ਕੀ ‘ਕੋਵੀਸ਼ੀਲਡ’ ਕਾਰਨ ਹੋ ਰਹੀਆਂ ਅਚਾਨਕ ਮੌਤਾਂ ?

Monday, Apr 14, 2025 - 03:30 PM (IST)

ਕੀ ‘ਕੋਵੀਸ਼ੀਲਡ’ ਕਾਰਨ ਹੋ ਰਹੀਆਂ ਅਚਾਨਕ ਮੌਤਾਂ ?

ਬਿਨਾਂ ਕਿਸੇ ਬੀਮਾਰੀ ਜਾਂ ਚਿਤਾਵਨੀ ਤੋਂ ਲਗਾਤਾਰ ਅਚਾਨਕ ਨੌਜਵਾਨਾਂ ਦੀ ਮੌਤ ਕਿਉਂ ਹੋ ਰਹੀ ਹੈ? ਕੀ ਇਹ ਕੋਵੀਸ਼ੀਲਡ ਦੇ ਟੀਕਾਕਰਨ ਦਾ ਮਾੜਾ ਨਤੀਜਾ ਹੈ? ਕਿਉਂਕਿ ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਸੁਪਰੀਮ ਕੋਰਟ ‘ਚ ਹੁਣ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਇਸ ਵੈਕਸੀਨ ਕਾਰਨ ਖੂਨ ਦੇ ਥੱਕੇ ਜੰਮਣ ਦੀ ਸੰਭਾਵਨਾ ਹੁੰਦੀ ਹੈ। ਪਿਛਲੇ ਹਫਤੇ ਕ੍ਰਿਕਟ ਖੇਡਦੇ ਇਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ।

ਆਪਣੇ ਵਿਦਾਇਗੀ ਸਮਾਰੋਹ ‘ਚ ਕਾਲਜ ‘ਚ ਭਾਸ਼ਣ ਦਿੰਦੇ ਸਮੇਂ 20 ਸਾਲ ਦੀ ਇਕ ਕੁੜੀ ਦੀ ਅਚਾਨਕ ਜਾਨ ਚਲੀ ਗਈ। ਰਾਮਲੀਲਾ ‘ਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਅਚਾਨਕ ਸਟੇਜ ‘ਤੇ ਹੀ ਮੌਤ ਹੋ ਗਈ। ਆਪਣੇ ਵਿਆਹ ‘ਚ ਪਤੀ ਦੇ ਗਲੇ ‘ਚ ਜੈਮਾਲਾ ਪਾਉਂਦੇ-ਪਾਉਂਦੇ ਨਵਵਿਆਹੀ ਦੀ ਮੌਤ ਹੋ ਗਈ।

ਕੋਵਿਡ ਪਿੱਛੋਂ ਪੂਰੇ ਦੇਸ਼ ‘ਚ ਅਜਿਹੀਆਂ ਮੌਤਾਂ ਦਾ ਹੜ੍ਹ ਜਿਹਾ ਆ ਗਿਆ ਹੈ। ਜਿਨ੍ਹਾਂ ਜਾਗਰੂਕ ਡਾਕਟਰਾਂ, ਵਕੀਲਾਂ ਅਤੇ ਸਮਾਜਿਕ ਵਰਕਰਾਂ ਨੇ ਕੋਵੀਸ਼ੀਲਡ ਵੈਕਸੀਨ ਦੀ ਸਮਰੱਥਾ ‘ਤੇ ਸ਼ੱਕ ਪ੍ਰਗਟ ਕੀਤਾ ਸੀ ਅਤੇ ਇਹ ਦੋਸ਼ ਲਾਇਆ ਸੀ ਕਿ ਬਿਨਾਂ ਸਹੀ ਪ੍ਰੀਖਣ ਕੀਤੇ, ਜਲਦਬਾਜ਼ੀ ‘ਚ ਪ੍ਰਸ਼ਾਸਨਿਕ ਦਬਾਅ ਬਣਾ ਕੇ ਜਿਸ ਤਰ੍ਹਾਂ ਪੂਰੇ ਦੇਸ਼ ‘ਚ ਕੋਵੀਸ਼ੀਲਡ ਦਾ ਟੀਕਾਕਰਨ ਕੀਤਾ ਗਿਆ, ਉਸ ਕਾਰਨ ਲੋਕਾਂ ਦੀ ਜਾਨ ਨੂੰ ਭਾਰੀ ਖਤਰਾ ਪੈਦਾ ਹੋ ਗਿਆ।

