ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ: ਕੈਂਸਰ ਦਾ ਸ਼ੁਰੂ ’ਚ ਹੀ ਪਤਾ ਲਗਾਉਣ ਨਾਲ ਬਚ ਸਕਦੀ ਹੈ ਰੋਗੀ ਦੀ ਜਾਨ

11/07/2021 3:37:53 AM

ਨਿਰੰਕਾਰ ਸਿੰਘ

ਦੇਸ਼ ’ਚ ਹਰ ਸਾਲ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਇਹ ਹੈ ਕਿ ਕੈਂਸਰ ਦੀ ਜੇਕਰ ਸ਼ੁਰੂਆਤ ’ਚ ਹੀ ਜਾਂਚ ਕਰਵਾ ਲਈ ਜਾਏ ਤਾਂ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਦੇਸ਼ ’ਚ ਜਿਸ ਤੇਜ਼ੀ ਨਾਲ ਕੈਂਸਰ ਰੋਗੀਆਂ ਦੀ ਗਿਣਤੀ ਵਧ ਰਹੀ ਹੈ ਉਸ ਨਾਲ ਜਲਦੀ ਹੀ ਇਹ ਦੁਨੀਆ ਦਾ ਸਭ ਤੋਂ ਵੱਡਾ ਕੈਂਸਰ ਪੀੜਤ ਦੇਸ਼ ਹੋ ਜਾਵੇਗਾ। ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਵਰਗੇ ਸੂਬਿਆਂ ’ਚ ਕੈਂਸਰ ਨੇ ਭਿਆਨਕ ਰੂਪ ਲੈ ਲਿਆ ਹੈ। ਇਸ ਨੂੰ ਰੋਕਣ ਲਈ ਜਿੰਨੇ ਯਤਨ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਕੀਤੇ ਗਏ ਹਨ। ਅਜੇ ਤਕ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਇਸ ਬੀਮਾਰੀ ’ਤੇ ਲਗਾਮ ਲਗਾਉਣ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ ਹੈ।

ਸਾਲ 2020 ਦੌਰਾਨ ਵੱਡੇ ਹਸਪਤਾਲਾਂ ’ਚ 9 ਲੱਖ ਲੋਕਾਂ ਨੇ ਕੈਂਸਰ ਨਾਲ ਤੜਫ ਕੇ ਦਮ ਤੋੜ ਦਿੱਤਾ। ਇਸੇ ਦੌਰਾਨ ਕੈਂਸਰ ਦੇ 11 ਲੱਖ ਨਵੇਂ ਮਰੀਜ਼ ਵੀ ਸਾਹਮਣੇ ਆਏ। ਕੇਂਦਰੀ ਸਿਹਤ ਸਕੱਤਰ ਵੀ. ਐੱਮ. ਕਟੋਚ ਅਨੁਸਾਰ ਰਾਸ਼ਟਰੀ ਕੈਂਸਰ ਰਜਿਸਟਰਡ ਪ੍ਰੋਗਰਾਮ ਤਹਿਤ ਦੇਸ਼ ਦੇ 219 ਕੇਂਦਰਾਂ ਤੋਂ ਮਰੀਜ਼ਾਂ ਦੇ ਅੰਕੜੇ ਜੁਟਾਏ ਗਏ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ 2011 ਤੋਂ ਸਾਲ 2020 ਤਕ 42,89,759 ਲੋਕ ਕੈਂਸਰ ਨਾਲ ਖਤਮ ਹੋ ਚੁੱਕੇ ਹਨ।

ਭਾਰਤ ’ਚ ਕੈਂਸਰ ਦੂਸਰੀ ਸਭ ਤੋਂ ਵੱਡੀ ਜਾਨਲੇਵਾ ਬੀਮਾਰੀ ਹੈ ਜੋ ਹਰ ਸਾਲ 11 ਫੀਸਦੀ ਦੀ ਦਰ ਨਾਲ ਵਧ ਰਹੀ ਹੈ। ਸੰਨ 2001 ’ਚ ਦੇਸ਼ ’ਚ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦੇ 8 ਲੱਖ ਮਰੀਜ਼ ਸਨ, ਹੁਣ ਇਨ੍ਹਾਂ ਦੀ ਗਿਣਤੀ ਲਗਭਗ 25 ਲੱਖ ਦੇ ਉੱਪਰ ਪਹੁੰਚ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਰਿਪੋਰਟ ’ਚ 10 ਭਾਰਤੀਆਂ ’ਚੋਂ ਇਕ ਨੂੰ ਆਪਣੇ ਜੀਵਨਕਾਲ ’ਚ ਕੈਂਸਰ ਹੋਣ ਅਤੇ 15 ’ਚੋਂ ਇਕ ਦੀ ਇਸ ਬੀਮਾਰੀ ਨਾਲ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ।

