ਕੋਰੋਨਾ ਜੇਹਾਦ ਕੀ 1946 ਦੇ ਡਾਇਰੈਕਟ ਐਕਸ਼ਨ ਵਰਗਾ ਹੈ?

04/05/2020 2:13:21 AM

ਤਰੁਣ ਵਿਜੇ

ਦੁੱਖ, ਸੋਗ, ਭੁੱਖ, ਗਰੀਬੀ ਕਦੇ ਕੋਈ ਮਜ਼ਹਬ, ਜਾਤੀ, ਰੰਗ ਦਾ ਵਿਤਕਰਾ ਨਹੀਂ ਕਰਦੇ। ਸਾਰਿਆਂ ਨੂੰ ਇਕੋ ਜਿਹਾ ਦੁੱਖ ਅਤੇ ਗਰੀਬੀ ਦਾ ਕਹਿਰ ਝੱਲਣਾ ਪੈਂਦਾ ਹੈ ਪਰ ਸੈਮੇਟਿਕ ਮਜ਼ਹਬ ਇਸ ’ਚ ਵੀ ਆਪਣੇ ਮਜ਼ਹਬੀ ਰੰਗ ਘੋਲਦੇ ਹਨ, ਜਿਥੇ ਦੁੱਖ ਅਤੇ ਸੋਗ ਹੋਵੇ, ਉਥੇ ਈਸਾਈ ਪ੍ਰਚਾਰਕ ਧਰਮ ਪਰਿਵਰਤਨ ਲਈ ਪਹੁੰਚ ਜਾਂਦੇ ਹਨ ਅਤੇ ਹੁਣ ਤਬਲੀਗੀ ਜਮਾਤ ਦੇ ਮੌਲਾਨਿਆਂ ਨੇ ਕੋਰੋਨਾ ਮਹਾਮਾਰੀ ਨੂੰ ਭਾਰਤ ਅਤੇ ਹਿੰਦੂਆਂ ਤੋਂ ਬਦਲੇ ਦਾ ਮੌਕਾ ਬਣਾਉਣ ਦਾ ਕੋਝਾ ਯਤਨ ਕੀਤਾ ਹੈ। ਇਸ ਦੇ ਅਜਿਹੇ ਸਬੂਤ ਮਿਲ ਰਹੇ ਹਨ। ਇਕ ਉਦਾਹਰਣ ਬੈਂਗਲੁਰੂ ਦੀ ਵਿਸ਼ਵ ਪ੍ਰਸਿੱਧ ਸਾਫਟਵੇਅਰ ਕੰਪਨੀ ਇੰਫੋਸਿਸ ’ਚ ਸੀਨੀਅਰ ਇੰਜੀਨੀਅਰ ਦੇ ਅਹੁਦੇ ’ਤੇ ਤਾਇਨਾਤ ਮੁਜੀਬ ਮੁਹੰਮਦ ਦੀ ਹੈ। ਉਸ ਦੀਆਂ ਵਿੱਦਿਅਕ ਯੋਗਤਾਵਾਂ ਦੇਖੋ–ਸੀਨੀਅਰ ਟੈਕਨਾਲੋਜੀ ਆਰਕੀਟੈਕਟ, ਸਰਟੀਫਾਈਡ ਮਸ਼ੀਨ ਲਰਨਿੰਗ ਐਕਸਪਰਟ, ਸਰਟੀਫਾਈਡ ਬਲਾਕ ਚੇਨ ਅਫਸਰ ਐਕਸਪਰਟ, ਸਰਟੀਫਾਈਡ ਇਨ ਇਸਲਾਮਿਕ ਫਾਈਨਾਂਸ ਐਂਡ ਬੈਂਕਿੰਗ। ਇਸ ਵਿਅਕਤੀ ਨੂੰ ਅਨਪੜ੍ਹ, ਗਵਾਰ ਮੁੱਲਾ ਕਹਿ ਕੇ ਖਾਰਿਜ ਨਹੀਂ ਕੀਤਾ ਜਾ ਸਕਦਾ। ਇਸ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ–ਚਲੋ, ਅਸੀਂ ਸਾਰੇ ਰਲ ਕੇ ਖੁੱਲ੍ਹੇ ’ਚ ਛਿੱਕਾਂ ਮਾਰੀਏ, ਵਾਇਰਸ ਫੈਲਾਈਏ। ਉੱਚ ਪੜ੍ਹੇ-ਲਿਖੇ, ਟੈਕਨੋਕਰੇਟ ਦਾ ਖੁੱਲ੍ਹਾ ਸੱਦਾ ਤਾਂ ਕਿ ਜਿਸ ਦੇਸ਼ ’ਚ ਉਹ ਜਨਮਿਆ, ਪੜ੍ਹਿਆ-ਲਿਖਿਆ, ਜਿਥੇ ਇਕ ਵੱਡੀ ਕੰਪਨੀ ’ਚ ਤਾਇਨਾਤ ਹਿੰਦੂਆਂ ਨੇ ਉਸ ਨੂੰ ਇਕ ਚੰਗੀ ਨੌਕਰੀ ਦਿੱਤੀ, ਉਥੇ ਹੀ ਵੱਡੀ ਗਿਣਤੀ ’ਚ ਲੋਕ ਮਰ ਜਾਣ। ਇਸ ਨੂੰ ਇਕੱਲੀ ਜਾਂ ਕਿਸੇ ਸਨਕੀ ਦੀ ਅਣਡਿੱਠ ਕਰਨ ਵਾਲੀ ਬਕਵਾਸ ਨਹੀਂ ਕਿਹਾ ਜਾ ਸਕਦਾ। ਇਸ ਦੀਆਂ ਤਾਰਾਂ ਜੁੜਦੀਆਂ ਹਨ ਦਿੱਲੀ ’ਚ 2000 ਤਬਲੀਗੀ ਜਮਾਤੀ ਮੁਸਲਮਾਨਾਂ ਨੂੰ ਇਕੱਠਿਆਂ ਕਰਨ ਵਾਲੇ ਮੌਲਾਨਾ ਸਾਦ ਨਾਲ, ਜਿਸ ਨੇ ਨਾ ਸਿਰਫ ਮਹਾਮਾਰੀ ਦੀ ਭਿਆਨਕਤਾ ਤੋਂ ਜਾਣੂ ਹੁੰਦੇ ਹੋਏ ਵੀ ਜਮਾਤ ਨੂੰ ਸੱਦਿਆ ਸਗੋਂ ਚਿਤਾਵਨੀ ਦੇ ਬਾਵਜੂਦ ਮੁਸਲਮਾਨਾਂ ਨੂੰ ਕਿਹਾ-ਡਟੇ ਰਹੋ, ਮਸਜਿਦ ’ਚੋਂ ਬਾਹਰ ਨਾ ਜਾਓ ਅਤੇ ਜਦੋਂ ਪੁਲਸ ਨੇ ਕਾਰਵਾਈ ਕੀਤੀ ਤਾਂ ਮੁਸਲਮਾਨਾਂ ਨੇ ਜਾਣਬੁੱਝ ਕੇ ਜਵਾਨਾਂ ਅਤੇ ਅਫਸਰਾਂ ’ਤੇ ਥੁੱਕਿਆ। ਇਹ ਜਮਾਤ ਜੇਕਰ ਰੂਸ ਜਾਂ ਅਮਰੀਕਾ ’ਚ ਜਾਂਦੀ ਅਤੇ ਉਥੇ ਸਾਦ ਵਰਗਾ ਮੁੱਲਾ ਹੁੰਦਾ ਤਾਂ ਉਸ ’ਤੇ ਕਤਲੇਆਮ ਦੀ ਸਾਜ਼ਿਸ਼ ਦਾ ਮਾਮਲਾ ਚਲਦਾ, ਜਿਸ ’ਚ ਫਾਂਸੀ ਮਿਲਣੀ ਤੈਅ ਹੁੰਦੀ। ਪਰ ਇਹ ਭਾਰਤ ਹੈ, ਜਿਥੇ ਹਿੰਦੂਆਂ ਨੂੰ ਸਦੀਆਂ ਤੋਂ ਹਮਲੇ, ਨਿਰਾਦਰ ਅਤੇ ਕਤਲੇਆਮ ਝੱਲਣ ਦੀ ਆਦਤ ਪੈ ਗਈ ਹੈ। ਕਾਬੁਲ ’ਚ ਸਿੱਖਾਂ ਨੂੰ ਬੜੇ ਵਹਿਸ਼ੀ ਢੰਗ ਨਾਲ ਮੁਸਲਮਾਨ ਮਾਰ ਦਿੰਦੇ ਹਨ ਪਰ ਦੁਨੀਆ ’ਚ ਉਸ ਦਾ ਕੋਈ ਰੌਲਾ ਨਹੀਂ ਪੈਂਦਾ। ਪੰਜਾਬ ਤੋਂ ਲੈ ਕੇ ਬਾਕੀ ਦੇਸ਼ ਤਕ ਕੋਈ ਹਾਹਾਕਾਰ ਨਹੀਂ ਹੋਈ। ਜੇਕਰ ਕਿਸੇ ਮੁਸਲਿਮ ਫਿਲਮ ਅਭਿਨੇਤਾ ਨੂੰ ਅਮਰੀਕਾ ’ਚ ਹਵਾਈ ਅੱਡੇ ’ਤੇ ਜਾਂਚ ਲਈ ਰੋਕਿਆ ਜਾਂਦਾ ਹੈ ਜਾਂ ਗਊ ਕੱਟਣ ਦੇ ਜੁਰਮ ’ਚ ਭੀੜ ਵਲੋਂ ਿਲੰਚਿੰਗ ਹੁੰਦੀ ਹੈ ਤਾਂ ਉਹ ਰਾਸ਼ਟਰ ਸੰਘ ਤੋਂ ਲੈ ਕੇ ਨਿਊਯਾਰਕ ਟਾਈਮਜ਼ ਤਕ ਦੀਆਂ ਸੁਰਖੀਆਂ ’ਚ ਚਰਚਿਤ ਹੁੰਦੀ ਹੈ। ਇਥੇ ਉਲਟਾ ਇਸ ਆਦਮਖੋਰ ਮੌਲਾਨੇ ਦੇ ਹੱਕ ’ਚ ਬੋਲਣ ਵਾਲੇ ਖੜ੍ਹੇ ਹੋ ਜਾਂਦੇ ਹਨ। ਤੀਸਰਾ ਸੂਤਰ ਪੱਛਮੀ ਬੰਗਾਲ ’ਚੋਂ ਹੈ, ਜਿਥੇ ਮੌਲਾਨਾ ਅੱਬਾਸ ਸਿੱਦੀਕੀ ਦਾ 26 ਫਰਵਰੀ 2020 ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਭਾਰਤ ਦੇ ਕਰੋੜਾਂ ਲੋਕਾਂ ਦੇ ਕੋਰੋਨਾ ਨਾਲ ਮਰਨ ਦੀ ਦੁਆ ਕਰ ਰਿਹਾ ਹੈ।

ਭਾਰਤ ’ਚ ਅਮਨ ਅਤੇ ਵਿਕਾਸ ਦਾ ਮਾਹੌਲ ਨਾ ਰਹੇ, ਇਸ ’ਚ ਕਿਸ ਦੀ ਦਿਲਚਸਪੀ ਹੋ ਸਕਦੀ ਹੈ, ਉਹ ਕਿਹੜੇ ਵਿਦੇਸ਼ੀ ਤੱਤ ਹਨ, ਜੋ ਪੰਜਾਬ ਤੋਂ ਲੈ ਕੇ ਉੱਤਰ-ਪੂਰਵਾਂਚਲ ਤਕ ਨਸ਼ੇ ਵਾਲੇ ਪਦਾਰਥਾਂ ਦੇ ਫੈਲਾਅ ਤੋਂ ਲੈ ਕੇ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹਨ? ਕਸ਼ਮੀਰ ਅਤੇ ਕਰਨਾਟਕ, ਆਸਾਮ ਅਤੇ ਉੱਤਰ ਪ੍ਰਦੇਸ਼ ਮਜ਼ਹਬੀ ਅੱਗ ’ਚ ਝੁਲਸੇ, ਇਸ ਲਈ ਵੱਖ-ਵੱਖ ਜਮਾਤਾਂ ਅਤੇ ਸਲੀਪਰ ਸੈੱਲਜ਼ ਦੀ ਵਰਤੋਂ ਕਰਦੇ ਹਨ, ਹੁਣ ਜਦੋਂ ਤੋਂ ਨਰਿੰਦਰ ਮੋਦੀ ਸਰਕਾਰ ਬਣੀ ਹੈ ਵੱਖਵਾਦੀ ਤੱਤਾਂ ’ਤੇ ਸ਼ਿਕੰਜਾ ਕੱਸਿਆ, ਸੰਪੂਰਨ ਵਿਸ਼ੇ ’ਚ ਭਾਰਤ ਦਾ ਪ੍ਰਗਤੀਵਾਦੀ, ਵਿਕਾਸਸ਼ੀਲ ਅਕਸ ਉੱਭਰਿਆ, ਵਿਸ਼ਵ ਨੇਤਾਵਾਂ ’ਚ ਮੋਦੀ ਦੀ ਗਿਣਤੀ ਹੋਣ ਲੱਗੀ ਤਾਂ ਇਸ ਮਾਹੌਲ ਨੂੰ ਕਦੇ ਸ਼ਾਹੀਨ ਬਾਗ ਤਾਂ ਕਦੇ ਤਬਲੀਗੀ ਜਮਾਦ ਰਾਹੀਂ ਵਿਗਾੜਨ ਦਾ ਯਤਨ ਕੀਤਾ ਜਾਂਦਾ ਹੈ। ਤਬਲੀਗੀ ਜਮਾਤ ਇਕੱਲੀ ਇਸ ਭਿਆਨਕ ਢੰਗ ਨਾਲ ਦੇਸ਼ ’ਚ ਕੋਰੋਨਾ ਫੈਲਾਉਣ ’ਚ ਕਾਮਯਾਬ ਹੋਈ ਹੈ। ਇਸ ਦਾ ਇਕ ਸਬੂਤ ਇਨ੍ਹਾਂ ਲਾਈਨਾਂ ਦੇ ਲਿਖੇ ਜਾਣ ਤਕ ਕਿ ਇਹ ਸਰਕਾਰੀ ਅੰਕੜੇ ਹਨ (ਸਿਹਤ ਮੰਤਰਾਲਾ) ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ’ਚ ਕੋਰੋਨਾ ਦੇ ਮਾਮਲੇ ਤਾਮਿਲਨਾਡੂ ’ਚ 171, ਰਾਜਸਥਾਨ 11, ਅੰਡੇਮਾਨ ਨਿਕੋਬਾਰ 1, ਦਿੱਲੀ 46, ਪੁਡੂਚੇਰੀ 2, ਜੰਮੂ-ਕਸ਼ਮੀਰ 22, ਤੇਲੰਗਾਨਾ 33, ਆਂਧਰਾ ਪ੍ਰਦੇਸ਼ 67, ਆਸਾਮ 16, ਸਰਕਾਰ ਨੇ ਤਬਲੀਗੀ ਜਮਾਤ ਨਾਲ ਜੁੜੇ ਅਜਿਹੇ 9 ਹਜ਼ਾਰ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ, ਜੋ ਕੋਰੋਨਾ ਇਨਫੈਕਸ਼ਨ ਤੋਂ ਪ੍ਰਭਾਵਿਤ ਹੋਏ ਹਨ। ਸਾਰਿਆਂ ਨੂੰ ਇਕਾਂਤਵਾਸ ਭਾਵ ਕੁਆਰੰਟਾਈਨ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 1306 ਵਿਦੇਸ਼ੀ ਹਨ। ਇਹ ਵਿਦੇਸ਼ੀ ਭਾਰਤ ’ਚ ਗਲਤ ਜਾਣਕਾਰੀ ਦੇ ਕੇ ਆਏ। ਵੀਜ਼ਾ ਦੇਣ ਵਾਲਿਆਂ ਨੂੰ ਕਿੰਨਾ ਦੇਖਣਾ ਚਾਹੀਦਾ ਸੀ, ਸਵਾਲ ਇਹ ਵੀ ਉੱਭਰ ਕੇ ਸਾਹਮਣੇ ਆਏ ਹਨ। ਬੇਸ਼ੱਕ ਇਨ੍ਹਾਂ ਵਿਦੇਸ਼ੀ ਤਬਲੀਗੀਆਂ ਨੂੰ ਭਵਿੱਖ ’ਚ ਭਾਰਤ ਆਉਣ ਤੋਂ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਪਰ ਭਾਰਤ ’ਚ ਆ ਕੇ ਵਿਨਾਸ਼ ਦਾ ਸਾਮਾਨ ਇਨ੍ਹਾਂ ਨੇ ਖਿਲਾਰ ਦਿੱਤਾ ਹੈ। ਇਸ ਦਾ ਖਮਿਆਜ਼ਾ ਭਾਰਤੀ ਨਾਗਰਿਕਾਂ ਨੂੰ ਭੁਗਤਣਾ ਪਵੇਗਾ।

