ਹੁਣ ਐਂਗਰੀ ਯੰਗਮੈਨ ਦੇ ਅਕਸ ਨੂੰ ਬਦਲਣਾ ਚਾਹੁੰਦੇ ਹਨ ਰਾਹੁਲ

Tuesday, Jun 30, 2020 - 03:44 AM (IST)

ਕਲਿਆਣੀ ਸ਼ੰਕਰ

ਕਾਂਗਰਸੀ ਨੇਤਾ ਰਾਹੁਲ ਗਾਂਧੀ ਪਿਛਲੇ ਹਫਤੇ 50 ਦੇ ਹੋ ਚੁੱਕੇ ਹਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਆਪਣੇ ਜਨਮਦਿਨ ਨੂੰ ਚੁੱਪ-ਚਪੀਤੇ ਢੰਗ ਨਾਲ ਮਨਾਇਆ। ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ 40 ਸਾਲ ਦੀ ਉਮਰ ’ਚ ਪ੍ਰਧਾਨ ਮੰਤਰੀ ਬਣੇ ਸਨ। ਰਾਹੁਲ ਵੀ 2009 ’ਚ ਪ੍ਰਧਾਨ ਮੰਤਰੀ ਬਣ ਸਕਦੇ ਸਨ ਜਦੋਂ ਕਾਂਗਰਸ ਸੱਤਾ ’ਚ ਪਰਤੀ। ਯੂ. ਪੀ. ਏ. ਦੇ ਸ਼ਾਸਨ (2004 ਤੋਂ ਲੈ ਕੇ 2014) ਦੇ 10 ਸਾਲਾਂ ਦੌਰਾਨ ਉਹ ਘੱਟ ਤੋਂ ਘੱਟ ਇਕ ਮੰਤਰੀ ਤਾਂ ਬਣ ਹੀ ਸਕਦੇ ਸਨ ਪਰ ਲੀਡਰਸ਼ਿਪ ਦੇ ਪ੍ਰਤੀ ਉਨ੍ਹਾਂ ਦੀ ਆਪਣੀ ਵਿਚਾਰਧਾਰਾ ਹੈ। 2009 ’ਚ ਸਹੁੰ ਚੁੱਕ ਸਮਾਰੋਹ ਦੌਰਾਨ ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਹ ਇਕ ਮੰਤਰੀ ਕਿਉਂ ਨਹੀਂ ਬਣੇ, ਤਦ ਉਨ੍ਹਾਂ ਦਾ ਜਵਾਬ ਸੀ, ‘‘ਮੈਂ ਇਕ ਸਮੇਂ ’ਚ 10 ਚੀਜ਼ਾਂ ਨਹੀਂ ਕਰਨਾ ਚਾਹੁੰਦਾ, ਇਕ ਸਮੇਂ ’ਚ ਸਿਰਫ ਇਕ ਹੀ ਕੰਮ ਕਰਨਾ ਚਾਹੁੰਦਾ ਹਾਂ।’’

ਰਾਹੁਲ ਦੇ ਵਫਾਦਾਰ ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨ ਦੇ ਤੌਰ ’ਤੇ ਵਾਪਸ ਲਿਆਉਣ ਲਈ ਬੇਤਾਬ ਹੋ ਰਹੇ ਹਨ। ਕੋਈ ਨਹੀਂ ਜਾਣਦਾ ਕਿ ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਬਾਅਦ ਅਸਤੀਫਾ ਕਿਉਂ ਦਿੱਤਾ ਜਾਂ ਫਿਰ ਉਹ ਕਾਂਗਰਸ ਦੇ ਪ੍ਰਧਾਨ ਦੇ ਤੌਰ ’ਤੇ ਵਾਪਸ ਕਿਉਂ ਆ ਰਹੇ ਹਨ। ਇਹ ਕਹਿਣਾ ਉਚਿਤ ਹੈ ਕਿ ਕੋਈ ਵੀ ਦਫਤਰ ਰੱਖਣ ਦੇ ਬਾਵਜੂਦ ਇਹ ਰਾਹੁਲ ਹੀ ਹਨ ਜੋ ਕਾਂਗਰਸ ਵਲੋਂ ਫਰੰਟ ਨਾਲ ਲੜਾਈ ਹੈ। ਹਾਲਾਂਕਿ ਸੋਨੀਆ ਗਾਂਧੀ ਪੱਤਰ ਲਿਖਣ ਦੇ ਇਲਾਵਾ ਸਿਆਸੀ ਆਗੂਆਂ ਅਤੇ ਪ੍ਰਧਾਨ ਮੰਤਰੀ ਨਾਲ ਬੈਠਕਾਂ ਕਰ ਰਹੇ ਹਨ। ਰਾਹੁਲ ਗਾਂਧੀ ਦੇ ਪਰਤਣ ਦੇ ਸੰਕੇਤ ਪਿਛਲੇ ਹਫਤੇ ਦੀ ਕਾਂਗਰਸ ਕਾਰਜਕਾਰੀ ਸਮਿਤੀ (ਸੀ. ਡਬਲਿਊ . ਸੀ.) ਦੀ ਬੈਠਕ ਦੌਰਾਨ ਸਪੱਸ਼ਟ ਹੋ ਗਏ ਸਨ ਜਿਥੇ ਰਾਹੁਲ ਅਤੇ ਕਾਂਗਰਸ ਦੇ ਪੁਰਾਣੇ ਮਹਾਰਥੀਆਂ ਦਰਮਿਆਨ ਖਿੱਚੋਤਾਣ ਸੀ। ਸੱਤਾ ਦਾ ਸੰਘਰਸ਼ ਉਸ ਸਮੇਂ ਸਪੱਸ਼ਟ ਦਿਖਾਈ ਦਿੱਤਾ ਸੀ, ਜਦੋਂ ਰਾਹੁਲ ਨੇ ਸੀਨੀਅਰ ਕਾਂਗਰਸੀ ਅਾਗੂਆਂ ਦੀ ਇਸ ਲਈ ਆਲੋਚਨਾ ਕੀਤੀ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮੁਹਿੰਮ ’ਚ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ।

ਰਾਹੁਲ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਨੇ 2019 ਦੀ ਚੋਣ ਮੁਹਿੰਮ ਦੌਰਾਨ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਹੈ। ਸੀਨੀਅਰ ਕਾਂਗਰਸੀ ਮੋਦੀ ’ਤੇ ਨਿੱਜੀ ਹਮਲੇ ਦਾ ਨਤੀਜਾ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਨਾਂਹਪੱਖੀ ਮੁਹਿੰਮ ਕੰਮ ਨਹੀਂ ਕਰੇਗੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੋ ਕਿ ਸੋਨੀਆ ਗਾਂਧੀ ਦੇ ਇਕ ਵਫਾਦਾਰ ਮੰਨੇ ਜਾਂਦੇ ਹਨ ਇਕੋ ਇਕ ਨੇਤਾ ਹਨ ਜਿਨ੍ਹਾਂ ਨੇ ਸੀ. ਡਬਲਯੂ. ਸੀ. ਦੀ ਬੈਠਕ ’ਚ ਰਾਹੁਲ ਦਾ ਮੁੱਦਾ ਚੁੱਕਿਆ ਅਤੇ ਉਸ ਦੇ ਬਾਅਦ ‘ਰਾਹੁਲ ਲਿਆਓ’ ਦਾ ਨਾਅਰਾ ਸ਼ੁਰੂ ਹੋ ਗਿਆ। ਇਨ੍ਹਾਂ ’ਚੋਂ ਇਕ ਨੇਤਾ ਨੇ ਇਹ ਵੀ ਸੁਝਾਅ ਦਿੱਤਾ ਕਿ ਰਾਹੁਲ ਨੂੰ ਵਾਪਸ ਲਿਆਉਣ ਲਈ ਆਭਾਸੀ ਬੈਠਕ ਆਯੋਜਿਤ ਕੀਤੀ ਜਾਵੇ। ਦੂਜੀ ਗੱਲ ਇਹ ਹੈ ਕਿ ਰਾਹੁਲ 2-0 ਦਾ ਇਕ ਨਵਾਂ ਬ੍ਰਾਂਡ ਦੇਖਣ। ਐਂਗਰੀ ਯੰਗਮੈਨ ਦੇ ਪਹਿਲੇ ਦੇ ਅਕਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਇਕ ਪਰਿਪੱਕ ਅਤੇ ਮਜ਼ਬੂਤ ਨੇਤਾ ਦੇ ਤੌਰ ’ਤੇ ਪੇਸ਼ ਕੀਤਾ ਜਾਏਗਾ, ਜੋ ਇਕੱਲੇ ਹੀ ਪ੍ਰਧਾਨ ਮੰਤਰੀ ਮੋਦੀ ਦਾ ਮੁਕਾਬਲਾ ਕਰ ਸਕਣਗੇ। ਰਾਹੁਲ ਨੂੰ ਇਕ ਬੁੱਧੀਜੀਵੀ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ ਜੋ ਵਿਸ਼ਵ ਪੱਧਰੀ ਮਾਹਿਰਾਂ ਅਤੇ ਅਰਥਸ਼ਾਸਤਰੀਆਂ ’ਚ ਆਪਣੀ ਗੱਲਬਾਤ ਵਧਾ ਰਿਹਾ ਹੈ। ਸਾਬਕਾ ਆਰ. ਬੀ. ਆਈ. ਗਵਰਨਰ ਰਘੂਰਾਮ ਰਾਜਨ, ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਅਤੇ ਸਾਬਕਾ ਅਮਰੀਕੀ ਕੂਟਨੀਤਿਕ ਨਿਕੋਲਸ ਬਨਰਜ਼ੀ ਵਰਗੇ ਮਾਹਰਾਂ ਦੇ ਨਾਲ ਹੋਈ ਉਨ੍ਹਾਂ ਦੀ ਗੱਲਬਾਤ ਇਸ ਮੰਤਵ ਲਈ ਕੀਤੀ ਗਈ ਸੀ। ਹਾਲ ਹੀ ਦੇ ਹਫਤਿਆਂ ’ਚ ਉਹ ਮੀਡੀਆ ਨਾਲ ਗੱਲਬਾਤ ਕਰਨ ’ਚ ਵੀ ਰੁੱਝੇ ਰਹੇ।

ਤੀਜਾ ਇਹ ਰਾਹੁਲ ਨੇ ਆਪਣਾ ਟੈਲੀਗ੍ਰਾਮ ਚੈਨਲ ਪਿਛਲੇ ਹਫਤੇ ਲਾਂਚ ਕੀਤਾ। ਇਸ ਚੈਨਲ ਦਾ ਮੁੱਖ ਮੰਤਵ ਵੋਟਰਾਂ ਦੇ ਨਾਲ ਸਿੱਧੇ ਤੌਰ ’ ਤੇ ਜੁੜਨਾ ਸੀ। ਇਹ ਮੈਸੇਜਿੰਗ ਐਪ ’ਤੇ ਮੁਹੱਈਆ ਹੈ ਅਤੇ ਇਸ ਦੇ 3500 ਦੇ ਕਰੀਬ ਸਬਸਕ੍ਰਾਈਬਰ ਹਨ। ਇਹ ਇਕ ਨਵਾਂ ਪ੍ਰਯੋਗ ਹੈ ਜਿਸ ਨਾਲ ਪਬਲਿਕ ਨਾਲ ਸਿੱਧੇ ਜੁੜਣ ਦਾ ਮੌਕਾ ਮਿਲੇਗਾ। ਹਾਲਾਂਕਿ ਭਾਜਪਾ ਦੀ ਤੁਲਨਾ ’ਚ ਰਾਹੁਲ ਸੋਸ਼ਲ ਮੀਡੀਆ ’ਤੇ ਦੇਰੀ ਨਾਲ ਆਏ ਹਨ ਪਰ ਪਿਛਲੇ 10 ਸਾਲਾਂ ਤੋਂ ਉਹ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਦੇ ਟਵਿਟਰ ’ਤੇ 14.9 ਮਿਲੀਅਨ ਅਤੇ ਇੰਸਟਾਗ੍ਰਾਮ ’ਤੇ 1 ਮਿਲੀਅਨ ਤੋਂ ਜ਼ਿਆਦਾ ਪ੍ਰਸ਼ੰਸਕ ਹਨ। ਉਨ੍ਹਾਂ ਦੇ ਯੂ-ਟਿਊਬ ਚੈਨਲ ਦੇ 3.1 ਲੱਖ ਸਬਸਕ੍ਰਾਈਬਰ ਹਨ। ਉਨ੍ਹਾਂ ਦੇ ਨੀਤੀਕਾਰ ਇਹ ਸੋਚਦੇ ਹਨ ਕਿ ਹੁਣ ਰਾਹੁਲ ਨੂੰ ਇਕ ਨਵੇਂ ਬ੍ਰਾਂਡ ਦੇ ਤੌਰ ’ਤੇ ਪੇਸ਼ ਕਰਨ ਦਾ ਸਮਾਂ ਹੈ। ਹੁਣ ਉਹ ਨੌਜਵਾਨ ਨਹੀ ਰਹੇ ਅਤੇ 50 ਸਾਲ ਦੇ ਹੋ ਚੁੱਕੇ ਹਨ। ਹੁਣ ਸਮਾਂ ਹੈ ਕਿ ਉਨ੍ਹਾਂ ਨੂੰ ਇਕ ਪਰਿਪੱਕ ਨੇਤਾ ਦੇ ਤੌਰ ’ਤੇ ਪੇਸ਼ ਕੀਤਾ ਜਾਏ ਜਿਸ ਕੋਲ ਦੁਨੀਆ ਨੂੰ ਦੇਖਣ ਦੀ ਨਜ਼ਰ ਹੋਵੇ। ਹਾਲਾਂਕਿ ਭਾਜਪਾ ਵੀ ਉਨ੍ਹਾਂ ਨੂੰ ਹੁਣ ‘ਪੱਪੂ’ ਕਹਿ ਕੇ ਨਹੀਂ ਬੁਲਾਉਂਦੀ ਹੈ ਪਰ ਕਦੀ-ਕਦਾਈਂ ਸਿਆਸੀ ਤੌਰ ’ਤੇ ਰਾਹੁਲ ਦਾ ਮਜ਼ਾਕ ਜ਼ਰੂਰ ਉਡਾਉਂਦੀ ਹੈ। ਇਹ ਰਾਹੁਲ ਹੀ ਹਨ ਜੋ ਚੀਨੀ ਘੁਸਪੈਠ ਨੂੰ ਮੋਦੀ ਵਲੋਂ ਨਜਿੱਠਣ ਵਰਗੇ ਮਾਮਲਿਆਂ ਨੂੰ ਉੱਠਾ ਰਹੇ ਹਨ। ਇਸ ਤੋਂ ਇਲਾਵਾ ਉਹ ਅਰਥਵਿਵਸਥਾ ਅਤੇ ਕੋਵਿਡ ਮਹਾਮਾਰੀ ਵਰਗੇ ਮੁੱਦੇ ਵੀ ਕਾਂਗਰਸ ਪਾਰਟੀ ਵਲੋਂ ਉਠਾ ਰਹੇ ਹਨ। ਰਾਹੁਲ ਰੋਜ਼ਾਨਾ ਹੀ ਟਵੀਟ ਕਰਦੇ ਹਨ।

