ਦਿੱਲੀ ਦੇ ਦੰਗਿਆਂ ਦੇ ਗੁਨਾਹਗਾਰ ਕੌਣ ਹਨ?

03/06/2020 1:32:09 AM

ਜੋਗੇਂਦਰ ਯਾਦਵ 

ਦਿੱਲੀ ਦੇ ਦੰਗਿਆਂ ਦੇ ਗੁਨਾਹਗਾਰ ਕੌਣ ਹਨ? ਇਹ ਸਵਾਲ ਸਿਰਫ ਕੋਰਟ ਕਚਹਿਰੀ ਦਾ ਸਵਾਲ ਨਹੀਂ ਹੈ। ਸਵਾਲ ਉਨ੍ਹਾਂ ਸਾਰੇ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ, ਜੋ ਦਿੱਲੀ ਅਤੇ ਦੇਸ਼ ਲਈ ਬਿਹਤਰ ਭਵਿੱਖ ਚਾਹੁੰਦੇ ਹਨ। ਜੋ ਹਿੰਸਾ ਕਾਰਣ ਸ਼ਰਮਸਾਰ ਹਨ। ਤਿੰਨ ਦਿਨ ਤਕ ਦੇਸ਼ ਦੀ ਰਾਜਧਾਨੀ ’ਚ ਜੋ ਤਾਂਡਵ ਹੋਇਆ, ਉਹ ਕਿਸੇ ਵੀ ਵਿਅਕਤੀ ਦਾ ਸਿਰ ਝੁਕਾਅ ਦੇਣ ਲਈ ਕਾਫੀ ਹੈ। ਦੇਸ਼ ਦੀ ਵੰਡ ਦੇ ਮਗਰੋਂ , 1984 ਦੇ ਸਿੱਖ ਕਤਲੇਆਮ ਨੂੰ ਛੱਡ ਕੇ, ਇਹ ਦਿੱਲੀ ’ਚ ਹੋਈ ਸਭ ਤੋਂ ਵੱਡੀ ਹਿੰਸਾ ਸੀ। ਹੁਣ ਤਕ 47 ਘਰਾਂ ਦੇ ਚਿਰਾਗ ਬੁੱਝ ਗਏ ਹਨ, ਸੈਂਕੜੇ ਲੋਕ ਜ਼ਖਮੀ ਹੋਏ ਹਨ,ਹਜ਼ਾਰਾਂ ਘਰ ਅਤੇ ਦੁਕਾਨਾਂ ਉੱਜੜ ਗਈਅ ਾਂ ਹਨ ਅਤੇ ਲੱਖਾਂ ਦਿਲਾਂ ’ਤੇ ਅਜਿਹੇ ਜ਼ਖਮ ਹੋਏ ਹਨ ਜੋ ਸ਼ਾਇਦ ਕਦੇ ਨਹੀਂ ਭਰਨਗੇ। ਕਰੋੜਾਂ ਲੋਕਾਂ ਨੇ ਇਸ ਹਿੰਸਾ ਦੀ ਦਹਿਸ਼ਤ ਨੂੰ ਆਪਣੇ ਮਨ ’ਤੇ ਮਹਿਸੂਸ ਕੀਤਾ ਹੈ। ਨਫਰਤ ਨਾਲ ਪੈਦਾ ਹੋਈ ਇਸ ਹਿੰਸਾ ਨ ੇ ਨਫਰਤ ਦੇ ਇਕ ਹੋਰ ਦੌਰ ਨੂੰ ਪੈਦਾ ਕੀਤਾ ਹੈ ਕਿਉਂਕਿ ਹੁਣ ਲਾਸ਼ਾਂ ਅਤੇ ਜ਼ਖਮਾਂ ਨੂੰ ਵੀ ਧਰਮਾਂ ’ਚ ਵੰਡ ਕੇ ਦੇਖਿਆ ਜਾ ਰਿਹਾ ਹੈ। ਇਸ ਸ਼ਹਿਰ ਵਿਚ ਘੁੰਮਦੇ ਹੋਏ ਲੱਗਦਾ ਹੈ ਕਿ ਇਥੇ ਇਨਸਾਨ ਨਹੀਂ ਸਿਰਫ ਹਿੰਦੂ ਜਾਂ ਮੁਸਲਮਾਨ ਵੱਸਦੇ ਹਨ। ਇਹੀ ਉਹ ਦਿਨ ਸਨ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੇਸ਼ ਵਿਚ ਸਨ ਅਤੇ ਸਾਰੀ ਦੁਨੀਆ ਦਾ ਧਿਆਨ ਭਾਰਤ ’ਤੇ ਸੀ । ਇਸ ਘਟਨਾ ਦੇ ਰਾਹੀਂ ਦੁਨੀਆ ਭਰ ’ਚ ਭਾਰਤ ਦਾ ਜੋ ਅਕਸ ਗਿਆ ਹੈ, ਉਹ ਸ਼ਰਮਸਾਰ ਕਰਨ ਵਾਲਾ ਹੈ। ਦੂਰ ਤੋਂ ਦੇਖਣ ਵਾਲੇ ਨੂੰ ਦਿੱਲੀ ਦਾ ਮੰਜ਼ਰ ਪਾਕਿਸਤਾਨ ’ਚ ਕਰਾਚੀ ਅਤੇ ਨਾਈਜੀਰੀਆ ’ਚ ਲਾਗੋਸ ’ਚ ਹੋਣ ਵਾਲੀ ਹਿੰਸਾ ਵਰਗਾ ਦਿਖਾਈ ਦਿੰਦਾ ਹੈ। ਮੈਂ 1984 ਦਾ ਖੌਫਨਾਕ ਮੰਜ਼ਰ ਦਿੱਲੀ ਵਿਚ ਆਪਣੀਅ ਾਂ ਅੱਖਾਂ ਨਾਲ ਦੇਖਿਆ ਹੈ ਅਤੇ ਤੀਸਰੇ ਦਿਨ ਦਿੱਲੀ ਦੀ ਹਿੰਸਾ ਦੇ ਵੀਡੀਓ ਠੀਕ ਉਸੇ ਕਤਲੇਆਮ ਦੀ ਯਾਦ ਦਿਵਾਉਂਦੇ ਹਨ। 21ਵੀਂ ਸਦੀ ਦੇ ਹਸੀਨ ਸੁਪਨੇ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਮਖੌਲ ਵਰਗੇ ਦਿਖਾਈ ਦਿੰਦੇ ਹਨ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਸਖਤਾਈ ਤੋਂ ਬਿਨਾਂ,ਬਿਨਾਂ ਕਿਸੇ ਪਾਰਟੀ ਜਾਂ ਧਰਮ ਦੀ ਐਨਕ ਲਾ ਕੇ ਦਿੱਲੀ ਦੀ ਹਿੰਸਾ ਦੇ 5 ਕੌੜੇ ਸੱਚ ਦਾ ਸਾਹਮਣਾ ਕਰੀਏ।

ਪਹਿਲਾ ਸੱਚ ਇਹ ਹੈ ਕਿ ਨਾਗਰਿਕਤਾ ਕਾਨੂੰਨ ਵਿਰੋਧੀ ਅੰਦੋਲਨਕਾਰੀਆਂ ਵਲੋਂ ਜ਼ਾਫਰਾਬਾਦ ਅਤੇ ਹੋਰ 2-3 ਥਾਵਾਂ ’ਤੇ ਆਪਣੇ ਧਰਨੇ ਨੂੰ ਚੁੱਕ ਕੇ ਸੜਕ ਬੰਦ ਕਰਨ ਦਾ ਫੈਸਲਾ ਗੈਰ-ਜ਼ਿੰਮੇਵਾਰਾਨਾ ਸੀ। ਇਹ ਸਹੀ ਹੈ ਕਿ ਸੜਕ ਬੰਦ ਕਰਨ ਦੇ ਬਾਅਦ ਇਨ੍ਹਾਂ ਵਿਖਾਵਾਕਾਰੀਆਂ ਨੇ ਕੋਈ ਹਿੰਸਾ ਨਹੀਂ ਕੀਤੀ ਪਰ ਇਸ ਕਾਰਵਾਈ ਨਾਲ ਦੰਗਾ ਕਰਨ ਵਾਲਿਆਂ ਨੂੰ ਇਹ ਬਹਾਨਾ ਮਿਲਿਆ, ਜਿਸ ਦੀ ਉਨ੍ਹਾਂ ਨੂੰ ਉਡੀਕ ਸੀ। ਜਾਣ ਬੁੱਝ ਕੇ ਸੜਕ ਜਾਮ ਕਰਨੀ ਇਕ ਅਜਿਹੇ ਅੰਦੋਲਨ ਨੂੰ ਸ਼ੋਭਾ ਨਹੀਂ ਦਿੰਦਾ, ਜੋ ਸੰਵਿਧਾਨ ਦੀ ਰੱਖਿਆ ਲਈ ਅਤੇ ਜੋ ਗਾਂਧੀ ਜੀ ਦੇ ਨਾਮ ’ਤੇ ਚੱਲ ਰਹੇ ਹੋਣ। ਦੂਸਰਾ ਸੱਚ ਇਹ ਹੈ ਕਿ ਇਹ ਹਿੰਸਾ ਕੋਈ ਅਚਾਨਕ ਵਾਪਰੀ ਦੁਰਘਟਨਾ ਨਹ ੀਂ ਸੀ। ਇਸ ਦੀ ਤਿਆਰੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਦਿੱਲੀ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨੇਤਾਵਾਂ ਨੇ ਜਿਸ ਨਫਰਤ ਦੇ ਬੀਜ ਬੀਜੇ ਸਨ, ਉਸ ਦੀ ਫਸਲ ਇਸ ਦੰਗੇ ਦੇ ਰੂਪ ਵਿਚ ਦਿਖਾਈ ਦੇ ਰਹੀ ਸੀ। ਜਦੋਂ ਕੇਂਦਰੀ ਮੰਤਰੀ ਮੰਡਲ ਦੇ ਮੈਂਬਰ ਭੀੜ ਨੂੰ ਗਾਂਲਾਂ ਅਤੇ ਗੋਲੀ ਲਈ ਉਕਸਾਉਣ ਤਾਂ ਸੜਕ ’ਤੇ ਗੋਲੀ ਚਲਦੇ ਦੇਖ ਕੇ ਸਾਨੂੰ ਹੈਰਾਨ ਨਹ ੀਂ ਹੋਣਾ ਚਾਹੀਦਾ । ਇਨ੍ਹਾਂ ਹੀ ਨੇਤਾਵਾਂ ਨੂੰ ਦੇਖ ਕੇ ਕਪਿਲ ਮਿਸ਼ਰਾ ਵਰਗੇ ਆਗੂ ਦੀ ਹਿੰਮਤ ਹੁੰਦੀ ਹੈ ਕਿ ਉਹ ਸੜਕ ’ਤੇ ਭੜਕਾਏ ਅਤੇ ਧਮਕਾਏ, ਉਸਦਾ ਵੀਡੀਓ ਵੀ ਬਣਾਏ ਅਤੇ ਉਸੇ ਸ਼ਹਿਰ ’ਚ ਫੈਲਾਏ। ਨਫਰਤ ਦੇ ਸੌਦਾਗਰ ਦੂਸਰੇ ਪਾਸੇ ਵੀ ਘੁੰਮ ਰਹੇ ਸਨ ਪਰ ਇੰਨਾ ਜ਼ਰੂਰ ਕਹਿਣਾ ਚਾਹੀਦਾ ਕਿ ਨਾਗਰਿਕਤਾ ਕਾਨੂੰਨ ਵਿਰੋਧੀ ਅੰਦੋਲਨ ਵਿਚ ਸ਼ਾਮਲ ਆਮ ਲੋਕਾਂ ਨੇ ਭੜਕਾਊ ਤੱਤਾਂ ਨੂੰ ਮੰਚ ਤੋਂ ਦੂਰ ਰੱਖਿਆ ਅਤੇ ਜੇਕਰ ਵਾਰਿਸ ਪਠਾਨ ਵਰਗੇ ਨੇਤਾ ਨੇ ਊਲ ਜਲੂਲ ਗੱਲ ਬੋਲੀ ਤਾਂ ਉਸ ਦੀ ਤਤਕਾਲ ਨਿੰਦਾ ਕੀਤੀ ਗਈ। ਨਫਰਤ ਦੇ ਇਲਾਵਾ ਹਥਿਆਰਾਂ ਦੇ ਰਾਹੀਂ ਵੀ ਇਸ ਹਿੰਸਾ ਦੀ ਤਿਆਰੀ ਕੀਤੀ ਗਈ ਸੀ। ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ ’ਤੇ ਦੋਵੇਂ ਪਾਸੇ ਬੰਦੂਕਾਂ ਦੀ ਵਰਤੋਂ ਇਹੀ ਦਿਖਾਉਂਦੀ ਹੈ ਕਿ ਇਸ ਦੰਗੇ ਦੀ ਿਤਆਰੀ ਦੋਵਾਂ ਫਿਰਕਿਆਂ ਦੇ ਗੁੰਡਿਆਂ ਨੇ ਪਹਿਲਾਂ ਤੋਂ ਕੀਤੀ ਹੋਈ ਸੀ। ਤੀਸਰਾ ਕੌੜਾ ਸੱਚ ਇਹ ਹੈ ਕਿ ਹਿੰਸਾ ਪੱਧਰ ’ਤੇ ਪਹੁੰਚਣ ਦੇ ਪਿੱਛੇ ਦਿੱਲੀ ਪੁਲਸ ਦੀ ਘੋਰ ਅਸਫਲਤਾ ਹੈ। ਪੁਲਸ ਚਾਹੁੰਦੀ ਤਾਂ ਇਨ੍ਹਾਂ ਦੰਗਿਆਂ ਨੂੰ ਰੋਕਿਆ ਜਾ ਸਕਦਾ ਸੀ ਅਤੇ ਕੁਝ ਨਹੀਂ ਤਾਂ ਮੌਜਪੁਰ ’ਚ ਪਹਿਲੀ ਇਕ- ਦੋ ਮੌਤ ਦੇ ਬਾਅਦ ਹਥਿਆਰਬੰਦ ਬਲਾਂ ਜਾਂ ਫੌਜ ਨੂੰ ਸੱਦ ਕੇ ਬਾਕੀ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਅ ਾਂ ਸਨ। ਦਿੱਲੀ ਪੁਲਸ ਚਾਹੇ ਤਾਂ ਕਿੰਨੀ ਮੁਸਤੈਦ ਹੋ ਸਕਦੀ ਹੈ, ਇਸ ਦਾ ਨਮੂਨਾ ਅਸੀਂ 1 ਮਾਰਚ ਪੱਛਮੀ ਦਿੱਲੀ ’ਚ ਦੇਖਿਆ, ਜਦੋਂ ਦੰਗਾ ਫਸਾਦ ਦੀ ਅਫਵਾਹ ਫੈਲਦੇ ਹੀ ਪੁਲਸ ਨੇ ਅਫਵਾਹ ਦਾ ਖੰਡਨ ਕੀਤਾ, ਫਲੈਗ ਮਾਰਚ ਕੀਤਾ ਅਤੇ ਸ਼ਰਾਰਤੀ ਤੱਤਾਂ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ। ਕੁਝ ਹੀ ਘੰਟਿਆਂ ’ਚ ਮਾਮਲਾ ਇਕਦਮ ਸ਼ਾਂਤ ਹੋ ਗਿਆ। ਸਵਾਲ ਇਹ ਹੈ ਕਿ ਦਿੱਲੀ ਪੁਲਸ ਨੇ ਇਹ ਮੁਸਤੈਦੀ ਉਨ੍ਹਾਂ ਤਿੰਨ ਦਿਨਾਂ ’ਚ ਕਿਉਂਕਿ ਨਹੀਂ ਦਿਖਾਈ ਜਦੋਂ ਪੂਰਬੀ-ਉੱਤਰ ਦਿੱਲੀ ਦਾ ਇਲਾਕਾ ਸੜ ਰਿਹਾ ਸੀ। ਸਾਰੇ ਇਲਾਕਿਆਂ ਤੋਂ ਆਈਆਂ ਖਬਰਾਂ ਤੋਂ ਇਹ ਸਪੱਸ਼ਟ ਹੈ ਕਿ ਇਨ੍ਹਾਂ ਤਿੰਨ ਦਿਨਾਂ ਤਕ ਦਿੱਲੀ ਪੁਲਸ ਜਾਂ ਤਾਂ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ ਸੀ ਜਾਂ ਕੁਝ ਥਾਵਾਂ ’ਤੇ ਖੁੱਲਮ-ਖੁੱਲ੍ਹਾ ਬਹੁਗਿਣਤੀ ਭਾਈਚਾਰੇ ਦੇ ਨਾਲ ਖੜ੍ਹੀ ਸੀ।

