ਭਾਰਤ ਨੂੰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਕਿਉਂ ਨਹੀਂ ਦਿੱਤੀ ਜਾ ਰਹੀ

10/02/2020 3:59:00 AM

ਹਰੀ ਜੈਸਿੰਘ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਪੱਧਰੀ ਕੂਟਨੀਤੀ ਦੀ ਗੁੰਝਲਦਾਰ ਕਲਾ ਨੂੰ ਆਮ ਤੌਰ ’ਤੇ ਸਹਿਜਤਾ ਨਾਲ ਲੈਂਦੇ ਹਨ। ਸੰਯੁਕਤ ਰਾਸ਼ਟਰ ਆਮ ਸਭਾ ’ਚ ਇਸ ਸੰਗਠਨ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਿਕ ਮੌਕੇ ’ਤੇ ਉਨ੍ਹਾਂ ਦੇ ਭਾਸ਼ਣ ਨੇ ਵਿਸ਼ਵ ਪੱਧਰੀ ਮਾਮਲਿਅਾਂ ’ਚ ਭਾਰਤ ਦੀ ਪ੍ਰਮੁੱਖ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ‘‘ਭਾਰਤ ਨੂੰ ਕਦੋਂ ਤੱਕ ਸੰਯੁਕਤ ਰਾਸ਼ਟਰ ਦੇ ਫੈਸਲੇ ਲੈਣ ਦੇ ਢਾਂਚੇ ਤੋਂ ਬਾਹਰ ਰੱਖਿਆ ਜਾਵੇਗਾ?’’

ਸ਼ਾਇਦ ਉਨ੍ਹਾਂ ਦੇ ਮਨ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਸਥਾਈ ਸੀਟ ਲਈ ਭਾਰਤ ਦੀ ਬੜੇ ਚਿਰਾਂ ਤੋਂ ਪੈਂਡਿੰਗ ਰੀਝ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਕਰਜ਼ ਦੇ ਜਾਲ ਦੀ ਕੂਟਨੀਤੀ ’ਤੇ ਵੀ ਟਕੋਰ ਕੀਤੀ ਜੋ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਬੈਲਟ ਐਂਡ ਰੋਡ ਕਦਮ ਨਾਲ ਸਾਹਮਣੇ ਆਈ ਹੈ, ਮੁੱਖ ਤੌਰ ’ਤੇ ਭਾਰਤ ਦੇ ਗੁਆਂਢ ’ਚ।

ਭਾਰਤ ਅਤੇ ਚੀਨ ਵਿਰੁੱਧ ਇਸ ਦੀ ਸ਼ੱਕੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਮੈਨੂੰ 1950 ਦੇ ਦਹਾਕੇ ’ਚ ਨਹਿਰੂ ਵਲੋਂ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਮੈਂਬਰੀ ਦੇ ਨਾਲ ਸੰਯੁਕਤ ਰਾਸ਼ਟਰ ’ਚ ਪੇਈਚਿੰਗ ਦੇ ਦਾਖਲੇ ਲਈ ਚਲਾਈ ਗਈ ਮੁਹਿੰਮ ਦੀ ਯਾਦ ਆਉਂਦੀ ਹੈ। ਉਦੋਂ ਚੀਨ ਦੀ ਪ੍ਰਤੀਨਿਧਤਾ ਚਿਯਾਂਗ ਕਾਈ-ਸ਼ੇਕ ਸ਼ਾਸਨ ਕਰਦਾ ਸੀ ਨਾ ਕਿ ਮਾਓ। ਜੋ ਵੀ ਹੋਵੇ ਉਦੋਂ ਨਹਿਰੂ ਦੀ ਚਾਈਨਾ ਸਮਰਥਕ ਨੀਤੀ ਦਾ ਸਿਹਰਾ ਉਨ੍ਹਾਂ ਦੇ ਆਦਰਸ਼ਵਾਦ ਅਤੇ ਏਸ਼ੀਆਈ ਦੇਸ਼ਾਂ ਦੀ ਇਕਜੁਟਤਾ ’ਚ ਭਰੋਸੇ ਨੂੰ ਜਾਂਦਾ ਹੈ।

