ਭਾਰਤ ਨੂੰ ਆਤਮਨਿਰਭਰਤਾ ਨਾਲੋਂ ਵੱਧ ਆਤਮਵਿਸ਼ਵਾਸ ਦੀ ਲੋੜ
Monday, Jun 07, 2021 - 03:34 AM (IST)

ਕਰਣ ਥਾਪਰ
ਆਰ. ਬੀ. ਆਈ. ਦੇ ਸਾਬਕਾ ਗਵਰਨਰ ਅਤੇ ਮੋਹਰੀ ਅਰਥਸ਼ਾਸਤਰੀ ਡਾ. ਰਘੁਰਾਮ ਰਾਜਨ ਨੇ ਵਧਦੀ ਹੋਈ ਮਹਾਮਾਰੀ ਦੌਰਾਨ ਭਾਰਤੀ ਅਰਥਵਿਵਸਥਾ ਦੇ ਭਵਿੱਖ ਬਾਰੇ ਨਿਧੜਕ ਹੋ ਕੇ ਗੱਲਾਂ ਕੀਤੀਆਂ ਹਨ। ਉਨ੍ਹਾਂ ਨੇ ਇਸ ’ਤੇ ਰੌਸ਼ਨੀ ਪਾਈ ਹੈ ਕਿ ਆਖਿਰ ਭਾਰਤੀ ਲੀਡਰਸ਼ਿਪ ਕੋਲੋਂ ਵਾਇਰਸ ਨੂੰ ਕਾਬੂ ਕਰਨ ’ਚ ਕਿੱਥੇ ਗਲਤੀਆਂ ਹੋਈਆਂ।
ਇਕ ਲੋਕਤੰਤਰਿਕ ਦੇਸ਼ ਹੋਣ ਦੇ ਨਾਤੇ ਰਾਜਨ ਨੇ ਭਾਰਤ ਦੇ ਅਕਸ ਬਾਰੇ ਵੀ ਗੱਲ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੇ ਭਵਿੱਖ ਬਾਰੇ ਉਹ ਆਸ਼ਾਵਾਦੀ ਹਨ ਪਰ ਉਨ੍ਹਾਂ ਨੇ ਜੇਤੂਵਾਦ ਦੇ ਵਿਰੁੱਧ ਚਿੰਤਾ ਪ੍ਰਗਟਾਈ ਹੈ। ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਆਤਮਨਿਰਭਰਤਾ ਨਾਲੋਂ ਵੱਧ ਭਾਰਤ ਨੂੰ ਆਤਮਵਿਸ਼ਵਾਸ ਦੀ ਲੋੜ ਹੈ।
ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਕੋਲੋਂ ਮੈਂ 31 ਮਈ ਨੂੰ ਜਾਰੀ ਆਰਥਿਕ ਨਤੀਜਿਆਂ ਬਾਰੇ ਪੁੱਛਿਆ ਅਤੇ ਉਨ੍ਹਾਂ ਕੋਲੋਂ ਇਹ ਜਾਣਨਾ ਚਾਹਿਆ ਕਿ ਵਾਇਰਸ ਦੀ ਦੂਸਰੀ ਲਹਿਰ ਤੋਂ ਭਾਰਤ ਨੂੰ ਕੀ ਸਿੱਖਣ ਦੀ ਲੋੜ ਹੈ ਤਾਂ ਕਿ ਓਹੋ-ਜਿਹੀਆਂ ਗਲਤੀਆਂ ਮੁੜ ਤੋਂ ਨਾ ਦੁਹਰਾਈਆਂ ਜਾਣ ਤਾਂ ਇਸ ’ਤੇ ਉਨ੍ਹਾਂ ਨੇ ਕਿਹਾ ਕਿ ਇਹ ਦੋ ਮੁੱਦੇ ਹਨ।
ਸਰਕਾਰ ਨੇ ਕੁੱਲ ਘਰੇਲੂ ਉਤਪਾਦ ਦੇ ਹਾਲੀਆ ਨਤੀਜਿਆਂ ਨੂੰ ਜਾਰੀ ਕੀਤਾ ਅਤੇ ਇਹ ਦਰਸਾਇਆ ਕਿ ਪਿਛਲੇ ਸਾਲ ਦੀ ਚੌਥੀ ਤਿਮਾਹੀ ’ਚ ਅਰਥਵਿਵਸਥਾ 1.6 ਫੀਸਦੀ ਦੀ ਦਰ ਨਾਲ ਵਧੀ ਅਤੇ ਇਹ ਆਸ ਦੇ ਅਨੁਸਾਰ ਬਿਹਤਰ ਹੈ ਜਿਵੇਂ ਕਿ ਲੋਕਾਂ ਨੇ ਸੋਚਿਆ ਸੀ ਅਤੇ ਪਿਛਲੇ ਪੂਰੇ ਸਾਲ ਦੌਰਾਨ ਇਕ ਮਾਈਨਸ 7.3 ਫੀਸਦੀ ਤੱਕ ਸੁੰਗੜੀ ਅਤੇ ਇਹ ਇੰਨੀ ਬੁਰੀ ਨਹੀਂ ਹੈ ਜਿੰਨਾ ਕਿ ਸਰਕਾਰ ਨੂੰ ਡਰ ਸੀ।
