ਲੋਕਤੰਤਰਿਕ ਪ੍ਰਕਿਰਿਆ ’ਚ ਤੁਹਾਡਾ ਸਵਾਗਤ

01/14/2021 2:57:51 AM

ਜੁਲੀਓ ਰਿਬੈਰੋ
ਹਰੇਕ ਲੋਕਤੰਤਰਿਕ ਪ੍ਰਕਿਰਿਆ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ। ਇਹ ਤ੍ਰਾਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ਸਾਡੇ ਦੇਸ਼ ’ਚ ਅਜਿਹੀ ਵਿਰੋਧੀ ਧਿਰ ਦਾ ਕੋਈ ਆਕਾਰ ਨਹੀਂ ਹੈ। ਸਿਵਲ ਸੁਸਾਇਟੀ ’ਚ ਆਪਣਾ ਆਧਾਰ ਰੱਖਣ ਵਾਲਾ ਸੰਵਿਧਾਨਿਕ ਆਚਰਣ ਸਮੂਹ (ਸੀ.ਸੀ. ਜੀ.) ਕੁਝ ਸਮੇਂ ਤੋਂ ਆਪਣਾ ਕੰਮ ਕਰ ਰਿਹਾ ਹੈ ਅਤੇ ਇਹ ਵਿਰੋਧੀ ਤੌਰ ’ਤੇ ਉੱਭਰਿਆ ਵੀ ਹੈ।

ਮੈਂ ਇਥੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਦੀ ਅਗਵਾਈ ਵਾਲੇ ਇਕ ਸਮੂਹ ਦੀ ਗੱਲ ਕਰ ਰਿਹਾ ਹਾਂ ਜੋ 200 ਆਈ. ਏ. ਐੱਸ., ਆਈ. ਐੱਫ.ਐੱਸ., ਆਈ.ਪੀ. ਐੱਸ. ਅਤੇ ਕੁਝ ਸੈਂਟਰਲ ਸਰਵਿਸ ਅਧਿਕਾਰੀਆਂ ਦਾ ਸਮੂਹ ਹੈ। ਸੀ.ਸੀ.ਜੀ. ਦੇ ਮੈਂਬਰ ਪਿਛਲੇ 3 ਸਾਲਾਂ ਤੋਂ ਸਰਗਰਮ ਹਨ।

ਸੀ.ਸੀ.ਜੀ. ਦਾ ਗਠਨ ਦੇਸ਼ ਪ੍ਰੇਮ ਨਾਲ ਭਰੇ ਕੁਝ ਆਈ.ਏ.ਐੱਸ. ਅਧਿਕਾਰੀਆਂ ਨੇ ਕੀਤਾ ਸੀ ਜਿਸ ’ਚ ਮੇਰੇ ਗ੍ਰਹਿ ਸੂਬੇ ਮਹਾਰਾਸ਼ਟਰ ਨਾਲ ਸਮੂਹ ਸਬੰਧਤ ਕੁਝ ਲੋਕ ਵੀ ਹਨ। ਇਸ ਸਮੂਹ ਨਾਲ ਸਬੰਧਤ ਇਕ ਵਿਅਕਤੀ ਨੇ ਮੇਰੇ ਤਕ ਪਹੁੰਚ ਬਣਾਈ ਅਤੇ ਮੈਂ ਬਿਨਾਂ ਦੇਰੀ ਕੀਤੇ ਇਸ ਸਮੂਹ ਨੂੰ ਜੁਆਇਨ ਕਰ ਲਿਆ।

