ਭਾਰਤ-ਚੀਨ ਦੇ ਦਰਮਿਆਨ ਜੰਗ ’ਚ ਕੋਈ ਵੀ ਇਕ ਸਪੱਸ਼ਟ ਜੇਤੂ ਨਹੀਂ ਹੋਵੇਗਾ

06/14/2020 4:01:03 AM

ਪੀ ਚਿਦਾਂਬਰਮ
ਪਿਛਲੇ ਹਫਤੇ ਅਸੀਂ ਭਾਰਤ ਦੇ ਭੂਗੋਲ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ। ਲੱਦਾਖ ’ਚ ਗਲਵਾਨ ਘਾਟੀ, ਪੈਪੌਂਗ ਤਸੋੋ (ਝੀਲ) ਅਤੇ ਗੋਗਰਾ ਵਰਗੇ ਅਣਜਾਣ ਨਾਂ ਸਾਡੇ ਰਹਿਣ ਵਾਲੇ ਕਮਰਿਆਂ ’ਚ ਪ੍ਰਵੇਸ਼ ਕਰ ਚੁੱਕੇ ਹਨ।

ਇਹ ਘੁਸਪੈਠ ਹੈ

ਭਾਰਤ-ਚੀਨ ਸਬੰਧਾਂ ’ਚ ਮੌਜੂਦਾ ਘਟਨਾਕ੍ਰਮ ਦੀ ਉਤਪਤੀ ਦਾ ਪਤਾ 5 ਮਈ, 2020 ਅਤੇ ਬੀਤੇ ਦਿਨੀਂ ’ਚ ਪੈਗੋਂਗ ਤਸੋ ’ਚ ਹੋਈਆਂ ਝੜਪਾਂ ਤੋਂ ਲਗਾਇਆ ਜਾ ਸਕਦਾ ਹੈ। ਹਾਲਾਂਕਿ ਸਰਕਾਰ ਨੇ ਕਦੀ ਪ੍ਰਵਾਨ ਨਹੀਂ ਕੀਤਾ ਕਿ ਚੀਨੀ ਫੌਜੀ ਭਾਰਤੀ ਇਲਾਕੇ ’ਚ ਹਨ। ਹੇਠ ਲਿਖੇ ਤਥ ਨਿਸ਼ਚਿਤ ਕਰਦੇ ਹਨ :

* ਭਾਰਤੀ ਇਲਾਕੇ ’ਚ ਵੱਡੀ ਗਿਣਤੀ ’ਚ ਚੀਨੀ ਫੌਜੀਆਂ ਦੀ ਲੱਦਾਖ ਦੇ ਗਲਵਾਨ ਹਾਟ ਸਪ੍ਰਿੰਗਸ, ਪੈਪੋਂਗ ਤਸੋ, ਗੋਗਰਾ ਅਤੇ ਸਿੱਕਿਮ ’ਚ ਨੱਕੂ ਲਾ ਨੇ ਸਰਗਰਮੀਆਂ ਦੇਖੀਆਂ ਹਨ।

* ਅਤੀਤ ’ਚ ਲੱਦਾਖ ’ਚ ਗਲਵਾਨ ਅਤੇ ਸਿੱਕਮ ’ਚ ਨੱਕੂ ਲਾ ਵਿਵਾਦਿਤ ਜਾਂ ਨਾਜ਼ੁਕ ਇਲਾਕੇ ਦੀ ਕਿਸੇ ਵੀ ਸੂਚੀ ’ਚ ਨਹੀਂ ਸੀ। ਚੀਨ ਨੇ ਵਿਵਾਦ ਦੇ ਇਲਾਕਿਆਂ ਦਾ ਵਿਕਾਸ ਕੀਤਾ ਹੈ।

* ਚੀਨ ਨੇ ਆਪਣੇ ਵਲ ਵੱਡੇ ਪੱਧਰ ’ਤੇ ਉਸਾਰੀ ਕਾਰਜ ਸ਼ੁਰੂ ਕਰ ਦਿੱਤਾ। ਭਾਰਤ ਵੀ ਆਪਣੇ ਪਾਸਿਓਂ ਉਸਾਰੀ ਕਾਰਜ ਕਰ ਰਿਹਾ ਹੈ।

