ਜਦੋਂ ਤਰਾਸ਼ਿਆ ਮੈਂ ਆਪਣੇ ਜਿਸਮ ਨੂੰ...
Saturday, Oct 31, 2015 - 06:50 PM (IST)
ਅੱਜ ਮੈਂ ਆਪਣਾ ਪੱਥਰ ਦਾ ਜਿਸਮ ਤਰਾਸ਼ਿਆ ਏ
ਸੋਹਣੀ ਸ਼ਕਲ ਮੂਰਤੀ ਬਣਾਉਣ ਲਈ ਤਰਾਸ਼ਿਆ ਏ
ਦਿਲ ਨੂੰ ਵੱਡਾ ਭਾਰੀ ਬਣਾ ਕੇ ਹੌਂਸਲਾ ਬਖਸ਼ਿਆ ਏ
ਮਨ ਨੂੰ ਅੰਦਰੋ ਘੜ-ਘੜ ਕੇ ਖੂਬ ਫੇਰ ਤਰਾਸ਼ਿਆ ਏ
ਚਿਹਰੇ ਤੇ ਕੋਮਲਤਾ, ਪਿਆਰ ਭਰੇ ਸੁਨਹਿਰੀ ਵਾਲ ਨੇ
ਮੁੱਖ ਤੇ ਸਜਾਵਟ ਕਰਕੇ ਅਨੋਖਾ ਰੂਪ ਤਰਾਸ਼ਿਆ ਏ
ਅੱਖਾਂ ਵਿੱਚ ਡੱਲ ਝੀਲ ਦੀਆਂ ਕਿਸ਼ਮੇ ਕੁਦਰਤੀ ਭਰੇ ਨੇ
ਤੈਨੂੰ ਪਿਆਰ ਕਰਨ ਲਈ ਹਰ ਅੰਗ-ਅੰਗ ਤਰਾਸ਼ਿਆ ਏ
ਕੋਈ ਵੀ ਉਲਾਭਾਂ ਨਾ ਮਿਲੇ ਤੇਰੇ ਜਿਸਮ ਨੂੰ ਘੜਣ ਲਈ
ਹਰ ਪਲ-ਪਲ ਵੇਖ ਕੇ ਤੈਨੂੰ ਨੈਣਾਂ ਨਾਲ ਤਰਾਸ਼ਿਆ ਏ
ਭੰਦਹੋਲ ਤੇਰੇ ਜਿਸਮ ਵਿੱਚੋਂ ਇਹ ਮੂਰਤ ਪਿਆਸੀ ਲੱਗਦੀ ਏ
ਬੁੱਝੀ ਨਹੀਂ ਅੱਗ ਪਿਆਰ ਦੀ ਇਸ ਲਈ ਪੱਥਰ ਤਰਾਸ਼ਿਆ ਏ
ਦਸ਼ਮੇਸ਼ ਮਲੋਵਾਲ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
