ਮੁਸਲਮਾਨਾਂ ਦੇ ਨੇਤਾ ਕੱਟੜ ਜਿੱਨਾਹ ਵਰਗੇ ਕਿਉਂ, ਕਲਾਮ ਵਰਗੇ ਕਿਉਂ ਨਹੀਂ

01/03/2020 1:32:00 AM

ਤਰੁਣ ਵਿਜੇ

ਪਿਛਲੇ ਦਿਨੀਂ ਇਕ ਟੀ. ਵੀ. ਵਾਰਤਾ ਵਿਚ ਭਾਜਪਾ ਸੰਸਦ ਮੈਂਬਰ ਅਤੇ ਤੇਜ਼-ਤਰਾਰ ਬੁਲਾਰੇ ਸੁੰਧਾਂਸ਼ੂ ਤ੍ਰਿਵੇਦੀ ਨੇ ਕੱਟੜਪੰਥੀ ਮੁਸਲਿਮ ਨੇਤਾ ਓਵੈਸੀ ਕੋਲੋਂ ਪੁੱਛਿਆ ਕਿ 1947 ਵਿਚ ਪਾਕਿਸਤਾਨ ਨਾਲ ਜੰਗ ਵਿਚ ਸ਼ਹੀਦ ਹੋਣ ਵਾਲੇ ਪਹਿਲੇ ਭਾਰਤੀ ਮੁਸਲਮਾਨ ਫੌਜੀ ਵੀਰ ਦਾ ਨਾਂ ਦੱਸੋ? ਓਵੈਸੀ ਹੈਰਾਨ ਰਹਿ ਗਏ ਅਤੇ ਥੋੜ੍ਹਾ ਸੋਚ ਕੇ ਬੋਲੇ, ਅਬਦੁਲ ਹਮੀਦ। ਸੁੰਧਾਂਸ਼ੂ ਤ੍ਰਿਵੇਦੀ ਨੇ ਕਿਹਾ ਗਲਤ, ਅਬਦੁਲ ਹਮੀਦ 1965 ਵਿਚ ਸ਼ਹੀਦ ਹੋਏ ਸਨ, 1947 ਵਿਚ ਪਹਿਲੇ ਮੁਸਲਮਾਨ ਫੌਜੀ ਵੀਰ ਸ਼ਹੀਦ ਹੋਏ ਸਨ ਬ੍ਰਿਗੇਡੀਅਰ ਉਸਮਾਨ। ਓਵੈਸੀ ਦੀ ਬੋਲਤੀ ਬੰਦ ਹੋ ਗਈ। ਕਾਰਣ ਇਹ ਹੈ ਕਿ ਇਨ੍ਹਾਂ ਕੱਟੜਪੰਥੀ ਬੜਬੋਲੇ ਮੁਸਲਿਮ ਆਗੂਆਂ ਦੀਆਂ ਅੱਖਾਂ ਵਿਚ ਦੇਸ਼ਭਗਤ ਮੁਸਲਮਾਨਾਂ ਲਈ ਕੋਈ ਇੱਜ਼ਤ ਹੀ ਨਹੀਂ ਹੈ, ਜੋ ਵੀ ਕੱਟੜਪੰਥੀ ਹੈ, ਭਾਰਤ ਵਿਰੋਧੀ ਹੈ ਅਤੇ ਜੋ ਵੀ ਭਾਰਤ ਦੀ ਹੋਂਦ ਦੇ ਵਿਰੁੱਧ ਬੋਲਦਾ ਹੈ, ਉਹ ਬੜਬੋਲਾ ਮੁਸਲਮਾਨਾਂ ਦਾ ਚਹੇਤਾ ਹੀਰੋ ਬਣ ਜਾਂਦਾ ਹੈ ਪਰ ਜੋ ਮੁਸਲਮਾਨ ਭਾਰਤੀ-ਭਾਰਤੀਅਤਾ ਦੀ ਗੱਲ ਕਰੇ, ਇਸਲਾਮ ਦਾ ਵਿਦਵਾਨ ਹੋਵੇ, ਵਤਨਪ੍ਰਸਤੀ ਦਾ ਝੰਡਾ ਚੁੱਕ ਕੇ ਚੱਲੇ, ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤ ਪ੍ਰਤੀ ਸਨਮਾਨ ਰੱਖੇ, ਭਾਵ ਜੋ ਇਸਲਾਮ ਨੂੰ ਆਸਥਾ ਦੇ ਰੂਪ ਵਿਚ ਮੰਨੇ ਪਰ ਖ਼ੁਦ ਨੂੰ ਭਾਰਤ ਮਾਤਾ ਦੀ ਸੰਤਾਨ ਸਮਝੇ, ਉਹ ਇਨ੍ਹਾਂ ਮੁਸਲਮਾਨਾਂ ਲਈ ਖ਼ਲਨਾਇਕ ਬਣ ਜਾਂਦਾ ਹੈ ਅਤੇ ਉਸ ਨੂੰ ਉਹ ਅਸਵੀਕਾਰ ਕਰ ਦਿੰਦੇ ਹਨ।

ਅਜਿਹਾ ਕਿਉਂ?

