ਸਵਾਸਤਿਕ : ਸਾਡਾ ਜਾਂ ਹਿਟਲਰ ਦਾ?

04/13/2021 3:02:39 AM

ਡਾ. ਵੇਦਪ੍ਰਤਾਪ ਵੈਦਿਕ 
ਅਮਰੀਕਾ ਦੇ ਮੇਰੀਲੈਂਡ ਨਾਂ ਦੇ ਸੂਬੇ ਦੀ ਵਿਧਾਨ ਸਭਾ ’ਚ ਇਕ ਅਜਿਹਾ ਬਿੱਲ ਲਿਆਂਦਾ ਗਿਆ ਹੈ, ਜੋ ਭਾਰਤੀ ਲੋਕਾਂ ਦੇ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇਹ ਬਿੱਲ ਜੇਕਰ ਕਾਨੂੰਨ ਬਣ ਗਿਆ ਤਾਂ ਬਾਈਡੇਨ ਅਤੇ ਮੋਦੀ ਪ੍ਰਸ਼ਾਸਨ ਦੇ ਦਰਮਿਆਨ ਵੀ ਤਣਾਅ ਵੱਧ ਸਕਦਾ ਹੈ।

ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ’ਤੇ ਅਮਰੀਕਾ ਦੇ ਸੱਤਵੇਂ ਬੇੜੇ ਨੇ ਪਹਿਲਾਂ ਹੀ ਛਿੱਟਾਂ ਉਛਾਲੀਆਂ ਹੋਈਆਂ ਹਨ ਅਤੇ ਮੇਰੀਲੈਂਡ ਵਿਧਾਨ ਸਭਾ ਨੇ ਜੇਕਰ ਇਸ ਬਿੱਲ ਨੂੰ ਕਾਨੂੰਨ ਬਣਾ ਦਿੱਤਾ ਤਾਂ ਭਾਰਤ ਦੀ ਇਸ ਅਖੌਤੀ ਰਾਸ਼ਟਰਵਾਦੀ ਸਰਕਾਰ ਨੂੰ ਆਪਣੀ ਚੁੱਪ ਤੋੜਨੀ ਹੀ ਪਵੇਗੀ।

ਕੀ ਹੈ ਇਹ ਬਿੱਲ

ਇਸ ਬਿੱਲ ’ਚ ‘ਸਵਾਸਤਿਕ’ ਨੂੰ ਨਫਰਤ ਦਾ ਚਿੰਨ੍ਹ ਦੱਸਿਆ ਗਿਆ ਹੈ ਅਤੇ ਇਸ ਦੀ ਕੱਪੜਿਆਂ, ਘਰਾਂ, ਬਰਤਨਾਂ, ਬਾਜ਼ਾਰਾਂ ਜਾਂ ਕਿਤੇ ਵੀ ਵਰਤੋਂ ਕਰਨ ’ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਇਸ ‘ਸਵਾਸਤਿਕ’ ਦਾ ਅੱਜਕਲ ਅਮਰੀਕਾ ਦੇ ਨਵੇਂ ਨਾਜ਼ੀ ਜਾਂ ਵੰਸ਼ਵਾਦੀ ਗੋਰੇ ਲੋਕ ਖੁੱਲ੍ਹ ਕੇ ਦਿਖਾਵਾ ਕਰਦੇ ਹਨ।

ਮੰਨਿਆ ਜਾਂਦਾ ਹੈ ਕਿ ਹਿਟਲਰ ਨੇ ਆਪਣੀ ਨਾਜ਼ੀ ਪਾਰਟੀ ਦਾ ਪ੍ਰਤੀਕ-ਚਿੰਨ੍ਹ ਇਸੇ ‘ਸਵਾਸਤਿਕ ’ ਨੂੰ ਬਣਾਇਆ ਸੀ ਅਤੇ ਇਸ ਨੂੰ ਦਿਖਾ ਕੇ ਹੀ ਲੱਖਾਂ ਯਹੂਦੀਆਂ ਨੂੰ ਮਾਰਿਆ ਅਤੇ ਜਰਮਨੀ ’ਚੋਂ ਭਜਾਇਆ ਸੀ। ਪਰ ਸੱਚਾਈ ਕੁਝ ਹੋਰ ਹੀ ਹੈ।

ਹਿਟਲਰ ਨੇ ਆਪਣੀ ਅਖੌਤੀ ਪੁਸਤਕ ‘ਮੀਨ ਕੇਂਫ’ ’ਚ ‘ਸਵਾਸਤਿਕ’ ਸ਼ਬਦ ਦੀ ਵਰਤੋਂ ਕਿਤੇ ਨਹੀਂ ਕੀਤੀ ਹੈ। ਇਸ ਨਾਜ਼ੀ ਪ੍ਰਤੀਕ ਚਿੰਨ੍ਹ ਦੇ ਲਈ ਉਸ ਨੇ ਜਰਮਨ ਸ਼ਬਦ ‘ਹੇਕਨ ਕਰੂਜ਼’ ਦੀ ਵਰਤੋਂ ਕੀਤੀ ਹੈ। ਹਿਟਲਰ ਨੂੰ ਨਾਂ ਤਾਂ ਸੰਸਕ੍ਰਿਤ ਆਉਂਦੀ ਸੀ ਅਤੇ ਨਾ ਹੀ ਹਿੰਦੀ! ਉਸ ਨੂੰ ਕੀ ਪਤਾ ਸੀ ਕਿ ਸਵਾਸਤਿਕ’ ਸ਼ਬਦ ਕੀ ਹੁੰਦਾ ਹੈ।

