ਮੋਦੀ ਦੀ ਵਿਦੇਸ਼ ਨੀਤੀ ਦਾ ਅਹਿਮ ਹਿੱਸਾ ਹਨ ਪ੍ਰਵਾਸੀ ਭਾਰਤੀ
Wednesday, Sep 04, 2019 - 02:07 AM (IST)

ਕਲਿਆਣੀ ਸ਼ੰਕਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ’ਚ ਯੂ. ਐੱਨ. ਕਾਨਫਰੰਸ ’ਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ, ਜਿਥੇ ਇਕ ਵਾਰ ਫਿਰ ਉਹ ਪ੍ਰਵਾਸੀ ਭਾਰਤੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੇ। ਹਿਊਸਟਨ ’ਚ 22 ਸਤੰਬਰ ਨੂੰ ਇਕ ਵਿਸ਼ਾਲ ਕਮਿਊਨਿਟੀ ਪ੍ਰੋਗਰਾਮ ‘ਹਾਡੀ ਮੋਦੀ’ (ਟੈਕਸਾਸ ਦਾ ਅਧਿਕਾਰਤ ਸਵਾਗਤ) ਦੀ ਯੋਜਨਾ ਹੈ, ਜਿਸ ਵਿਚ ਅਮਰੀਕੀਆਂ ਨੂੰ ਆਕਰਸ਼ਿਤ ਕਰਨ ਲਈ ਉਹ 70,000 ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਨਗੇ।
ਇਸ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਨਿਊਯਾਰਕ ’ਚ 2014 ਵਿਚ ਹੋਇਆ ਸੀ, ਜਦੋਂ ਮੈਡੀਸਨ ਸਕੁਆਇਰ ਗਾਰਡਨ ਰੈਲੀ ਦੌਰਾਨ ਆਕਰਸ਼ਿਤ ਪ੍ਰੋਗਰਾਮ ’ਚ 40 ਤੋਂ ਵੱਧ ਅਮਰੀਕੀ ਸੰਸਦ ਮੈਂਬਰ ਵੀ ਉਨ੍ਹਾਂ ਦੇ ਪੱਖ ਵਿਚ ਸਨ। ਉਸ ਦੌਰਾਨ ‘ਮੋਦੀ-ਮੋਦੀ’ ਦੇ ਨਾਅਰੇ ਲÅਾਉਂਦੀ ਹੋਈ ਉਤਸ਼ਾਹਿਤ ਭੀੜ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਸੀ, ‘‘ਤੁਸੀਂ ਲੋਕ ਨਾ ਸਿਰਫ ਅਮਰੀਕਾ ਵਿਚ, ਸਗੋਂ ਪੂਰੀ ਦੁਨੀਆ ’ਚ ਭਾਰਤ ਦੀ ਸÅਾਕਾਰਾਤਮਕ ਦਿੱਖ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹੋ।’’ ਅਮਰੀਕਾ ਵਿਚ ਉਨ੍ਹਾਂ ਦਾ ਸੰਬੋਧਨ 2016 ’ਚ ਸਿਲੀਕਾਨ ਵੈਲੀ ’ਚ ਹੋਇਆ ਸੀ। ਇਹ ਦੋਵੇਂ ਪ੍ਰੋਗਰਾਮ ਕਾਫੀ ਹਿੱਟ ਰਹੇ ਸਨ।
ਸ਼ੋਅਮੈਨ ਦੇ ਤੌਰ ’ਤੇ ਮੋਦੀ ਦੀ ਦਿੱਖ