* ਪਹਿਲੀ ਵਾਰ ਦੋਵਾਂ ਧਿਰਾਂ ’ਚ ਫੌਜੀ ਜਨਰਲਾਂ ਦੁਆਰਾ ਗੱਲਬਾਤ ਦੀ ਅਗਵਾਈ ਕੀਤੀ ਗਈ। ਇਹ ਗੱਲਬਾਤ ਵਿਦੇਸ਼ ਸੇਵਾ ਜਾਂ ਵਿਦੇਸ਼ੀ ਪ੍ਰਤੀਨਿਧੀਆਂ ਦੇ ਕੂਟਨੀਤਿਕਾਂ ਵਲੋਂ ਕੀਤੀ ਗਈ।

ਕੋਈ ਮੁਕੰਮਲ ਜੰਗ ਨਹੀਂ

ਇਹ ਯਕੀਨ ਕਰਨਾ ਔਖਾ ਹੈ ਕਿ ਇਸ ਸਮੇਂ ਚੀਨ ਜਾਂ ਭਾਰਤ ਸਰਹੱਦੀ ਵਿਵਾਦ ਨੂੰ ਲੈ ਕੇ ਤਣਾਅ ਵਧਾਉਣਾ ਚਾਹੁੰਦੇ ਹਨ। ਇਹ ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਮੈਕਮੋਹਨ ਰੇਖਾ ਖਿੱਚੀ ਗਈ। 1962 ਦੀ ਮੁਕੰਮਲ ਜੰਗ ’ਚ ਧਮਾਕਾ ਹੋ ਗਿਆ। ਇਹ ਸੱਚ ਹੈ ਕਿ ਦੋਵਾਂ ਦੇਸ਼ਾਂ ਦੇ ਫੌਜੀਆਂ ਦੇ ਦਰਮਿਆਨ ਸਮੇਂ-ਸਮੇਂ ’ਤੇ ਝੜਪਾਂ ਹੁੰਦੀਆਂ ਰਹੀਆਂ ਹਨ ਪਰ ਤਦ ਤੱਕ ਨਹੀਂ ਜਦ ਦੋਵਾਂ ਦੇਸ਼ਾਂ ਨੇ ਗੈਰ-ਫੌਜੀ ਚੁਣੌਤੀਆਂ ਦਾ ਸਾਹਮਣਾ ਕੀਤਾ। ਦੋਵੇਂ ਦੇਸ਼ ਹੁਣ ਵੀ ਕੋਵਿਡ-19 ਸੰਕਟ ਨਾਲ ਜੂਝ ਰਹੇ ਹਨ।

ਭਾਰਤ ਅਤੇ ਚੀਨ ਦੋਵਾਂ ਨੂੰ 2020-21 ’ਚ ਆਰਥਿਕ ਮੰਦੀ ਦਾ ਡਰ ਸਤਾ ਰਿਹਾ ਹੈ। ਦੋਵੇਂ ਦੇਸ਼ ਸ਼ਾਂਤੀਪੂਰਨ, ਸਥਿਰ ਅਤੇ ਸੰਤੁਲਿਤ ਸਬੰਧਾਂ ਨੂੰ ਯਕੀਨੀ ਬਣਾ ਕੇ ਵਿਸ਼ਵ ਪੱਧਰ ’ਤੇ ਹੋਣ ਵਾਲੇ ਸਾਰੇ ਲਾਭਾਂ ਨੂੰ ਖਤਰੇ ’ਚ ਪਾਉਣਾ ਨਹੀਂ ਚਾਹੁੰਣਗੇ।