ਭਾਰਤ ਸਮੇਤ 10 ਦੇਸ਼ਾਂ ਦੇ ਵਿਗਿਆਨਿਕਾਂ ਦੀਆਂ ਵੱਖ-ਵੱਖ ਟੀਮਾਂ ਕੈਂਸਰ ਦੇ ਜੀਨਸ ਦੇ ਰਹੱਸ ਜਾਣਨ ’ਚ ਜੁਟੀਆਂ ਹਨ। ਇਸ ਲੜੀ ’ਚ ਬ੍ਰਿਟਿਸ਼ ਟੀਮ ਬ੍ਰੈਸਟ ਕੈਂਸਰ, ਜਾਪਾਨੀ ਟੀਮ ਲਿਵਰ ਕੈਂਸਰ ਅਤੇ ਭਾਰਤੀ ਟੀਮ ਮੂੰਹ ਦੇ ਕੈਂਸਰ ਦੇ ਜੀਨਸ ਦਾ ਕੈਟਲਾਗ ਬਣਾਉਣ ’ਚ ਜੁਟੀ ਹੈ। ਇਸ ਤੋਂ ਇਲਾਵਾ ਚੀਨੀ ਵਿਗਿਆਨਿਕ ਪੇਟ ਤਾਂ ਅਮਰੀਕੀ ਦਿਮਾਗ, ਗਰਭ ਸਥਾਨ ਅਤੇ ਪੈਂਕ੍ਰਿਆਜ਼ ਦੇ ਕੈਂਸਰ ਜੀਨਸ ਨੂੰ ਡੀਕੋਡ ਕਰ ਰਹੇ ਹਨ। ਇਨ੍ਹਾਂ ਵਿਗਿਆਨਿਕਾਂ ਦਾ ਦਾਅਵਾ ਹੈ ਕਿ ਕੈਂਸਰ ਜੀਨਸ ਦੇ ਸੰਪੂਰਨ ਕੈਟਲਾਗ ਨੂੰ ਤਿਆਰ ਕਰਨ ’ਚ ਘੱਟ ਤੋਂ ਘੱਟ 5 ਸਾਲ ਹੋਰ ਲੱਗਣਗੇ।

ਫਿਲਹਾਲ ਬ੍ਰਿਟਿਸ਼ ਵਿਗਿਆਨਿਕਾਂ ਨੇ ਕੈਂਸਰ ਦੀਆਂ ਦੋ ਸਭ ਤੋਂ ਖਤਰਨਾਕ ਕਿਸਮਾਂ-ਚਮੜੀ ਅਤੇ ਫੇਫੜਿਆਂ ਦੇ ਜੈਨੇਟਿਕ ਕੋਡ ਨੂੰ ਤੋੜ ਦਿੱਤਾ ਹੈ। ਇਸ ਖੋਜ ਨੂੰ ਕੈਂਸਰ ਨਾਲ ਲੜਨ ਦੀ ਦਿਸ਼ਾ ’ਚ ਕ੍ਰਾਂਤੀਕਾਰੀ ਉਪਲੱਬਧੀ ਮੰਨਿਆ ਜਾ ਰਿਹਾ ਹੈ। ਕੈਂਸਰ ਦੇ ਮੋਰਚੇ ’ਤੇ ਸਭ ਤੋਂ ਵੱਡੀ ਸਮੱਸਿਆ ਜਾਂਚ ਕਰਵਾ ਕੇ ਉਸ ਦਾ ਪਤਾ ਲਗਾਉਣਾ ਹੀ ਹੁੰਦਾ ਹੈ ਪਰ ਵਧੇਰੇ ਮਾਮਲਿਆਂ ’ਚ ਰੋਗ ਦਾ ਪਤਾ ਉਦੋਂ ਚੱਲਦਾ ਹੈ ਜਦੋਂ ਉਹ ਵਧ ਜਾਂਦਾ ਹੈ।

ਬਹੁ-ਰਾਸ਼ਟਰੀ ਕੰਪਨੀ ਰਾਸ਼ ਨੇ ਕੈਂਸਰ ਦੇ ਇਲਾਜ ਲਈ ਹਰਸੈਪਟਿਨ ਨਾਂ ਦੀ ਦਵਾਈ ਬਣਾਈ ਹੈ। ਇਸ ਦੀ ਇਕ ਖੁਰਾਕ ਦੀ ਕੀਮਤ 1 ਲੱਖ 30 ਹਜ਼ਾਰ ਰੁਪਏ ਹੈ। ਹੋਰ ਦਵਾਈਆਂ ਦੇ ਨਾਲ-ਨਾਲ ਕਿਸੇ ਵੀ ਰੋਗੀ ਨੂੰ ਇਸ ਦੀਆਂ 15-20 ਖੁਰਾਕਾਂ ਦੀ ਲੋੜ ਪੈਂਦੀ ਹੈ। ਦੇਸ਼ ਦੇ ਵੱਡੇ ਤੋਂ ਵੱਡੇ ਮੈਡੀਕਲ ਸਟੋਰ ’ਤੇ ਇਹ ਦਵਾਈ ਸ਼ਾਇਦ ਹੀ ਮਿਲੇ। ਕੈਂਸਰ ਦੇ ਇਲਾਜ ’ਚ ਕੰਮ ਆਉਣ ਵਾਲੀਆਂ ਤਕਰੀਬਨ 90 ਫੀਸਦੀ ਦਵਾਈਆਂ ਦਰਾਮਦ ਕੀਤੀਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਵੇਚੀਆਂ ਜਾਂਦੀਆਂ ਹਨ ਪਰ ਵਿਕਾਸਸ਼ੀਲ ਦੇਸ਼ਾਂ ਦੀ ਗਰੀਬ ਜਨਤਾ ਇੰਨੀਆਂ ਮਹਿੰਗੀਆਂ ਦਵਾਈਆਂ ਨਾਲ ਆਪਣਾ ਇਲਾਜ ਕਰਵਾਉਣ ਦੀ ਸਥਿਤੀ ’ਚ ਨਹੀਂ ਹੈ।

ਦਵਾਈਆਂ ਦੇ ਨਤੀਜੇ-ਪ੍ਰੀਖਣ ਦੀ ਇਕ ਯਕੀਨੀ ਤੌਰ ’ਤੇ ਵਿਗਿਆਨਿਕ ਤਕਨੀਕ ਹੈ। ਦਵਾਈਆਂ ਅਕਸਰ ਜ਼ਹਿਰ ਅਤੇ ਡਰੱਗ ਨਾਲ ਬਣਦੀਆਂ ਹਨ ਅਤੇ ਪਹਿਲਾ ਪ੍ਰੀਖਣ ਕੀਤਾ ਜਾਂਦਾ ਹੈ ਕਿ ਉਹ ਸਿਹਤ ਅਤੇ ਜ਼ਿੰਦਗੀ ਨੂੰ ਖਤਰੇ ’ਚ ਤਾਂ ਨਹੀਂ ਪਾ ਦੇਣਗੀਆਂ। ਇਸ ਲਈ ਟੀ. ਐੱਸ. ਰਿਸਰਚ ਸੈਂਟਰ ਨੇ ਮਨੁੱਖੀ ਖੁਰਾਕੀ ਪਦਾਰਥਾਂ ’ਚ ਸ਼ਾਮਲ ਪੋਸ਼ਕ ਊਰਜਾ ਨੂੰ ਪ੍ਰਾਪਤ ਕਰਕੇ ਦਵਾਈਆਂ ਤਿਆਰ ਕੀਤੀਆਂ ਅਤੇ ਉਹ ਮਨੁੱਖੀ ਸਿਹਤ ਲਈ ਸਭ ਤੋਂ ਅਨੁਕੂਲ ਸਨ। ਜੇਕਰ ਪਸ਼ੂਆਂ ਦੇ ਸਰੀਰ ’ਤੇ ਸਰਵਪਿਸ਼ਟੀ ਦੀ ਵਰਤੋਂ ਕੀਤੇ ਜਾਣ ਬਾਅਦ ਕੋਲਕਾਤਾ ਦੀ ਜਾਧਵਪੁਰ ਯੂਨੀਵਰਸਿਟੀ ਦੇ ਨੈਦਾਨਿਕ ਖੋਜ ਕੇਂਦਰ (ਸੀ. ਆਰ. ਸੀ.) ਨੇ ਉਤਸ਼ਾਹਜਨਕ ਨਤੀਜੇ ਪ੍ਰਾਪਤ ਕੀਤੇ ਹਨ ਤਾਂ ਅਜਿਹੇ ਹੀ ਨਤੀਜੇ ਇਸ ਨੂੰ ਮਨੁੱਖੀ ਸਰੀਰ ’ਤੇ ਵਰਤੋਂ ਕਰਨ ਨਾਲ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ, ਜੋ ਕੈਂਸਰ ਦੇ ਇਲਾਜ ਦੇ ਇਤਿਹਾਸ ’ਚ ਮਹੱਤਵਪੂਰਨ ਘਟਨਾ ਹੋਵੇਗੀ।