ਹਿਊਸਟਨ ਦਾ ਇਹ ਪ੍ਰੋਗਰਾਮ ਇਸ ਲਈ ਮਹੱਤਵਪੂਰਨ ਹੈ ਕਿਉਂਕਿ 2019 ਦੀਆਂ ਆਮ ਚੋਣਾਂ ’ਚ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਅਮਰੀਕਾ ਵਿਚ ਇਹ ਉਨ੍ਹਾਂ ਦਾ ਪਹਿਲਾ ਪ੍ਰੋਗਰਾਮ ਹੋਵੇਗਾ। ਸ਼ੋਅਮੈਨ ਦੇ ਤੌਰ ’ਤੇ ਜਾਣੇ ਜਾਂਦੇ ਮੋਦੀ ਇਸ ਮੌਕੇ ਦੀ ਵਰਤੋਂ ਭਾਰਤੀ ਅਮਰੀਕੀਆਂ ਅਤੇ ਪ੍ਰਵਾਸੀ ਭਾਰਤੀਆਂ ਨਾਲ ਸੰਪਰਕ ਕਾਇਮ ਕਰਨ ਲਈ ਕਰਨਗੇ। ਟੈਕਸਾਸ ਵਿਚ 3 ਲੱਖ ਭਾਰਤੀ ਹਨ। ਦੁਨੀਆ ਦੀ ਊਰਜਾ ਰਾਜਧਾਨੀ ਦੇ ਰੂਪ ’ਚ ਮਸ਼ਹੂਰ ਟੈਕਸਾਸ ਦਾ ਭਾਰਤ ਨਾਲ ਵਿਸ਼ੇਸ਼ ਨਾਤਾ ਹੈ।
ਮੋਦੀ ਪ੍ਰਵਾਸੀ ਭਾਰਤੀਆਂ ’ਤੇ ਇੰਨਾ ਧਿਆਨ ਕਿਉਂ ਦੇ ਰਹੇ ਹਨ? ਮੋਦੀ ਲਈ ਪ੍ਰਵਾਸੀ ਭਾਰਤੀ ਉਨ੍ਹਾਂ ਦੀ ਰਾਜਨੀਤੀ ਅਤੇ ਅਰਥ ਵਿਵਸਥਾ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਪਹਿਲੀ ਗੱਲ ਇਹ ਹੈ ਕਿ ਕੀ ਉਹ ਪ੍ਰਵਾਸੀ ਭਾਰਤੀਆਂ ਨੂੰ ਲਾਮਬੰਦ ਕਰਨਾ ਚਾਹੁੰਦੇ ਹਨ। ਦੂਸਰਾ ਇਹ ਹੈ ਕਿ ਉਹ ਉਨ੍ਹਾਂ ਰਾਹੀਂ ਅਮਰੀਕਾ ਵਿਚ ਆਪਣੀ ਦਿੱਖ ਬਣਾਉਣਾ ਚਾਹੁੰਦੇ ਹਨ। ਤੀਸਰਾ ਕਾਰਨ ਇਹ ਹੈ ਕਿ ਇਸ ਮੌਕੇ ਦੀ ਵਰਤੋਂ ਉਹ ਭਾਰਤ ਦੇ ਕਾਰੋਬਾਰੀ ਹਿੱਤਾਂ ਲਈ ਕਰਨਾ ਚਾਹੁੰਦੇ ਹਨ ਕਿਉਂਕਿ ਪ੍ਰਵਾਸੀ ਭਾਰਤੀਆਂ ਦਾ ਪ੍ਰਭਾਵ ਕਾਫੀ ਵਧ ਗਿਆ ਹੈ, ਅਜਿਹੀ ਹਾਲਤ ਵਿਚ ਇਹ ਸੁਭਾਵਿਕ ਹੈ ਕਿ ਮੋਦੀ ਇਸ ਦਾ ਲਾਭ ਉਠਾਉਣਾ ਚਾਹੁੰਦੇ ਹਨ। ਇਥੋਂ ਤਕ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਵੀ ਉਹ ਇਸ ਦਾ ਮਹੱਤਵ ਜਾਣਦੇ ਸਨ। ਚੌਥਾ, ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਸਮੇਂ ਉਨ੍ਹਾਂ ਦਾ ਘਰੇਲੂ ਲੋਕ ਸਭਾ ਖੇਤਰ ਵੀ ਉਨ੍ਹਾਂ ਦਾ ਟੀਚਾ ਹੁੰਦਾ ਹੈ। ਚੀਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਦੁਨੀਆ ਦੇ 205 ਦੇਸ਼ਾਂ ’ਚ 3 ਕਰੋੜ ਭਾਰਤੀ ਰਹਿ ਰਹੇ ਹਨ।
