ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ’ਚ ਬਗਾਵਤੀ ਸੁਰ!

Thursday, Nov 26, 2020 - 03:43 AM (IST)

ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ’ਚ ਬਗਾਵਤੀ ਸੁਰ!

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਕਾਰਜਸ਼ੈਲੀ ਨੂੰ ਲੈ ਕੇ, ਸੱਤਾਧਾਰੀ ਅਕਾਲੀ ਦਲ ’ਚ ਕਈ ਦਿਨਾਂ ਤੋਂ ਐਸੀ ਘੁਸਰ-ਮੁਸਰ ਸੁਣਨ ਨੂੰ ਮਿਲ ਰਹੀ ਸੀ, ਜਿਸਦੇ ਕਾਰਨ ਅਜਿਹਾ ਜਾਪ ਰਿਹਾ ਸੀ ਕਿ ਦਲ ’ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਉਨ੍ਹਾਂ ਦੇ ਵਿਰੁੱਧ ਬਗਾਵਤੀ ਸੁਰ ਤੇਜ਼ ਹੋਣ ਵਾਲੇ ਹਨ, ਜਿਸਦੇ ਕਾਰਨ ਕਿਸੇ ਵੀ ਸਮੇਂ ਦਲ ’ਚ ਧਮਾਕਾ ਹੋਣ ਦੀ ਗੱਲ ਸਾਹਮਣੇ ਆ ਸਕਦੀ ਹੈ। ਇਸ ਗੱਲ ਨੂੰ ਲੈ ਕੇ ਕਿਆਸਅਰਾਈਆਂ ਹੀ ਲਗਾਈਆਂ ਜਾ ਰਹੀਆਂ ਸਨ ਕਿ ਖਬਰ ਆ ਗਈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੇ ਦੋ ਸੀਨੀਅਰ ਮੈਂਬਰਾਂ ਜਤਿੰਦਰ ਸਿੰਘ ਸਾਹਨੀ ਅਤੇ ਹਰਿੰਦਰਪਾਲ ਸਿੰਘ ਨੇ ਦਲ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ, ਕਿਆਸਅਰਾਈਆਂ ਨੂੰ ਸੱਚ ਸਾਬਤ ਕਰ ਦਿੱਤਾ ਹੈ।

ਇਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਇਨ੍ਹਾਂ ਤੋਂ ਪਹਿਲਾਂ ਗੁਰਦੁਆਰਾ ਕਮੇਟੀ ਦੇ ਜੂਨੀਅਰ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਇਕ ਪਾਸੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਦਾ ਬਾਦਲ ਅਕਾਲੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਦਿੱਲੀ ਪ੍ਰਦੇਸ਼ ਭਾਜਪਾ ਦੇ ਮੁਖੀ ਦੇ ਤੌਰ ’ਤੇ ਪਾਰਟੀ ਦੇ ਪ੍ਰਤੀ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਾ ਕਮੇਟੀ ’ਚ ਚੱਲ ਰਹੇ ਵਿਵਾਦਾਂ ਦੇ ਕਾਰਨ ਜੂਨੀਅਰ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਸਦੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਕਮੇਟੀ ਦੇ ਸਿੱਖਿਆ ਵਿੰਗ ਦੇ ਕਨਵੀਨਰ ਦੇ ਅਹੁਦੇ ਨਾਲ ਹੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਾਂ ਅਧੀਨ ਚਲ ਰਹੇ ਗੁਰੂਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਚੇਅਰਮੈਨਸ਼ਿਪ ਤੋਂ ਅਸਤੀਫਾ ਦੇ ਦਿੱਤਾ।

ਗੱਲ ਹਰਮਨਜੀਤ ਸਿੰਘ ਦੀ : ਦਲ ਦੇ ਇਨ੍ਹਾਂ ਮੁਖੀਆਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਉੱਪ ਪ੍ਰਧਾਨ ਹਰਮਨਜੀਤ ਸਿੰਘ, ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਰਾਜੌਰੀ ਗਾਰਡਨ ਸਿੰਘ ਸਭਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸਿਰਸਾ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦੇ ਹੋਏ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦਲ ਦੀ ਮੁੱਢਲੀ ਮੈਂਬਰੀ ਤੋਂ ਆਪਣਾ ਅਸਤੀਫਾ ਭੇਜ ਿਦੱਤਾ ਸੀ ਪਰ ਸ. ਬਾਦਲ ਨੇ ਉਨ੍ਹਾਂ ਨੂੰ ਇਹ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤਾਂ ਜਲਦ ਹੀ ਦੂਰ ਕਰ ਦਿੱਤੀ ਜਾਣਗੀਆਂ, ਉਨ੍ਹਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਦਲ ਦੇ ਸੀਨੀਅਰ ਉਪ ਪ੍ਰਧਾਨ ਦਾ ਅਹੁਦਾ ਦੇ ਕੇ ਸੰਤੁਸ਼ਟ ਕਰਨਾ ਚਾਹਿਅਾ ਪਰ ਅਜੇ ਤਕ ਉਨ੍ਹਾਂ ਦੀਅਾਂ ਸ਼ਿਕਾਇਤਾਂ ਦੂਰ ਨਹੀਂ ਹੋਈਆਂ। ਇਸ ’ਤੇ ਉਨ੍ਹਾਂ ਨੇ ਇਕ ਵਾਰ ਫਿਰ ਸ. ਸਿਰਸਾ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦੇ ਹੋਏ ਚਿਤਾਵਨੀ ਭਰੇ ਸ਼ਬਦਾਂ ’ਚ ਕਿਹਾ ਕਿ ਜੇਕਰ ਸ. ਸਿਰਸਾ ਨੇ ਗੁਰਦੁਆਰਾ ਕਮੇਟੀ ਅਤੇ ਸਿੱਖ ਜਗਤ ਦਾ ਅਕਸ ਵਿਗਾੜਨ ਅਤੇ ਸਾਖ ਡੇਗਣ ਦੇ ਗੁਨਾਹ ਨੂੰ ਪ੍ਰਵਾਨ ਕਰ ਕੇ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਾ ਦਿੱਤਾ ਤਾਂ ਉਹ ਆਪਣੇ ਹੋਰ ਬਾਕੀ ਸਾਥੀਆਂ ਦੇ ਸਹਿਯੋਗ ਨਾਲ ਸ. ਸਿਰਸਾ ਦੇ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਣ ਦੇ ਲਈ ਕਮੇਟੀ ਦੀ ਮਹਾ ਸਭਾ ਦਾ ਇਜਲਾਸ ਸੱਦਣਗੇ।

ਬਜ਼ੁਰਗਾਂ ਦੇ ਲਈ ਮੰਨੋਰੰਜਨ ਕੇਂਦਰ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ.ਐੱਸ.ਸੋਢੀ ਦਾ ਕਹਿਣਾ ਹੈ ਕਿ ਉਹ ਸੇਵਾ ਮੁਕਤ ਹੋ ਜਾਣ ਦੇ ਬਾਅਦ ਦਾ ਆਪਣਾ ਸਮਾਂ ਬਜ਼ੁਰਗਾਂ (ਬਿਰਧਾਂ) ਦੀ ਸੇਵਾ ਅਤੇ ਦੇਖਭਾਲ ਕਰਨ ’ਚ ਬਿਤਾਉਣਾ ਚਾਹੰੁਦੇ ਹਨ। ਇਸ ਮਕਸਦ ਦੇ ਲਈ ਉਹ ਖੁਦ ਨੂੰ ਉਨ੍ਹਾਂ ਦੇ ਇਕੱਲੇਪਨ ਭਰੇ ਜੀਵਨ ’ਚੋਂ ਉਭਾਰਣ ’ਚ ਸਮਰਪਿਤ ਕਰ ਕੇ ਬਿਤਾਉਣਾ ਚਾਹੁੰਦੇ ਹਨ । ਇਸਦੇ ਲਈ ਉਨ੍ਹਾਂ ਦੀ ਇੱਛਾ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਭੂਮੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ’ਚ ਬਜ਼ੁਰਗਾਂ ਲਈ ਅਜਿਹੇ ਮਨੋਰੰਜਨ ਕੇਂਦਰ ਸਥਾਪਤ ਕਰਨ, ਜਿਥੇ ਉਨ੍ਹਾਂ ਦੀ ਸਹੀ ਦੇਖਭਾਲ ਹੋ ਸਕੇ ਅਤੇ ਉਹ ਮਨੋਰੰਜਨ ਕਰਨ ਦੇ ਨਾਲ ਹੀ ਆਪਸੀ ਸਾਂਝ ਨੂੰ ਮਜ਼ਬੂਤ ਤੇ ਗਿਆਨ ਪ੍ਰਾਪਤ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਿਸ਼ਾਨੇ ਅਤੇ ਇਸ ਮਕਸਦ ਦੀ ਪੂਰਤੀ ਲਈ ਉਹ ਬਰਾਬਰ ਦੀਆਂ ਸੋਚ ਵਾਲੀਆਂ ਮਾਲਕ ਸ਼ਖਸੀਅਤਾਂ ਦਾ ਸਵਾਗਤ ਕਰਨਗੇ।

ਭੋਗਲ ਨੂੰ ਗ੍ਰਹਿ ਮੰਤਰੀ ਦਾ ਭਰੋਸਾ : ਅਖਿਲ ਭਾਰਤੀਆ ਦੰਗਾ ਪੀੜਤ ਰਾਹਤ ਕਮੇਟੀ ਦੇ ਮੁਖੀ ਕੁਲਦੀਪ ਸਿੰਘ ਭੋਗਲ ਨੇ ਬੀਤੇ ਦਿਨੀਂ ਇਕ ਵਫਦ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਕਿ ਨਵੰਬਰ -84 ਦੇ ਸਿੱਖ ਹੱਤਿਆਕਾਂਡ ਦੇ ਦੌਰਾਨ ਕਾਨਪੁਰ ’ਚ ਜਿਹੜੇ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਉਸਦੀ ਜਾਂਚ ਲਈ ਜੋ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ ਉਹ ਬਹੁਤ ਹੀ ਮੱਠੀ ਰਫਤਾਰ ਨਾਲ ਕੰਮ ਕਰ ਰਹੀ ਹੈ, ਜਿਸ ਨਾਲ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਮਿਲ ਸਕਣ ਦੀ ਆਸ ਧੁੰਦਲੀ ਹੁੰਦੀ ਜਾ ਰਹੀ ਹੈ। ਮੁਲਾਕਾਤ ਦੇ ਬਾਅਦ ਸ. ਭੋਗਲ ਨੇ ਦੱੱਸਿਆ ਕਿ ਗ੍ਰਹਿ ਮੰਤਰੀ ਨੇ ਇਸ ਸਬੰਧ ’ਚ ਉਚਿੱਤ ਕਦਮ ਚੁੱਕਣ ਦਾ ਨਾ ਸਿਰਫ ਭਰੋਸਾ ਦਿੱਤਾ ਸਗੋਂ ਉਨ੍ਹਾਂ ਦੇ ਸਾਹਮਣੇ ਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਅਤੇ ਸੂਬੇ ਦੇ ਮੁੱਖ ਸਕੱਤਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਜਾਂਚ ’ਚ ਤੇਜ਼ੀ ਲਿਆਉਣ ਦਾ ਹੁਕਮ ਵੀ ਦਿੱਤਾ।

ਦਿੱਲੀ ਗੁਰਦੁਆਰਾ ਚੋਣਾਂ ਦੇ ਸਮੇਂ ’ਤੇ ਹੀ ਹੋ ਸਕਣ ’ਚ ਖਦਸ਼ਾ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾ ਸਭਾ ਦਾ ਕਾਰਜਕਾਲ ਅਗਲੇ ਸਾਲ ਅਪ੍ਰੈਲ ਦੇ ਆਰੰਭ ’ਚ ਖਤਮ ਹੋਣ ਜਾ ਰਿਹਾ ਹੈ, ਉਸਦੀਆਂ ਆਮ ਚੋਣਾਂ ਇਸ ਤੋਂ ਪਹਿਲਾਂ ਹੋ ਜਾਣੀਆਂ ਜ਼ਰੂਰੀ ਹਨ ਪਰ ਜਿਸ ਰਫਤਾਰ ਨਾਲ ਇਸ ਪਾਸੇ ਕੰਮ ਹੋ ਰਿਹਾ ਹੈ ਉਸ ਤੋਂ ਲੱਗਦਾ ਨਹੀਂ ਕਿ ਇਹ ਚੋਣਾਂ ਸਮੇਂ ਸਿਰ ਹੋ ਸਕਣਗੀਆਂ ਕਿ ਨਹੀਂ, ਇਸਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਪਹਿਲਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਗੁਰਦੁਆਰਾ ਚੋਣਾਂ ਸਮੇਂ ’ਤੇ ਕਰਵਾਉਣ ਲਈ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਾਏ ਜਾਣ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਸੀ।