ਇਹ ਸਮੂਹ ਅਜਿਹੇ ਮੁੱਦਿਆਂ ਨੂੰ ਲੈਂਦਾ ਹੈ ਜੋ ਸਰਕਾਰ ਦੀਆਂ ਨੀਤੀਆਂ ਨੂੰ ਦਰਸਾਉਂਦੇ ਹਨ। ਉਦਾਹਰਣ ਵਜੋਂ ਤਿੰਨ ਖੇਤੀਬਾੜੀ ਕਾਨੂੰਨ, ਯੂ.ਪੀ. ਅਤੇ ਹੋਰਨਾਂ ਭਾਜਪਾ ਸ਼ਾਸਿਤ ਸੂਬਿਆਂ ਵਲੋਂ ਪਰਿਵਰਤਿਤ ਲਵ-ਜੇਹਾਦ ਕਾਨੂੰਨ ਨੇ ਆਪਣੇ ਵਲ ਇਸ ਸਮੂਹ ਦਾ ਧਿਆਨ ਖਿੱਚਿਆ। ਅਜਿਹੇ ਕਾਨੂੰਨ ਜੋ ਬੇਇਨਸਾਫੀ ਨਾਲ ਭਰੇ ਜਾਂ ਫਿਰ ਜਿਨ੍ਹਾਂ ’ਤੇ ਕੋਈ ਸੋਧ ਜਾਂ ਸੰਸਦ ’ਚ ਚਰਚਾ ਨਹੀਂ ਹੋਈ ਉਹ ਇਸ ਸਮੂਹ ਦੁਆਰਾ ਲਏ ਜਾਂਦੇ ਹਨ। ਇਨ੍ਹਾਂ ਕਾਨੂੰਨਾਂ ਦੇ ਬਾਰੇ ’ਚ ਵਿਚਾਰਾਂ ਨੂੰ ਪ੍ਰਸ਼ਾਸਨ ਨੂੰ ਇਕ ਖੁੱਲ੍ਹੀ ਚਿੱਠੀ ਦੇ ਰਾਹੀਂ ਭੇਜਿਆ ਜਾਂਦਾ ਹੈ। ਇਸ ਦੇ ਨਾਲ-ਨਾਲ ਪ੍ਰੈੱਸ ਅਤੇ ਲੋਕਾਂ ਦੀ ਜਾਣਕਾਰੀ ਲਈ ਵੀ ਇਨ੍ਹਾਂ ਨੂੰ ਜਾਰੀ ਕੀਤਾ ਜਾਂਦਾ ਹੈ।

ਇਸ ਨੂੰ ਭੇਜਣ ਤੋਂ ਪਹਿਲਾਂ ਸਮੂਹ ਦੇ ਮੈਂਬਰਾਂ ਨੂੰ ਮਾਮਲੇ ਦੀ ਤਰੀਕ ਅਤੇ ਸਮੇਂ ਦਾ ਵੀ ਐਲਾਨ ਕੀਤਾ ਜਾਂਦਾ ਹੈ ਤਾਂਕਿ ਹਰੇਕ ਚਿੱਠੀ ਦੀ ਵਿਸ਼ਾ ਵਸਤੂ ’ਤੇ ਸੋਧ ਕੀਤੀ ਜਾਵੇ ਅਤੇ ਫਿਰ ਉਸ ਦੀ ਪੁਸ਼ਟੀ ਕੀਤੀ ਜਾਵੇ। ਹਰੇਕ ਮੈਂਬਰ ਨੂੰ ਇਸ ਦੀ ਪੁਸ਼ਟੀ ਕਰਨ ਜਾਂ ਫਿਰ ਇਸ ’ਤੇ ਦਸਤਖਤ ਕਰਨ ਲਈ ਨਹੀਂ ਕਿਹਾ ਜਾਂਦਾ ਹੈ। ਫੈਸਲਾ ਉਨ੍ਹਾਂ ਦਾ ਆਪਣਾ ਹੁੰਦਾ ਹੈ। ਉਹ ਭਾਵੇਂ ਇਸ ’ਤੇ ਦਸਤਖਤ ਕਰਨ ਜਾਂ ਫਿਰ ਨਾ ਕਰਨ। ਇਹ ਸਭ ਇਕ ਲੋਕਤੰਤਰਿਕ ਪ੍ਰਕਿਰਿਆ ਦੇ ਤਹਿਤ ਕੀਤਾ ਜਾਂਦਾ ਹੈ।

ਹਾਲ ਹੀ ’ਚ ਸੀ.ਸੀ.ਜੀ. ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਇਕ ਚਿੱਠੀ ਲਿਖੀ ਜਿਸ ’ਚ ਸੂਬੇ ’ਚ ਬਿੱਲ ਦੁਆਰਾ ਲਿਆਂਦੇ ਗਏ ਲਵ-ਜੇਹਾਦ ਕਾਨੂੰਨ ਦੇ ਬਾਰੇ ’ਚ ਚਿੰਤਾ ਪ੍ਰਗਟ ਕੀਤੀ ਗਈ। ਇਸ ਚਿੱਠੀ ਨੂੰ ਕਈ ਅੰਗਰੇਜ਼ੀ ਭਾਸ਼ਾਵਾਂ ਅਤੇ ਸਥਾਨਕ ਮਾਤ ਭਾਸ਼ਾਵਾਂ ਦੀਆਂ ਅਖਬਾਰਾਂ ’ਚ ਪ੍ਰਕਾਸ਼ਿਤ ਕੀਤਾ ਗਿਆ। ਨਵਗਠਿਤ ਸਮੂਹ ਜੋ ਇਕ ਵਿਰੋਧੀ ਧਿਰ ਦੀ ਭੂਮਿਕਾ ’ਚ ਹੈ, ਨੂੰ ਕੋਈ ਸੇਵਾਮੁਕਤ ਜੱਜਾਂ ਅਤੇ ਬੁੱਧੀਜੀਵੀਆਂ ਦਾ ਵੀ ਸਮਰਥਨ ਪ੍ਰਾਪਤ ਹੈ।

