ਕਿਸਾਨਾਂ ਦੇ ਜੀਵਨ ਦਾ ਦਰਦ ਦਰਸਾਉਂਦੀਆਂ ਕੁਝ ਫਿਲਮਾਂ

12/11/2020 2:32:25 AM

ਮਾਸਟਰ ਮੋਹਨ ਲਾਲ
ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ

ਸਿਨੇ ਉਦਯੋਗ ਭ੍ਰਿਸ਼ਟ ਅਧਿਕਾਰੀਆਂ, ਪੁਲਸ ਫੌਜ ਅਤੇ ਸਮਗਲਰਾਂ ’ਤੇ ਤਾਂ ਖੂਬ ਫਿਲਮਾਂ ਬਣਾਉਂਦਾ ਆਇਆ ਹੈ ਪਰ ਇਸ ਦੇਸ਼ ਦੇ ਅੰਨਦਾਤਾ ਕਿਸਾਨ ’ਤੇ ਬਾਲੀਵੁੱਡ ਦੀ ਨਜ਼ਰ ਕੁਝ ਘੱਟ ਹੋ ਗਈ ਹੈ। ਪਿੰਡ ਦੇ ਕਿਸਾਨ ਨੂੰ ਜੇਕਰ ਮਹਾਭਾਰਤ ਦੇ ਸੰਜੇ ਬਣ ਕੇ ਕਿਸੇ ਸਾਹਿਤਕਾਰ ਨੇ ਉਕਰਿਆ ਹੈ ਤਾਂ ਉਹ ਸਨ ਮੁਨਸ਼ੀ ਪ੍ਰੇਮ ਚੰਦ। ਉਨ੍ਹਾਂ ਦੇ ਨਾਵਲ ‘ਗੋਦਾਨ’ ਉੱਤੇ ਫਿਲਮਕਾਰ ਤ੍ਰਿਲੋਕ ਜੇਤਲੀ ਨੇ 1963 ’ਚ ਰਾਜਕੁਮਾਰ ਅਤੇ ਕਾਮਿਨੀ ਕੌਸ਼ਲ ਨੂੰ ਲੈ ਕੇ ਫਿਲਮ ‘ਗੋਹਾਨ’ ਬਣਾਈ ਸੀ।

ਫਿਲਮ ’ਚ ਮਹਿਮੂਦ, ਸ਼ੋਭਾ ਖੋਟੇ ਅਤੇ ਸ਼ਸ਼ੀਕਲਾ ਵਰਗੇ ਬਾਕੀ ਕਲਾਕਾਰਾਂ ਨੇ ਦਿਹਾਤੀ ਜ਼ਿੰਦਗੀ ਨੂੰ ਆਪਣੀ ਅਦਾਕਾਰੀ ਨਾਲ ਜ਼ਿੰਦਾ ਕਰ ਦਿੱਤਾ ਸੀ। ਸ਼ਾਹੂਕਾਰ ਦਾ ਕਰਜ਼ ਤਾਂ ਨਾਵਲ ਦਾ ਹੀਰੋ ‘ਹੋਰੀ’ ਚੁਕਾ ਨਹੀਂ ਸਕਦਾ, ਿੲਸ ਲਈ ਮਰਨ ਕੰਢੇ ਪਹੁੰਚੇ ਨਾਇਕ ਨੂੰ ਸਾਮੰਤਸ਼ਾਹੀ ਬਿਰਤੀ ਦੇ ਲੋਕ ‘ਗੋਦਾਨ’ ਕਰਵਾਉਣ ਦੀ ਬੇਨਤੀ ਕਰਦੇ ਹਨ। ਫਿਲਮ ’ਚ ਰਾਜਕੁਮਾਰ ਅਤੇ ਕਾਮਿਨੀ ਕੌਸ਼ਲ ਨੇ ਆਪਣੀ ਸੁੰਦਰ ਅਦਾਕਾਰੀ ਨਾਲ ਮੁਨਸ਼ੀ ਪ੍ਰੇਮ ਚੰਦ ਦੇ ਅੰਤਰਮਨ ’ਚ ਛੁਪੇ ਕਿਸਾਨੀ ਦਰਦ ਨੂੰ ਖੂਬ ਉਭਾਰਿਆ ਸੀ। ਮੈਂ ਰਾਜਕਪੂਰ ਦੀ ਫਿਲਮ ‘ਜਾਗਤੇ ਰਹੋ’ ਵਿਚ ਵੀ ਇਕ ਦਿਹਾਤੀ ਕਿਸਾਨ ਦੀ ਵੇਦਨਾ ਨੂੰ ਗੰਭੀਰਤਾ ਨਾਲ ਮਹਿਸੂਸ ਕਰਦਾ ਹਾਂ, ਜੋ ਪਿੰਡੋਂ ਸ਼ਹਿਰ ’ਚ ਿਂੲਕ ‘ਬੈਟਰ ਜੀਵਨ’ ਜਿਊਣ ਦੀ ਰੀਝ ਲੈ ਕੇ ਆਉਂਦਾ ਹੈ ਪਰ ਆਪਣੀ ਪਿਆਸ ਬੁਝਾਉਣ ਲਈ ਇਕ ਅਪਾਰਟਮੈਂਟ ’ਚ ਮਜਬੂਰੀਵਸ ਵੜ ਜਾਂਦਾ ਹੈ ਅਤੇ ਸ਼ਹਿਰੀ ਲੋਕ ਉਸ ਨੂੰ ਚੋਰ ਸਮਝ ਲੈਂਦੇ ਹਨ। ਵਿਚਾਰਾ ਖੁਦ ਨੂੰ ਬਚਾਉਣ ਲਈ ਇਕ ਤੋਂ ਦੂਸਰੇ ਫਲੈਟ ਮਾਰਿਆ-ਮਾਰਿਆ ਫਿਰਦਾ ਹੈ। ਉਦੋਂ ਉਸ ਦਾ ਆਤਮਵਿਸ਼ਵਾਸ ਡੇਜ਼ੀ ਈਰਾਨੀ ਵਧਾਉਂਦੀ ਹੈ। ਵਿਚਾਰਾ ਕਿਸਾਨ ਸਾਰੀ ਰਾਤ ਪਿਆਸ ਬੁਝਾਉਣ ਦੀ ਆਸ ’ਚ ਚੋਰ-ਚੋਰ ਹੀ ਅਖਵਾਉਂਦਾ ਹੈ। ਆਖਿਰ ਸੂਰਜ ਦੀ ਪਹਿਲੀ ਕਿਰਨ ਨਾਲ ਇਕ ਬੜੀ ਸੋਹਣੀ-ਸੁਨੱਖੀ ਔਰਤ ਚਿੱਟੀ ਸਾੜ੍ਹੀ ਪਹਿਨੀ ਖੂਹ ’ਚੋਂ ਪਾਣੀ ਖਿੱਚਦੀ ਦਿਸਦੀ ਹੈ। ਉਹ ਔਰਤ ਕੋਈ ਹੋਰ ਨਹੀਂ ਪ੍ਰਸਿੱਧ ਅਭਿਨੇਤਰੀ ਨਰਗਿਸ ਸੀ। ਪਾਣੀ ਪੀ ਕੇ ਕਿਸਾਨ ਦੀ ਜਾਨ ’ਚ ਜਾਨ ਆਉਂਦੀ ਹੈ। 1956 ’ਚ ਆਈ ਫਿਲਮ ‘ਜਾਗਤੇ ਰਹੋ’ ਵਿਚ ਰਾਜਕਪੂਰ ਦਾ ਅਭਿਨੈ ਦੇਖਦਿਆਂ ਹੀ ਬਣਦਾ ਸੀ। ਸੰਘਰਸ਼ ਕਰ ਰਹੇ ਕਿਸਾਨ ਲਈ ‘ਵੋ ਸੁਬਹਾ ਕਭੀ ਤੋ ਆਏਗੀ’ ਜਦੋਂ ਖੇਤੀ ਨੂੰ ਵੀ ਇਕ ਕਾਰੋਬਾਰ ਦੇ ਰੂਪ ’ਚ ਮਾਨਤਾ ਮਿਲੇਗੀ। ਸਦੀਅਾਂ ਤੋਂ ਖੇਤੀ ਇਕ ਘਾਟੇ ਦਾ ਸੌਦਾ ਰਹੀ ਹੈ। ਅੱਜ ਵੀ ਇੱਕੀਵੀਂ ਸਦੀ ’ਚ ਕਰਜ਼ੇ ਦੇ ਬੋਝ ਨਾਲ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਫਿਲਮ-ਉਦਯੋਗ ਕੀ ਜਾਣੇਗਾ ਕਿ 1997 ਤੋਂ 2006 ਦਰਮਿਆਨ ਕਾਲ ’ਚ 1,66,304 ਕਿਸਾਨਾਂ ਨੇ ਕਰਜ਼ਾ ਨਾ ਮੋੜ ਸਕਣ ਕਾਰਨ ਖੁਦਕੁਸ਼ੀਅਾਂ ਕਰ ਲਈਅਾਂ। ਸਰਕਾਰੀ ਕਰਮਚਾਰੀ ਤਾਂ ਮੁੱਲ-ਸੂਚਕ ਅੰਕ ਵਧਣ ਨਾਲ ਆਪਣੀ ਤਨਖਾਹ ਵਧਾ ਲਵੇਗਾ ਪਰ ਕਿਸਾਨ ਤਾਂ 1947 ’ਚ ਜਿਥੇ ਖੜ੍ਹਾ ਸੀ, ਅੱਜ ਵੀ ਉਹ ਭੁੱਖਮਰੀ ਦੇ ਕੰਢੇ ’ਤੇ ਖੜ੍ਹਾ ਹੈ। ਅੱਜ ਦਾ ਸਭ ਤੋਂ ਰੁੱਝਿਆ ਐਕਟਰ ਅਕਸ਼ੈ ਕੁਮਾਰ ਕਿਸਾਨ ਦੀ ਇਸ ਦੁੱਖਭਰੀ ਸਥਿਤੀ ਨੂੰ ਫਿਲਮਾਂ ਰਾਹੀਂ ਉਜਾਗਰ ਕਰੇ। ਕਿਸਾਨ ਅੰਦੋਲਨ ਦਾ ਚਿੱਤਰਨ ਕਰੇ। ਫਿਰ ਵੀ ਮੈਂ ਉਨ੍ਹਾਂ ਫਿਲਮੀ ਹਸਤੀਅਾਂ ਦਾ ਕਰਜ਼ਾਈ ਹਾਂ, ਜਿਨ੍ਹਾਂ ਨੇ ਫਿਲਮਾਂ ਜ਼ਰੀਏ ਕਿਸਾਨਾਂ ਦੇ ਦਰਦ ਨੂੰ ਦਰਸ਼ਕਾਂ ਸਾਹਮਣੇ ਰੱਖਿਆ।

1953 ’ਚ ਬਿਮਲ ਰਾਏ ਨੇ ਆਪਣੀ ਫਿਲਮ ‘ਦੋ ਬੀਘਾ ਜ਼ਮੀਨ’ ਵਿਚ ਕਿਸਾਨ ਦੇ ਅਸਲੀ ਦਰਦ ਨੂੰ ਉਕੇਰਿਆ। ਕਿਸਾਨ ਲਈ ਉਸ ਦੀ ਜ਼ਮੀਨ ਮਹੱਤਵਪੂਰਨ ਹੈ। ਉਹ ਉਸ ਨੂੰ ਮਾਂ ਸਮਝਦਾ ਹੈ। ‘ਦੋ ਬੀਘਾ ਜ਼ਮੀਨ’ ਇਕ ਬੇਦਖਲ ਕਿਸਾਨ ਦਾ ਜੀਵੰਤ ਚਿੱਤਰਣ ਹੈ। ਫਿਲਮ ’ਚ ਇਕ ਸੋਸ਼ਿਤ ਕਿਸਾਨ ਦੇ ਦਰਦ ਦਾ ਚਿੱਤਰਣ ਹੈ, ਜਿਸ ਨੇ ਸ਼ਾਹੂਕਾਰ ਤੋਂ ਸਿਰਫ 65 ਰੁਪਏ ਉਧਾਰ ਲਏ ਹੋਏ ਹਨ। ਉਸ ਦਾ ਇਹ ਕਰਜ਼ ਵਧ ਕੇ 253 ਰੁਪਏ ਹੋ ਗਿਆ ਹੈ, ਜਿਸ ਨੂੰ ਮੋੜਨ ਲਈ ਉਸ ਨੂੰ ਆਪਣੇ ਬੱਚੇ ਨੂੰ ਲੈ ਕੇ ਕਲਕੱਤਾ ’ਚ ਮਜ਼ਦੂਰੀ ਕਰਨੀ ਪੈਂਦੀ ਹੈ। ਕਰਜ਼ਾ ਫਿਰ ਵੀ ਨਹੀਂ ਮੋੋੜ ਸਕਦਾ । ਉਸ ਦੇ ਪੁਰਖਿਆਂ ਦੀ ‘ਦੋ ਬੀਘਾ ਜ਼ਮੀਨ’ ਨੂੰ ਸ਼ਾਹੂਕਾਰ ਹੜੱਪ ਲੈਂਦਾ ਹੈ। ‘ਦੋ ਬੀਘਾ ਜ਼ਮੀਨ’ ਲਈ ਉਹ ਦਾਣੇ-ਦਾਣੇ ਨੂੰ ਤਰਸ ਗਿਆ। ਸਮਾਜ ਕਿਸਾਨ ਦੀ ਪਤਨੀ ਦੀ ਵਿਥਿਆ ਨਹੀਂ ਸੁਣ ਪਾਉਂਦਾ। ‘ਦੋ ਬੀਘਾ ਜ਼ਮੀਨ’ ਫਿਲਮ ’ਚ ਇਕ ਸੋਸ਼ਿਤ ਕਿਸਾਨ ਦੀ ਭੂਮਿਕਾ ਨੂੰ ਬਲਰਾਜ ਸਾਹਨੀ ਨੇ ਅਮਰ ਕਰ ਦਿੱਤਾ। ਉਸ ਦੇ ਬੁੱਢੇ ਬੇਬੱਸ ਬਾਪ ਦੀ ਐਕਟਿੰਗ ਕਰਕੇ ਨਾਨਾ ਪਲਸੀਕਰ ਨੇ ਦਰਸ਼ਕਾਂ ਨੂੰ ਰੁਆ ਕੇ ਰੱਖ ਦਿੱਤਾ ਸੀ। ਸ਼ੰਭੂ ਕਿਸਾਨ ਦਾ ਕਰੈਕਟਰ ਅੱਜ ਤਕ ਦਰਸ਼ਕ ਨਹੀਂ ਭੁਲਾ ਸਕੇ।

ਫਿਰ ਆਈ 1957 ’ਚ ਮਹਿਬੂਬ ਖਾਨ ਦੀ ਕਿਸਾਨੀ ਜੀਵਨ ’ਤੇ ਅਾਧਾਰਿਤ ਕਾਲਜਯੀ ਫਿਲਮ ‘ਮਦਰ ਇੰਡੀਆ’। ਇਹ ਕਹਾਣੀ ਸੀ ਸ਼ਾਹੂਕਾਰ ਦਾ ਕਰਜ਼ ਮੋੜਨ ਦੇ ਸੰਘਰਸ਼ ’ਚ ਲੱਗੀ ਰਾਧਾ ਦੀ, ਜਿਸ ਨੇ ਆਪਣੇ ਦੋ-ਦੋ ਬੇਟਿਅਾਂ ਨੂੰ ਪਾਲਣਾ ਹੈ, ਜਿਸ ਦਾ ਪਤੀ ਖੇਤ ਵਾਹੁੰਦੇ-ਵਾਹੁੰਦੇ ਇਕ ਪੱਥਰ ਦੇ ਹੇਠਾਂ ਆਪਣੇ ਦੋਵੇਂ ਹੱਥ ਗਵਾ ਦਿੰਦਾ ਹੈ। ਸ਼ਾਹੂਕਾਰ ਜਿਸਦੀ ਇੱਜ਼ਤ ਲੁੱਟਣਾ ਚਾਹੁੰਦਾ ਹੈ, ਜਿਸਦਾ ਪਤੀ ਅਪਾਹਜ ਹੋਣ ਕਾਰਨ ਆਪਣੀ ਸ਼ਰਮ ’ਚ ਹੀ ਪਰਿਵਾਰ ਨੂੰ ਛੱਡ ਕੇ ਕਿਤੇ ਚਲਾ ਜਾਂਦਾ ਹੈ। ਸ਼ਾਹੂਕਾਰ ਦੇ ਕੋਲ ਕੰਗਣ ਗਹਿਣੇ ਰੱਖੇ ਹੋਏ ਹਨ। ਰਾਧਾ ਦਾ ਕੱਬਾ ਬੇਟਾ ਅਫਨੀ ਮਾਂ ਦੇ ਕੰਗਣ ਵਾਪਸ ਲੈਣ ਦੀ ਜ਼ਿੱਦ ’ਚ ਡਾਕੂ ਬਣ ਜਾਂਦਾ ਹੈ।

