ਪੁੰਛ ਨੇ ਦਿਖਾਇਆ ਕਿ ਅਧਿਕਾਰੀਆਂ ਨੂੰ ਸੱਜਣ ਪੁਰਸ਼ ਕਿਉਂ ਹੋਣਾ ਚਾਹੀਦਾ

Sunday, Dec 31, 2023 - 01:19 PM (IST)

ਪੁੰਛ ਨੇ ਦਿਖਾਇਆ ਕਿ ਅਧਿਕਾਰੀਆਂ ਨੂੰ ਸੱਜਣ ਪੁਰਸ਼ ਕਿਉਂ ਹੋਣਾ ਚਾਹੀਦਾ

ਪੁੰਛ ਸ਼ਹਿਰ ਪਾਕਿਸਤਾਨ ਦੇ ਨਾਲ ਕੰਟ੍ਰੋਲ ਰੇਖਾ ਨਾਲ ਲੱਗਦੀਆਂ ਪਹਾੜੀਆਂ ਨਾਲ ਘਿਰੀ ਇਕ ਵਾਦੀ ’ਚ ਸਥਿਤ ਹੈ। ਇੱਥੇ ਫੌਜ ਦੀ ਇਕ ਬਟਾਲੀਅਨ 1 ਕੁਮਾਊਂ ਨੇ ਆਜ਼ਾਦੀ ਪਿੱਛੋਂ ਪੂਰੇ ਇਕ ਸਾਲ ਤੱਕ ਪਾਕਿਸਤਾਨੀ ਹਮਲਿਆਂ ਦਾ ਦਲੇਰੀਪੂਰਨ ਟਾਕਰਾ ਕੀਤਾ। ਆਖਿਰਕਾਰ ਨਵੰਬਰ, 1948 ’ਚ ਘੇਰਾਬੰਦੀ ਤੋੜ ਦਿੱਤੀ ਗਈ। ਭਾਰਤੀ ਹਵਾਈ ਫੌਜ ਦਾ ਇਸ ’ਚ ਕੋਈ ਛੋਟਾ ਯੋਗਦਾਨ ਨਹੀਂ ਸੀ, ਜਿਸ ਨੇ ਫੌਜ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਨਿਡਰ ਸਥਾਨਕ ਲੋਕਾਂ ਵੱਲੋਂ ਬਣਾਈ ਹੋਈ ਇਕ ਘੱਟ-ਵਿਕਸਿਤ ਅਤੇ ਬੇਹੱਦ ਛੋਟੀ ਗੰਦਗੀ ਵਾਲੀ ਪੱਟੀ ’ਚ ਅੱਗ ਦਰਮਿਆਨ ਵੀ ਸਪਲਾਈ ਪਹੁੰਚਾਈ।

ਧੀਰਜ ਅਤੇ ਦ੍ਰਿੜ੍ਹ ਸੰਕਲਪ ਦੇ ਅਜਿਹੇ ਇਤਿਹਾਸਕ ਸਥਾਨ ਤੋਂ ਅੱਤਵਾਦੀ ਹਮਲੇ ’ਚ 4 ਜਵਾਨਾਂ ਦੇ ਸ਼ਹੀਦ ਹੋਣ ਦੀ ਦੁਖਦਾਈ ਖਬਰ ਆਉਂਦੀ ਹੈ। ਹਾਲਾਂਕਿ, ਇਸ ਪਿੱਛੋਂ ਜੋ ਖਬਰ ਆਈ, ਉਸ ਨੇ ਸਾਡੇ ਹਥਿਆਰਬੰਦ ਬਲਾਂ ਦੇ ਪੇਸ਼ੇਵਰ ਪਹਿਲੂਆਂ ’ਤੇ ਪ੍ਰਭਾਵ ਪਾਇਆ।

ਪਹਿਲਾ, ਹਾਲ ਦੇ ਦਿਨਾਂ ’ਚ ਮੁਕਾਬਲਿਆਂ ’ਚ ਫੌਜੀਆਂ ਦੀ ਮੌਤ ਦੇ ਵਾਰ-ਵਾਰ ਆਉਣ ਵਾਲੇ ਮਾਮਲੇ। ਦੂਜਾ, ਅਤੇ ਓਨਾ ਹੀ ਚਿੰਤਾਜਨਕ, ਮੁਕਾਬਲੇ ਪਿੱਛੋਂ ਅਪਰਾਧੀਆਂ ਨੂੰ ਫੜਨ ਦੀ ਮੁਹਿੰਮ ਦੌਰਾਨ ਕਥਿਤ ਫੌਜ ਦੀ ਹਿਰਾਸਤ ’ਚ ਨਾਗਰਿਕਾਂ ਦੀ ਮੌਤ।