ਮੁੰਬਈ ਹਾਈਕੋਰਟ ਦੇ ਵਕੀਲ ਨਿਲੇਸ਼ ਓਝਾ ਨੇ ਕੋਵੀਸ਼ੀਲਡ ਕੰਪਨੀ ਅਤੇ ਭਾਰਤ ਸਰਕਾਰ ਦੇ ਵਿਰੁੱਧ ਮੁੰਬਈ ਹਾਈਕੋਰਟ ਅਤੇ ਸੁਪਰੀਮ ਕੋਰਟ ‘ਚ ਜਨਹਿੱਤ ਦੇ ਮੁਕੱਦਮੇ ਦਾਇਰ ਕਰ ਕੇ ਵੈਕਸੀਨ ਬਣਾਉਣ ਵਾਲੀ ਕੰਪਨੀ ‘ਤੇ ਦਬਾਅ ਪਾਇਆ ਜਿਸ ਕਾਰਨ ਇਸ ਕੰਪਨੀ ਨੇ ਆਪਣੀ ਵੈਕਸੀਨ ਦੇ ਮਾੜੇ ਨਤੀਜਿਆਂ ਦੀਆਂ ਸੰਭਾਵਨਾਵਾਂ ਅਦਾਲਤ ‘ਚ ਪ੍ਰਵਾਨ ਕੀਤਾ।

ਇਸ ਤੋਂ ਇਹ ਸਿੱਧ ਹੋ ਗਿਆ ਕਿ ਇਹ ਵੈਕਸੀਨ ਬਿਨਾਂ ਪ੍ਰੀਖਣ ਪੂਰਾ ਕੀਤੇ ਹੀ ਜਲਦਬਾਜ਼ੀ ‘ਚ ਪੂਰੇ ਦੇਸ਼ ‘ਤੇ ਥੋਪ ਦਿੱਤੀ ਗਈ। ਇਨ੍ਹਾਂ ਲੋਕਾਂ ਨੂੰ ਅਤੇ ਦੇਸ਼ ਦੇ ਹਰ ਜਾਗਰੂਕ ਵਿਅਕਤੀ ਨੂੰ ਇਸ ਗੱਲ ‘ਤੇ ਭਾਰੀ ਨਾਰਾਜ਼ਗੀ ਹੈ ਕਿ ਭਾਰਤ ਦੀ ਮੌਜੂਦਾ ਸਰਕਾਰ, ਅਜਿਹੀਆਂ ਅਚਾਨਕ ਹੋ ਰਹੀਆਂ ਮੌਤਾਂ ਦੀ ਨਾ ਤਾਂ ਗਿਣਤੀ ਜਾਰੀ ਕਰ ਰਹੀ ਹੈ ਅਤੇ ਨਾ ਹੀ ਉਸ ਦੇ ਕਾਰਨਾਂ ਦੀ ਜਾਂਚ ਕਰਵਾ ਰਹੀ ਹੈ। ਇਹ ਬਹੁਤ ਚਿੰਤਾ ਵਾਲੀ ਗੱਲ ਹੈ।

ਇਸ ਗਰੁੱਪ ਨਾਲ ਜੁੜੀ ਡਾ. ਸੁਸਨ ਰਾਜ ਜੋ ਮੱਧ ਪ੍ਰਦੇਸ਼ ਦੇ ਰਾਜਨੰਦਗਾਂਵ ਜ਼ਿਲੇ ‘ਚ ਰਹਿੰਦੀ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਸਾਰੀਆਂ ਮੌਤਾਂ ਕੋਵੀਸ਼ੀਲਡ ਵੈਕਸੀਨ ਕਾਰਨ ਹੀ ਹੋ ਰਹੀਆਂ ਹਨ। ਡਾ. ਸੁਸਨ ਰਾਜ ਹਰ ਉਸ ਵਿਅਕਤੀ ਨੂੰ, ਜਿਸ ਨੇ ਇਹ ਟੀਕਾ ਲਗਵਾਇਆ ਸੀ, ਚਿਤਾਵਨੀ ਦੇ ਰਹੀ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਸਰੀਰ ਨੂੰ ‘ਡਿਟਾਕਸ’ (ਜ਼ਹਿਰ ਮੁਕਤ) ਕਰ ਲੈਣ ਤਾਂ ਕੋਵੀਸ਼ੀਲਡ ਵੈਕਸੀਨ ਦੇ ਸੰਭਾਵਿਤ ਮਾੜੇ ਨਤੀਜਿਆਂ ਤੋਂ ਬਚਿਆ ਜਾ ਸਕੇ।