ਖੇਤਾਂ ’ਚ ਆਏ ਹੜ੍ਹ ਵਿਚ ਆਪਣੇ ਬੱਚਿਅਾਂ ਨੂੰ ਬਚਾਉਂਦੀ ਮਾਂ ਦਾ ਦਰਦਨਾਕ ਦ੍ਰਿਸ਼ ਦਰਸ਼ਕਾਂ ਦੇ ਹੰਝੂ ਵਹਾ ਦਿੰਦਾ ਹੈ। ਉਪਰੋਂ ਰਾਧਾ ਦੀ ਭੂਮਿਕਾ ’ਚ ਨਰਗਿਸ ਦੀ ਸਰਬੋਤਕ ਅਦਾਕਾਰੀ ਦਰਸ਼ਕਾਂ ਨੂੰ ਰੁਆ ਦਿੰਦੀ ਹੈ। ਕਿੰਨਾ ਦਰਦਨਾਕ ਦ੍ਰਿਸ਼ ਸੀ, ਜਿਸ ’ਚ ਨਰਗਿਸ ਆਪਣੇ ਹੀ ਬੇਟੇ ਨੂੰ ਗੋਲੀ ਮਾਰ ਦਿੰਦੀ ਹੈ। ਬਿਰਜੂ ਦੇ ਰੂਪ ’ਚ ਸੁਨੀਲ ਦੱਤ ਦਾ ਅਭਿਨੈ ਦਰਸ਼ਕਾਂ ’ਤੇ ਅਮਿਟ ਛਾਪ ਛੱਡ ਗਿਆ ਸੀ। ਸ਼ਾਹੂਕਾਰ ਦੀ ਭੂਮਿਕਾ ’ਚ ਕਨੱ੍ਹਈਆ ਲਾਲ ਦਾ ਅਭਿਨੈ ‘ਮਦਰ ਇੰਡੀਆ’ ਦੀ ਜਾਨ ਸੀ। 1961-62 ’ਚ ਕਿਸਾਨ ਅਤੇ ਸ਼ਾਹੂਕਾਰ ਦੇ ਟਕਰਾਅ ਦੀ ਦਿਵਯ ਗਾਥਾ ਦਿਲੀਪ ਕੁਮਾਰ ਦੀ ਫਿਲਮ ‘ਗੰਗਾ-ਜਮੁਨਾ’ ਵਿਚ ਦੁਹਰਾਈ ਗਈ ਸੀ। ਫਿਲਮ ‘ਮਦਰ ਇੰਡੀਆ’ ਅਤੇ ਗੰਗਾ-ਜਮੁਨਾ ’ਤੇ ਵਿਸਤਾਰ ਨਾਲ ਇਕ ਲੇਖ ਲਿਖਣਾ ਚਾਹੁੰਦਾ ਹਾਂ।

ਫਿਰ ਆਈ 2001 ’ਚ ਅਾਮਿਰ ਖਾਨ ਦੀ ਫਿਲਮ ‘ਲਗਾਨ’। ਇਹ ਫਿਲਮ ਮਹਾਰਾਣੀ ਵਿਕਟੋਰੀਆ ਦੇ ਰਾਜ ਦੇ ਹਿੰਦੁਸਤਾਨੀ ਪਿੰਡ ਚੰਪਾਨੇਰ ਦੀ ਹੈ। ਬਰਤਾਨਵੀ ਰਾਜ ’ਚ ਸੋਕੇ ਦੀ ਲਪੇਟ ’ਚ ਇਹ ਪਿੰਡ ਵੀ ਆ ਜਾਂਦਾ ਹੈ। ਪਿੰਡ ਦੇ ਲੋਕ ਆਪਣੇ ਰਾਜਾ ਪੂਰਨ ਸਿੰਘ ਦੇ ਕੋਲ ਜਾਂਦੇ ਹਨ ਕਿ ਲਗਾਨ ਮਾਫ ਕਰ ਦਿੱਤਾ ਜਾਵੇ। ਬਰਤਾਨਵੀ ਅਧਿਕਾਰੀ ਦੁੱਗਣਾ ਮੰਗਣ ਲੱਗਦੇ ਹਨ। ਬਰਤਾਨਵੀ ਅਫਸਰ ਕ੍ਰਿਕਟ ਦੇ ਮੈਚ ’ਚ ਹਾਰ-ਜਿੱਤ ਦਾ ਪ੍ਰਸਤਾਵ ਰੱਖਦੇ ਹਨ, ਜਿਸ ਨੂੰ ਪਿੰਡ ਦਾ ਇਕ ਦਲੇਰ ਨੌਜਵਾਨ ਬਣ ਸਵੀਕਾਰ ਕਰ ਲੈਂਦਾ ਹੈ। ਸਾਰਾ ਪਿੰਡ ਆਪਣੇ ਵੱਕਾਰ ਦਾ ਸਵਾਲ ਮੰਨ ਕੇ ਬਰਤਾਨਵੀ ਕ੍ਰਿਕਟ ਟੀਮ ਤੋਂ ਮੈਚ ਜਿੱਤ ਲੈਂਦਾ ਹੈ। ਸ਼ਰਤ ਅਨੁਸਾਰ ਸਾਰੇ ਪਿੰਡ ਦਾ ਲਗਾਨ ਅੰਗਰੇਜ਼ ਹਕੂਮਤ ਮਾਫ ਕਰ ਦਿੰਦੀ ਹੈ। ‘ਲਗਾਨ’ ਫਿਲਮ ਤੋਂ ਦੇਸ਼-ਭਗਤੀ ਦਾ ਇਕ ਨਵਾਂ ਢੰਗ ਅਾਮਿਰ ਖਾਨ ਨੇ ਦਰਸ਼ਕਾਂ ਦੇ ਸਾਹਮਣੇ ਰੱਖਿਆ।

ਕਿਸਾਨੀ ਜੀਵਨ ’ਤੇ 1967 ’ਚ ਮਨੋਜ ਕੁਮਾਰ ਦੀ ਫਿਲਮ ‘ਉਪਕਾਰ’ ਵੀ ਆਪਣਾ ਪ੍ਰਭਾਵ ਬਣਾਈ ਰੱਖਦੀ ਹੈ। ਕਿਸਾਨ ਮਾਂ ਆਪਣੇ ਇਕ ਬੇਟੇ ਨੂੰ ਉੱਚ ਸਿੱਖਿਆ ਦਿਵਾਉਣ ਲਈ ਸ਼ਹਿਰ ਭੇਜਦੀ ਹੈ ਅਤੇ ਦੂਸਰੇ ਨੂੰ ਕਿਸਾਨੀ ਕਰਨ ’ਚ ਲਗਾ ਦਿੰਦੀ ਹੈ। ਕਿਸਾਨ ਮਾਂ ਦੀ ਕਿਸਮਤ ਦੇਖੋ ਪੜ੍ਹਿਆ-ਲਿਖਿਆ ਬੇਟਾ ਸਵਾਰਥੀ ਬਣ ਕੇ ਪਰਤਦਾ ਹੈ। ਆ ਕੇ ਆਪਣੇ ਖੇਤਾਂ ਦਾ ਬਟਵਾਰਾ ਕਰਵਾ ਦਿੰਦਾ ਹੈ। ਕਿਸਾਨ ਬੇਟਾ ਘਰ ਦੇ ਕਲੇਸ਼ ਕਾਰਨ ਫੌਜ ’ਚ ਭਰਤੀ ਹੋ ਜਾਂਦਾ ਹੈ। ਦੁਸ਼ਮਣ ਨਾਲ ਲੜਦਿਆਂ ਜ਼ਖਮੀ ਹੋ ਜਾਂਦਾ ਹੈ। ਜ਼ਖਮੀ ਹਾਲਤ ’ਚ ਆਪਣੇ ਪਿੰਡ ਪਹੁੰਚਦਾ ਹੈ। ਇਥੇ ਉਸ ਦਾ ਇਲਾਜ ਇਕ ਡਾਕਟਰ ਕਵਿਤਾ ਕਰਦੀ ਹੈ, ਜਿਸ ਨਾਲ ਕਿਸਾਨ ਭਾਰਤ ਨੂੰ ਪਿਆਰ ਹੋ ਜਾਂਦਾ ਹੈ। ਪੜ੍ਹਿਆ-ਲਿਖਿਆ ਬੇਟਾ ਸਮਗਲਰਾਂ ਨਾਲ ਮਿਲ ਕੇ ਚੋਰਬਾਜ਼ਾਰੀ ’ਚ ਫੜਿਆ ਜਾਂਦਾ ਹੈ। ਇਹ ਫਿਲਮ ਜ਼ਮੀਨ ਦੇ ਉਪਖੰਡਨ ਅਤੇ ਵਿਖੰਡਨ ’ਤੇ ਅਾਧਾਰਿਤ ਸੀ, ਜਿਸ ਦਾ ਨਾਅਰਾ ਸੀ ‘ਜੈ ਜਵਾਨ, ਜੈ ਕਿਸਾਨ’।

ਭਾਰਤ ਦੀ ਭੂਮਿਕਾ ’ਚ ਮਨੋਜ ਕੁਮਾਰ, ਮਾਂ ਦੀ ਭੂਮਿਕਾ ’ਚ ਕਾਮਿਨੀ ਕੌਸ਼ਲ, ਵਿਗੜੇ ਬੇਟੇ ਦੀ ਭੂਮਿਕਾ ’ਚ ਪ੍ਰੇਮ ਚੋਪੜਾ, ਡਾਕਟਰ ਦੀ ਭੂਮਿਕਾ ’ਚ ਆਸ਼ਾ ਪਾਰਿਖ ਅਤੇ ਪਿੰਡ ਦੇ ਇਕ ਫੱਕਰ ਮਲੰਗ ਦੀ ਭੂਮਿਕਾ ’ਚ ਪ੍ਰਾਣ ਨੇ ਯਾਦਗਾਰੀ ਰੋਲ ‘ਉਪਕਾਰ’ ਫਿਲਮ ’ਚ ਕੀਤਾ ਸੀ। ਕਿਸਾਨੀ ਜੀਵਨ ’ਤੇ ਬਣੀ ਇਸ ਫਿਲਮ ਦੀ ਖੂਬ ਪ੍ਰਸ਼ੰਸਾ ਹੋਈ ਸੀ। ਇਸੇ ਤਰ੍ਹਾਂ ਫਿਲਮ ‘ਮੰਥਨ’ ਵਿਚ ਕਿਸਾਨਾਂ ਦੇ ਸਫੈਦ ਅੰਦੋਲਨ ਦੀ ਕਥਾ ਹੈ, ਜਿਸ ’ਚ 500,000 ਕਿਸਾਨ ਦੋ-ਦੋ ਰੁਪਏ ਜਮ੍ਹਾ ਕਰਦੇ ਅਤੇ ਇਕ ਕੋ-ਆਪ੍ਰੇਟਿਵ ਡੇਅਰੀ ਫਾਰਮਿੰਗ ਦੇ ਰੂਪ ’ਚ ਇਕ ਸਫੈਦ ਅੰਦੋਲਨ ਨੂੰ ਖੜ੍ਹਾ ਕਰਦੇ ਹਨ। ਇਸ ਨੂੰ ਕ੍ਰਾਂਤੀ ਦਾ ਰੂਪ ਦੇ ਦਿੰਦੇ ਹਨ। ਇਹ ਫਿਲਮ 1976 ’ਚ ਆਈ ਸੀ। 2010 ਇਕ ਨਵੀਂ ਕਿਸਮ ਦੀ ਫਿਲਮ ‘ਪੀਪਲੀ ਲਾਈਵ’ ਅਮਿਰ ਖਾਨ ਪ੍ਰੋਡਕਸ਼ਨ ਵਲੋਂ ਕਿਸਾਨਾਂ ਦੇ ਜੀਵਨ ’ਤੇ ਬਣਾਈ, ਜਿਸ ’ਚ ਗਰੀਬੀ ਨਾਲ ਜੂਝਦੇ ਕਿਸਾਨਾਂ ’ਤੇ ਦੇਸ਼ ਦੇ ਮੀਡੀਆ ਦੀ ਫੂਹੜ ਕਵਰੇਜ ’ਤੇ ਵਿਅੰਗ ਕੀਤਾ ਗਿਆ ਸੀ। ਅਾਮਿਰ ਖਾਨ ਦੀ ਇਹ ਬਿਹਤਰੀਨ ਫਿਲਮ ਕਿਸਾਨੀ ’ਤੇ ਅਾਧਾਰਿਤ ਸੀ। ਮਰੇ ਹੋਏ ਕਿਸਾਨ ’ਤੇ ਤਾਂ ਯੋਜਨਾਵਾਂ ਬਣਾਈਅਾਂ ਜਾਂਦੀਅਾਂ ਹਨ ਪਰ ਉਨ੍ਹਾਂ ਕਿਸਾਨਾਂ ’ਤੇ ਕੋਈ ਨਹੀਂ ਰੋਂਦਾ, ਜੋ ਜਿਊਣਾ ਚਾਹੁੰਦੇ ਹਨ। ਉਹ ਕਹਾਣੀ ਉਸ ਕਿਸਾਨ ਨੱਥਾ ਸਿੰਘ ਦੀ ਹੈ, ਜੋ ਪਿੰਡ ਦੇ ਖੇਤ ’ਚ ਹੱਲ ਚਲਾ ਕੇ ਦੇਸ਼ ਦੇ ਲੋਕਾਂ ਦਾ ਪੇਟ ਭਰਦਾ ਹੈ ਅਤੇ ਮਜ਼ਦੂਰ ਬਣ ਕੇ ਸ਼ਹਿਰ ’ਚ ਵੱਡੀਅਾਂ-ਵੱਡੀਅਾਂ ਬਿਲਡਿੰਗਾਂ ਬਣਾਉਂਦਾ ਹੈ ਪਰ ਖੁਦ ਗਰੀਬੀ ’ਚ ਰਹਿੰਦਾ ਹੈ। ਸ਼ਾਇਦ ਇਹ ਫਿਲਮ ਸਾਧਾਰਨ ਦਰਸ਼ਕ ਦੀ ਸਮਝ ’ਚ ਨਾ ਆਈ ਹੋਵੇ।