ਕਾਰਜਸ਼ੀਲ ਕੰਮ ਕਰਨ ਦੇ ਸੰਦਰਭ ’ਚ ਜੋ ਪੇਸ਼ੇਵਰ ਤੱਤ ਇੰਨਾ ਗਲਤ ਹੋਇਆ, ਉਸ ਦੀ ਯਕੀਨੀ ਤੌਰ ’ਤੇ ਜਾਂਚ ਕੀਤੀ ਜਾਵੇਗੀ। ਚਿੰਤਾ ਦੀ ਗੱਲ ਇਹ ਹੈ ਕਿ ਅਗਵਾਈ ਦਾ ਪ੍ਰਦਰਸ਼ਨ ਜਾਂ ਇਸ ਦੀ ਕਮੀ, ਜਿਸ ਕਾਰਨ ‘ਪੂਰੀ ਤਰ੍ਹਾਂ ਟਾਲੇ ਜਾ ਸਕਣ ਵਾਲੇ ਦ੍ਰਿਸ਼’ ਸਾਹਮਣੇ ਆਏ ਜੋ ਵਾਇਰਲ ਵੀਡੀਓ ਰਾਹੀਂ ਫੈਲ ਗਏ, ਉਹ ਕਥਿਤ ਤੌਰ ’ਤੇ ਨਾਗਰਿਕਾਂ ਦੀ ਮੌਤ ਨਾਲ ਜੁੜੇ ਸਨ।

ਵੀਡੀਓ ਦਾ ਖੰਡਨ ਨਹੀਂ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਤੇ ਸਰਕਾਰ ਨੇ ਨਾਗਰਿਕਾਂ ਦੇ ਪਰਿਵਾਰਾਂ ਲਈ ਕਾਹਲੀ ’ਚ ਮੁਆਵਜ਼ੇ ਦਾ ਐਲਾਨ ਕੀਤਾ ਹੈ। ਅਜਿਹੀਆਂ ਗੱਲਾਂ ਇਸ ਗੱਲ ਦਾ ਸੰਕੇਤ ਹਨ ਕਿ ਚੀਜ਼ਾਂ ਗਲਤ ਹੋ ਗਈਆਂ ਸਨ।

ਸੋਸ਼ਲ ਮੀਡੀਆ ਦੀ ਬਦੌਲਤ, ਜੰਗੀ ਕਾਰਜਾਂ ਦੇ ਪ੍ਰਭਾਵ ਮਾਊਸ ਦੇ ਇਕ ਕਲਿਕ ’ਤੇ ਰਣਨੀਤਕ ਅਨੁਪਾਤ ਗ੍ਰਹਿਣ ਕਰ ਲੈਂਦੇ ਹਨ। ਪੁੰਛ ’ਚ ਕੁਝ ਲੋਕਾਂ ਦੀਆਂ ਕਥਿਤ ਹਰਕਤਾਂ ਕਾਰਨ ਇਹੀ ਹੋਇਆ।

1999 ’ਚ ਯੂ. ਐੱਸ. ਮਰੀਨ ਕਾਰਪਸ ਜਨਰਲ ਚਾਰਲਸ ਕਰੂਲਕ ਦਾ ਕਹਿਣਾ ਸੀ ਕਿ ਮਰੀਨ ਕੋਈ ਰਵਾਇਤੀ ਜੰਗ ਨਹੀਂ ਲੜ ਰਿਹਾ ਸਗੋਂ ਮੀਡੀਆ ਦੀ ਨਜ਼ਰ ’ਚ ਅੱਤਵਾਦ ਵਿਰੋਧੀ ਕਾਰਜਾਂ ਅਤੇ ਆਫਤ ਰਾਹਤ ’ਚ ਵੀ ਲੱਗਾ ਹੋਇਆ ਹੈ। ਭਾਰਤੀ ਫੌਜੀ ਬਿਲਕੁਲ ਇਹੀ ਕਰ ਰਹੇ ਹਨ ਜਿੱਥੇ ਜੰਗੀ ਪੱਧਰ ’ਤੇ ਕਾਰਵਾਈ ਦਾ ਤੱਤਕਾਲ ਰਣਨੀਤਕ ਪ੍ਰਭਾਵ ਹੋ ਸਕਦਾ ਹੈ।

ਅਗਲੇ ਮੋਰਚਿਆਂ ’ਤੇ ਭੈੜੇ ਕੰਮਾਂ ਪਿੱਛੋਂ, ਵੀਅਤਨਾਮ ’ਚ ਮਾਈ ਲਾਈ ਕਤਲੇਆਮ ਤੇ ਬੋਰਿਨੀਆ ’ਚ ਭਿਆਨਕਤਾ ’ਤੇ ਰਿਪੋਰਟ ਨੇ ਦੁਨੀਆ ਦੀ ਰਾਇ ਨੂੰ ਬਦਲ ਦਿੱਤਾ ਅਤੇ ਕੌਮਾਂਤਰੀ ਪੱਧਰ ’ਤੇ ਫੈਸਲਾ ਨਿਰਮਾਤਾਵਾਂ ਨੂੰ ਧੱਕਾ ਦਿੱਤਾ। ਇਸ ਜੰਗੀ-ਰਣਨੀਤਕ ਜੋੜ ਨੂੰ ਦੂਰ ਕਰਨ ਲਈ ਜਨਰਲ ਕਰੂਲਕ ਨੇ ਮਤਾ ਪੇਸ਼ ਕੀਤਾ ਕਿ ਟ੍ਰੇਨਿੰਗ ਨੂੰ ਇਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਫੌਜੀਆਂ ਦਰਮਿਆਨ ਮੀਡੀਆ ਰਿਪੋਰਟਾਂ ਦੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਜਾ ਸਕੇ ਕਿ ਸਾਰੀਆਂ ਕਾਰਵਾਈਆਂ ‘ਜਵਾਬਦੇਹ’ ਹੋਣਗੀਆਂ।

ਜੇ ਮੀਡੀਆ ਕਵਰੇਜ ਤੋਂ ਬਚਿਆ ਜਾ ਸਕਦਾ ਹੈ ਤਾਂ ਕੀ ਅਨੈਤਿਕ ਕਾਰਜਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ? ਯਕੀਨੀ ਤੌਰ ’ਤੇ ਨਹੀਂ ਕਿਉਂਕਿ ਹਥਿਆਰਬੰਦ ਬਲਾਂ ਨੂੰ ਇਕ ਵੱਖਰੇ ਅਤੇ ਨੈਤਿਕ ਪੈਮਾਨੇ ’ਤੇ ਮਾਪਿਆ ਜਾਂਦਾ ਹੈ ਤੇ ਇੱਥੇ ਮਜ਼ਬੂਤ ਲੀਡਰਸ਼ਿਪ ਆਪਣੀ ਛਾਪ ਛੱਡਦੀ ਹੈ। ਇਹ ਸੱਚ ਹੈ ਕਿ ਮੁਕਾਬਲੇ ’ਚ ਆਪਣੇ ਸਾਥੀ ਦਾ ਬੁਰੀ ਹਾਲਤ ’ਚ ਸਰੀਰ ਦੇਖ ਕੇ ਉਸ ਦੇ ਸਾਥੀ ਪਾਗਲ ਹੋ ਜਾਂਦੇ ਹਨ ਪਰ ਕਿਸੇ ਵੀ ਤਰਕਹੀਣ ਕਾਰਵਾਈ ਨੂੰ ਅਗਲੀ ਕਤਾਰ ਦੇ ਜੂਨੀਅਰ ਆਗੂ ਨੂੰ ਰੋਕਣਾ ਪੈਂਦਾ ਹੈ। ਇਹ ਤਦ ਹੀ ਹੋ ਸਕਦਾ ਹੈ ਜਦ ਹਰੇਕ ਅਧਿਕਾਰੀ ਇਹ ਸਮਝੇ ਕਿ ਉਸ ’ਤੇ ਉਸ ਬਲ ਦੀ ਸ਼ਾਨ ਨਿਰਭਰ ਹੈ ਜਿਸ ਦੀ ਉਹ ਪ੍ਰਤੀਨਿਧਤਾ ਕਰਦਾ ਹੈ ਅਤੇ ਕੋਈ ਵੀ ਮੂਰਖਤਾਪੂਰਨ ਕਾਰਵਾਈ ਸਮਾਜ ਦੇ ਭਰੋਸੇ ਨੂੰ ਧੋਖਾ ਦੇ ਸਕਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਵਿਆਪਕ ਨਤੀਜੇ ਹੋ ਸਕਦੇ ਹਨ।