ਹਿੰਦੂਆਂ ਅਤੇ ਭਾਰਤ ਦੇ ਵਿਰੁੱਧ ਇਨ੍ਹਾਂ ਵਹਾਬੀ ਤਬਲੀਗੀਆਂ ਦੀਆਂ ਨਫਰਤਾਂ ਕਿੰਨੀਆਂ ਤੇਜ਼ ਹਨ, ਇਸ ਦੀ ਇਕ ਉਦਾਹਰਣ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (ਕੇਂਦਰੀ ਸਹਾਇਤਾ) ਦੇ ਪ੍ਰੋਫੈਸਰ ਦੀ ਦੇਣੀ ਢੁੱਕਵੀਂ ਹੋਵੇਗੀ। ਇਸ ਪ੍ਰੋਫੈਸਰ ਦਾ ਨਾਂ ਹੈ ਡਾ. ਅਬਰਾਰ ਅਹਿਮਦ, ਜੋ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ’ਚ ਪੜ੍ਹਾਉਂਦੇ ਹਨ। ਜ਼ਾਹਿਰ ਜਿਹੀ ਗੱਲ ਹੈ ਕਿ ਚੰਗੇ ਪੜ੍ਹੇ-ਲਿਖੇ ਇਨਸਾਨ ਹਨ। ਇਨ੍ਹਾਂ ਨੇ ਟਵੀਟ ਕੀਤਾ ਕਿ ਸੀ. ਈ. ਏ. ਦਾ ਸਮਰਥਨ ਕਰਨ ਵਾਲੇ ਗੈਰ-ਮੁਸਲਿਮ 15 ਵਿਦਿਆਰਥੀਆਂ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰੀਖਿਆਵਾਂ ’ਚੋਂ ਫੇਲ ਕਰ ਦਿੱਤਾ। ਇਸ ’ਤੇ ਸੋਸ਼ਲ ਮੀਡੀਆ ’ਚ ਹੰਗਾਮਾ ਹੋ ਗਿਆ ਅਤੇ ਯੂਨੀਵਰਸਿਟੀ ਨੇ ਅਬਰਾਰ ਅਹਿਮਦ ਨੂੰ ਸਸਪੈਂਡ ਕਰ ਦਿੱਤਾ। ਬਾਅਦ ’ਚ ਅਬਰਾਰ ਨੇ ਲਿਖਿਆ ਕਿ ਅਜਿਹਾ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਸੀ ਅਤੇ ਸਿਰਫ ਸੀ. ਏ. ਏ. ਦੇ ਪੱਖਪਾਤੀ ਰੁਖ਼ ਨੂੰ ਦੱਸਣ ਲਈ ਵਿਅੰਗ ਕਰ ਰਹੇ ਸਨ। ਉਨ੍ਹਾਂ ਦੀ ਗੱਲ ’ਤੇ ਵੀ ਸੋਸ਼ਲ ਮੀਡੀਆ ’ਚ ਵਿਰੋਧ ਹੋਇਆ। ਸਫਾਈ ਨੂੰ ਵੀ ਉਨ੍ਹਾਂ ਦੀ ਗੰਦੀ ਫਿਰਕੂ ਮਾਨਸਿਕਤਾ ਦਾ ਪ੍ਰਮਾਣ ਦੱਸਿਆ ਗਿਆ। ਇਹ ਉਦਾਹਰਣ ਪੜ੍ਹੇ-ਲਿਖੇ ਉੱਚ ਸਿੱਖਿਅਤ ਜੇਹਾਦੀ ਮਾਨਸਿਕਤਾ ਦੇ ਮੁਸਲਮਾਨਾਂ ਦੀ ਅੰਦਰਲੀ ਘਟੀਆ ਸੋਚ ਨੂੰ ਪ੍ਰਗਟਾਉਂਦੀ ਹੈ। ਇਹੀ ਮਾਨਸਿਕਤਾ ਇਨ੍ਹਾਂ ਸਾਰੇ ਤਬਲੀਗੀਆਂ ਸਾਦ, ਸਿੱਦੀਕੀ ਅਤੇ ਇੰਫੋਸਿਸ ਦੇ ਇੰਜੀਨੀਅਰ ਮੁਜੀਬ ਦੇ ਨਫਰਤ ਦੇ ਤਾਣੇ-ਬਾਣੇ ਨਾਲ ਜੋੜਦੀ ਹੈ। ਹੁਣ ਜ਼ਰਾ ਯਾਦ ਕਰੋ ਕਿ ਜਦੋਂ 1946 ’ਚ ਗਾਂਧੀ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੇ ਸਨ ਤਾਂ ਜੁਲਾਈ ’ਚ ਕਲਕੱਤਾ ’ਚ ਮੁਸਲਿਮ ਲੀਗ ਦੇ ਇਜਲਾਸ ’ਚ ਜਿੱਨਾਹ ਨੇ ਹਿੰਦੂ ਵਿਰੋਧੀ ਭਾਸ਼ਣ ਦੇ ਕੇ ਡਾਇਰੈਕਟ ਐਕਸ਼ਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕਲਕੱਤਾ ਅਤੇ ਨੋਆਖਾਲੀ ਤਕ 4 ਹਜ਼ਾਰ ਹਿੰਦੂ-ਸਿੱਖ ਮਾਰੇ ਗਏ, ਇਕ ਲੱਖ ਤੋਂ ਵੱਧ ਬੇਘਰ ਹੋਏ ਸਨ। ਇਹ ਉਹੀ ਮਾਨਸਿਕਤਾ ਹੈ, ਜਿਸ ਕਾਰਣ ਕਸ਼ਮੀਰ ’ਚੋਂ 5 ਲੱਖ ਹਿੰਦੂਆਂ ਨੂੰ ਤੜਫਾ-ਤੜਫਾ ਕੇ ਮਾਰਨ, ਔਰਤਾਂ ਨੂੰ ਅਪਮਾਨਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਘਰਾਂ ’ਚੋਂ ਕੱਢ ਦਿੱਤਾ ਗਿਆ। ਅੱਜ ਜਦੋਂ ਹਰ ਥਾਂ ਧਾਰਮਿਕ ਲੋਕ ਕੋਰੋਨਾ ਮਹਾਮਾਰੀ ’ਚ ਸਾਰਿਆਂ ਦੀ ਮਦਦ ਲਈ ਆਉਣਾ ਹੀ ਧਰਮ ਭਗਤੀ, ਦੇਸ਼ ਭਗਤੀ ਮੰਨ ਰਹੇ ਹਨ, ਇਸ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਣ ਵਾਲਿਆਂ ਦੇ ਵਿਰੁੱਧ ਦਿਆਨਤਦਾਰ ਮੁਸਲਿਮ ਆਗੂਆਂ ਨੂੰ, ਖਾਸ ਕਰ ਕੇ ਅਤੇ ਸਾਰਿਆਂ ਨੂੰ ਖੁੱਲ੍ਹ ਕੇ ਬੋਲਣਾ ਹੋਵੇਗਾ। ਸਾਰੇ ਮੁਸਲਮਾਨ ਅਜਿਹੇ ਨਹੀਂ ਹਨ ਪਰ ਜੇ ਕੋਰੋਨਾ ਤਬਲੀਗੀਆਂ ਕਾਰਣ ਆਪਸੀ ਵਿਸ਼ਵਾਸ ਖਤਮ ਹੋ ਗਿਆ ਤਾਂ ਨਤੀਜਾ ਕੋਰੋਨਾ ਨਾਲੋਂ ਵੀ ਜ਼ਿਆਦਾ ਭਿਆਨਕ ਹੋਵੇਗਾ। ਇਹ ਧਿਆਨ ’ਚ ਰੱਖਿਆ ਜਾਵੇ।


Bharat Thapa

Content Editor

Related News