ਪਰ ਉਹ ਇਕ ਵੱਖਰੀ ਵਿਸ਼ਵ ਪੱਧਰੀ ਵਿਵਸਥਾ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਨਹਿਰੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੀਨ ਇਕ ‘ਚੰਗੀ ਤਰ੍ਹਾਂ ਸਥਾਪਿਤ ਤੱਥ’ ਹੈ ਅਤੇ ਇਸ ਨੂੰ ਸੁਰੱਖਿਆ ਪ੍ਰੀਸ਼ਦ ਤੋਂ ਬਾਹਰ ਰੱਖਣਾ ਇਕ ‘ਗੈਰ-ਕੁਦਰਤੀ ਮਾਮਲਾ’ ਹੋਵੇਗਾ। ਸੰਯੁਕਤ ਰਾਸ਼ਟਰ ’ਚ ਚੀਨ ਦੇ ਦਾਖਲੇ ਲਈ ਨਹਿਰੂ ਦੇ ਦਾਅਵੇ ਨੂੰ ਯਾਦ ਕਰਨ ਦੇ ਪਿੱਛੇ ਮੇਰੇ ਇਕੋ-ਇਕ ਮਕਸਦ ਨੂੰ ਸ਼ਾਂਤੀਪੂਰਵਕ ਦੇਖਿਆ ਜਾਣਾ ਚਾਹੀਦਾ ਹੈ ਨਾ ਕਿ ਪੱਖਪਾਤੀ ਵਤੀਰੇ ਦੇ ਤੌਰ ’ਤੇ।

ਇਸ ਦੇ ਨਾਲ ਹੀ ਸਾਨੂੰ ਇਤਿਹਾਸ ਅਤੇ ਅਤੀਤ ’ਚ ਕੀਤੀਅਾਂ ਗਈਅਾਂ ਗਲਤੀਅਾਂ ਤੋਂ ਸਿੱਖਣ ਦੀ ਲੋੜ ਹੈ। ਭਾਰਤ ਨੂੰ ਪੇਈਚਿੰਗ ਸਥਿਤ ਮਾਓ ਦੇ ਬਸਤੀਵਾਦੀ ਸ਼ਾਸਨ ’ਤੇ ਭਰੋਸਾ ਕਰਨ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ ਹੈ। ਮੇਰਾ ਬਿੰਦੂ ਬਹੁਤ ਸਾਧਾਰਨ, ਸਾਨੂੰ ਜ਼ਰੂਰੀ ਤੌਰ ’ਤੇ ਆਪਣੇ ਦੇਸ਼ ਦੇ ਹਿੱਤਾਂ ਰਾਹੀਂ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਭਾਵਨਾਵਾਂ ’ਚ ਨਹੀਂ ਵਹਿਣਾ ਚਾਹੀਦਾ।

ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਇਦ ਕੁਝ ਸਮਝਦਾਰ ਹਨ ਪਰ 2014 ’ਚ ਨਵੀਂ ਦਿੱਲੀ ’ਚ ਸੱਤਾ ’ਚ ਆਉਣ ਦੇ ਜਲਦੀ ਬਾਅਦ ਉਨ੍ਹਾਂ ਨੇ ਦੇਸ਼ ਦੀ ਵਿਦੇਸ਼ ਨੀਤੀ ਦਾ ਸੰਚਾਲਨ ਆਪਣੇ ਨਿੱਜੀ ਨਜ਼ਰੀਏ ਨਾਲ ਕੀਤਾ ਅਤੇ ਇਸ ਪ੍ਰਕਿਰਿਆ ’ਚ 1962 ਦੇ ਬਾਅਦ ਤੋਂ ਬਸਤੀਵਾਦੀ ਚੀਨ ਦੇ ਵਤੀਰੇ ਤੋਂ ਮਿਲਣ ਵਾਲੇ ਕੁਝ ਕੌੜੇ ਸਬਕਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ।

ਇਹ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਸਾਨੂੰ ਚੀਨ ਦੇ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਪਰ ਚੀਨ ਅਤੇ ਪਾਕਿਸਤਾਨ ਦੇ ਨਾਲ ਨਜਿੱਠਣ ਦੌਰਾਨ ਸਾਨੂੰ ਜ਼ਿਆਦਾ ਚੌਕਸ ਅਤੇ ਵਿਹਾਰਕ ਹੋਣ ਦੀ ਲੋੜ ਹੈ।