ਹੇਕਨ ਕਰੂਜ਼ ਦਾ ਅਰਥ ਹੈ-ਮੁੜਿਆ ਹੋਇਆ ਕਰਾਸ। ਪਰ ਅੰਗਰੇਜ਼ ਪਾਦਰੀ ਜੇਮਸ ਮਰਫੀ ਨੇ ਜਦੋਂ ‘ਮੀਨ ਕੇਂਫ’ ਦਾ ਅੰਗਰੇਜ਼ੀ ਅਨੁਵਾਦ ਕੀਤਾ ਤਾਂ ਉਸ ਨੇ ‘ਹੇਕਨ ਕਰੂਜ਼’ ਨੂੰ ‘ਸਵਾਸਤਿਕ’ ਕਹਿ ਦਿੱਤਾ ਤਾਂ ਕਿ ਯੂਰਪ ਦੇ ਇਸਾਈ ਹਿਟਲਰ ਦੇ ਵਿਰੁੱਧ ਹੋ ਜਾਣ, ਕਿਉਂਕਿ ਕਰਾਸ ਤਾਂ ਈਸਾਈਅਤ ਦਾ ਪ੍ਰਤੀਕ ਹੈ ਅਤੇ ‘ਸਵਾਸਤਿਕ’ ਹਿੰਦੂਤਵ ਦਾ! ਪਰ ਲੋਕਾਂ ਨੂੰ ਹੀ ਅੰਦਾਜ਼ਾ ਨਹੀਂ ਹੈ ਕਿ ਯਹੂਦੀਆਂ ਨੂੰ ਈਸਾ ਦਾ ਹੱਤਿਅਾਰਾ ਐਲਾਨ ਕੇ ਪਿਛਲੀਆਂ ਕਈ ਸਦੀਆਂ ਨੂੰ ਈਸਾਈ ਹਾਕਮ ਅਤੇ ਪੋਪ ਉਨ੍ਹਾਂ ’ਤੇ ਬੜੇ ਜ਼ੁਲਮ ਕਰਦੇ ਰਹੇ ਹਨ।

ਹਿਟਲਰ ਨੇ ਇਸੇ ਜ਼ੁਲਮ ਨੂੰ ਘੋਰ ਭਿਆਨਕ ਰੂਪ ਦੇ ਦਿੱਤਾ। ਉਸ ਦਾ ‘ਸਵਾਸਤਿਕ’ ਸ਼ਬਦ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਹਿਟਲਰ ਦਾ ‘ਸਵਾਸਤਿਕ’ ਟੇਢਾ ਹੈ, ਭਾਰਤ ਦਾ ‘ਸਵਾਸਤਿਕ’ ਸਿੱਧਾ ਹੈ। ਯੂਨਾਨ, ਯੂਰਪ, ਅਰਬ ਦੇਸ਼ਾਂ ’ਚ ਜਿਸ ‘ਕਰਾਸ’ ਦੀ ਵਰਤੋਂ ਹੁੰਦੀ ਹੈ, ਉਹ ਅਕਸਰ ਟੇਢਾ ਅਤੇ ਕਦੀ-ਕਦੀ ਉਲਟਾ ਵੀ ਹੁੰਦਾ ਹੈ। ਭਾਰਤ ਦਾ ‘ਸਵਾਸਤਿਕ’ ਭਲਾਈ ਦਾ ਪ੍ਰਤੀਕ ਜਦਕਿ ਹਿਟਲਰ ਦਾ ‘ਸਵਾਸਤਿਕ’ ਨਫਰਤ ਅਤੇ ਈਰਖਾ ਦਾ ਪ੍ਰਤੀਕ ਹੈ।

ਭਾਰਤ ਦੇ ‘ਸਵਾਸਤਿਕ’ ਤੋਂ ਕਿਸੇ ਵੀ ਅਮਰੀਕੀ ਯਹੂਦੀ ਜਾਂ ਈਸਾਈ ਜਾਂ ਮੁਸਲਮਾਨ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਅੰਗਰੇਜ਼ੀ ਭਾਸ਼ਾ ਦੀ ਮਿਹਰਬਾਨੀ ਦੇ ਕਾਰਨ ਸਾਡੇ ਭਾਰਤੀ ‘ਸਵਾਸਤਿਕ’ ਉਨ੍ਹਾਂ ਹਿਟਲਰ ਦਾ ‘ਹੇਕਨ ਕਰੂਜ਼’ ਸਮਝਣ ਦੀ ਗਲਤਫਹਿਮੀ ਹੋ ਰਹੀ ਹੈ। ਆਸ ਹੈ, ਇਸ ਮਾਮਲੇ ’ਚ ਸਾਡਾ ਦੂਤਘਰ ਚੁੱਪ ਨਹੀਂ ਬੈਠੇਗਾ ਨਹੀਂ ਤਾਂ ਅਮਰੀਕਾ ’ਚ ਭਾਰਤੀਆਂ ਦਾ ਰਹਿਣਾ ਔਖਾ ਹੋ ਜਾਵੇਗਾ।


Bharat Thapa

Content Editor

Related News