ਇਕ ਲੋਕਤੰਤਰ ’ਚ ਸਾਰੇ ਵਿਚਾਰਾਂ ਅਤੇ ਆਪਣੇ ਨਜ਼ਰੀਏ ਲਈ ਇਹ ਸਥਾਨ ਹੁੰਦਾ ਹੈ। ਮੈਂ ਅਜਿਹੇ ਹਰੇਕ ਸਮੂਹ ਦਾ ਸਵਾਗਤ ਕਰਦਾ ਹਾਂ ਅਤੇ ਉਨ੍ਹਾਂ ਦੇ ਨਜ਼ਰੀਏ ਦਾ ਸਮਰਥਨ ਕਰਦਾ ਹਾਂ।

ਇਕ ਸਮੂਹ ਦੂਸਰੇ ਨੂੰ ਰਾਸ਼ਟਰ ਵਿਰੋਧੀ ਕਹਿ ਦਿੰਦਾ ਹੈ। ਅੱਜਕਲ ਇਕ ਸਮਝ ਵਾਲੇ ਸਿਆਸਤਦਾਨ ਸੁਤੰਤਰ ਤੌਰ ’ਤੇ ਦੂਸਰੇ ’ਤੇ ਹੱਥ ਵਧਾਉਂਦੇ ਹਨ। ਜੇਕਰ ਇਕ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਰਾਸ਼ਟਰ ਵਿਰੋਧੀ ਦਾ ਨਾਂ ਦੇ ਦਿੱਤਾ ਜਾਂਦਾ ਹੈ। ਇਹ ਸਿਆਸਤ ’ਚ ਚੱਲਦਾ ਹੈ ਪਰ ਸਾਡੇ ਅਧਿਕਾਰੀਆਂ ਦੇ ਦਰਮਿਆਨ ਨਹੀਂ।

ਮੈਂ ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਯੋਗੇਂਦਰ ਨਾਰਾਇਣ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦਾ ਪਰ ਸੀ.ਸੀ.ਜੀ. ’ਚ ਕੁਝ ਮੇਰੇ ਦੋਸਤ ਜੋ ਉਨ੍ਹਾਂ ਨੂੰ ਜਾਣਦੇ ਹਨ, ਉਨ੍ਹਾਂ ਬਾਰੇ ’ਚ ਕਹਿੰਦੇ ਹਨ ਕਿ ਉਹ ਇਕ ਅਧਿਕਾਰੀ ਦੇ ਤੌਰ ’ਤੇ ਭੱਦਰ ਪੁਰਸ਼ ਹਨ। ਮੈਂ ਨਿੱਜੀ ਤੌਰ ’ਤੇ ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ. ਪ੍ਰਵੀਣ ਦੀਕਸ਼ਿਤ ਜੋ ਕਿ ਦਸਤਖਤ ਕਰਨ ਵਾਲਿਆਂ ’ਚੋਂ ਇਕ ਹਨ, ਨੂੰ ਜਾਣਦਾ ਹਾਂ।

ਭ੍ਰਿਸ਼ਟਾਚਾਰ ਨਾਲ ਲੜਨ ਲਈ ਉਨ੍ਹਾਂ ਦੀ ਸਖਤ ਪ੍ਰਤੀਬੱਧਤਾ ਦੇ ਲਈ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਜਦੋਂ ਸਟੇਟ ਪੁਲਸ ਦੇ ਉਹ ਐਂਟੀਕੁਰੱਪਸ਼ਨ ਬਿਊਰੋ ਦੇ ਮੁਖੀ ਸਨ ਤਾਂ ਜੂਨੀਅਰ ਰੈਂਕ ਦੇ ਅਧਿਕਾਰੀਆਂ ’ਚ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਅਤੇ ਉਨ੍ਹਾਂ ਨੂੰ ਉਜਾਗਰ ਕਰਨ ਲਈ ਉਨ੍ਹਾਂ ਦੀ ਦ੍ਰਿੜ੍ਹ ਪਕੜ ਲਈ ਖੌਫ ਸੀ।