ਮੁਹੰਮਦ ਅਲੀ ਜਿੱਨਾਹ ਕਿਸੇ ਵੀ ਨਜ਼ਰੀਏ ਤੋਂ ਮੁਸਲਮਾਨ ਹੋਣ ਦੀ ਪਰਿਭਾਸ਼ਾ ਵਿਚ ਆਉਂਦੇ ਹੀ ਨਹੀਂ ਸਨ। ਉਨ੍ਹਾਂ ਨੂੰ ਮਹਿੰਗੀ ਵ੍ਹਿਸਕੀ ਦਾ ਸ਼ੌਕ ਸੀ, ਕਦੇ ਕੁਰਾਨ ਨਹੀਂ ਪੜ੍ਹੀ ਸੀ, ਪੜ੍ਹ ਵੀ ਨਹੀਂ ਸਕਦੇ ਸਨ। ਕਦੇ ਰੋਜ਼ੇ ਨਹੀਂ ਰੱਖਦੇ ਸਨ, ਨਮਾਜ਼ ਪੜ੍ਹਦੇ ਨਹੀਂ ਸਨ, ਮੌਲਵੀਆਂ ਤੋਂ ਚਿੜ੍ਹਦੇ ਸਨ ਪਰ ਮੁਸਲਮਾਨਾਂ ਦੇ ਸਿਆਸੀ ਮਾਮਲੇ ਭੜਕਾ ਕੇ ਅਤੇ ਹਿੰਦੂਆਂ ਵਿਰੁੱਧ ਹਿੰਸਾ ਦੀ ਅਗਵਾਈ ਕਰਕੇ ਉਹ ਮੁਸਲਿਮ ਆਗੂ ਅਖਵਾਏ।

ਦੂਜੇ ਪਾਸੇ ਮੌਲਾਨਾ ਅਬੁਲ ਕਲਾਮ ਆਜ਼ਾਦ (ਪੂਰਾ ਨਾਂ–ਮੌਲਾਨਾ ਸਈਅਦ ਅਬੁਲ ਕਲਾਮ ਗੁਲਾਮ ਮੁਹੀਯੁਦੀਨ ਅਹਿਮਦ ਬਿਨ ਖੈਰੂਦੀਨ ਅਲ ਹੁਸੈਨੀ ਆਜ਼ਾਦ) ਕੁਰਾਨ ਦੇ ਵਿਦਵਾਨ ਸਨ। ਬਾਕਾਇਦਾ ਰੋਜ਼ੇ ਰੱਖਦੇ ਸਨ। ਸਰਦੀ, ਗਰਮੀ, ਤੂਫਾਨ ਵੀ ਹੋਵੇ ਤਾਂ ਵੀ ਨਮਾਜ਼ ਨਹੀਂ ਛੱਡਦੇ ਸਨ। ਉਨ੍ਹਾਂ ਦੀਆਂ ਇਸਲਾਮ ’ਤੇ ਲਿਖੀਆਂ ਕਿਤਾਬਾਂ ਮੱਕਾ ਯੂਨੀਵਰਸਿਟੀ ਵਿਚ ਪੜ੍ਹਾਈਆਂ ਜਾਂਦੀਆਂ ਸਨ। ਇਸਲਾਮ ਦੀਆਂ ਵੱਖ-ਵੱਖ ਧਾਰਾਵਾਂ ਦੇ ਸਿਖਰਲੇ ਵਿਦਵਾਨ ਸਨ। 12 ਸਾਲ ਦੀ ਉਮਰ ਵਿਚ ਉਨ੍ਹਾਂ ਕੋਲ ਘਰੇਲੂ ਲਾਇਬ੍ਰੇਰੀ ਸੀ। ਆਪਣੇ ਤੋਂ ਦੁੱਗਣੀ ਉਮਰ ਦੇ ਲੋਕਾਂ ਨੂੰ ਉਹ ਇਸਲਾਮ ਦੀ ਸਿੱਖਿਆ ਦਿੰਦੇ ਸਨ। ਕੁਰਾਨ ਅਤੇ ਹਦੀਜ਼ ਉੱਤੇ ਉਨ੍ਹਾਂ ਦਾ ਕਿਹਾ ਹੋਇਆ ਨਿਰਣਾਇਕ ਮੰਨਿਆ ਜਾਂਦਾ ਸੀ ਪਰ ਉਹ ਗਾਂਧੀ ਜੀ ਦੇ ਭਗਤ ਸਨ। ਬੰਗਾਲ ਦੀ ਵੰਡ ਦੇ ਵਿਰੋਧੀ ਸਨ। ਬੰਗਾਲ, ਬਿਹਾਰ ਅਤੇ ਬਾਂਬੇ ’ਚ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਹਿੱਸਾ ਲਿਆ।