ਅੱਜ ਦੇ ਭਾਰਤ ਦੀ ਇਸ ਬਦਲਦੀ ਆਬੋ-ਹਵਾ ਦੀ ਅਸਲੀ ਮਾਰ ਤਾਂ ਕਿਸਾਨਾਂ ’ਤੇ ਹੀ ਪੈਂਦੀ ਹੈ। ਮੀਂਹ, ਹੜ੍ਹ ਤੇ ਸੋਕੇ ਨਾਲ ਜੂਝਦੇ ਇਕ ਕਿਸਾਨ ਦੀ ਦਰਦ ਭਰੀ ਕਹਾਣੀ ਫਿਲਮ ‘ਕੜਵੀ ਹਵਾ’ ਵਿਚ ਖੂਬ ਕਹੀ ਗਈ ਹੈ। 2009 ਇਕ ਫਿਲਮ ‘ਕਿਸਾਨ’ ਨਾਂ ਨਾਲ ਵੀ ਆਈ ਸੀ, ਜਿਸ ’ਚ ਅਰਬਾਜ਼ ਖਾਨ ਅਤੇ ਸੁਹੇਲ ਖਾਨ ਮੁੱਖ ਭੂਮਿਕਾ ’ਚ ਸਨ ਪਰ ਅੱਜ ਦਾ ਕਿਸਾਨ ਅੰਦੋਲਨ ਦੇਖ ਕੇ ਤਾਂ ਸਿਨੇ ਉਦਯੋਗ ਮੁੰਬਈ ਨੂੰ ਕਈ ਕਹਾਣੀਅਾਂ ਮਿਲ ਗਈਅਾਂ ਹੋਣਗੀਅਾਂ। ਮੈਂ ਬਾਲੀਵੁੱਡ ਦੇ ਨਿਰਮਾਤਾ, ਨਿਰਦੇਸ਼ਕਾਂ, ਕਲਾਕਾਰਾਂ ਅਤੇ ਲੇਖਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ਦਾ 80 ਫੀਸਦੀ ਦਿਹਾਤੀ ਜੀਵਨ ਅਤੇ ਉਸ ’ਚ ਵੀ 60 ਫੀਸਦੀ ਕਿਸਾਨ ਤੁਹਾਡੀਅਾਂ ਕਹਾਣੀਅਾਂ ਦਾ ਨਾਇਕ ਕਿਉਂ ਨਹੀਂ? ਅਸਲੀ ਜੀਵਨ ’ਚ ਵੀ ਖੇਤੀ ਘਾਟੇ ਦਾ ਸੌਦਾ ਅਤੇ ਬਾਲੀਵੁੱਡ ਵੀ ਕਿਸਾਨ ਨਾਲ ਇਨਸਾਫ ਨਾ ਕਰੇ ਤਾਂ ਸਭ ਕਿਤੇ ਘਾਟਾ ਹੀ ਹੋਇਆ ਨਾ? ਕਿਸਾਨਾਂ ’ਤੇ ਲਿਖਿਆ, ਕਿਸਾਨ ਨੂੰ ਉਭਾਰਿਆ। ਕਿਸਾਨ ਹੀ ਸਾਡਾ ਅਸਲੀ ਹੀਰੋ ਹੈ। ਸਿਨੇ ਉਦਯੋਗ ਦੇਸ਼ ਦੇ ਕਿਸਾਨ ਦਾ ਦਰਦ ਉਜਾਗਰ ਕਰੇ।


Bharat Thapa

Content Editor

Related News