ਇਸ ਦੇ ਇਲਾਵਾ ਚੀਨ ਨੂੰ ਇਹ ਵਿਸ਼ਵਾਸ ਹੋ ਸਕਦਾ ਹੈ ਕਿ ਉਹ 1962 ਦੀ ਤੁਲਨਾ ’ਚ 2020 ’ਚ ਫੌਜੀ ਤੌਰ ’ਤੇ ਵੱਧ ਮਜ਼ਬੂਤ ਹੈ। ਚੀਨ ਜਾਣਦਾ ਹੈ ਕਿ ਭਾਰਤ 1962 ਦੀ ਤੁਲਨਾ ’ਚ 2020 ’ਚ ਫੌਜੀ ਤੌਰ ’ਤੇ ਜ਼ਿਆਦਾ ਮਜ਼ਬੂਤ ਹੈ। 1962 ਦੇ ਉਲਟ 2020 ’ਚ ਦੋਵਾਂ ਦੇਸ਼ਾਂ ਦਰਮਿਆਨ ਜੰਗ ’ਚ ਕੋਈ ਵੀ ਸਪੱਸ਼ਟ ਜੇਤੂ ਨਹੀਂ ਹੋਵੇਗਾ। ਚੀਨ ਦੇ ਮਾਹਿਰਾਂ ਦੀ ਰਾਏ ਹੈ ਕਿ ਹਾਲੀਆ ਕਾਰਵਾਈਆਂ ਲਈ ਜੋ ਵੀ ਪ੍ਰੇਰਣਾ ਹੋਵੇ ਉਹ ਭਾਰਤ ਦੇ ਨਾਲ ਮੁਕੰਮਲ ਜੰਗ ਸ਼ੁਰੂ ਨਾ ਕਰਨ।

6 ਜੂਨ ਨੂੰ ਗੱਲਬਾਤ ਹੋਈ, ਅਖੀਰ ’ਚ ਦੋਵਾਂ ਧਿਰਾਂ ਨੇ ਵੱਖ-ਵੱਖ ਵਿਚਾਰ ਰੱਖੇ ਜਿਨ੍ਹਾਂ ’ਚ ਪ੍ਰਮੁੱਖ ਆਮ ਸ਼ਬਦ ਸਨ ਕਿ ‘ਮਤਭੇਦ ਅਤੇ ਵਿਵਾਦ’ ਨਹੀਂ ਬਣਨੇ ਚਾਹੀਦੇ।

ਮਤਭੇਦ ਤਾਂ ਹਨ ਅਤੇ ਇਹ ਮਤਭੇਦ 5 ਮਈ ਤੋਂ ਪਹਿਲਾਂ ਵੀ ਸਨ। ਹਾਲ ਹੀ ਦੇ ਹਫਤਿਆਂ ਜਾਂ ਮਹੀਨਿਆ ’ਚ ਭਾਰਤੀ ਇਲਾਕੇ ’ਚ ਚੀਨੀ ਫੌਜੀਆਂ ਨੇ ਘੁਸਪੈਠ ਦੇ ਟ੍ਰਿਗਲ ’ਤੇ ਪੈਰ ਰੱਖਿਆ। ਉਨ੍ਹਾਂ ਇਲਾਕਿਆਂ ਦੇ ਮਤਭੇਦਾਂ ਦਾ ਵਿਸਤਾਰ ਕਰਨ ਦੇ ਲਈ ਕੀ ਹੋਇਆ ਜਿਸ ਦੇ ਬਾਰੇ ’ਚ ਕੋਈ ਮਤਭੇਦ ਨਹੀਂ ਸਨ। ਇਹ ਇਲਾਕਾ ਗੇਵਲਾਨ ਅਤੇ ਨਾਕੂ ਲਾ ਵਰਗੇ ਸਨ।

