ਸਿੱਖ ਅਗਵਾਈ ਵਾਲੇ ਰੋਸ ਵਿਖਾਵਿਆਂ ਨਾਲ ਜੁਡ਼ੇ ਹਨ ਟਰੈਕਟਰ ਅਤੇ ਟੈਂਕ

02/07/2021 2:25:16 AM

ਵਿਕਰਮ ਡਾਕਟਰ

ਕਿਸਾਨ ਅੰਦੋਲਨ ਨੇ ਟਰੈਕਟਰਾਂ ਨੂੰ ਰੋਸ ਵਿਖਾਵਿਆਂ ਦੇ ਵਾਹਨਾਂ ਦੇ ਰੂਪ ਵਿਚ ਬਦਲ ਦਿੱਤਾ ਹੈ । ਇਹ ਸਭ ਫਰਾਂਸ ਅਤੇ ਨੀਦਰਲੈਂਡਸ ’ਚ ਵੀ ਹੋ ਚੁੱਕਿਆ ਹੈ, ਜਿੱਥੇ ਟਰੈਕਟਰ ਰੋਸ ਵਿਖਾਵਿਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਸਨ। ਇੱਥੋਂ ਤੱਕ ਕਿ 1978-79 ਵਿਚ ਰੋਸ ਵਿਖਾਵਾਕਾਰੀ ਅਮਰੀਕੀ ਕਿਸਾਨ ਟਰੈਕਟਰਾਂ ਨੂੰ ਵਾਸ਼ਿੰਗਟਨ ਡੀ. ਸੀ. ਤੱਕ ਲੈ ਗਏ।

ਮੌਜੂਦਾ ਅੰਦੋਲਨ ’ਚ ਟਰੈਕਟਰਾਂ ਦੀ ਵਰਤੋਂ ਇਕ ਮਹੱਤਵਪੂਰਨ ਘਟਨਾ ਸੀ। ਖਾਸ ਕਰ ਕੇ ਗਣਤੰਤਰ ਦਿਨ ’ਤੇ ਜਦੋਂ ਅਧਿਕਾਰਤ ਪਰੇਡ ’ਚ ਭਾਰਤੀ ਫੌਜ ਦੇ ਟੈਂਕ ਵਿਖਾਈ ਦਿੰਦੇ ਹਨ। ਟਰੈਕਟਰਾਂ ਦੀ ਤੁਲਨਾ ਟੈਂਕਾਂ ਨਾਲ ਕੀਤੀ ਗਈ। ਟੈਂਕ ਅਤੇ ਟਰੈਕਟਰ ਕਦੇ ਵੀ ਆਪਸ ਵਿਚ ਨਹੀਂ ਭਿੜੇ ਮਗਰ ਇਹ ਯਾਦ ਕਰਨ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਇਤਿਹਾਸ ਆਪਸ ਵਿਚ ਜੁੜਿਆ ਹੈ ।

ਇਹ ਇਕ ਇਤਿਹਾਸ ਹੈ ਜੋ ਸਿੱਖਾਂ ਦੀ ਅਗਵਾਈ ਵਾਲੇ ਰੋਸ ਵਿਖਾਵਿਆਂ ਦੇ ਸੰਸਾਰਿਕ ਇਤਿਹਾਸ ਨਾਲ ਜੁੜਿਆ ਹੈ। ਕੈਲੀਫੋਰਨੀਆ ’ਚ ਸਟਾਕਟਨ ਨਾਂ ਦਾ ਸ਼ਹਿਰ ਜੋ ਕਿ ਉਪਜਾਊ ਸੈਂਟਰਲ ਵੈਲੀ ਦੇ ਮੁਹਾਣੇ ’ਤੇ ਸਥਿਤ ਹੈ ਅਤੇ ਇੱਥੇ ਸੈਨ ਜੋਕਵਿਨ ਅਤੇ ਸੈਕਰਾਮੈਂਟੋ ਰਿਵਰ ਕਈ ਜਲਮਾਰਗਾਂ ਰਾਹੀਂ ਆਪਸ ’ਚ ਮਿਲਦੇ ਹਨ, ਉੱਤੇ ਇਤਿਹਾਸ ਇਕੱਠਾ ਹੁੰਦਾ ਹੈ।