ਦੇਸ਼ਭਗਤ ਅਬੁਲ ਕਲਾਮ ਆਜ਼ਾਦ ਮੁਸਲਮਾਨਾਂ ਦੇ ਨੇਤਾ ਨਹੀਂ ਬਣ ਸਕੇ

ਦੇਸ਼ਧ੍ਰੋਹੀ ਅਤੇ ਦੇਸ਼ ਤੋੜਨ ਵਾਲੇ ਜਿੱਨਾਹ ਨੂੰ ਇਨ੍ਹਾਂ ਅਖੌਤੀ ਕੱਟੜਪੰਥੀ ਮੁਸਲਮਾਨਾਂ ਨੇ ਸਿਰ-ਅੱਖਾਂ ’ਤੇ ਬਿਠਾਇਆ ਅਤੇ ਭਾਰਤ ਦੀ ਵੰਡ ਕਰਵਾ ਦਿੱਤੀ। ਅੱਜ ਉਹੀ ਗੱਲ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਉੱਠ ਰਹੀਆਂ ਆਵਾਜ਼ਾਂ ਬਾਰੇ ਕਹੀ ਜਾ ਸਕਦੀ ਹੈ, ਜੋ ਹਿੰਦੂਆਂ ਨਾਲ ਨਫਰਤ ਕਰਕੇ ਪਾਕਿਸਤਾਨ ਵਿਚ ਅੱਤਿਆਚਾਰਾਂ ਦੀ ਤਲਵਾਰ ਹੇਠ ਜ਼ਿੰਦਗੀ ਅਤੇ ਇੱਜ਼ਤ ਲੁਟਵਾ ਰਹੇ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਨੂੰ ਭਾਰਤ ਵਿਚ ਪਨਾਹ ਦੇਣ ਦਾ ਵਿਰੋਧ ਕਰਦੇ ਹੋਏ ਸੜਕਾਂ ’ਤੇ ਉਤਰ ਰਹੇ ਹਨ ਅਤੇ ਲਾ ਇਲਾਹਾ ਲਿੱਲਾਹਾ ਅਤੇ ਅੱਲ੍ਹਾ ਹੂ ਅਕਬਰ ਦਾ ਨਾਅਰਾ ਲਗਾਉਂਦੇ ਹੋਏ ਹਿੰਦੂਆਂ ਦੀਆਂ ਜਾਇਦਾਦਾਂ ਸਾੜ ਰਹੇ ਸਨ।

ਪੁਲਸ ’ਤੇ ਪੱਥਰਬਾਜ਼ੀ ਕਰ ਰਹੇ ਹਨ, ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਨਹੀਂ, ਸਗੋਂ ਓਵੈਸੀ ਅਤੇ ਅਮਾਨਤੁੱਲਾ ਨੂੰ ਪਛਾਣਦੇ ਅਤੇ ਮੰਨਦੇ ਹਨ। ਇਹ ਉਹੀ ਲੋਕ ਹਨ, ਜੋ ਇਸਲਾਮ ਦੇ ਵਿਦਵਾਨ ਅਤੇ ਪਰਮ ਦੇਸ਼ਭਗਤ ਮੁਸਲਿਮ ਨੇਤਾ ਆਰਿਫ ਮੁਹੰਮਦ ਖਾਨ ਨੂੰ ਆਪਣਾ ਨੇਤਾ ਨਹੀਂ ਮੰਨਦੇ ਅਤੇ ਮੰਚ ’ਤੇ ਨਿਹਾਇਤ ਹੀ ਅਸੱਭਿਅਕ, ਅਭੱਦਰਤਾ ਦਿਖਾਉਂਦੇ ਹੋਏ ਆਰਿਫ ਭਾਈ ’ਤੇ ਹਮਲਾ ਕਰਦੇ ਹਨ। ਉਹ ਵੀ ਅਖੌਤੀ ਇਤਿਹਾਸਕਾਰ ਇਰਫਾਨ ਹਬੀਬ ਵਰਗੇ ਲੋਕ, ਜਿਨ੍ਹਾਂ ਦਾ ਇਸਲਾਮ ਅਤੇ ਹਿੰਦੋਸਤਾਨੀਅਤ-ਦੋਹਾਂ ਨਾਲ ਕੋਈ ਰਿਸ਼ਤਾ ਨਹੀਂ।