ਪਰ ਮੈਂ ਜਾਣਦਾ ਹਾਂ ਕਿ ਹਿੰਦੂ ਲੜਕੀਆਂ ਦੇ ਨਾਲ ਮੁਸਲਿਮ ਨੌਜਵਾਨਾਂ ਦੇ ਪਿਆਰ ’ਚ ਪੈਣ ਦੇ ਬਾਰੇ ’ਚ ਉਨ੍ਹਾਂ ਦੇ ਸ਼ੱਕੀ ਹੋਣ ਦੇ ਬਾਰੇ ਮੈਂ ਨਹੀਂ ਜਾਣਦਾ

ਮਹਾਰਾਸ਼ਟਰ ’ਚ ਇਕ ਆਈ.ਪੀ.ਐੱਸ. ਕੇਡਰ ਦੇ ਦੋ ਅਧਿਕਾਰੀਆਂ ਨੂੰ ਮੈਂ ਜਾਣਦਾ ਹਾਂ। ਦੋਵੇਂ ਹੀ ਹਿੰਦੂ ਹਨ ਅਤੇ ਦੋਵਾਂ ਨੇ ਮੁਸਲਿਮ ਮੁਟਿਆਰਾਂ ਨਾਲ ਵਿਆਹ ਕਰਵਾਏ ਹਨ। ਉਹ ਇਕ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਇਲਾਵਾ ਉਨ੍ਹਾਂ ’ਚੋਂ ਇਕ ਮੇਰੇ ਆਪਣੇ ਬੈਚਮੇਟ ਸੋਮਦੇਵ ਮਹਿਤਾ ਹਨ, ਜਿਨ੍ਹਾਂ ਨੂੰ ਬਾਅਦ ’ਚ ਗੁਜਰਾਤ ਕੇਡਰ ਅਲਾਟ ਹੋਇਆ। ਦੂਸਰੇ ਸੇਵਾਮੁਕਤੀ ਤੋਂ ਪਹਿਲਾਂ ਸੂਬੇ ਦੇ ਡੀ.ਜੀ.ਪੀ. ਬਣੇ। ਕਿਸੇ ਨੇ ਵੀ ਉਨ੍ਹਾਂ ਦੇ ਅੰਤਰਧਰਮ ਵਿਆਹਾਂ ਦੇ ਬਾਰੇ ’ਚ ਨੋਟਿਸ ਨਹੀਂ ਲਿਆ ਪਰ ਹੁਣ ਅਜਿਹੀਆਂ ਗੱਲਾਂ ਨੂੰ ਉਛਾਲਣਾ ਆਮ ਹੋ ਗਿਆ ਹੈ।

ਇਸ ਦੌਰਾਨ ਮੈਂ ਸਮੂਹ ਦੀ ਚਿੱਠੀ ’ਤੇ ਦਸਤਖਤ ਕਰਨ ਵਾਲੇ ਦੋ ਵਿਅਕਤੀਆਂ ਦੇ ਬਿਆਨ ਪੜ੍ਹੇ। ਦੋਵੇਂ ਹੀ ਕੇਰਲ ਹਾਈਕੋਰਟ ਦੇ ਜੱਜ ਰਹੇ ਹਨ। ਉਨ੍ਹਾਂ ਨੇ ਜਨਤਕ ਤੌਰ ’ਤੇ ਨਾਂਹ ਕੀਤੀ। ਉਨ੍ਹਾਂ ਨੇ ਚਿੱਠੀ ’ਤੇ ਦਸਤਖਤ ਕੀਤੇ ਹਨ। ਇਕ ਹੋਰ ਕੇਰਲ ਦੇ ਸਾਬਕਾ ਜੱਜ ਨੇ ਕਿਹਾ ਕਿ ਉਨ੍ਹਾਂ ਨੇ ਚਿੱਠੀ ਦੀ ਸਮੱਗਰੀ ਨੂੰ ਧਿਆਨ ਨਾਲ ਪੜ੍ਹੇ ਬਗੈਰ ਹੀ ਦਸਤਖਤ ਕਰ ਦਿੱਤੇ।