ਬੈਂਜਾਮੈਨ ਹਾਲਟ 1880 ਵਿਚ ਇੱਥੇ ਪਹੁੰਚੇ ਅਤੇ ਇਕ ਪਹੀਆ ਬਣਾਉਣ ਦੀ ਕੰਪਨੀ ਸਥਾਪਿਤ ਕੀਤੀ। ਇਸ ਨੇ ਹੀ ਕੰਬਾਈਨ ਹਾਰਵੈਸਟਰਜ਼ ਅਤੇ ਟਰੈਕਟਰਾਂ ਦਾ ਪਹਿਲਾ ਰੂਪ ਤਿਆਰ ਕੀਤਾ ਜਿਨ੍ਹਾਂ ਨੂੰ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ। ਸ਼ੁਰੂਆਤੀ ਦੌਰ ਵਿਚ ਇਨ੍ਹਾਂ ਨੂੰ ਘੋੜਿਆਂ ਨਾਲ ਚਲਾਇਆ ਜਾਂਦਾ ਸੀ ਪਰ ਉਸਦੇ ਬਾਅਦ ਭਾਫ ਨਾਲ ਚੱਲਣ ਵਾਲੇ ਇੰਜਣਾਂ ਦੀ ਵਰਤੋਂ ਹੋਈ, ਫਿਰ ਕੋਲੇ ਅਤੇ ਤੇਲ ਵਾਲੇ ਇੰਜਣ ਸ਼ੁਰੂ ਹੋਏ।

ਪਰ ਇਸ ਸਭ ’ਚ ਇਕ ਸਮੱਸਿਆ ਆਮ ਸੀ। ਉਨ੍ਹਾਂ ਦੇ ਪਹੀਏ ਗਿੱਲੀ ਡੈਲਟਾ ਮਿੱਟੀ ’ਚ ਫਸ ਜਾਂਦੇ ਸਨ। ਹਾਲਟ ਨੇ ਮਹਿਸੂਸ ਕੀਤਾ ਕਿ ਕਿਉਂ ਨਾ ਟ੍ਰੈਕ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਮਿੱਟੀ ਵਿਚ ਭਾਰ ਦੇ ਕਾਰਨ ਪਹੀਏ ਦਾ ਧੱਸਣਾ ਬੰਦ ਹੋ ਜਾਵੇ। ਅਸਲ ’ਚ ਟੈਂਕਾਂ ਨੇ ਮਸ਼ੀਨਾਂ ਲਈ ਇਕ ਭੂਮੀ ਤਿਆਰ ਕੀਤੀ। ਇੱਥੇ ਤੱਕ ਕਿ ਖੁਰਦਰੀ ਜ਼ਮੀਨ ਜਾਂ ਫਿਰ ਚਿੱਕੜ ਵਾਲੀ ਭੂਮੀ ਉੱਤੇ ਵੀ ਇਨ੍ਹਾਂ ਨੂੰ ਲਗਾਇਆ ਗਿਆ।

ਇਹ ਅਸਪੱਸ਼ਟ ਹੈ ਕਿ ਹਾਲਟ ਨੇ ਇਹ ਹੱਲ ਖੁਦ ਕੱਢਿਆ ਜਾਂ ਫਿਰ ਉਸ ਨੂੰ ਕਿਸੇ ਦੂਜੇ ਨੇ ਇਹ ਵਿਚਾਰ ਦਿੱਤਾ ਪਰ ਇੰਨਾ ਤਾਂ ਹੈ ਕਿ ਟ੍ਰੈਕ ’ਤੇ ਚੱਲਣ ਵਾਲੀ ਮਸ਼ੀਨ ਇਕ ਵਪਾਰਕ ਸਫਲਤਾ ਬੰਨ੍ਹ ਗਈ ਅਤੇ ਉਨ੍ਹਾਂ ਦੀ ਕੰਪਨੀ ਨੂੰ ‘ਕੈਟਰਪਿੱਲਰ’ ਕਿਹਾ ਜਾਣ ਲੱਗਾ। ਉਨ੍ਹਾਂ ਨੇ 1910 ਵਿਚ ਇਸਦਾ ਟਰੇਡਮਾਰਕ ਕੀਤਾ ਅਤੇ 1925 ’ਚ ਕੰਪਨੀ ਨੂੰ ਨਵਾਂ ਨਾਂ ‘ਕੈਟਰਪਿੱਲਰ ਟਰੈਕਟਰਜ਼’ ਦਿੱਤਾ। ਅੱਜ ਇਹ ਵਿਸ਼ਾਲ ਅਤੇ ਮੋਹਰੀ ਕੰਪਨੀ ਹੈ।