‘ਪਾਂਚਜਨਯ’ ਵਿਚ ਇਕ ਵਾਰ ਅਸੀਂ ਹੱਜ ਕਿਵੇਂ ਹੁੰਦਾ ਹੈ, ਇਸ ਦੀ ਜਾਣਕਾਰੀ ਦਿੰਦੇ ਹੋਏ ਕੁਝ ਲੇਖ ਛਾਪੇ ਸਨ ਅਤੇ ਇਨ੍ਹਾਂ ਨੂੰ ਵਿਸ਼ਵ ਪ੍ਰਸਿੱਧ ਇਸਲਾਮੀ ਵਿਦਵਾਨ ਮੌਲਾਨਾ ਵਹੀਦੁਦੀਨ ਖਾਨ ਸਾਹਿਬ ਨੇ ਲਿਖਿਆ ਸੀ। ਉਹ ‘ਪਾਂਚਜਨਯ’ ਦੇ ਪ੍ਰੋਗਰਾਮਾਂ ਵਿਚ ਵੀ ਆਉਂਦੇ ਸਨ ਅਤੇ ਦੀਪਕ ਵੀ ਜਗਾਉਂਦੇ ਸਨ। ਬਸ, ਉਰਦੂ ਦੀਆਂ ਅਖ਼ਬਾਰਾਂ ਨੇ ਉਨ੍ਹਾਂ ਨੂੰ ਪੰ. ਵਹੀਦੁਦੀਨ ਖਾਨ ਲਿਖਣਾ ਸ਼ੁਰੂ ਕਰ ਦਿੱਤਾ। ਹਿੰਦੂਆਂ ਨਾਲ ਇੰਨੀ ਨਫਰਤ ਇਨ੍ਹਾਂ ਅਸੱਭਿਅਕ ਕੱਟੜਪੰਥੀਆਂ ਦੇ ਮਨ ਵਿਚ ਭਰੀ ਹੋਈ ਹੈ ਕਿ ਜੇਕਰ ਦੁਨੀਆ ਭਰ ਵਿਚ ਆਪਣੇ ਇਸਲਾਮੀ ਗਿਆਨ ਲਈ ਪ੍ਰਸਿੱਧ ਅਤੇ ਪ੍ਰਮੁੱਖ ਮੌਲਾਨਾ ਸਾਹਿਬ ਹੱਜ ਬਾਰੇ ਜਾਣਕਾਰੀ ਦੇਣ ਜਾਂ ਦੀਪਕ ਜਗਾਉਣ ਤਾਂ ਉਨ੍ਹਾਂ ਵਰਗੇ ਵਿਦਵਾਨ ਨੂੰ ਵੀ ਕਾਫਿਰ ਕਰਾਰ ਦਿੱਤਾ ਜਾਂਦਾ ਹੈ।