ਸੀ.ਸੀ.ਜੀ. ਅਤੇ ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਵਲੋਂ ਚਲਾਏ ਬੇਨਾਮ ਸਮੂਹ ਦੋਵੇਂ ਹੀ ਸ਼ਿਸ਼ਟਾਚਾਰ ਅਤੇ ਚੰਗੀ ਰੂਚੀ ਦੇ ਖੇਤਰ ’ਚ ਹਨ। ਦੋਵੇਂ ਹੀ ਸਮੂਹ ਸਿਆਸੀ ਸੱਤਾ ਦੀ ਰੀਝ ਨਹੀਂ ਰੱਖਦੇ। ਨਵੇਂ ਸਮੂਹ ਦੇ ਗਠਨ ਬਾਰੇ ’ਚ ਮੈਂ ਨਹੀਂ ਜਾਣਦਾ ਕਿ ਇਸ ਨੂੰ ਕਿਸ ਨੇ ਪ੍ਰੇਰਿਤ ਕੀਤਾ ਪਰ ਮੈਂ ਇਹ ਸੁਰੱਖਿਅਤ ਤੌਰ ’ਤੇ ਕਹਿ ਸਕਦਾ ਹਾਂ ਕਿ ਸੀ.ਸੀ.ਜੀ. ਦੇ ਨਾਂ ਵਾਲਾ ਸਮੂਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹੈ। ਸੀ.ਸੀ.ਜੀ. ਨੇ ਆਪਣੇ ਤੌਰ ’ਤੇ ਆਪਣੇ ਵਿਚਾਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਅਤੇ ਇਸ ਦੇ ਬਾਰੇ ’ਚ ਉਨ੍ਹਾਂ ਵਲੋਂ ਫੈਸਲਾ ਲੈਣ ’ਤੇ ਆਪਣਾ ਬਿਹਤਰ ਕੰਮ ਕੀਤਾ। ਅੱਜ ਜੋ ਸੱਤਾ ’ਚ ਹਨ ਉਹ ਚਿੰਤਤ ਨਹੀਂ ਕਿ ਸੀ.ਸੀ.ਜੀ. ਵਰਗਾ ਸਮੂਹ ਕੀ ਸੋਚਦਾ ਹੈ ਪਰ ਉਨ੍ਹਾਂ ਨੂੰ ਸਾਰੇ ਨਜ਼ਰੀਏ ਅਤੇ ਬਹਿਸਾਂ ਨੂੰ ਟੇਬਲ ’ਤੇ ਰੱਖਣਾ ਚਾਹੀਦਾ ਹੈ, ਇਸੇ ਦਾ ਨਾਂ ਲੋਕਤੰਤਰ ਹੈ।

‘ਰਾਸ਼ਟਰ ਵਿਰੋਧੀ, ‘ਟੁਕੜੇ-ਟੁਕੜੇ ਗੈਂਗ’, ‘ਸ਼ਹਿਰੀ ਨਕਸਲ’ ਅਤੇ ‘ਮਾਓਵਾਦੀ’ ਹਮਦਰਦੀ ਰੱਖਣ ਵਾਲੇ ਆਦਿ ਦਾ ਲੇਬਲ ਲਗਾ ਕੇ ਲੋਕਾਂ ਦੀਆਂ ਆਵਾਜ਼ਾਂ ਦਬਾਈਆਂ ਨਹੀਂ ਜਾਣੀਆਂ ਚਾਹੀਦੀਆਂ। ਨਾਗਰਿਕਾਂ ’ਤੇ ਬਿੱਲਾਂ ਨੂੰ ਥੋਪਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਣਨਾ ਚਾਹੀਦਾ ਹੈ। ਸਭ ਕੁਝ ਜਾਣਨ ਵਾਲੇ ਅਤੇ ਸਰਵਗਿਆਨੀ ਦੇ ਤੌਰ ’ਤੇ ਆਪਣੇ ਆਪ ਨੂੰ ਉਤਸ਼ਾਹ ਦੇਣ ਨਾਲ ਤੁਸੀਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਅੰਦੋਲਨਾਂ ਨੂੰ ਸੱਦਾ ਦੇ ਰਹੇ ਹੋ। ਇਹ ਆਮ ਜਨਤਾ ਲਈ ਅਸੁਵਿਧਾ ਤਾਂ ਪੈਦਾ ਕਰ ਹੀ ਰਹੇ ਹਨ, ਇਸ ਦੇ ਨਾਲ-ਨਾਲ ਸਰਕਾਰ ਦੇ ਲਈ ਵੀ ਸਿਰਦਰਦੀ ਬਣੇ ਹੋਏ ਹਨ। ਅਖੀਰ ’ਚ ਮੇਰੀ ਨਵੇਂ ਸਮੂਹ ਨੂੰ ਬੇਨਤੀ ਹੈ ਕਿ ਸੀ.ਸੀ.ਜੀ ਵਰਗੇ ਆਪਣੇ ਸਾਰੇ ਮੈਂਬਰਾਂ ਦੀ ਪੂਰੀ ਸੂਚੀ ਪ੍ਰਕਾਸ਼ਿਤ ਕਰੇ।


Bharat Thapa

Content Editor

Related News