ਥਾਈਲੈਂਡ ਲੰਬੇ ਸਮੇਂ ਤੋਂ ਇਸਲਾਮਿਕ ਅੱਤਵਾਦ ਨਾਲ ਪ੍ਰਭਾਵਿਤ

Sunday, Oct 24, 2021 - 11:56 AM (IST)

ਥਾਈਲੈਂਡ ਲੰਬੇ ਸਮੇਂ ਤੋਂ ਇਸਲਾਮਿਕ ਅੱਤਵਾਦ ਨਾਲ ਪ੍ਰਭਾਵਿਤ

ਥਾਈਲੈਂਡ ਨੂੰ ਦੱਖਣੀ ਸਰਹੱਦ ’ਤੇ ਲਗਾਤਾਰ ਇਸਲਾਮੀ ਅੱਤਵਾਦ ਨਾਲ ਸੱਟ ਵੱਜ ਰਹੀ ਹੈ, ਜਿਸ ਨਾਲ ਜ਼ਿੰਦਗੀ ਦਾ ਮਹੱਤਵਪੂਰਨ ਨੁਕਸਾਨ ਅਤੇ ਅਸਥਿਰਤਾ ਪੈਦਾ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਨਿਗਰਾਨੀ ਦੇ ਮਾਮਲੇ ’ਚ ਮਲੇਸ਼ੀਆ ਦੇ ਨਾਲ ਲੱਗਦੀ ਸਰਹੱਦ ਦੇ ਨਾਲ ਇਲਾਕੇ ਦੇ ਆਪਣੇ ਨੁਕਸਾਨ ਹਨ ਕਿਉਂਕਿ ਖੇਤਰ ’ਚ ਸਰਗਰਮ ਅੱਤਵਾਦੀ ਸਮੂਹ ਮਲੇਸ਼ੀਆ ਦੀ ਸਰਹੱਦ ਤੱਕ ਪਹੁੰਚ ਦਾ ਲਾਭ ਉਠਾਉਂਦੇ ਹਨ।

ਜੰਗਲੀ ਇਲਾਕਿਆਂ ’ਚ ਅੱਤਵਾਦੀ ਅਕਸਰ ਔਖੇ ਇਲਾਕਿਆਂ ’ਚ ਪਨਾਹ ਲੈਂਦੇ ਹਨ ਅਤੇ ਸਾਹਮਣਾ ਹੋਣ ’ਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਖੁੰਝਦੇ। ਤਾਜ਼ਾ ਆਪ੍ਰੇਸ਼ਨ ਉਦੋਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਨੇ ਚਾਨੇ ਜ਼ਿਲੇ ਨਾਲ ਲੱਗਦੀ ਇਕ ਪੁਲਸ ਗਸ਼ਤੀ ਟੀਮ ’ਤੇ ਘਾਤ ਲਗਾ ਕੇ ਇਕ ਦਲਦਲੀ ਜੰਗਲ ’ਚ ਲੁਕੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਚ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਅੱਤਵਾਦੀਆਂ ਨੇ ਪੱਟਾਨੀ ਸੂਬੇ ਦੇ ਪਨਾਰੇ ਜ਼ਿਲੇ ’ਚ ਇਕ ਹੱਥਗੋਲੇ ਨਾਲ ਹਮਲਾ ਕੀਤਾ ਸੀ, ਜਿਸ ’ਚ ਇਕ ਪੁਲਸ ਥਾਣੇ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ।