ਜੋ ਭਾਰਤੀ ਮੁਸਲਮਾਨ ਇਸ ਤਰ੍ਹਾਂ ਦੀ ਸੋਚ ਰੱਖਦੇ ਹਨ, ਉਹ ਅੱਜ ਵੀ ਹਮਲਾਵਰਾਂ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ ਅਤੇ ਹਿੰਦੂਆਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਉਹੀ ਹੁੰਦਾ ਹੈ। ਇਹੋ ਕਾਰਨ ਹੈ ਕਿ ਭਾਰਤੀ ਮੁਸਲਮਾਨਾਂ ਨੇ ਕਦੇ ਵੀ ਦਾਰਾ ਸ਼ਿਕੋਹ ਨੂੰ ਨਹੀਂ ਅਪਣਾਇਆ, ਸਗੋਂ ਔਰੰਗਜ਼ੇਬ ਦੇ ਗੁਣ ਗਾਏ ਅਤੇ ਔਰੰਗਜ਼ੇਬ ਰੋਡ ਦਾ ਨਾਂ ਬਦਲਣ ’ਤੇ ਬੜੇ ਔਖੇ ਹੋਏ ਅਤੇ ਰੌਲਾ ਪਾਇਆ। ਇਨ੍ਹਾਂ ਮੁਸਲਮਾਨਾਂ ਲਈ ਰਹੀਮ, ਰਸਖਾਨ, ਚਾਂਦ ਬੀਬੀ ਕਾਫਿਰ ਹਨ ਅਤੇ ਇਸਲਾਮ ਦੀ ਜਾਣਕਾਰੀ ਤੋਂ ਕੋਹਾਂ ਦੂਰ ਸਿਆਸੀ ਲਾਊਡ ਸਪੀਕਰ ਓਵੈਸੀ ਅਤੇ ਅਮਾਨਤੁੱਲਾ ਬਹੁਤ ਡੂੰਘੇ, ਆਪਣੇ ਅਤੇ ਜਾਨਦਾਰ ਲੀਡਰ ਹਨ।

ਸ਼ਾਇਦ ਤੁਹਾਨੂੰ ਧਿਆਨ ਹੋਵੇ ਕਿ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਸਥਾਪਨਾ ਵਿਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਪਰ ਜਾਮੀਆ ਮਿਲੀਆ ਦੇ ਕੱਟੜਪੰਥੀ ਵਿਦਿਆਰਥੀਆਂ ਨੇ ਅਬੁਲ ਕਲਾਮ ਆਜ਼ਾਦ ਦੀ ਸਿੱਖਿਆ ’ਤੇ ਕੋਈ ਧਿਆਨ ਨਹੀਂ ਦਿੱਤਾ। ਜਿਨ੍ਹਾਂ ਲੋਕਾਂ ਦਾ ਗਿਆਨ, ਵਿਗਿਆਨ ਅਤੇ ਜੀਵਨ ਦੇ ਸਿੱਟਿਆਂ ਨਾਲ ਕੋਈ ਸਬੰਧ ਨਹੀਂ ਹੈ, ਉਹ ਉਨ੍ਹਾਂ ’ਤੇ ਭਾਰੀ ਪੈ ਗਏ, ਜਿਨ੍ਹਾਂ ਦਾ ਸਾਰਾ ਜੀਵਨ ਵਿਗਿਆਨ ਅਤੇ ਦਰਸ਼ਨ ਦੇ ਮਾਰਗ ਵਿਚ ਬੀਤਿਆ।

ਕੀ ਇਨ੍ਹਾਂ ਲੋਕਾਂ ਨੇ ਕਦੇ ਡਾ. ਅਬਦੁੱਲ ਕਲਾਮ ਪ੍ਰਤੀ ਸਨਮਾਨ ਅਤੇ ਸ਼ਰਧਾ ਦਿਖਾਈ? ਡਾ. ਅਬਦੁੱਲ ਕਲਾਮ ਨੇ ਦਾਰਾ ਸ਼ਿਕੋਹ ਵਾਂਗ ਸ਼੍ਰੀਮਦ ਭਗਵਦ ਕੀਤਾ ਅਤੇ ਉਪਨਿਸ਼ਦਾਂ ਦਾ ਅਧਿਐਨ ਕੀਤਾ ਸੀ। ਦੇਸ਼ਭਗਤ ਸਨ। ਸਮੁੱਚੇ ਭਾਰਤ ਦੇ ਹਰ ਖੇਤਰ ਅਤੇ ਆਸਥਾ ਦੇ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਅਤੇ ਨਾਇਕ ਮੰਨਦੇ ਸਨ ਅਤੇ ਮੰਨਦੇ ਹਨ।

ਕੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਬ੍ਰਿਗੇਡੀਅਰ ਉਸਮਾਨ, ਅਬਦੁਲ ਹਮੀਦ, ਕੈਪਟਨ ਹਨੀਫੂਦੀਨ, ਡਾ. ਅਬਦੁਲ ਕਲਾਮ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਮੀਆ ਜਾਂ ਓਖਲਾ ਬਸਤੀ ਦੇ ਆਦਰਸ਼ ਨਹੀਂ ਬਣੇ, ਸਗੋਂ ਉਹ ਓਵੈਸੀ ਅਤੇ ਅਮਾਨਤੁੱਲਾ ਦੇ ਪਿੱਛੇ ਚੱਲੇ।

(tarunvijay2@yahoo.com)


Bharat Thapa

Content Editor

Related News