ਇਕੱਲਤਾ ਇਕ ਅਜਿਹਾ ਰੋਗ ਜੋ ਪੀੜਤ ਲੋਕਾਂ ਨੂੰ ਅਸਮਰੱਥ ਬਣਾ ਦਿੰਦਾ ਹੈ
Sunday, Sep 10, 2023 - 06:26 PM (IST)
 
            
            ਵਰਤਮਾਨ ’ਚ ਇਕੱਲਤਾ ਸਪੱਸ਼ਟ ਤੌਰ ’ਤੇ ਇਕ ਵੱਧਦੀ ਹੋਈ ਸਮੱਸਿਆ ਹੈ। 2022 ਦੇ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ 60 ਫੀਸਦੀ ਤੋਂ ਵੱਧ ਅਮਰੀਕੀ ਬਾਲਗਾਂ ਨੇ ਬਹੁਤ ਨੇੜ ਮਹਿਸੂਸ ਨਹੀਂ ਕੀਤਾ। ਇਕੱਲਤਾ ਸਾਰੇ ਵਰਗਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਇਹ ਤੇਜ਼ੀ ਨਾਲ ਨੌਜਵਾਨ ਬਾਲਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ। ਸਰਜਨ ਜਨਰਲ ਨੇ ਸਮਾਜ ਸ਼ਾਸਤਰ, ਮਨੋਵਿਗਿਆਨ, ਤੰਤਰਿਕਾ ਵਿਗਿਆਨ, ਸਿਆਸੀ ਵਿਗਿਆਨ, ਅਰਥਸ਼ਾਸਤਰ ਅਤੇ ਜਨਤਕ ਸਿਹਤ ਸਮੇਤ ਹੋਰ ਖੇਤਰਾਂ ਦੇ ਵਿਆਪਕ ਬਹੁ-ਵਿਸ਼ੇ ਖੋਜ ਦੇ ਆਧਾਰ ’ਤੇ ਇਕੱਲਤਾ ਦੀ ਮਹਾਮਾਰੀ ’ਤੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਕੱਲਤਾ ਨਿੱਜੀ ਅਤੇ ਸਮਾਜਿਕ ਪੱਧਰ ’ਤੇ ਇਕ ਹੈਰਾਨ ਕਰ ਦੇਣ ਵਾਲਾ ਬੋਝ ਪਾਉਂਦੀ ਹੈ। ਇਕੱਲਤਾ ਚਿੰਤਾ ਅਤੇ ਉਦਾਸੀ ਨੂੰ ਜਨਮ ਦਿੰਦੀ ਹੈ ਅਤੇ ਇਸ ਨੂੰ ਵਧਾ ਦਿੰਦੀ ਹੈ। ਇਸ ਨਾਲ ਮੌਤ ਦਰ 25 ਤੋਂ 30 ਫੀਸਦੀ ਤਕ ਵਧ ਜਾਂਦੀ ਹੈ। ਗੁਆਚੀ ਹੋਈ ਉਤਪਾਦਕਤਾ ਨੂੰ ਧਿਆਨ ’ਚ ਰੱਖਦੇ ਹੋਏ ਇਕੱਲੇ ਤਣਾਅ ਸਬੰਧੀ ਗੈਰ-ਹਾਜ਼ਰੀ ਦੀ ਲਾਗਤ 154 ਬਿਲੀਅਨ ਅਮਰੀਕੀ ਡਾਲਰ ਪ੍ਰਤੀ ਸਾਲ ਹੈ। ਇਕੱਲਤਾ ਦਿਲ ਦੇ ਦੌਰੇ, ਸਟਾਕ, ਦਿਲ ਦੇ ਫੇਲ੍ਹ ਹੋਣ, ਸ਼ੂਗਰ, ਮੋਟਾਪਾ, ਹਸਪਤਾਲ ’ਚ ਭਰਤੀ ਹੋਣ, ਇਨਫੈਕਸ਼ਨ ਅਤੇ ਸੋਜ ਨੂੰ ਵਧਾਉਂਦੀ ਹੈ। ਇਕੱਲਤਾ ਸਾਨੂੰ ਤਤਕਾਲ ਧਿਆਨ ਦੇਣ ਅਤੇ ਇਸ ਨੂੰ ਦੂਰ ਕਰਨ ਦੇ ਸਾਧਨਾਂ ਦੀ ਮੰਗ ਕਰਦੀ ਹੈ।