‘ਐਗਰੀਕਲਚਰਲ ਹਿਸਟਰੀ’ ਨਾਂ ਦੇ ਮੈਗਜ਼ੀਨ ਵਿਚ ਇਤਿਹਾਸਕਾਰ ਰਿਨਾਲਡ ਐੱਮ. ਵਿਕ ਨੇ ਇਹ ਨੋਟ ਕੀਤਾ ਕਿ ਲਿਓ ਸਟੇਨਰ ਨਾਂ ਦੇ ਇਕ ਹੰਗੇਰੀਅਨ ਇੰਜੀਨੀਅਰ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਕੈਟਰਪਿੱਲਰ ਟਰੈਕਟਰਾਂ ਦੀ ਲੜਾਈ ਦੇ ਮੈਦਾਨਾਂ ’ਚ ਸਮਰੱਥਾ ਵੇਖੀ। ਉਨ੍ਹਾਂ ਨੇ ਆਸਟਰੋ- ਹੰਗੇਰੀਅਨ ਫੌਜ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਕੈਟਰਪਿੱਲਰ ਟਰੈਕਟਰ ਤੋਪਾਂ ਨੂੰ ਖਿੱਚ ਸਕਦੇ ਹਨ ਪਰ ਫੌਜ ਨੇ ਉਨ੍ਹਾਂ ਦੀ ਗੱਲ ਨੂੰ ਨਕਾਰ ਦਿੱਤਾ ਜੋ ਬਾਅਦ ਵਿਚ ਇਕ ਬਹੁਤ ਵੱਡੀ ਇਤਿਹਾਸਿਕ ਭੁੱਲ ਸਾਬਤ ਹੋਈ। ਇੱਥੇ ਤੱਕ ਕਿ ਅਮਰੀਕੀ ਫੌਜ ਨੇ ਵੀ ਹਾਲਟ ਵਿਚ ਦਿਲਚਸਪੀ ਨਹੀਂ ਵਿਖਾਈ ਜਦੋਂ ਉਨ੍ਹਾਂ ਨੇ ਫੌਜ ਨਾਲ ਇਸ ਦੀ ਗੱਲ ਕੀਤੀ। ਫੌਜ ਨੇ ਕਿਹਾ ਕਿ ਇਹ ਕੰਮ ਤਾਂ ਖੱਚਰ ਅਤੇ ਘੋੜੇ ਵੀ ਕਰ ਸਕਦੇ ਹਨ।

ਫਿਰ ਸਫਲਤਾ ਬ੍ਰਿਟਿਸ਼ ਦੇ ਹੱਥ ਲੱਗੀ। 1915 ’ਚ ਪਹਿਲੀ ਸੰਸਾਰ ਜੰਗ ਦੇ ਪਹਿਲੇ ਸਾਲਾਂ ’ਚ ਵੱਡੇ ਨੁਕਸਾਨ ਨੂੰ ਝੱਲਣ ਦੇ ਬਾਅਦ ਬ੍ਰਿਟਿਸ਼ ਬੇਸਬਰੀ ਨਾਲ ਤੋਪਾਂ ਨੂੰ ਖਿੱਚਣ ਦਾ ਰਸਤਾ ਲੱਭ ਰਹੇ ਸਨ ਜੋ ਲੜਾਈ ਦੇ ਮੈਦਾਨ ਦੇ ਚਿੱਕੜ ਵਿਚ ਫਸ ਜਾਂਦੀਆਂ ਸਨ। ਖੱਚਰ ਅਤੇ ਘੋੜੇ ਵੀ ਆਸਾਨੀ ਨਾਲ ਮਰ ਜਾਂਦੇ ਸਨ ਅਤੇ ਇੱਥੇ ਤੱਕ ਕਿ ਵਾਹਨਾਂ ਵਿਚ ਬੈਠੇ ਲੋਕ ਗੋਲੀਆਂ ਦਾ ਨਿਸ਼ਾਨਾ ਬਣ ਜਾਂਦੇ ਸਨ।