‘ਡਿਟਾਕਸ’ ਕਰਨ ਦੀ ਇਹ ਸਿਖਲਾਈ ਉਹ ਜ਼ੂਮ ਕਾਲ ‘ਤੇ ਸਮੁੱਚੀ ਦੁਨੀਆ ਦੇ ਹਜ਼ਾਰਾਂ ਲੋਕਾਂ ਨੂੰ ਦੇ ਚੁੱਕੀ ਹੈ। ਉਨ੍ਹਾਂ ਦੀ ਇਹ ਪ੍ਰਕਿਰਿਆ ਇੰਨੀ ਸੌਖੀ ਹੈ ਕਿ ਕੋਈ ਵੀ ਵਿਅਕਤੀ ਦੇਸ਼-ਦੁਨੀਆ ਦੇ ਕਿਸੇ ਵੀ ਕੋਨੇ ‘ਚ ਕਿਉਂ ਨਾ ਬੈਠਾ ਹੋਵੇ, ਉਹ ਡਾ. ਸੁਸਨ ਰਾਜ ਕੋਲੋਂ ਜ਼ੂਮ ਕਾਲ ‘ਤੇ ਖੁਦ ਨੂੰ ਜ਼ਹਿਰ ਮੁਕਤ ਕਰਨ ਦਾ ਤਰੀਕਾ ਸਿੱਖ ਸਕਦਾ ਹੈ। ਇਹ ਤਕਨੀਕ ਬਹੁਤ ਸੌਖੀ ਹੈ ਅਤੇ ਘਰ ਬੈਠੇ ਇਲਾਜ ਕੀਤਾ ਜਾ ਸਕਦਾ ਹੈ।

ਇਕ ਦਿਲਚਸਪ ਤੱਥ ਇਹ ਹੈ ਕਿ ਸਾਡੇ ਆਪਣੇ ਸਮਾਜਿਕ ਘੇਰੇ ‘ਚ ਜਿਨ੍ਹਾਂ ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਨਹੀਂ ਲਗਵਾਈ ਸੀ ਉਹ ਅੱਜ ਵੀ ਤੰਦਰੁਸਤ ਹਨ। ਜਿਨ੍ਹਾਂ ਨੇ ਲਗਵਾਈ ਸੀ, ਉਨ੍ਹਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਅਜੀਬੋ-ਗਰੀਬ ਬੀਮਾਰੀਆਂ ਸ਼ੁਰੂ ਹੋ ਗਈਆਂ ਹਨ। ਮੇਰੇ ਹੀ ਪਰਿਵਾਰ ‘ਚ ਮੇਰੇ ਸਮੇਤ ਕਈ ਲੋਕਾਂ ਨੂੰ ਅਜਿਹੀਆਂ ਬੀਮਾਰੀਆਂ ਹੋ ਗਈਆਂ ਹਨ ਜਿਨ੍ਹਾਂ ਦਾ ਕੋਈ ਕਾਰਨ ਸਮਝ ਨਹੀਂ ਆਉਂਦਾ ਕਿਉਂਕਿ ਅਸੀਂ ਸਭ ਇਕ ਸੰਤੁਲਿਤ ਸ਼ਾਕਾਹਾਰੀ ਸਾਤਵਿਕ ਜੀਵਨ ਬਿਤਾਉਂਦੇ ਹਾਂ।

ਹਾਲਾਂਕਿ ਇਕ ਪੱਖ ਅਜਿਹਾ ਵੀ ਹੈ ਜੋ ਮੰਨਦਾ ਹੈ ਕਿ ਇਨ੍ਹਾਂ ਮੌਤਾਂ ਅਤੇ ਬੀਮਾਰੀਆਂ ਦਾ ਵੈਕਸੀਨ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ, ਪਰ ਇਹ ਪੱਖ ਇਨ੍ਹਾਂ ਮੌਤਾਂ ਅਤੇ ਅਚਾਨਕ ਪੈਦਾ ਹੋ ਰਹੀਆਂ ਬੀਮਾਰੀਆਂ ਦਾ ਕਾਰਨ ਦੱਸਣ ‘ਚ ਅਸਮਰੱਥ ਹੈ। ਇਸ ਲਈ ਡਾ. ਸੁਸਨ ਸਭ ਨੂੰ ਇਹ ਸਲਾਹ ਦਿੰਦੀ ਹੈ ਕਿ ਉਹ ਆਪਣੇ ਸਰੀਰ ਨੂੰ ਵੈਕਸੀਨ ਦੇ ਜ਼ਹਿਰ ਤੋਂ ਮੁਕਤ ਕਰ ਲੈਣ ਅਤੇ ਸਿਹਤਮੰਦ ਜ਼ਿੰਦਗੀ ਬਿਤਾਉਣ।