3 ਅਗਸਤ ਨੂੰ ਅੱਤਵਾਦੀਆਂ ਨੇ ਨਰਥੀਵਟ ਸੂਬੇ ’ਚ 45ਵੀਂ ਰੇਂਜਰ ਟਾਸਕ ਫੋਰਸ ਦੇ ਆਪ੍ਰੇਸ਼ਨ ਬੇਸ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਨਤੀਜੇ ਵਜੋਂ 5 ਮਾਰੇ ਗਏ।ਦੱਖਣੀ ਥਾਈਲੈਂਡ ’ਚ ਮਾਲੇ ਮੁਸਲਿਮ ਅੱਤਵਾਦ ਨੂੰ ਖੇਤਰੀ ਗਲਬਾ ਅਤੇ ਮੁਸਲਮਾਨਾਂ ਨੂੰ ਸਿਆਸੀ ਅਤੇ ਖੇਤਰੀ ਸਥਾਨ ਨਾ ਦੇਣ ਲਈ ਸੂਬੇ ਦੇ ਵਿਰੋਧ ਨਾਲ ਵੱਧ ਜੁੜਿਆ ਹੋਇਆ ਪਾਇਆ ਗਿਆ ਹੈ। ਇਸ ਲਈ ਲੜਾਈ ਇਕ ਪ੍ਰਮੁੱਖ ਖੇਤਰ ’ਤੇ ਸਵੈ-ਨਿਰਣੈ ਲਈ ਹੈ।ਪੱਟਾਨੀ ਲਿਬਰੇਸ਼ਨ ਮੂਵਮੈਂਟ (ਪੀ. ਐੱਲ. ਐੱਮ.) ਅਤੇ ਬਾਰੀਸਨ ਰੇਵੋਲੁਸੀ ਨੈਸ਼ਨਲ (ਬੀ. ਆਰ. ਐੱਨ.) ਵਰਗੇ ਸਮੂਹਾਂ ਦਾ ਆਪਣਾ ਵੱਖਰਾ ਅੰਦਰੂਨੀ ਮੈਟ੍ਰਿਕਸ ਹੈ ਅਤੇ ਮੂਲ ਤੌਰ ’ਤੇ ਸੂਬੇ ਦੇ ਮਾਮਲਿਆਂ ’ਚ ਇਸ ਖੇਤਰ ’ਚ ਮੁਸਲਮਾਨਾਂ ਵੱਲੋਂ ਇਕ ਵੱਡੀ ਭੂਮਿਕਾ ਦੇ ਪੱਖ ’ਚ ਨੈਰੇਟਿਵ ਨੂੰ ਅੱਗੇ ਵਧਾਉਂਦੇ ਹਨ।

1960 ’ਚ ਗਠਿਤ ਬੀ. ਆਰ. ਐੱਨ. ਪੱਟਾਨੀ ਦੀ ਆਜ਼ਾਦੀ ਦੀ ਮੰਗ ਕਰਦਾ ਹੈ ਅਤੇ ਉਦੋਂ ਤੋਂ ਮਲੇਸ਼ੀਆ ਤੱਕ ਸੌਖੀ ਪਹੁੰਚ ਦਾ ਫਾਇਦਾ ਉਠਾਉਂਦੇ ਹੋਏ ਇਸ ਨੇ ਥਾਈਲੈਂਡ ਦੇ ਦੱਖਣੀ ਕੰਢੇ ਦੇ ਨਾਲ ਆਪਣੇ ਕੇਡਰਾਂ ਦੇ ਦਰਮਿਆਨ ਇਕ ਮਜ਼ਬੂਤ ਨੈੱਟਵਰਕ ਬਣਾਇਆ ਹੈ। ਇਹ ਸੰਗਠਨ ਅੱਤਵਾਦ ਦੀ ਅਗਵਾਈ ਕਰਨ ਵਾਲਾ ਪ੍ਰਮੁੱਖ ਅੱਤਵਾਦੀ ਸਮੂਹ ਹੈ ਅਤੇ ਇਸ ਦੀ ਕੇਡਰ ਗਿਣਤੀ ਲਗਭਗ 9000 ਹੈ ਜਿਨ੍ਹਾਂ ’ਚੋਂ ਲਗਭਗ 1500 ਹਥਿਆਰਬੰਦ ਕੇਡਰ ਹਨ।ਹੋਰਨਾਂ ਪ੍ਰਮੁੱਖ ਸਮੂਹਾਂ ’ਚ ਪੱਟਾਨੀ ਯੂਨਾਈਟਿਡ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੁਲੋ), ਗੇਰਾਕਨ ਮੁਜਾਹਿਦੀਨ ਇਸਲਾਮੀ ਪੱਟਾਨੀ (ਜੀ. ਐੱਮ. ਆਈ. ਪੀ.) ਅਤੇ ਰੁੰਡਾ ਕੰਪੁਲਨ ਕੇਸਿਲ (ਆਰ. ਕੇ. ਕੇ.) ਸ਼ਾਮਲ ਹਨ। ਇਹ ਸਮੂਹ ਇਸਲਾਮਾਬਾਦ, ਜਾਤੀ-ਰਾਸ਼ਟਰਵਾਦ ਅਤੇ ਸਾਮਵਾਦ ਸਮੇਤ ਵੱਖ-ਵੱਖ ਵਿਚਾਰਧਾਰਾਵਾਂ ਤੋਂ ਪ੍ਰੇਰਿਤ ਹਨ ਪਰ ਉਨ੍ਹਾਂ ’ਚੋਂ ਜ਼ਿਆਦਾਤਰ ਨੂੰ ਇਸਲਾਮੀ ਅੱਤਵਾਦੀ ਮੰਨਿਆ ਜਾਂਦਾ ਹੈ। 2004 ’ਚ ਵੱਖਵਾਦੀ ਬਗਾਵਤ ਦੇ ਬਾਅਦ ਤੋਂ ਉਨ੍ਹਾਂ ’ਚੋਂ ਲਗਭਗ 7000 ਮਾਰੇ ਗਏ ਹਨ।

ਅਫਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਦੇ ਨਾਲ ਦੇਖਿਆ ਗਿਆ ਹੈ ਕਿ ਅਜਿਹੇ ਇਸਲਾਮੀ ਅੱਤਵਾਦੀ ਸਮੂਹਾਂ ਨੂੰ ਸੁਰੱਖਿਆ ਬਲਾਂ ਅਤੇ ਸੂਬੇ ਦੇ ਵਿਰੁੱਧ ਹੋਰ ਵੱਧ ਹਮਲਾਵਰ ਕਾਰਵਾਈ ਕਰਨ ਲਈ ਆਤਮਵਿਸ਼ਵਾਸ ਅਤੇ ਪ੍ਰੇਰਣਾ ਮਿਲ ਰਹੀ ਹੈ। ਅਲ-ਕਾਇਦਾ ਅਤੇ ਆਈ. ਐੱਸ. ਆਈ. ਐੱਸ. ਵਰਗੇ ਸਮੂਹਾਂ ਨੇ ਇਸ ਖੇਤਰ ਦੇ ਵਿਕਾਸ ’ਤੇ ਸਖਤ ਨਜ਼ਰ ਰੱਖੀ ਹੈ ਅਤੇ ਉਹ ਇਨ੍ਹਾਂ ਇਸਲਾਮੀ ਅੱਤਵਾਦੀ ਸਮੂਹਾਂ ਦਰਮਿਆਨ ਇਕ ਸਮਰਥਨ ਆਧਾਰ ਬਣਾਉਣ ਦਾ ਮੌਕਾ ਨਹੀਂ ਗੁਆਉਣਗੇ, ਉਨ੍ਹਾਂ ਨੂੰ ਆਪਣੀਆਂ ਸਰਗਰਮੀਆਂ ਦਾ ਵਿਸਤਾਰ ਕਰਨ ਲਈ ਸੰਸਾਧਨ, ਵਿੱਤ ਅਤੇ ਇੱਥੋਂ ਤੱਕ ਕਿ ਲੋਕ ਸ਼ਕਤੀ ਵੀ ਮੁਹੱਈਆ ਕਰਨਗੇ।

ਬਿਨਾਂ ਕਿਸੇ ਹੱਲ ਦੇ ਇੰਨੇ ਲੰਬੇ ਸਮੇਂ ਤੱਕ ਚੱਲਿਆ ਸੰਘਰਸ਼ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ। ਇਨ੍ਹਾਂ ਸਮੂਹਾਂ ਨੂੰ ਬਾਹਰੀ ਤਾਕਤਾਂ ਤੋਂ ਸਹਾਇਤਾ ਅਤੇ ਸਮਰਥਨ ਲੈਣ ਲਈ ਮਜਬੂਰ ਕਰ ਸਕਦਾ ਹੈ। ਦੱਖਣ-ਪੂਰਬ ਏਸ਼ੀਆ ’ਚ ਵੱਖ-ਵੱਖ ਕੱਟੜਵਾਦੀ ਇਸਲਾਮੀ ਸੰਸਥਾਵਾਂ, ਜੋ ਆਪਣੇ ਮਕਸਦਾਂ ਨੂੰ ਹਾਸਲ ਕਰਨ ਲਈ ਲੰਬੇ ਸਮੇਂ ਤੋਂ ਹੋਂਦ ’ਚ ਹਨ, ਨੇ ਆਪਣੀਆਂ ਰਾਸ਼ਟਰ ਵਿਰੋਧੀ ਸਰਗਰਮੀਆਂ ’ਚ ਜ਼ਹਿਰ ਘੋਲਣ ਲਈ ਆਈ. ਐੱਸ. ਆਈ. ਐੱਸ. ਜਾਂ ਅਲਕਾਇਦਾ ਤੋਂ ਸਮਰਥਨ ਮੰਗਣਾ ਖਤਮ ਕਰ ਦਿੱਤਾ ਹੈ। ਥਾਈਲੈਂਡ ’ਚ ਵੀ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


author

Vandana

Content Editor

Related News