ਜੁਲਾਈ 1914 ’ਚ ਇਕ ਬ੍ਰਿਟਿਸ਼ ਅਧਿਕਾਰੀ ਕਰਨਲ ਈ. ਡੀ. ਸਵਿੰਟਨ ਜਿਨ੍ਹਾਂ ਦਾ ਜਨਮ ਬੇਂਗਲੁਰੂ ਵਿਚ ਹੋਇਆ ਸੀ, ਨੇ ਆਪਣੇ ਦੋਸਤ ਤੋਂ ਇਕ ਪੱਤਰ ਪ੍ਰਾਪਤ ਕੀਤਾ ਜਿਸ ’ਚ ਕੈਟਰਪਿੱਲਰ ਟਰੈਕਟਰਾਂ ਦਾ ਵਰਨਣ ਸੀ। ਸਵਿੰਟਨ ਨੇ ਮਹਿਸੂਸ ਕੀਤਾ ਕਿ ਇਹ ਹਥਿਆਰਬੰਦ ਵਾਹਨ ਦਾ ਆਧਾਰ ਹੋ ਸਕਦਾ ਹੈ ਜੋ ਖੁਰਦਰੀ ਧਰਾਤਲ ਉੱਤੇ ਚੱਲ ਸਕਦਾ ਹੈ ਅਤੇ ਇਕ ਵੱਡੀ ਤੋਪ ਨੂੰ ਵੀ ਲਿਜਾ ਸਕਦਾ ਹੈ। ਅੱਗੇ ਦੀਆਂ ਜੰਗਾਂ ’ਚ ਬ੍ਰਿਟਿਸ਼ ਫੌਜ ਲਈ ਪਹਿਲੇ ਟੈਂਕਾਂ ਦਾ ਆਧਾਰ ਇਹੀ ਕੈਟਰਪਿੱਲਰ ਟਰੈਕਟਰ ਬਣੇ।

ਬ੍ਰਿਟਿਸ਼ ਆਰਮੀ ਨੂੰ ਹਾਲਟ ਦੀ ਕੰਪਨੀ ਨੇ 2100 ਟ੍ਰੈਕ ਉੱਤੇ ਚੱਲਣ ਵਾਲੇ ਟਰੈਕਟਰ ਮੁਹੱਈਆ ਕਰਵਾਏ ਅਤੇ 1918 ਵਿਚ ਸਵਿੰਟਨ ਨੇ ਸਟਾਕਟਨ ਦੀ ਯਾਤਰਾ ਕੀਤੀ ਅਤੇ ਆਪਣਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਕੈਟਰਪਿੱਲਰ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਟਰੈਕਟਰ ਜੰਗਾਂ ਨੂੰ ਜਿੱਤਣ ਲਈ ਬਹੁਤ ਮਹੱਤਵਪੂਰਨ ਸਨ। ਬਾਅਦ ਦੇ ਸਮੇਂ ਵਿਚ ਉਨ੍ਹਾਂ ਦੀ ਵਰਤੋਂ ਬੁਲਡੋਜ਼ਰ ਲਈ ਕੀਤੀ ਜਾਵੇਗੀ ਜੋ ਦੂਜੀ ਸੰਸਾਰ ਜੰਗ ਦੌਰਾਨ ਬੜੇ ਮਹੱਤਵਪੂਰਨ ਬਣੇ। ਵਿਕ ਲਿਖਦੇ ਹਨ, ‘‘ਐਡਮਿਰਲ ਵਿਲੀਅਮ ਐੱਫ. ਹਾਲਸੇ ਨੇ 1945 ’ਚ ਕਿਹਾ ਕਿ ਪ੍ਰਸ਼ਾਂਤ ਮਹਾਸਾਗਰ ’ਚ 4 ਮਸ਼ੀਨਾਂ ਨੇ ਜੰਗ ਨੂੰ ਜਿੱਤਿਆ ਜੋ ਸਬਮੈਰੀਨ, ਜਹਾਜ਼, ਰਾਡਾਰ ਅਤੇ ਟਰੈਕਟਰ ਬੁਲਡੋਜ਼ਰ ਸਨ।’’