ਚੌਥਾ ਕੌੜਾ ਸੱਚ ਇਹ ਹੈ ਕਿ ਇਸ ਹਿੰਸਾ ਦੀਆਂ ਤਾਰਾਂ ਉੱਪਰ ਤੱਕ ਜੁੜੀਆਂ ਹੋਈਆਂ ਸਨ। ਵਿਖਾਵਾਕਾਰੀਆਂ ਨੂੰ ਸੜਕ ’ਤੇ ਆਉਣ ਲਈ ਕੀ ਦੋਸ਼ ਦਿੱਤਾ ਜਾਵੇ ਜਦੋਂ 2 ਮਹੀਨਿਆਂ ਤਕ ਉਨ੍ਹਾਂ ਦੀ ਕੋਈ ਗੱਲ ਸੁਣਨ ਵੀ ਨਹੀਂ ਆਇਆ। ਛੋਟੇ -ਮੋਟੇ ਨੇਤਾਵਾਂ ਨੂੰ ਨਫਰਤ ਫੈਲਾਉਣ ਲਈ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾਏ ਜਦੋਂ ਵੱਡੇ ਵੱਡੇ ਨੇਤਾ ਖੁੱਲ੍ਹੇ ਤੌਰ ’ਤੇ ਨਫਰਤ ਦਾ ਪ੍ਰਚਾਰ ਕਰਦੇ ਹਨ। ਦਿੱਲੀ ਪੁਲਸ ਦੇ ਸਿਪਾਹੀ ਜਾਂ ਉਨ੍ਹਾਂ ਦੇ ਮੁਖੀ ਨੂੰ ਕਿਵੇਂ ਦੋਸ਼ ਦਿੱਤਾ ਜਾਵੇ ਜਦਕਿ ਜਾਮੀਆ ਅਤੇ ਜੇ.ਐੱਨ.ਯੂ. ਦੀਆਂ ਘਟਨਾਵਾਂ ’ਚ ਉਸ ਨੂੰ ਅੱਖਾਂ ਮੀਟ ਕੇ ਅਤੇ ਪੱਖਪਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਮੰਨਣਾ ਤਾਂ ਔਖਾ ਹੋਵੇਗਾ ਕਿ ਕੋਈ ਵੀ ਸਰਕਾਰ ਇੰਨੇ ਮਹੱਤਵਪੂਰਨ ਵਿਦੇਸ਼ੀ ਮਹਿਮਾਨ ਦੇ ਹੁੰਦਿਆਂ ਦੇਸ਼ ਦੀ ਰਾਜਧਾਨੀ ’ਚ ਉਨ੍ਹੀਂ ਦਿਨੀਂ ਦੰਗਿਆਂ ਦੀ ਸਾਜ਼ਿਸ਼ ਰਚੇਗੀ ਪਰ ਇਸ ਸੱਚ ਤੋਂ ਇਨਕਾਰ ਕਰਨਾ ਵੀ ਔਖਾ ਹੋਵੇਗਾ ਕਿ ਇਸ ਸਰਕਾਰ ਨੇ ਕਈ ਸਮੇਂ ਤਕ ਇਕ ਅਜਿਹਾ ਮਾਹੌਲ ਬਣਾਇਆ ਹੈ, ਜਿਸ ’ਚ ਇਸ ਤਰ੍ਹਾਂ ਦੀ ਹਿੰਸਾ ਦਾ ਫੁੱਟਣਾ ਸੁਭਾਵਿਕ ਸੀ। ਅਜਿਹੇ ’ਚ ਜ਼ਾਹਿਰ ਹੈ ਕਿ ਉਂਗਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਉੱਠੇਗੀ ਜਾਂ ਤਾਂ ਇਸ ਹਿੰਸਾ ਦੇ ਪਿਛੇ ਉਨ੍ਹਾਂ ਦੀ ਪ੍ਰਤੱਖ ਜਾਂ ਅਪ੍ਰਤੱਖ ਸ਼ਹਿ ਸੀ। ਜੇਕਰ ਅਜਿਹਾ ਸੀ ਤਾਂ ਉਨ੍ਹਾਂ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਦੇਸ਼ ਦੇ ਗ੍ਰਹਿ ਮੰਤਰੀ ਦਾ ਆਪਣੇ ਨੱਕ ਦੇ ਹੇਠਾਂ ਦਿੱਲੀ ਪੁਲਸ ’ਤੇ ਵੱਸ ਨਹੀਂ ਚੱਲਦਾ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਖੁਦ ਅਸਤੀਫਾ ਦੇਣਾ ਚਾਹੀਦਾ ਹੈ। ਪੰਜਵਾਂ ਅਤੇ ਸਭ ਤੋਂ ਕੌੜਾ ਸੱਚ ਹੈ ਕਿ ਇਸ ਹਿੰਸਾ ਲਈ ਤੁਸੀਂ, ਮੈਂ, ਅਸੀਂ ਸਾਰੇ ਜ਼ਿੰਮੇਵਾਰ ਹਾਂ, ਜੇਕਰ ਨੇਤਾ ਲੋਕ ਨਫਰਤ ਦਾ ਬਾਜ਼ਾਰ ਚਲਾਉਂਦੇ ਹਨ ਇਸ ਲਈ ਕਿ ਉਨ੍ਹਾਂ ਨੂੰ ਸਾਡੇ ਵਰਗੇ ਗਾਹਕ ਮਿਲਦੇ ਹਨ। ਜੇਕਰ ਨੇਤਾ ਅਤੇ ਟੀ.ਵੀ. ਐਂਕਰ ਦਿਨ -ਰਾਤ ਝੂਠ ਬੋਲਦੇ ਹਨ ਤਾਂ ਇਸ ਲਈ ਕਿਉਂਕਿ ਅਸੀਂ ਸਭ ਝੂਠ ਨੂੰ ਸੱਚ ਮੰਨਣ ਲਈ ਤਿਆਰ ਹਾਂ, ਜਦ ਤਕ ਅਸੀਂ ਖੜ੍ਹੇ ਹੋ ਕੇ ਮੰਗ ਨਹੀਂ ਕਰਦੇ ਕਿ ਹਰ ਨਫਰਤ ਦੇ ਵਪਾਰੀ ਨੂੰ ਜੇਲ ਵਿਚ ਬੰਦ ਕੀਤਾ ਜਾਵੇ, ਦੰਗਿਆਂ ’ਚ ਜਿਸ ਵੀ ਧਰਮ,ਜਿਸ ਵੀ ਪਾਰਟੀ ਦੇ,ਜਿਸ ਵੀ ਵਿਅਕਤੀ ਦੇ ਵਿਰੁੱਧ ਸਬੂਤ ਹੈ, ਉਸ ਵਿਰੁੱਧ ਸਖਤ ਕਾਰਵਾਈ ਹੋਵੇ, ਤਦ ਤਕ ਨਫਰਤ ਦਾ ਇਹ ਧੰਦਾ ਫਲਦਾ-ਫੁਲਦਾ ਰਹੇਗਾ ਜਦ ਤਕ ਫੈਜ਼ ਦੇ ਸ਼ਬਦਾਂ ’ਚ ਅਸੀਂ ਪੁੱਛਦੇ ਰਹਾਂਗੇ: ‘‘ ਖੂਨ ਕੇ ਧੱਬੇ ਧੁਲੇਂਗੇ ਕਿਤਨੀਂ ਬਰਸਾਤੋਂ ਕੇ ਬਾਅਦ? ’’


Bharat Thapa

Content Editor

Related News