ਰਾਹੁਲ ਦੇ ਨੀਤੀਕਾਰ ਚਾਹੁੰਣਗੇ ਕਿ ਉਹ ਰਾਜਵੰਸ਼ ਅਤੇ ਇਕ ਵਿਸ਼ੇਸ਼ਅਧਿਕਾਰ ਪ੍ਰਾਪਤ ਅਮੀਰ ਲੜਕੇ ਦੇ ਅਕਸ ਨੂੰ ਉਤਾਰ ਕੇ ਸੁੱਟ ਦੇਣ ਜਿਸ ਨੂੰ ਭਾਰਤ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ। ਇਸ ਦੇ ਉਲਟ ਉਹ ਚਾਹੁੰਦੇ ਹਨ ਕਿ ਰਾਹੁਲ ਮੋਦੀ ਦੇ ਬਦਲ ਬਣਨ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਰਾਹੁਲ ਨੂੰ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਉਪਰ ਚੁੱਕਣਾ ਹੋਵੇਗਾ। ਉਨ੍ਹਾਂ ਨੂੰ ਇਕ ਦੂਸਰੇ ਨੇਤਾ ਨੂੰ ਵੀ ਉਤਸ਼ਾਹਿਤ ਕਰਨਾ ਹੋਵੇਗਾ ਅਤੇ ਉਚਿਤ ਕੰਮ ਲਈ ਇਕ ਸਹੀ ਵਿਅਕਤੀ ਨੂੰ ਨਿਯੁਕਤ ਕਰਨਾ ਹੋਵੇਗਾ। ਪਾਰਟੀ ਦੇ ਅੰਦਰ ਤਜਰਬੇਕਾਰ ਵਿਅਕਤੀਆਂ ਦੀ ਆਵਾਜ਼ ਨੂੰ ਵੀ ਉਨ੍ਹਾਂ ਨੂੰ ਸੁਣਨਾ ਹੋਵੇਗਾ। ਦੂਸਰਾ ਇਹ ਕਿ ਉਨ੍ਹਾਂ ਨੂੰ ਸਫਲ ਵਿਰੋਧੀ ਨੇਤਾ ਦੇ ਤੌਰ ’ਤੇ ਉਭਰਨਾ ਹੋਵੋਗਾ ਅਤੇ ਵਿਰੋਧੀ ਧਿਰ ਨੂੰ ਇਕਜੁਟ ਕਰਨਾ ਹੋਵੇਗਾ। ਇਸ ਸਮੇਂ ਸੋਨੀਆ ਇਹ ਕੰਮ ਕਰ ਰਹੀ ਹੈ। ਤੀਜਾ ਇਹ ਜੋ ਕਾਂਗਰਸ ਲਈ ਬੇਹੱਦ ਜ਼ਰੂਰੀ ਹੈ ਕਿ ਉਹ ਇਹ ਕਿ ਪਾਰਟੀ ਨੂੰ ਇਕ ਨਵੇਂ ਕਹਾਣੀਕਾਰ ਦੀ ਲੋੜ ਹੈ। ਸੋਨੀਆ ਗਾਂਧੀ ਸਫਲ ਸੀ ਕਿਉਂਕਿ ਉਨ੍ਹਾਂ ਨੇ 2004 ’ਚ ‘ਆਮ ਆਦਮੀ’ ਦਾ ਨਾਅਰਾ ਦਿੱਤਾ ਅਤੇ ਨਾਅਰਾ ਕੰਮ ਕਰ ਗਿਆ।