ਪ੍ਰਵਾਸੀ ਭਾਰਤੀਆਂ ਨਾਲ ਸੰਵਾਦ
ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਸੰਵਾਦ ਨੂੰ ਆਪਣੇ ਵਿਦੇਸ਼ੀ ਦੌਰਿਆਂ ਦਾ ਮੁੱਖ ਹਿੱਸਾ ਬਣਾ ਲਿਆ ਹੈ। ਇਸ ਦੇ ਉਲਟ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਨਾਲ ਜਾਣਬੁੱਝ ਕੇ ਕੱਟੇ ਹੋਏ ਰਹਿੰਦੇ ਸਨ। ਇਹ ਪੀ. ਵੀ. ਨਰਸਿਮ੍ਹਾ ਰਾਓ ਦੇ ਕਾਰਜਕਾਲ ਤੋਂ ਪਹਿਲਾਂ ਤਕ ਚੱਲਦਾ ਰਿਹਾ। ਨਰਸਿਮ੍ਹਾ ਰਾਓ ਨੇ ਉਦਾਰੀਕਰਨ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਨੂੰ ਲਾਮਬੰਦ ਕਰਨ ਦੀ ਲੋੜ ਨੂੰ ਮਹਿਸੂਸ ਕੀਤਾ। ਭਾਰਤੀ ਅਮਰੀਕੀਆਂ ਨੂੰ ਲੁਭਾਉਣ ਵਾਲੇ ਮੋਦੀ ਪਹਿਲੇ ਵਿਅਕਤੀ ਨਹੀਂ ਹਨ। ਵਾਜਪਾਈ ਦੇ ਸ਼ਾਸਨਕਾਲ (1998-2004) ਦੇ ਦੌਰਾਨ ਹੀ ਇਹ ਲਾਬੀ ਕਾਫੀ ਪ੍ਰਭਾਵਸ਼ਾਲੀ ਸੀ, ਜਿਸ ਕਾਰਨ ਪੋਖਰਣ ਪ੍ਰਮਾਣੂ ਧਮਾਕੇ ਤੋਂ ਬਾਅਦ ਅਮਰੀਕਾ ਨੂੰ ਪਾਬੰਦੀਆਂ ਹਟਾਉਣੀਆਂ ਪਈਆਂ ਅਤੇ ਇਸ ਲਾਬੀ ਨੇ ਸੰਨ 2000 ’ਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਭਾਰਤੀ ਦੌਰੇ ਲਈ ਰਾਜ਼ੀ ਕੀਤਾ। ਉਤਸ਼ਾਹਿਤ ਵਾਜਪਾਈ ਨੇ ਉਸ ਸਮੇਂ ਅਗਨੀਹੋਤਰੀ ਨਾਂ ਦੇ ਇਕ ਪ੍ਰਵਾਸੀ ਭਾਰਤੀ ਨੂੰ ‘ਅੰਬੈਸਡਰ ਐਟ ਲਾਰਜ’ ਨਿਯੁਕਤ ਕੀਤਾ ਸੀ ਪਰ ਅਮਰੀਕਾ ਨੇ 2 ਰਾਜਦੂਤਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਾਜਪਾਈ ਪਹਿਲੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਲਈ ਪ੍ਰਵਾਸੀ ਦਿਵਸ ਦਾ ਆਯੋਜਨ ਕੀਤਾ ਸੀ। ਬਾਅਦ ਵਿਚ ਪ੍ਰਵਾਸੀ ਭਾਰਤੀਆਂ ਦੇ ਪ੍ਰਭਾਵ ਦੇ ਕਾਰਨ ਮਨਮੋਹਨ ਸਿੰਘ ਦੇ ਸਮੇਂ 2008 ’ਚ ਭਾਰਤ-ਅਮਰੀਕਾ ਪ੍ਰਮਾਣੂ ਸੰਧੀ ਹੋਈ।