ਸਟਾਕਟਨ ਵੀ ਉਥੇ ਆਉਂਦੇ ਹਨ ਜਿੱਥੋਂ ਸਿੱਖ ਆਏ। 1899 ਅਤੇ 1914 ਦਰਮਿਆਨ ਅੰਦਾਜ਼ਨ 6800 ਦੱਖਣੀ ਏਸ਼ੀਆਈ ਅਮਰੀਕਨ ਵੈਸਟ ਵਿਚ ਪੁੱਜੇ ਜੋ ਕਿ ਜ਼ਿਆਦਾਤਰ ਪੰਜਾਬ ਦੇ ਸਿੱਖ ਕਿਸਾਨ ਹੀ ਸਨ। ਉਨ੍ਹਾਂ ਨੂੰ ਭਾਰਤ ਤੋਂ ਬਾਹਰ ਖੇਤਾਂ ਦੇ ਆਕਾਰਾਂ ਦੇ ਘਟਣ ਅਤੇ ਕਰਜ਼ੇ ਦੇ ਵਧਣ ਦੇ ਕਾਰਨ ਧੱਕਿਆ ਗਿਆ ਜਿਵੇਂ ਕ‌ਿ ਅਜੋਕਾ ਕਿਸਾਨ ਝੱਲ ਰਿਹਾ ਹੈ। ਉਨ੍ਹਾਂ ਨੇ ਕੈਲੀਫੋਰਨੀਆ ਦੀ ਉਪਜਾਊ ਧਰਤੀ ਬਾਰੇ ਸੁਣਿਆ ਜਿਥੇ ਉਨ੍ਹਾਂ ਦੇ ਹੁਨਰ ਦੀ ਵਰਤੋਂ ਕੀਤੀ ਜਾ ਸਕਦੀ ਸੀ। ਇਹ ਲੋਕ ਸੈਂਟਰਲ ਵੈਲੀ ਸਟਾਕਟਨ ਦੇ ਨੇੜੇ-ਤੇੜੇ ਸਥਾਪਿਤ ਹੋਣ ਲਈ ਆ ਗਏ ਜਿੱਥੇ ਉਨ੍ਹਾਂ ਨੇ ਅਮਰੀਕਾ ਦਾ ਪਹਿਲਾ ਗੁਰਦੁਆਰਾ ਉਸਾਰਿਆ ਜਿਸ ਨੂੰ 1912 ’ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ। ਇਨ੍ਹਾਂ ਸਿੱਖ ਕਿਸਾਨਾਂ ਨੇ ਨਿਸ਼ਚਿਤ ਤੌਰ ਉੱਤੇ ਹਾਲਟ ਦੇ ਟਰੈਕਟਰਾਂ ਦੀ ਵਰਤੋਂ ਕੀਤੀ ਪਰ ਉਨ੍ਹਾਂ ਦੀ ਰੁਚੀ ਖੇਤੀਬਾੜੀ ਤੱਕ ਸੀਮਤ ਨਹੀਂ ਸੀ।

ਜਵਾਲਾ ਸਿੰਘ ਜੋ ਇਕ ਸਫਲ ਆਲੂ ਪੈਦਾ ਕਰਨ ਵਾਲੇ ਕਿਸਾਨ ਬਣੇ ਅਤੇ ਗੁਰਦੁਆਰਾ ਸਾਹਿਬ ਸਟਾਕਟਨ ਦੇ ਸੰਸਥਾਪਕਾਂ ’ਚੋਂ ਇਕ ਸਨ, ਗਦਰ ਪਾਰਟੀ ਦੇ ਸੰਸਥਾਪਕਾਂ ’ਚੋਂ ਇਕ ਬਣੇ। ਗਦਰ ਪਾਰਟੀ ਨੇ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਵਿਰੁੱਧ ਪ੍ਰਵਾਸੀ ਭਾਰਤੀਆਂ ਦਾ ਅੰਦੋਲਨ ਚਲਾਇਆ ਅਤੇ ਕ੍ਰਾਂਤੀ ਲਈ ਕੁਰਬਾਨੀ ਦਿੱਤੀ। ਪੰਜਾਬੀਆਂ ਦੀ ਅਗਵਾਈ ਵਾਲੇ ਰਾਜਨੀਤਕ ਪ੍ਰਦਰਸ਼ਨ ਦੀ ਪਹਿਲੀ ਆਧੁਨਿਕ ਮਿਸਾਲ ਗਦਰ ਹੀ ਸੀ ਜੋ ਇਹੀ ਦੱਸਦਾ ਹੈ ਕਿ ਕਿਸ ਤਰ੍ਹਾਂ ਸਿੱਖ ਕਿਸਾਨਾਂ, ਟਰੈਕਟਰਾਂ ਅਤੇ ਟੈਂਕਾਂ ਦਰਮਿਆਨ ਕਿੰਨਾ ਡੂੰਘਾ ਸੰਬੰਧ ਹੈ।


Bharat Thapa

Content Editor

Related News