ਡਾ. ਸੁਸਨ ਮੁਤਾਬਕ ਸਾਡੇ ਸੈੱਲ 7 ਤਰੀਕਿਆਂ ਨਾਲ ਆਪਣੇ ਆਪ ਨੂੰ ਡਿਟਾਕਸ ਕਰਦੇ ਹਨ। 5 ਰਸਾਇਣਕ ਡਿਟਾਕਸ ਹਨ, ਇਕ ਯਾਂਤਰਿਕ ਹੈ ਅਤੇ ਇਕ ਬਿਜਲਈ ਡਿਟਾਕਸ ਹੈ। ਆਕਸੀਕਰਨ ਅਤੇ ਜਲਯੋਜਨ ਉਨ੍ਹਾਂ 5 ਰਸਾਇਣਕ ਡਿਟਾਕਸ ‘ਚੋਂ 2 ਹਨ ਜਿਨ੍ਹਾਂ ਦੀ ਵਰਤੋਂ ਸੈੱਲ ਕਰਦੇ ਹਨ। ਆਮ ਤੌਰ ‘ਤੇ ਸਾਹ ਲੈਣ, ਜੂਸ ਅਤੇ ਪਾਣੀ ਰਾਹੀਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਨ੍ਹਾਂ ਦੋ ਕੰਮਾਂ ਦੀ ਹਮਾਇਤ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਇਕ ਘੋਲ ਤਿਆਰ ਕਰੋ ਜਿਸ ‘ਚ ਆਕਸੀਜਨ ਦੇ ਦੋ ਅਣੂ ਨਮਕ ਨਾਲ ਕਲੋਰਾਈਡ ਦੇ ਇਕ ਅਣੂ ਨਾਲ ਬੱਝਦੇ ਹਨ ਅਤੇ ਇਸ ਨੂੰ ਪਾਣੀ ‘ਚ ਘੋਲਦੇ ਹਨ। ਇਹ ਆਕਸੀਜਨ ਵਾਲਾ ਪਾਣੀ ਬਣ ਜਾਂਦਾ ਹੈ ਜੋ ਆਕਸੀਕਰਨ ਰਾਹੀਂ ਬਹੁਤ ਵਧੀਆ ਡਿਟਾਕਸ ਕਰਦਾ ਹੈ।

ਐਂਟੀਆਕਸੀਡੈਂਟ ਭੋਜਨ, ਜੜ੍ਹੀ-ਬੂਟੀਆਂ ਅਤੇ ਤੇਲ ਹਨ ਜਿਨ੍ਹਾਂ ‘ਚ ਪ੍ਰੋਟੀਨ, ਵਿਟਾਮਿਨ, ਖਣਿਜ, ਕਾਰਬੋਹਾਈਡ੍ਰੇਟਸ ਅਤੇ ਚਰਬੀ ਹੁੰਦੀ ਹੈ। ਇਹ ਵਸਤਾਂ ਸੈੱਲਾਂ ਨੂੰ ਬਣਾਉਣ ਦਾ ਕੰਮ ਕਰ ਕੇ ਡਿਟਾਕਸ ਕਰਦੀਆਂ ਹਨ। ਐਂਡੋਕ੍ਰਾਈਨ ਨਿਕਾਸੀ ਨੂੰ ਮਨ ਦੀ ਸ਼ਕਤੀ ਰਾਹੀਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ ਜੋ ਵਿਚਾਰਾਂ ‘ਚ ਤਬਦੀਲ ਹੋਣ ਵਾਲੀਆਂ ਸੂਚਨਾਵਾਂ ਅਤੇ ਮੁੜ ਉਸਾਰੂ ਭਾਵਨਾਵਾਂ ਨਾਲ ਜੁੜ ਕੇ ਚੰਗਾ ਮਹਿਸੂਸ ਕਰਵਾਉਣ ਵਾਲੇ ਨਿਊਰੋਟ੍ਰਾਂਸਮੀਟਰ ਦਾ ਉਤਪਾਦਨ ਕਰ ਕੇ ਬਣਾਇਆ ਜਾਂਦਾ ਹੈ।

ਇਸ ਰਾਹੀਂ 90 ਫੀਸਦੀ ਬੀਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਆਟੋਫੈਗੀ ਖੁਦ ਖਾਣ ਦੀ ਵਰਤੋਂ ਕਰ ਕੇ ਡਿਟਾਕਸ ਕਰਦਾ ਹੈ। ਇਹ ਵਰਤ ‘ਚ ਹੁੰਦਾ ਹੈ। ਜਿੱਥੇ ਇਹ ਡਿਟਾਕਸ ਹੈ, ਉਥੇ ਏਕੀਕ੍ਰਿਤ ਸੈਲੂਲਰ ਡਿਟਾਕਸ ਥੈਰੇਪੀ ਨਾਲ ਜੋੜਿਆ ਜਾਂਦਾ ਹੈ।