ਇਸ ਦੇ ਉਲਟ ਸਮਾਜਿਕ ਸੰਪਰਕ ’ਤੇ ਪੈਦਾ ਹੋਣ ਵਾਲੇ ਅਖੌਤੀ ‘ਬਲੂ ਜ਼ੋਨ’ ’ਚ ਜੀਵਨ ਰਹਿਣ ਦੀ ਸੰਭਾਵਨਾ 50 ਫੀਸਦੀ ਤਕ ਵਧ ਗਈ ਹੈ। ਅਸੀਂ ਸਾਰੇ ਪ੍ਰਵਾਨਗੀ ਚਾਹੁੰਦੇ ਹਾਂ। ਸਮਾਜਿਕ ਸਬੰਧ ਇਕ ਗੇਂਦ ਵਾਂਗ ਹਨ। ਸਮਾਜਿਕ ਸੰਪਰਕ ਅਪਣਾਪਨ, ਮਲਕੀਅਤ, ਲਚਕੀਲਾਪਨ, ਮਕਸਦ ਦੀ ਭਾਵਨਾ, ਜਵਾਬਦੇਹੀ ਅਤੇ ਆਸ ਪੈਦਾ ਕਰਦਾ ਹੈ। ਇਹ ਸਿੱਖਿਆ, ਆਤਮ ਰੱਖਿਆ, ਸਿਹਤ ਪੋਸ਼ਣ ਬਦਲ, ਕਾਰੋਬਾਰ, ਖੇਡ, ਭਾਈਚਾਰਕ ਭਾਈਵਾਲੀ ਅਤੇ ਚੰਗੀ ਨਾਗਰਿਕਤਾ ਰਾਹੀਂ ਉੱਤਮਤਾ ਦਾ ਇਕ ਚੰਗਾ ਚੱਕਰ ਵਿਕਸਿਤ ਕਰਨ ’ਚ ਮਦਦ ਕਰਦਾ ਹੈ। ਇਕ ਸਿਹਤਮੰਦ ਸਮਾਜਿਕ ਢਾਂਚਾ ਨਸ਼ੀਲੀਆਂ ਦਵਾਈਆਂ ਅਤੇ ਅਪਰਾਧ ਤੋਂ ਆਤਮ-ਤਬਾਹੀ ਵਾਲੇ ਮਾਰਗਾਂ ਨੂੰ ਹੁਲਾਰਾ ਦਿੰਦਾ ਹੈ। ਮਕਸਦ ਅਤੇ ਮਲਕੀਅਤ ਦੀ ਭਾਵਨਾ ਸਾਨੂੰ ਸੈਕੂਲਰ ਪੱਧਰ ’ਤੇ ਭੌਤਿਕ ਰੂਪ ’ਚ ਬਦਲ ਦਿੰਦੀ ਹੈ। ਸਕਾਰਾਤਮਕ ਮਜ਼ਬੂਤੀਕਰਨ ਜੈਵਿਕ ਮਾਰਗਾਂ, ਮਾਈਕ੍ਰੋਬਾਯੋਮ, ਹਾਰਮੋਨ, ਬਲੱਡ ਪ੍ਰੈਸ਼ਰ ਕੰਟਰੋਲ ਅਤੇ ਪ੍ਰਤੀਰੱਖਿਆ ਨੂੰ ਅਨੁਕੂਲ ਤੌਰ ’ਤੇ ਸੁਧਾਰਦਾ ਹੈ। ਇਹ ਸੋਜ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਹ ਨਾ ਸਿਰਫ ਲੰਬੀ ਉਮਰ ਲਈ ਸਗੋਂ ਚੰਗੀ ਸਿਹਤ ਲਈ ਵੀ ਇਕ ਨੁਸਖਾ ਹੈ।
ਅਫਸੋਸ, ਇਕ ਬੱਚੇ ਦੀ ਅਸੀਮਤ ਊਰਜਾ ਅਤੇ ਜਿਗਿਆਸਾ ਬਚਪਨ ਤੋਂ ਹੀ ਬਰਬਾਦ ਹੋ ਜਾਂਦੀ ਹੈ। ਉਮਰ ਨਾਲ ਸਾਡੀਆਂ ਸ਼ਕਤੀਆਂ ਲਾਜ਼ਮੀ ਤੌਰ ’ਤੇ ਨੁਕਸਾਨੀਆਂ ਜਾਂਦੀਆਂ ਹਨ ਅਤੇ ਜਿਗਿਆਸਾ ਥੋੜ੍ਹੀ ਕਮਜ਼ੋਰ ਹੋ ਜਾਂਦੀ ਹੈ। ਕੰਮ, ਪਰਿਵਾਰਕ ਜ਼ਿੰਮੇਵਾਰੀਆਂ, ਖਾਲੀ ਹੁੰਦੇ ਘਰ, ਬੀਮਾਰੀ, ਸੱਟ, ਰਿਟਾਇਰਮੈਂਟ ਅਤੇ ਕਦੀ-ਕਦੀ ਰਿਸ਼ਤੇਦਾਰਾਂ ਦੀ ਮੌਤ ਦੇ ਵੱਖ-ਵੱਖ ਮਿਸ਼ਰਣ ਰਾਹੀਂ ਅੱਗੇ ਵਧਦੇ ਹੋਏ ਸਾਲ ਸਾਡੇ ਸਮਾਜਿਕ ਘੇਰੇ ਨੂੰ ਉਸ ਸਮੇਂ ਸੀਮਤ ਕਰ ਦਿੰਦੇ ਹਨ ਜਦੋਂ ਅਸੀਂ ਸਮਾਜਿਕ ਸਮਰਥਨ ਦੀ ਸਭ ਤੋਂ ਵੱਧ ਵਰਤੋਂ ਕਰ ਸਕਦੇ ਹਾਂ। ਜਵਾਨ ਵਰਗ ਵਿਸ਼ੇਸ਼ ਤੌਰ ’ਤੇ ਖਤਰੇ ਦੇ ਰਾਹ ’ਤੇ ਹੈ। ਨੌਜਵਾਨ ਸੋਸ਼ਲ ਮੀਡੀਆ ’ਤੇ ਰੁੱਝੇ ਹਨ ਅਤੇ ਤਕਨੀਕੀ ਮਾਹਿਰ ਮਨੁੱਖਤਾ ਨੂੰ ਸਕ੍ਰੀਨ ਗੁਲਾਮ ਬਣਾਉਣ ਲਈ ਪ੍ਰਤੀਬੱਧ ਹਨ। ਨੌਜਵਾਨ ਆਪਣਾ ਜੀਵਨ ਦਾਅ ’ਤੇ ਲਾ ਰਹੇ ਹਨ। ਮਨੁੱਖੀ ਰਿਸ਼ਤੇ ਗੁੰਝਲਦਾਰ ਹਨ ਅਤੇ ਅਣੂ ਪੱਧਰ ’ਤੇ ਉਹ ਭਰੋਸੇ ’ਤੇ ਕੰਮ ਕਰਦੇ ਹਨ।
ਸਾਨੂੰ ਕਮਜ਼ੋਰ ਲੋਕਾਂ ਦੀ ਰੱਖਿਆ ਕਰਨ ਦੀ ਲੋੜ ਹੈ। ਉਮਰ, ਲਿੰਗ, ਧਰਮ, ਜਾਤੀਵਾਦ, ਸਿਆਸਤ, ਸੱਭਿਆਚਾਰ ਆਦਿ। ਸੋਸ਼ਲ ਮੀਡੀਆ ’ਤੇ ਆਸਾਨੀ ਨਾਲ ਹਥਿਆਰਬੰਦ ਅਤੇ ਬੇਰਹਿਮੀ ਨਾਲ ਲਾਗੂ ਕੀਤੇ ਜਾਂਦੇ ਹਨ। ਮੈਂ ਕਲਪਨਾ ਦੇ ਕਿਸੇ ਵੀ ਪੱਧਰ ’ਤੇ ਕਾਰਪੋਰੇਟ ਜੰਗ ਦਾ ਉਪਦੇਸ਼ ਨਹੀਂ ਦਿੰਦਾ। ਹਾਲਾਂਕਿ ਮੈਂ ਦ੍ਰਿੜ੍ਹਤਾ ਨਾਲ ਮਹਿਸੂਸ ਕਰਦਾ ਹਾਂ ਕਿ ਸਾਡੇ ਬੱਚਿਆਂ ਨੂੰ ਬਿਹਤਰ ਸੁਰੱਖਿਆ ਦੀ ਲੋੜ ਹੈ। ਨਹੀਂ ਤਾਂ ਮਨੁੱਖਤਾ ਡਾਵਾਂਡੋਲ ਹੋ ਜਾਵੇਗੀ? ਜੀਵਨ ਇਕ ਰਸਾਇਣਕ ਸੂਪ ਹੈ ਅਤੇ ਮਨੁੱਖ ਇਸ ਦੀ ਹੁਣ ਤਕ ਦੀ ਸਰਵਉੱਚ ਮੁੜ-ਆਵਿਰਤੀ ਹੈ ਸਾਨੂੰ ਕਾਹਲੀ ’ਚ ਆਪਣੀ ਬੁੱਧੀ ਨੂੰ ਬਨਾਵਟੀ ਬੁੱਧੀਮਤਾ (ਏ. ਆਈ.) ਦੇ ਹਵਾਲੇ ਨਹੀਂ ਕਰਨਾ ਚਾਹੀਦਾ। ਇਕ ਸਮਾਜ ਵਜੋਂ ਆਓ, ਅਸੀਂ ਸੋਸ਼ਲ ਮੀਡੀਆ ਅਤੇ ਏ. ਆਈ. ਦੀ ਹਮਲਾਵਰਤਾ ’ਤੇ ਵਧੀਆ ਕੰਟ੍ਰੋਲ ਦੀ ਮੰਗ ਕਰੀਏ। ਆਓ, ਅਸੀਂ ਆਪਣੇ ਬੱਚਿਆਂ ਦੀ ਮਾਸੂਮੀਅਤ ਅਤੇ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਰੱਖੀਏ। ਇਕੱਲੇ ਰਹਿਣਾ ਰਚਨਾਤਮਕ, ਉਪਚਾਰਾਤਮਕ ਅਤੇ ਜ਼ਰੂਰੀ ਹੋ ਸਕਦਾ ਹੈ। ਬਹੁ-ਇਕੱਲਤਾ ਇਕ ਸਜ਼ਾ ਯੋਗ ਰੋਗ ਹੈ ਜੋ ਪੀੜਤ ਲੋਕਾਂ ਨੂੰ ਹੌਲੀ-ਹੌਲੀ ਅਯੋਗ ਬਣਾ ਦਿੰਦਾ ਹੈ।
ਡਾ. ਬ੍ਰਿਜ ਭਾਂਬੀ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            