ਮੋਦੀ ਦੇ ਦੌਰੇ ਨਾਲ ਜੁੜਿਆ ਗਲੈਮਰ ਕੂਟਨੀਤੀ ਦਾ ਵੀ ਹਿੱਸਾ ਹੈ। ਭਾਰਤ ਦੀ ਰਸਮੀ ਵਿਦੇਸ਼ ਨੀਤੀ ’ਚ ਇਕ ਵੱਡਾ ਬਦਲਾਅ ਇਹ ਆਇਆ ਹੈ ਕਿ ਮੋਦੀ ਨੇ ਸਾਰੇ ਭਾਰਤੀ ਦੂਤਘਰਾਂ ਨੂੰ ਇਹ ਨਿਰਦੇਸ਼ ਦਿੱਤਾ ਹੋਇਆ ਹੈ ਕਿ ਪ੍ਰਵਾਸੀ ਭਾਰਤੀਆਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ।
ਦੂਸਰਾ, ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਵਿਦੇਸ਼ ਨੀਤੀ ਦਾ ਪ੍ਰਭਾਵੀ ਹਿੱਸਾ ਬਣਾ ਦਿੱਤਾ ਹੈ, ਜੋ ਉਨ੍ਹਾਂ ਦੀ ਇਕ ਮਹੱਤਵਪੂਰਨ ਉਪਲੱਬਧੀ ਹੈ। ਮੋਦੀ ਨੇ ਉਨ੍ਹਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਾਰਤ ਦੇ ਰਾਜਦੂਤ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਅਮਰੀਕੀ ਅਮਰੀਕਾ ਵਿਚ ਸਭ ਤੋਂ ਅਮੀਰ ਅਤੇ ਪੜ੍ਹੇ-ਲਿਖੇ ਪ੍ਰਵਾਸੀ ਭਾਰਤੀਆਂ ਵਿਚ ਸ਼ਾਮਿਲ ਹਨ।
ਸਿਆਸੀ ਲਾਭ
ਤੀਸਰਾ, ਚੋਣਾਂ ਦੇ ਨਜ਼ਰੀਏ ਤੋਂ ਵੀ ਮੋਦੀ ਦੇ ਚੋਣ ਪ੍ਰਚਾਰ ’ਚ ਭਾਰਤੀ ਅਮਰੀਕੀ ਕਾਫੀ ਮਦਦ ਕਰਦੇ ਰਹੇ ਹਨ। ਉਨ੍ਹਾਂ ਨੇ ਨਾ ਸਿਰਫ ਪ੍ਰਚਾਰ ਲਈ ਪੈਸੇ ਅਤੇ ਤਕਨੀਕੀ ਸੇਵਾਵਾਂ ਮੁਹੱਈਆ ਕਰਵਾਈਆਂ, ਸਗੋਂ ਪ੍ਰਚਾਰ ਅਤੇ ਲਾਬਿੰਗ ’ਚ ਵੀ ਸਹਾਇਤਾ ਕੀਤੀ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਨਾਲ ਇਕਜੁੱਟਤਾ ਦਰਸਾ ਕੇ ਉਹ ਅਮਰੀਕੀ ਸਿਆਸੀ ਦਲਾਂ ਨੂੰ ਵੀ ਪ੍ਰਵਾਸੀ ਭਾਰਤੀਆਂ ਦੇ ਵੋਟ ਬੈਂਕ ਦਾ ਸੰਦੇਸ਼ ਦੇਣਾ ਚਾਹੁੰਦੇ ਹਨ।
ਚੌਥਾ, ਹਿਊਸਟਨ ’ਚ ਸੀ. ਈ. ਓਜ਼ ਦੇ ਨਾਲ ਪ੍ਰਸਤਾਵਿਤ ਬੈਠਕ ਰਾਹੀਂ ਉਹ ਅਮਰੀਕੀ ਬਹੁਰਾਸ਼ਟਰੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ ਦੇ ਕੇ ਭਾਰਤ ਦੇ ਵਪਾਰਕ ਹਿੱਤਾਂ ਨੂੰ ਉਤਸ਼ਾਹ ਦੇ ਸਕਦੇ ਹਨ। ਮੋਦੀ ਨੇ ਕਦੇ ਵੀ ਭਾਰਤੀ ਹਿੱਤਾਂ ਨੂੰ ਉਤਸ਼ਾਹ ਦੇਣ ਦਾ ਮੌਕਾ ਨਹੀਂ ਗੁਆਇਆ ।
ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀਆਂ ਨਾਲ ਸੰਵਾਦ ਕਾਇਮ ਕਰਨ ’ਚ ਕਾਂਗਰਸ ਦੇ ਮੁਕਾਬਲੇ ਭਾਜਪਾ ਹਮੇਸ਼ਾ ਸਰਗਰਮ ਰਹੀ ਹੈ। ਆਰ. ਐੱਸ. ਐੱਸ. ਅਤੇ ਇਸ ਦੇ ਸਹਿਯੋਗੀਆਂ ਨੇ ਸਾਲਾਂ ਤੋਂ ਅਮਰੀਕਾ ਅਤੇ ਹੋਰ ਭਾਰਤੀ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਅਤੇ ਮੰਦਰ ਬਣਾਉਣ ਦਾ ਕੰਮ ਕੀਤਾ ਹੈ। ਇਸ ਦੇ ਉਲਟ ਅਮਰੀਕੀ ਭਾਰਤੀਆਂ ਨਾਲ ਜੁੜਨ ’ਚ ਕਾਂਗਰਸ ਫਾਡੀ ਸਾਬਿਤ ਹੋਈ ਹੈ।
ਪ੍ਰਵਾਸੀ ਭਾਰਤੀਆਂ ਨੂੰ ਪਸੰਦ ਹਨ ਮੋਦੀ
ਪ੍ਰਵਾਸੀ ਭਾਰਤੀ ਮੋਦੀ ਨੂੰ ਕਿਉਂ ਚਾਹੁੰਦੇ ਹਨ? ਅਜਿਹਾ ਇਸ ਲਈ ਹੈ ਕਿਉਂਕਿ ਉਹ ਉਨ੍ਹਾਂ ’ਤੇ ਵਿਸ਼ਵਾਸ ਕਰਦੇ ਹਨ ਅਤੇ ਇਹ ਉਮੀਦ ਕਰਦੇ ਹਨ ਕਿ ਉਹ ਭਾਰਤ ਨੂੰ ਮੌਕਿਆਂ ਦੀ ਭੂਮੀ ’ਚ ਤਬਦੀਲ ਕਰ ਦੇਣਗੇ। ਉਹ ਮੋਦੀ ਵਲੋਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ, ਜਿਵੇਂ ਕਿ ਓ. ਸੀ. ਆਈ. ਕਾਰਡ, ਵੀਜ਼ਾ ਨੂੰ ਆਸਾਨ ਬਣਾਉਣ, ਪ੍ਰਾਕਸੀ ਵੋਟਿੰਗ ਆਦਿ ਲਈ ਉਹ ਉਨ੍ਹਾਂ ਦੇ ਪ੍ਰਸ਼ੰਸਕ ਹਨ। ਹੁਣ ਉਹ ਦੋਹਰੀ ਨਾਗਰਿਕਤਾ ਦੀ ਮੰਗ ਕਰ ਰਹੇ ਹਨ।
ਮੋਦੀ ਲਈ ਪ੍ਰਵਾਸੀ ਭਾਰਤੀ ਜ਼ਿੰਮੇਵਾਰੀ ਨਾ ਹੋ ਕੇ ਸੰਪਤੀ ਹਨ। ਮੋਦੀ ਦੇ ਆਲੋਚਕ ਉਨ੍ਹਾਂ ’ਤੇ ਇਹ ਦੋਸ਼ ਲਾਉਂਦੇ ਹਨ ਕਿ ਉਹ ਵਿਦੇਸ਼ ਵਿਚ ਮੋਦੀ ਬ੍ਰਾਂਡ ਨੂੰ ਚਮਕਾ ਰਹੇ ਹਨ, ਜਦਕਿ ਮੋਦੀ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਤਾਕਤ ਦੀ ਵਰਤੋਂ ਭਾਰਤ ਦੀ ਤਰੱਕੀ ਅਤੇ ਉਨ੍ਹਾਂ ਦੀ ਦਿੱਖ ਨਿਖਾਰਨ ’ਚ ਕੀਤੀ ਜਾਣੀ ਚਾਹੀਦੀ ਹੈ ਅਤੇ ਹੁਣ ਤਕ ਉਹ ਇਨ੍ਹਾਂ ਦੋਹਾਂ ਟੀਚਿਆਂ ਨੂੰ ਹਾਸਿਲ ਕਰਨ ’ਚ ਕਾਮਯਾਬ ਰਹੇ ਹਨ।
(kalyani60@gmail.com)