ਭਾਰਤ ਦੀ ਵਿਸ਼ਵ ਪੱਧਰੀ ਕੂਟਨੀਤੀ ਨੂੰ ਇਕ ਵਿਆਪਕ ਝਰੋਖੇ ’ਚ ਦੇਖਦੇ ਹੋਏ ਅਫਸੋਸ ਹੁੰਦਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਇਸ ਦੇਸ਼ ਦੇ ਜਾਇਜ਼ ਦਾਅਵੇ ਨੂੰ ਓਨਾ ਵਿਸ਼ਵ ਪੱਧਰੀ ਸਮਰਥਨ ਨਹੀਂ ਮਿਲਿਆ ਜਿੰਨੇ ਵੱਧ ਦਾ ਇਹ ਪਾਤਰ ਹੈ। ਨਿਸ਼ਚਿਤ ਤੌਰ ’ਤੇ ਭਾਰਤ ਜਨਵਰੀ ਤੋਂ 2 ਸਾਲਾਂ ਲਈ ਵੱਕਾਰੀ ਸੁਰੱਖਿਆ ਪ੍ਰੀਸ਼ਦ ਦਾ ਇਕ ਗੈਰ-ਸਥਾਈ ਮੈਂਬਰ ਬਣ ਗਿਆ ਹੈ। ਬੇਸ਼ੱਕ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਜੀਵੰਤ ਲੋਕਤੰਤਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਹਾਸਲ ਕਰਨ ਦੇ ਸਨਮਾਨ ਦਾ ਹੱਕਦਾਰ ਹੈ।

ਭਾਰਤ ਇਕ ਅਵਿਕਸਿਤ ਦੇਸ਼ ਨਹੀਂ ਹੈ। ਨਾ ਹੀ ਇਕ ਅਜਿਹਾ ਦੇਸ਼ ਜਿਸ ਦੀ ਕੋਈ ਅਸਲੀਅਤ ਨਾ ਹੋਵੇ। ਇਸ ਦੇਸ਼ ਦੀ ਸੱਭਿਅਤਾ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਅਤੇ ਮਜ਼ਬੂਤ ਹਨ। ਇਸਨੇ ਸ਼ਾਂਤੀ ਸਥਾਪਿਤ ਕਰਨ ਅਤੇ ਸੁਨਹਿਰੀ ਮਨੁੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 50 ਦੇ ਦਹਾਕੇ ਤੋਂ ਭਾਰਤੀ ਨੇਤਾਵਾਂ ਨੇ ਵਿਸ਼ਵ ਪੱਧਰੀ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਅਤੇ ਇਕ ਨਵੀਂ ਅਤੇ ਨਿਆਂਪੂਰਨ ਵਿਵਸਥਾ ਸਥਾਪਿਤ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਹੈ। ਇਸ ਨੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਕਾਰਵਾਈਆਂ ’ਚ ਹਿੱਸਾ ਲਿਆ ਹੈ ਅਤੇ ਅਮਰੀਕਾ ਦੇ ਉਲਟ ਭਾਰਤ ਨੇ ਕਦੇ ਵੀ ਇਸ ਵਿਸ਼ਵ ਪੱਧਰੀ ਸੰਸਥਾ ਨੂੰ ਫੀਸਾਂ ਦੇ ਭੁਗਤਾਨ ’ਚ ਦੇਰੀ ਨਹੀਂ ਕੀਤੀ।

ਨਹਿਰੂ ਕਹਿੰਦੇ ਹੁੰਦੇ ਸਨ ਕਿ ਅਸੀਂ ਬੇਸ਼ੱਕ ਗਰੀਬ, ਕਮਜ਼ੋਰ, ਚੰਗੇ ਜਾਂ ਬੁਰੇ ਹਾਂ ਪਰ ‘ਭਾਰਤ ਮਾਇਨੇ ਰੱਖਦਾ ਹੈ’ ਸਾਡਾ ਆਕਾਰ, ਸਥਿਤੀ, ਦਰਜਾ ਅਤੇ ਵਿਸ਼ਵ ਦੀਆਂ ਹਾਲਤਾਂ, ਜਿਨ੍ਹਾਂ ’ਚ ਅਸੀਂ ਰਹਿ ਰਹੇ ਹਾਂ, ਨਾਲ ਹੀ ਸਾਡੇ ਯਤਨਾਂ ਨੇ ਇਸ ਦੇਸ਼ ਨੂੰ ਪ੍ਰਤੀਬੱਧ ਰਾਸ਼ਟਰਾਂ ’ਚੋਂ ਇਕ ਦੇਸ਼ ਦੇ ਤੌਰ ’ਤੇ ਗਿਣੇ ਜਾਣ ਦੇ ਕਾਬਲ ਬਣਾਇਆ ਹੈ।