ਕੁਝ ਗੱਲਾਂ ਸਪੱਸ਼ਟ ਹਨ। ਵੁਹਾਨ (2018) ਅਤੇ ਮਹਾਬਲੀਪੁਰਮ (2019) ’ਚ ਪ੍ਰਧਾਨਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗਰਮਜੋਸ਼ੀ ਵਾਲੇ ਨਿੱਜੀ ਸਬੰਧਾਂ ਨੂੰ ਆਪਸ ’ਚ ਸ਼ੇਅਰ ਨਹੀਂ ਕੀਤਾ। ਸ਼ੀ ਸਿਰਫ ਇਕ ਅਜਿਹੇ ਆਗੂ ਹਨ ਜਿਹੜੇ ਮੋਦੀ ਨੂੰ ਗਲੇ ਨਾਲ ਨਹੀਂ ਲਗਾਉਂਦੇ। ਪਿਛਲੇ 6 ਸਾਲਾਂ ’ਚ ਕਈ ਵਾਰ ਇਕ-ਦੂਜੇ ਨਾਲ ਮਿਲਣ ਦੇ ਬਾਵਜੂਦ ਮੋਦੀ ਅਤੇ ਸ਼ੀ ਨੇ ਆਪਣੀ ਗੱਲਬਾਤ ’ਚ ਕੋਈ ਵਰਨਣਯੋਗ ਸਫਲਤਾ ਹਾਸਲ ਨਹੀਂ ਕੀਤੀ। ਭਾਰਤ ਵਪਾਰ ਅਤੇ ਨਿਵੇਸ਼ ’ਚ ਲਾਭ ਦੀ ਭਾਲ ’ਚ ਹੈ। ਚੀਨ ਨਾਲ ਲੈਣ-ਦੇਣ ਬਣਿਆ ਹੋਇਆ ਹੈ ਅਤੇ ਬਦਲੇ ’ਚ ਕੁਝ ਵੀ ਨਹੀਂ ਨਿਕਲਦਾ।

ਭਾਰਤ ਆਪਣੇ ਵਿਹੜੇ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। ਚੀਨ ਭਾਰਤ ਦੇ ਵਿਹੜੇ ਨੂੰ ਨਹੀਂ ਪਛਾਣਦਾ। ਚੀਨ ਆਰ.ਸੀ.ਈ.ਪੀ. ਦੇ ਨਾਲ ਅੱਗੇ ਵਧਦਾ ਹੈ। ਉਹ ਨੇਪਾਲ ਦੇ ਨਾਲ ਰਾਜਨੀਤੀ ਅਤੇ ਕੂਟਨੀਤੀ ਰਿਸ਼ਤੇ ਵਧਾਉਂਦਾ ਹੈ ਅਤੇ ਸ਼੍ਰੀਲੰਕਾ ਵਲੋਂ ਆਰਥਿਕ ਫਾਇਦਾ ਦਿਖਾਉਂਦਾ ਹੈ। ਭਾਰਤ ਇਨ੍ਹਾਂ ਚਾਲਾਂ ਦਾ ਮੁਕਾਬਲਾ ਕਰਨ ਲਈ ਨੁਕਸਾਨ ’ਚ ਹੈ। ਭਾਰਤ ਨੇ ਮਾਲਦੀਪ ਦਾ ਭਰੋਸਾ ਵਾਪਸ ਪਾ ਲਿਆ ਪਰ ਚੀਨ ਨੇ ਅਜੇ ਤੱਕ ਹਾਰ ਨਹੀਂ ਮੰਨੀ ਹੈ। ਭਾਰਤ ਦੇ ਦੱਖਣ ਚੀਨ ਸਾਗਰ ’ਚ ਚੀਨ ਦੇ ਹੋਰਨਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਜਲ ’ਚ ਨੇਵੀਗੇਸ਼ਨ ਦੀ ਆਜ਼ਾਦੀ ਦਾ ਦਾਅਵਾ ਕੀਤਾ ਹੈ। ਚੀਨ ਨੇ ਭਾਰਤ ਦੀ ਅਣਦੇਖੀ ਕੀਤੀ ਹੈ ਕਿਉਂਕਿ ਉਸ ਨੇ ਅਮਰੀਕਾ ਤੋਂ ਹੋਰ ਚੁਣੌਤੀਆਂ ਦੇਣ ਵਾਲਿਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ।