ਸਿਰਫ ਮੋਦੀ ਨੂੰ ਕੋਸਣ ਨਾਲ ਵੋਟ ਹਾਸਲ ਨਹੀਂ ਕੀਤੀ ਜਾ ਸਕਦੀ। ਰਾਹੁਲ ਨੂੰ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਉਹ ਮੋਦੀ ਦੇ ਬਦਲ ਹੋ ਸਕਦੇ ਹਨ। ਰਾਹੁਲ ਨੂੰ ਸਿਆਸਤ ’ਚ ਸਭ ਕੁੱਝ ਚਾਂਦੀ ਦੀ ਪਲੇਟ ’ਚ ਪਰੋਸ ਕਰ ਕੇ ਮਿਲਿਆ। ਉਨ੍ਹਾਂ ਕੋਲ ਗਾਂਧੀ ਪਰਿਵਾਰ ਦਾ ਨਾਂ ਹੈ। ਉਹ ਨੌਜਵਾਨ ਹਨ ਅਤੇ ਇਕ ਚੰਗੇ ਪੇਸ਼ਕਾਰ ਹਨ। ਉਨ੍ਹਾਂ ਕੋਲ ਸਿਆਸਤ ’ਚ ਚੰਗੇ ਮੌਕੇ ਹਨ ਅਤੇ ਉਹ ਪਾਰਟੀ ਦੇ ਚੋਟੀ ਦੇ ਸਥਾਨ ’ਤੇ ਪਹੁੰਚ ਸਕਦੇ ਹਨ। ਹੁਣ ਉਨ੍ਹਾਂ ਨੂੰ ਦੂਸਰਾ ਮੌਕਾ ਨਹੀਂ ਗੁਆਉਣਾ ਹੈ। ਜੇਕਰ ਉਹ ਵਾਪਸੀ ਕਰਦੇ ਹਨ। ਇਕ ਅਕਲਮੰਦ ਵਿਅਕਤੀ ਮੌਕੇ ਦੀ ਭਾਲ ’ਚ ਰਹਿੰਦਾ ਹੈ ਅਤੇ ਰਾਹੁਲ ਨੇ ਕਈ ਮੌਕੇ ਗੁਆਏ ਹਨ।


Bharat Thapa

Content Editor

Related News