ਸੰਯੁਕਤ ਰਾਸ਼ਟਰ ’ਚ ਸੁਧਾਰਾਂ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਸਭਾ ’ਚ ਮਹਾਮਾਰੀ ਦੇ ਦਿਨਾਂ ਦੀਆਂ ਔਖੀਆਂ ਹਾਲਤਾਂ ’ਚ ਵਿਸ਼ਵ ’ਚ ਇਕ ਵੱਡੀ ਭੂਮਿਕਾ ਨਿਭਾਉਣ ਦੀ ਇੱਛਾ ’ਤੇ ਜ਼ੋਰ ਦਿੱਤਾ। ਯਕੀਨਨ ਤੌਰ ’ਤੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਸੀਟ ਦਾ ਸਵਾਲ ਬਹੁਤ ਹੱਦ ਤੱਕ ਸੰਯੁਕਤ ਰਾਸ਼ਟਰ ਦੇ ਬੜੇ ਚਿਰ ਦੇ ਪੈਂਡਿੰਗ ਸੁਧਾਰਾਂ ਨਾਲ ਜੁੜਿਆ ਹੋਇਆ ਹੈ। ਇਹ ਆਮ ਸਭਾ ਦੇ ਏਜੰਡੇ ’ਚ ਚੋਟੀ ’ਤੇ ਹੈ ਪਰ ਜ਼ਿੰਦਗੀ ਦੇ ਹੋਰਨਾਂ ਪਹਿਲੂਆਂ ਵਾਂਗ ਵਿਸ਼ਵ ਪੱਧਰ ’ਤੇ ਤਾਕਤ ਦੀ ਰਾਜਨੀਤੀ ਇਸ ਵਿਸ਼ਵ ਪੱਧਰੀ ਸੰਸਥਾ ਦੇ ਸੁਧਾਰ ਅਤੇ ਸਮੇਂ ਦੇ ਅਨੁਸਾਰ ਤਬਦੀਲੀ ਦੇ ਰਾਹ ’ਚ ਇਕ ਵੱਡਾ ਅੜਿੱਕਾ ਬਣ ਗਈ ਹੈ।

ਇਕ ਸਮਾਂ ਸੀ ਕਿ ਵਾਸ਼ਿੰਗਟਨ ਸੰਯੁਕਤ ਰਾਸ਼ਟਰ ’ਚ ਕਰਤਾ-ਧਰਤਾ ਦੇ ਤੌਰ ’ਤੇ ਕੰਮ ਕਰਦਾ ਸੀ। ਅੱਜ ਪ੍ਰਮਾਣੂ ਸ਼ਕਤੀ ਸੰਪੰਨ ਭਾਰਤ ਨੂੰ ਲੈ ਕੇ ਅਮਰੀਕੀ ਅਤੇ ਪੱਛਮੀ ਦ੍ਰਿਸ਼ਟੀਕੋਣ ’ਚ ਕਾਫੀ ਤਬਦੀਲੀ ਆ ਗਈ ਹੈ। ਬੇਸ਼ੱਕ ਅੱਜ ਵਿਸ਼ਵ ਦੀਆਂ ਬਦਲਦੀਆਂ ਹੋਈਆਂ ਸੱਤਾ ਦੀਆਂ ਖੇਡਾਂ ’ਚ ਮੈਂ ਭਾਰਤ ਪ੍ਰਤੀ ਚੀਨ ਦੇ ਵਤੀਰੇ ਨੂੰ ਲੈ ਕੇ ਯਕੀਨੀ ਨਹੀਂ ਹਾਂ। ਲੱਦਾਖ ਦੇ ਭਾਰਤ-ਚੀਨ ਅੜਿੱਕੇ ਦੇ ਮੱਦੇਨਜ਼ਰ ਪੇਈਚਿੰਗ ਨੇ ਇਸ ਦੇਸ਼ ਦੇ ਵਿਰੁੱਧ ਦੁਸ਼ਮਣੀ ਹੋਣ ਦਾ ਅਹਿਸਾਸ ਦਿਵਾਇਆ ਹੈ, ਇਸ ਲਈ ਸਾਨੂੰ ਚੀਨ ਨਾਲ ਨਜਿੱਠਣ ’ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਅੱਜ ਦੀ ਗੁੰਝਲਦਾਰ ਵਿਸ਼ਵ ਪੱਧਰੀ ਵਿਵਸਥਾ ’ਚ ਨਵੀਂ ਦਿੱਲੀ ਨੂੰ ਆਪਣੇ ਪੱਤੇ ਚੰਗੀ ਤਰ੍ਹਾਂ ਖੇਡਣ ਦੀ ਆਸ ਕੀਤੀ ਜਾਂਦੀ ਹੈ।

