ ਬੱਚਿਆਂ ਤੋਂ ਭਵਿੱਖ ’ਚ ਨਸ਼ਾ ਨਾ ਕਰਨ ਦਾ ਸੰਕਲਪ ਕਰਵਾਉਂਦਾ ਹੈ। ਬੱਚਿਆਂ ’ਤੇ ਸਕੂਲਾਂ ਅਤੇ ਧਾਰਮਿਕ ਸਥਾਨਾਂ ਤੋਂ ਮਿਲੀ ਸਿੱਖਿਆ ਤਾਂ ਡੂੰਘਾ ਅਸਰ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਰੱਲ ਕੇ ਨਸ਼ਿਆਂ ਦੇ ਵਿਰੁੱਧ ਚੇਤਨਾ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਦਾ ਅੰਗ ਬਣਾ ਦੇਣਾ ਚਾਹੀਦਾ ਹੈ ਨਹੀਂ ਤਾਂ ਇੰਨਾ ਨਸ਼ਿਆਂ ਦੇ ਕਾਰਨ ਸਾਡੇ ਸਮਾਜ ਦੀ ਜਵਾਨੀ ਪੂਰੀ ਤਰ੍ਹਾਂ ਖਤਮ ਹੋਣ ਦੇ ਕੰਢੇ ’ਤੇ ਪਹੁੰਚ ਜਾਵੇਗੀ।

ਸਕੂਲਾਂ ’ਚ ਬੱਚਿਆਂ ਨੂੰ ਲੈ ਕੇ ਨਸ਼ਿਆਂ ਦੀਆਂ ਹਾਨੀਆਂ ਦੇ ਸਬੰਧ ’ਚ ਡਿਬੇਟ ਕਰਾਈ ਜਾਵੇ, ਚਿੱਤਰ ਮੁਕਾਬਲੇਬਾਜ਼ੀ ਕਰਵਾਈ ਜਾਵੇ, ਬੱਚਿਆਂ ਦੇ ਘਰਾਂ ਦੇ ਅਨੁਭਵਾਂ ’ਤੇ ਉਨ੍ਹਾਂ ਦੇ ਵਿਚਾਰ ਸੁਣੇ ਜਾਣ, ਬੱਚਿਆਂ ਦੀਆਂ ਗਲੀ-ਗਲੀ ਰੈਲੀਆਂ ਕੱਢੀਆਂ ਜਾਣ ਅਤੇ ਬੱਚਿਆਂ ਨੂੰ ਅਜਿਹੀਆਂ ਮੁਹਿੰਮਾਂ ’ਚ ਖੁੱਲ੍ਹ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਅੱਜ ਦਿਖਾਈ ਦੇਣ ’ਚ ਇਹ ਛੋਟਾ ਜਿਹਾ ਯਤਨ ਉਹੀ ਸਾਲਾਂ ’ਚ ਪੰਜਾਬ ਦੀ ਤਸਵੀਰ ਬਦਲ ਸਕਦਾ ਹੈ। ਬੱਚੇ ਖੁਦ ਤਾਂ ਪ੍ਰੇਰਿਤ ਹੋਣਗੇ ਹੀ ਸਗੋਂ ਘਰ ਜਾ ਕੇ ਆਪਣੇ ਬਜ਼ੁਰਗਾਂ ਨੂੰ ਸ਼ਰਾਬ ਦੇ ਵਿਰੁੱਦ ਸੁਚੇਤ ਕਰਨ ਦਾ ਕੰਮ ਕਰਦੇ ਰਹਿਣਗੇ।

ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ


author

Tanu

Content Editor

Related News