ਦੇਪਸਾਂਗ ਜਾਂ ਡੋਕਲਾਮ

ਵਰਤਮਾਨ ਵਿਵਾਦ ਦੇ ਸ਼ਾਂਤੀਪੂਰਨ ਹਲ ਦੇ ਰੂਪ ’ਚ ਕੀ ਮੰਨਿਆ ਜਾ ਸਕਦਾ ਹੈ? ਭਾਰਤ 5 ਮਈ ਦੀ ਜਿਉਂ ਦੀ ਤਿਉਂ ਦੀ ਸਥਿਤੀ ਬਹਾਲੀ ਚਾਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਕ ਹੋਰ ਦੇਪਸਾਂਗ (2013) ਦਾ ਸਮਾਂ ਹੋ ਸਕਦਾ ਹੈ। ਮੈਨੂੰ ਜਾਣਬੁਝ ਕੇ ਡੋਕਲਾਮ (2017) ’ਤੇ ਦੇਪਸਾਂਗ ਨੂੰ ਚੁਣਿਆ ਹੈ। ਰੱਖਿਆ ਸੰਸਥਾਨ ਨੂੰ ਇਸ ਦੇ ਕਾਰਣ ਦਾ ਪਤਾ ਹੈ। ਚੀਨ ਦੀ ਅਧਿਕਾਰਤ ਸਥਿਤੀ ਇਹ ਹੈ ਕਿ ਸਥਿਤੀ ਸਥਿਰ ਅਤੇ ਕੰਟ੍ਰੋਲ ’ਚ ਹੈ। ਜੋ ਮੇਰੇ ਵਿਚਾਰ ’ਚ ਜਿਉਂ ਦੀ ਤਿਉਂ ਸਥਿਤੀ ਦੇ ਉਲਟ ਹੈ। ਜੇਕਰ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖੀ ਜਾਵੇ ਤਾਂ ਚੀਨ ਖੁਸ਼ ਹੋਵੇਗਾ। ਗਲਵਾਨ ’ਚ ਡ੍ਰੈਗਨ ਅਤੇ ਹਾਥੀ ਇਕ -ਦੂਜੇ ਨੂੰ ਘੂਰ ਰਹੇ ਹਨ।

ਗੱਲਬਾਤ ਤੋਂ ਬਾਅਦ ਭਾਰਤ ਨੇ ਫੌਜੀਆਂ ਦੇ ਆਪਸੀ ਵਖਰਵੇਂ ਦਾ ਸੰਕੇਤ ਕੀਤਾ ਲੇਕਿਨ ਪਰ ਸੇਵਾਮੁਕਤ ਜਨਰਲਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੇ ਵਿਵਾਦ ਦਾ ਸਾਹਮਣਾ ਕਰਨਾ ਹੈ।

ਸ਼ੀ ਜਿਨਪਿੰਗ ਅਤੇ ਮੋਦੀ ਇਕ ਸਾਂਝੀ ਵਿਸ਼ੇਸ਼ਤਾ ਨੂੰ ਸਾਂਝਾ ਕਰਦੇ ਹਨ। ਦੋਵੇਂ ਹੀ ਨਿਰਵਿਰੋਧ ਨੇਤਾ ਬਣਨਾ ਚਾਹੁਣਗੇ। ਹੁਣ ਤੱਕ ਦੋਵਾਂ ਨੇ ਘਰੇਲੂ ਆਲੋਚਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਪਰ ਦੋਵਾਂ ਆਗੂਆਂ ਦੀ ਉਨ੍ਹਾਂ ਦੇ ਦੇਸ਼ਾਂ ਦੇ ਅੰਦਰ ਆਲੋਚਨਾ ਵਧੀ ਹੈ। ਮੋਦੀ ਚਾਰ ਸਾਲ ਲਈ ਸੁਰੱਖਿਅਤ ਹਨ ਅਤੇ ਸ਼ੀ ਉਦੋਂ ਤੱਕ ਸੁਰੱਖਿਅਤ ਹਨ ਜਦੋਂ ਤੱਕ ਪੀਪਲਸ ਲਿਬਰੇਸ਼ਨ ਪਾਰਟੀ ਅਤੇ ਪੋਲਿਟ ਬਿਊਰੋ ਉਨ੍ਹਾਂ ਦਾ ਸਮਰਥਨ ਕਰਦੇ ਹਨ। ਦੋਵੇਂ ਆਗੂ ਵੱਖ-ਵੱਖ ਨਿਯਮਾਂ ਨਾਲ ਖੇਡ ਰਹੇ ਹਨ। ਭਾਰਤ ’ਚ ਕਿਸੇ ਵੀ ਖਸਤਾ ਹਲਾਤ ’ਚ ਸਰਕਾਰ ਨੂੰ ਮੁਕੰਮਲ ਸਮਰਥਨ ਦੇਣ ਦੀ ਪਰੰਪਰਾ ਰਹੀ ਹੈ।


Bharat Thapa

Content Editor

Related News