ਨਿਸ਼ਚਿਤ ਤੌਰ ’ਤੇ ਭਾਰਤੀ ਕੂਟਨੀਤੀ ਪ੍ਰੀਖਿਆ ਦੀ ਸਥਿਤੀ ’ਚ ਹੈ ਪਰ ਸਾਊਥ ਬਲਾਕ ਨੂੰ ਦੇਸ਼ ਦੇ ਉਸ ਸਥਾਨ ਨੂੰ ਲੈ ਕੇ ਮੁਆਫ ਕਰਨ ਵਾਲਾ ਹੋਣ ਦੀ ਲੋੜ ਨਹੀਂ ਹੈ। ਅੱਜ ਦੀ ਵਿਸ਼ਵ ਪੱਧਰੀ ਵਿਵਸਥਾ ’ਚ ਭਾਰਤ ਦੀ ਇਕ ਸ਼ਕਤੀ ਦੇ ਤੌਰ ’ਤੇ ਪਛਾਣ ਹੈ। ਇਸ ਦੀ ਤੁਲਨਾ ਪਾਕਿਸਤਾਨ ਦੇ ਨਾਲ ਨਹੀਂ ਹੋ ਸਕਦੀ। ਕੁਝ ਵੀ ਹੋਵੇ ਭਾਰਤ ਨੂੰ ਚੀਨ ਦੇ ਬਰਾਬਰ ਦੇਖਿਆ ਜਾਣਾ ਚਾਹੀਦਾ ਹੈ। ਜੇਕਰ ਚੀਨ ਸੁਰੱਖਿਆ ਪ੍ਰੀਸ਼ਦ ਦਾ ਇਕ ਸਥਾਈ ਮੈਂਬਰ ਹੋ ਸਕਦਾ ਹੈ ਤਾਂ ਕੋਈ ਕਾਰਨ ਨਹੀਂ ਕਿ ਭਾਰਤ ਨੂੰ ਉਹ ਅਹੁਦਾ ਦੇਣ ਤੋਂ ਇਨਕਾਰ ਕੀਤਾ ਜਾਵੇ ਜਿਸ ਦਾ ਉਹ ਹੱਕਦਾਰ ਹੈ।

ਅੱਜ ਨਵੀਂ ਸਖਤ ਦੁਨੀਆ ਨਵੀਂ ਸਖਤ ਸੋਚ ਅਤੇ ਰਣਨੀਤੀਆਂ ਦਾ ਸੱਦਾ ਦਿੰਦੀ ਹੈ। ਅੱਜ ਦੇ ਗੁੰਝਲਦਾਰ ਵਿਸ਼ਵ ’ਚ ਕਾਹਲੀ ’ਚ ਬਣਾਈਆਂ ਗਈਆਂ ਕੂਟਨੀਤੀਆਂ ਕੰਮ ਨਹੀਂ ਕਰਨਗੀਆਂ। ਅੱਜ ਭਾਰਤ ਨੇ ਬਾਜ਼ਾਰ ਸੰਚਾਲਿਤ ਵਿਸ਼ਵ ਪੱਧਰੀ ਸਿਆਸਤ ’ਚ ਇਕ ਵਿਸ਼ੇਸ਼ ਮਹੱਤਵ ਹਾਸਿਲ ਕਰ ਲਿਆ ਹੈ। ਵਿਸ਼ਵ ਭਾਰਤ ਦੀ ਆਰਥਿਕ ਸਮਰੱਥਾ ਅਤੇ ਸ਼ਾਂਤੀਪੂਰਨ ਮਕਸਦਾਂ ਲਈ ਇਸ ਦੀ ਪ੍ਰਮਾਣੂ ਸ਼ਕਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਪਿਛਲੇ 72 ਸਾਲਾਂ ’ਚ ਇਸ ਦੇਸ਼ ਨੇ ਲੋਕਤੰਤਰ ਦੇ ਰਖਵਾਲੇ ਦੇ ਤੌਰ ’ਤੇ ਖੁਦ ਨੂੰ ਇਕ ਸ਼ਾਨਦਾਰ ਉਦਾਹਰਣ ਵਜੋਂ ਸਥਾਪਿਤ ਕੀਤਾ ਹੈ। ਇਸ ਲਈ ਭਾਰਤ ਦੇ ਮਾਮਲੇ ’ਚ ਉਦਾਰਤਾਪੂਰਨ ਸਮਰਥਨ ਕਰਨਾ ਵੱਡੀਆਂ ਤਾਕਤਾਂ ਅਤੇ 186 ਤੋਂ ਵੱਧ ਮੈਂਬਰ ਦੇਸ਼ਾਂ ਦੇ ਹਿੱਤ ’ਚ ਹੋਵੇਗਾ।


Bharat Thapa

Content Editor

Related News