ਸਾਡਾ ਦਿਮਾਗ ਸੋਸ਼ਲ ਮੀਡੀਆ, ਨਾਂਹਪੱਖੀ ਖਬਰਾਂ ਅਤੇ ਬੇਲੋੜੇ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ। ਮਾਨਸਿਕ ਡਿਟਾਕਸ ਲਈ ਧਿਆਨ ਅਤੇ ਮਾਈਂਡਫੁਲਨੈੱਸ ਦਾ ਅਭਿਆਸ ਪ੍ਰਭਾਵੀ ਹੈ। ਰੋਜ਼ਾਨਾ ਕੁਝ ਸਮਾਂ ਸ਼ਾਂਤ ਬੈਠ ਕੇ ਆਪਣੇ ਵਿਚਾਰਾਂ ਨੂੰ ਵਿਵਸਥਿਤ ਕਰੋ। ਬੇਲੋੜੀ ਜਾਣਕਾਰੀ ਤੋਂ ਦੂਰੀ ਬਣਾਓ ਅਤੇ ਉਸਾਰੂ ਕਿਤਾਬਾਂ ਪੜ੍ਹੋ।

ਡਿਜੀਟਲ ਡਿਟਾਕਸ ਭਾਵ ਫੋਨ ਅਤੇ ਇੰਟਰਨੈੱਟ ਤੋਂ ਬ੍ਰੇਕ ਲੈਣ ਨਾਲ ਵੀ ਮਾਨਸਿਕ ਸ਼ਾਂਤੀ ਮਿਲਦੀ ਹੈ। ਨਾਂਹਪੱਖੀ ਭਾਵਨਾਵਾਂ ਜਿਵੇਂ ਗੁੱਸਾ, ਈਰਖਾ, ਦੁੱਖ ਸਾਨੂੰ ਕਮਜ਼ੋਰ ਕਰਦੇ ਹਨ। ਇਨ੍ਹਾਂ ਤੋਂ ਮੁਕਤੀ ਲਈ ਸਵੈ-ਚਿੰਤਨ ਲਾਹੇਵੰਦ ਹੈ। ਆਪਣੀਆਂ ਭਾਵਨਾਵਾਂ ਨੂੰ ਪ੍ਰਵਾਨ ਕਰੋ ਅਤੇ ਉਨ੍ਹਾਂ ਨੂੰ ਪ੍ਰਗਟ ਕਰਨ ਦਾ ਸਿਹਤਮੰਦ ਤਰੀਕਾ ਲੱਭੋ। ਆਪਣਿਆਂ ਨਾਲ ਸਮਾਂ ਬਿਤਾਓ ਅਤੇ ਰਿਣੀ ਹੋਣ ਦਾ ਅਭਿਆਸ ਕਰੋ।

ਇਨ੍ਹਾਂ ਸਭ ਤਰੀਕਿਆਂ ਨਾਲ ਅਸੀਂ ਆਪਣੇ ਸਰੀਰ ਤੋਂ ਕੋਵੀਸ਼ੀਲਡ ਵੈਕਸੀਨ ਕਾਰਨ ਪੈਦਾ ਹੋਈ ਜ਼ਹਿਰ ਨੂੰ ਬਾਹਰ ਕੱਢ ਸਕਦੇ ਹਾਂ ਅਤੇ ਇਸ ਦੇ ਸੰਭਾਵਿਤ ਮਾੜੇ ਨਤੀਜਿਆਂ ਤੋਂ ਬਚ ਸਕਦੇ ਹਾਂ। ਡਾ. ਸੁਸਨ ਰਾਜ ਹੋਵੇ ਜਾਂ ਸਮਾਜ ਦੇ ਹੋਰ ਜਾਗਰੂਕ ਵਿਅਕਤੀ, ਸਾਨੂੰ ਅਜਿਹਾ ਕਰਨ ਦੀ ਸਲਾਹ ਦੇ ਰਹੇ ਹਨ। ਅਸੀਂ ਮੰਨੀਏ ਜਾਂ ਨਾ ਮੰਨੀਏ, ਇਹ ਹੁਣ ਸਾਡੇ ‘ਤੇ ਨਿਰਭਰ ਹੈ।

-ਵਿਨੀਤ ਨਾਰਾਇਣ


author

Harpreet SIngh

Content Editor

Related News