ਕੋਰੋਨਾ ਵਾਇਰਸ ਦੇ ਕਾਰਨ ਘਰ-ਘਰ ਜਾ ਕੇ ਵੋਟਰ ਬਣਾਏ ਜਾਣੇ ਸੰਭਵ ਨਾ ਹੋਣ ਦੇ ਕਾਰਨ ਇਹ ਫੈਸਲਾ ਕੀਤਾ ਗਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਜੋ ਫੋਟੋ ਵਾਲੀਆਂ ਵੋਟਰ ਸੂਚੀਆਂ ਵਰਤੀਆਂ ਗਈਆਂ ਸਨ ਉਨ੍ਹਾਂ ’ਚੋਂ ਸਿੱਖ ਵੋਟਰ ਚੁਣ ਕੇ ਗੁਰਦੁਆਰਾ ਚੋਣਾਂ ਲਈ ਸੂਚੀਆਂ ਤਿਆਰ ਕਰ ਲਈਆਂ ਜਾਣ। ਉਨ੍ਹਾਂ ਲੋਕਾਂ ਨੇ, ਜੋ ਗੁਰਦੁਆਰਾ ਚੋਣਾਂ ਲਟਕਾਉਣੀਆਂ ਚਾਹੁੰਦੇ ਸਨ, ਡਾਇਰੈਕਟੋਰੇਟ ਦੇ ਇਸ ਫੈਸਲੇ ਦੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਜਾ ਖੜਕਾਇਆ, ਜਿਸਦੇ ਕਾਰਨ ਵੋਟਰ ਬਣਾਏ ਜਾਣ ਦੀ ਸ਼ੁਰੂ ਹੋਈ ਪ੍ਰਕਿਰਿਆ ਰੁੱਕ ਗਈ।

ਫਿਰ ਅਦਾਲਤ ਦੇ ਹੁਕਮ ’ਤੇ 22 ਅਕਤੂੂਬਰ ਤੋਂ 20 ਨਵੰਬਰ ਤਕ ਵੋਟਰ ਸੂਚੀਆਂ ਬਣਾਏ ਜਾਣ ਦਾ ਕੰਮ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਵੋਟਰ ਬਣਨ ਦੀ ਰਫਤਾਰ ਮੱਠੀ ਚਲ ਰਹੀ ਮਹਿਸੂਸ ਕਰਦੇ ਹੋਏ ਇਸ ਕੰਮ ਨੂੰ 11 ਦਸੰਬਰ ਤਕ ਵਧਾ ਦਿੱਤਾ ਗਿਆ। ਇਸਦੇ ਬਾਵਜੂਦ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਮੱਠੀ ਰਫਤਾਰ ਨਾਲ ਵੋਟਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਸ ’ਚ ਲੱਗਦਾ ਨਹੀਂ ਹੈ ਕਿ ਇਹ ਕੰਮ ਸਮੇਂ ਤਕ ਪੂਰਾ ਹੋ ਸਕੇ। ਫਿਰ ਵੋਟਰ ਸੂਚੀਆਂ ਦੀ ਪਹਿਲੀ ਪ੍ਰਕਾਸ਼ਨਾ ਤੋਂ ਲੈ ਕੇ ਆਖਰੀ ਪ੍ਰਕਾਸ਼ਨਾ ਤਕ ਦੀ ਪ੍ਰਕਿਰਿਆ ਬੜੀ ਲੰਬੀ ਹੈ। ਉਸਨੂੰ ਦੇਖਦੇ ਹੋਏ ਵੀ ਜਾਪਦਾ ਨਹੀਂ ਕਿ ਦਿੱਲੀ ਗੁਰਦੁਆਰਾ ਚੋਣ ਸਮੇਂ ’ਤੇ ਹੋ ਸਕੇ।

... ਅਤੇ ਆਖੀਰ ’ਚ : ਸ਼੍ਰੋਮਣੀ ਅਕਾਲੀ ਦਲ (ਦਿੱਲੀ ਦੇ ਪ੍ਰਧਾਨ) ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਅਦਾਲਤ ਦੇ ਹੁਕਮ ’ਤੇ ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਵਲੋਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਦੇ ਦੋਸ਼ ਦੇ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਭੁਪਿੰਦਰ ਸਿੰਘ ਨੇ ਸ. ਸਿਰਸਾ ਵਲੋਂ ਇਕ ਸਿਆਸੀ ਸ਼ਖਸੀਅਤ ਦੇ ਸਨਮਾਨ ’ਚ ਹੋਏ ਸਮਾਰੋਹ ’ਤੇ ਹੋਏ ਖਰਚਿਆਂ ਦੇ ਬਿਲਾਂ ਅਤੇ ਐਨਕਾਂ ਦੇ ਕਥਿਤ ਫਰਜ਼ੀ ਬਿੱਲਾਂ ਦੀ ਅਦਾਇਗੀ ਗੁਰੂ ਦੀ ਗੋਲਕ ’ਚੋਂ ਕਰਨ ਲਈ, ਉਨ੍ਹਾਂ ਨੂੰ ਪਾਸ ਕੀਤੇ ਜਾਣ ਦੇ ਦੋਸ਼ ’ਚ, ਉਨ੍ਹਾਂ ਦੇ ਵਿਰੁੱਧ ਲੰਬੀ ਅਦਾਲਤੀ ਲੜਾਈ ਲੜਦੇ ਹੋਏ ਇਹ ਸਫਲਤਾ ਹਾਸਲ ਕੀਤੀ।


author

Bharat Thapa

Content Editor

Related News