ਮਾਈ ਲਾਈ ਹੱਤਿਆਕਾਂਡ ਦੀ 50ਵੀਂ ਬਰਸੀ ’ਤੇ ਟਾਈਮ ਮੈਗਜ਼ੀਨ ਨੇ ਰਾਨ ਹੇਬਰਲੇ ਨਾਲ ਗੱਲ ਕੀਤੀ ਜਿਨ੍ਹਾਂ ਦੀਆਂ ਤਸਵੀਰਾਂ ਨੇ ਦੁਨੀਆ ਦੀ ਅੰਤਰ-ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਬਦਨਾਮ ਚਾਰਲੀ ਕੰਪਨੀ ਦੀ ਔਸਤ ਉਮਰ ਸਿਰਫ 20 ਸਾਲ ਸੀ। ਕੰਪਨੀ ਕਮਾਂਡਰ ਲੈਫਟੀਨੈਂਟ ਕੈਲੀ ਇਕ ਕਾਲਜ ਡ੍ਰਾਪਆਊਟ ਸਨ ਜਿਨ੍ਹਾਂ ਨੇ ਕਾਲਜ ਛੱਡਣ ਤੋਂ ਨਾਂਹ ਕਰ ਦਿੱਤੀ ਸੀ। ਇਕ ਮੈਡੀਕਲ ਮੁੱਦੇ ਕਾਰਨ ਉਨ੍ਹਾਂ ਨੂੰ ਇਕ ਫੌਜੀ ਦੇ ਤੌਰ ’ਤੇ ਭਰਤੀ ਕੀਤਾ ਗਿਆ ਸੀ ਪਰ ਬਾਅਦ ’ਚ ਵੀਅਤਨਾਮ ਜੰਗ ਦੀਆਂ ਵਧਦੀਆਂ ਲੋੜਾਂ ਕਾਰਨ ਉਨ੍ਹਾਂ ਨੂੰ ਇਕ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ। ਕੀ ਸਿਖਲਾਈ ਅਧੂਰੀ ਰਹਿ ਗਈ ਸੀ? ਇਸ ਸੰਕੇਤ ਨੂੰ ਲੈਂਦੇ ਹੋਏ, ‘ਪੁੰਛ’ ਸ਼ਾਇਦ ਸਾਡੀਆਂ ਅਕਾਦਮੀਆਂ ਅਤੇ ਭਰਤੀ ਕੇਂਦਰਾਂ ’ਚ ਸਿਖਲਾਈ ਸਿਲੇਬਸ ’ਤੇ ਫਿਰ ਤੋਂ ਵਿਚਾਰ ਕਰਨ ਦੀ ਲਾਜ਼ਮੀ ਲੋੜ ਦਾ ਸੂਚਕ ਹੈ।

ਹਾਈਬ੍ਰਿਡ ਜੰਗ ’ਚ, ਅੱਤਵਾਦੀ ਬਰਾਬਰ ਪ੍ਰਤੀਕਿਰਿਆ ਹਾਸਲ ਕਰਨ ਲਈ ਜ਼ੁਲਮਾਂ ਨਾਲ ਫੌਜੀ ਨੂੰ ਉਕਸਾਏਗਾ ਅਤੇ ਸਥਾਨਕ ਲੋਕਾਂ ਨਾਲ ਖੱਡ (ਫਰਕ) ਪੈਦਾ ਕਰੇਗਾ। ਜਦੋਂ ਉਸ ਦਾ ਖੂਨ ਖੌਲ ਰਿਹਾ ਹੋਵੇ, ਤਾਂ ਵੱਡੀ ਤਸਵੀਰ ਨੂੰ ਧਿਆਨ ’ਚ ਰੱਖਦੇ ਹੋਏ ਅਧਿਕਾਰੀ ਅਤੇ ਜਵਾਨ ਨੂੰ ਕਿਹੋ ਜਿਹੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ?

ਤਜਰਬੇਕਾਰ ਅਤੇ ਸੇਵਾ ਕਰ ਰਹੇ ਮੁਲਾਜ਼ਮ ਕਹਿਣਗੇ ਕਿ ਕਦੀ-ਕਦੀ ਭਾਵਨਾਵਾਂ ਨੂੰ ਕੰਟ੍ਰੋਲ ਕਰਨਾ ਔਖਾ ਹੁੰਦਾ ਹੈ ਪਰ ਇੱਥੇ ਹੀ ਦ੍ਰਿੜ੍ਹ ਅਤੇ ਪ੍ਰਬੁੱਧ ਜੂਨੀਅਰ ਲੀਡਰਸ਼ਿਪ ਆਉਂਦੀ ਹੈ ਅਤੇ ਇਕ ਪੇਸ਼ੇਵਰ ਤਾਕਤ ਨੂੰ ਉੱਚੇ ਪਾਏਦਾਨ ’ਤੇ ਰੱਖਦੀ ਹੈ। ਉਸ ਉੱਚੇ ਅਹੁਦੇ ’ਤੇ ਹੋਣ ਦਾ ਇਕ ਹਿੱਸਾ ਨਿਰਪੱਖ ਜਾਂਚ ਕਰਨਾ ਅਤੇ ਨਿਆਂ ਦੇਣਾ ਹੈ। ਫੌਜ ਬਿਨਾਂ ਸ਼ੱਕ ਅਜਿਹਾ ਕਰੇਗੀ। 

ਮਨਮੋਹਨ ਬਹਾਦੁਰ


author

Rakesh

Content Editor

Related News