ਇਹ ਪ੍ਰੀਖਣ ਦਰਾਮਦ ਕੀਤੇ ਸਫੈਦ ਚੂਹਿਆਂ ’ਤੇ ਕੀਤੇ ਗਏ। ਪਸ਼ੂ ਸਰੀਰ ’ਚ ਕੈਂਸਰ ਕੋਸ਼ਿਕਾਵਾਂ ਨੂੰ ਦਾਖਲ ਕਰਵਾਇਆ ਗਿਆ ਅਤੇ ਜਦੋਂ ਟਿਊਮਰ ਨਿਰਮਿਤ ਹੋ ਗਿਆ ਉਦੋਂ ਅਸੀਂ ਦਵਾਈ ਦੇਣੀ ਸ਼ੁਰੂ ਕੀਤੀ। ‘ਪੋਸ਼ਕ ਊਰਜਾ’ ਦੇ ਪ੍ਰੀਖਣ ਦੀ ਸਥਿਤੀ ’ਚ 14 ਦਿਨਾਂ ਬਾਅਦ ਜੋ ਪ੍ਰਤੀਕਿਰਿਆਵਾਂ ਦੇਖੀਆਂ ਗਈਆਂ, ਉਨ੍ਹਾਂ ’ਚ ਕੋਸ਼ਿਕਾਵਾਂ ਦੀ ਗਿਣਤੀ ਸਪੱਸ਼ਟ ਤੌਰ ’ਤੇ ਘੱਟ ਹੋਣੀ ਸ਼ੁਰੂ ਹੋ ਗਈ ਸੀ। ਪਸ਼ੂ ਸਰੀਰ ’ਚ ਕੋਈ ਅਲਸਰ ਪੈਦਾ ਨਹੀਂ ਹੋਇਆ। ਟਿਊਮਰ ਵਿਕਾਸ ਦਰ 46 ਫੀਸਦੀ ਤਕ ਘੱਟ ਹੋ ਗਈ ਸੀ ਅਤੇ ਦਵਾਈ ਦਾ ਜ਼ਹਿਰੀਲਾਪਨ ਲਗਭਗ ਜ਼ੀਰੋ ਸੀ। ਅਜਿਹੇ ਹਾਂ-ਪੱਖੀ ਨਤੀਜੇ ਹਾਲ ਦੇ ਸਮੇਂ ’ਚ ਨਹੀਂ ਦੇਖੇ ਗਏ ਸਨ।

ਇਸ ਦਵਾਈ ਬਾਰੇ ਦੁਨੀਆ ਨੂੰ ਪਤਾ ਉਦੋਂ ਲੱਗਾ ਜਦੋਂ ਉਸ ਨੇ ਭਾਰਤੀ ਮੂਲ ਦੇ ਅਮਰੀਕੀ ਕੈਂਸਰ ਵਿਗਿਆਨਿਕ ਦੇ ਹੀ ਕੈਂਸਰ ਨਾਲ ਗ੍ਰਸਤ ਹੋ ਜਾਣ ’ਤੇ ਉਨ੍ਹਾਂ ਨੂੰ ਠੀਕ ਕਰ ਦਿੱਤਾ। ਨਿਊਯਾਰਕ ਹਾਸਪੀਟਲ ਮੈਡੀਕਲ ਸੈਂਟਰ ਆਫ ਕੁਈਨਸ ਦੇ ਰੇਡੀਏਸ਼ਨ ਆਂਕੋਲਾਜੀ ਦੇ ਕਲੀਨਿਕਲ ਡਾਇਰੈਕਟਰ ਅਤੇ ਵੇਲ ਮੈਡੀਕਲ ਕਾਲਜ ਆਫ ਕੋਰਨੇਲ ਯੂਨੀਵਰਸਿਟੀ ਦੇ ਰੇਡੀਏਸ਼ਨ ਆਂਕੋਲਾਜੀ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਹਿਰਦ ਪਾਰਿਖ ਨੇ ਕੈਂਸਰ ਨਾਲ ਠੀਕ ਹੋਣ ਤੋਂ ਬਾਅਦ ਇਸ ਦਵਾਈ ’ਤੇ ਚਰਚਾ ਲਈ ਮੁੰਬਈ ਦੇ ਇਕ ਹੋਟਲ ’ਚ ਇਕ ਸਮਾਰੋਹ ਆਯੋਜਿਤ ਕੀਤਾ ਸੀ। ਇਸ ਸੈਂਟਰ ਦੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਤ੍ਰਿਵੇਦੀ ਨੇ ਭਾਰਤ ਸਰਕਾਰ ਤੋਂ ਆਪਣੀ ਦਵਾਈ ਦੇ ਨਤੀਜਿਆਂ ਦੀ ਜਾਂਚ-ਪੜਤਾਲ ਕਰਵਾ ਕੇ ਇਲਾਜ ਦੀ ਮੌਜੂਦਾ ਧਾਰਾ ’ਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਲੱਖਾਂ ਕੈਂਸਰ ਰੋਗੀਆਂ ਦੀ ਜਾਨ ਬਚਾਈ ਜਾ ਸਕੇ।


Bharat Thapa

Content Editor

Related News