ਮਹਾਮਾਰੀ ਦੀ ਦੂਸਰੀ ਲਹਿਰ ਨੇ ਬੇਸ਼ੱਕ ਅਰਥਵਿਵਸਥਾ ਨੂੰ ਮੁੜ ਤੋਂ ਸਥਾਪਿਤ ਕੀਤਾ ਹੈ ਅਤੇ ਇਸ ਖਬਰ ਦੇ ਕੁਝ ਚੰਗੇ ਅਤੇ ਕੁਝ ਬੁਰੇ ਪਹਿਲੂ ਹਨ। ਚੰਗਾ ਪਹਿਲੂ ਇਸ ਦੇ ਪੂਰੇ ਅੰਕੜੇ ਹਨ ਅਤੇ ਬੁਰਾ ਪਹਿਲੂ ਇਹ ਹੈ ਕਿ ਸਰਕਾਰ ਦੇ ਖਰਚ ਰਾਹੀਂ ਇਹ ਹਾਸਲ ਹੋਇਆ ਹੈ।
ਜੇਕਰ ਤੁਸੀਂ ਖਪਤ ਦੀ ਗੱਲ ਕਰੋ ਤਾਂ ਇਹ ਥੋੜ੍ਹੇ ਫੀਸਦੀ ਤੱਕ ਵਧੀ ਅਤੇ ਇਹ ਗਰੀਬ ਪਰਿਵਾਰ ਲਈ ਚਿੰਤਾ ਵਾਲੀ ਗੱਲ ਹੈ। ਅਮੀਰਾਂ ਲਈ ਇਹ ਚਿੰਤਾ ਦੀ ਗੱਲ ਨਹੀਂ। ਮਹਾਮਾਰੀ ਦੇ ਸਿੱਟੇ ਵਜੋਂ ਗਰੀਬ ਲੋਕ ਦਬਾਅ ’ਚ ਹਨ। ਉਨ੍ਹਾਂ ਦੇ ਖਰੀਦਣ ਦੀ ਸ਼ਕਤੀ ਇਕ ਦਮ ਧੁੰਦਲੀ ਹੋ ਚੁੱਕੀ ਹੈ। ਕੁਝ ਕੁ ਤਾਂ ਕਰਜ਼ੇ ਹੇਠ ਦੱਬ ਚੁੱਕੇ ਹਨ।
ਅਰਥਵਿਵਸਥਾ ਨੂੰ ਮੁੜ ਤੋਂ ਪਟੜੀ ’ਤੇ ਲਿਆਉਣ ਲਈ ਸਾਨੂੰ ਗਰੀਬਾਂ ਨੂੰ ਵੀ ਦੇਖਣਾ ਹੋਵੇਗਾ। ਉਨ੍ਹਾਂ ’ਚ ਭਰੋਸੇ ਦੀ ਭਾਵਨਾ ਜਗਾਉਣੀ ਹੋਵੇਗੀ। ਦੂਸਰੀ ਲਹਿਰ ਦੀ ਵੀ ਚਿੰਤਾ ਹੈ ਜੋ ਅਸੀਂ ਦੇਖੀ ਹੈ। ਇਹ ਉੱਚੇ ਵਰਗ ਦੇ ਨਾਲ-ਨਾਲ ਉੱਚੇ, ਦਰਮਿਆਨੇ ਵਰਗ ਤੱਕ ਵੀ ਫੈਲ ਰਹੀ ਹੈ। ਖਪਤਕਾਰ ਦੀਆਂ ਭਾਵਨਾਵਾਂ ਦਾ ਢਹਿ-ਢੇਰੀ ਹੋਣਾ ਅਤੇ ਬੇਰੋਜ਼ਗਾਰੀ ’ਚ ਤੇਜ਼ੀ ਨਾਲ ਹੋਏ ਵਾਧੇ ਬਾਰੇ ਜਦੋਂ ਮੈਂ ਉਨ੍ਹਾਂ ਕੋਲੋਂ ਪੁੱਛਿਆ ਤਾਂ ਰਾਜਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਖਪਤਕਾਰਾਂ ਦੀਆਂ ਭਾਵਨਾਵਾਂ ਲੈਂਦੇ ਹਾਂ।
ਸੀ. ਐੱਮ. ਆਈ. ਈ. ਅਨੁਸਾਰ ਮਾਰਚ ਦੇ ਆਖਰੀ ਹਫਤੇ ਤੋਂ ਇਹ 15 ਫੀਸਦੀ ਤੱਕ ਢਹਿ-ਢੇਰੀ ਹੋਈ। ਅਸਲ ’ਚ 97 ਫੀਸਦੀ ਭਾਰਤੀ ਘਰੇਲੂ ਲੋਕ ਉਨ੍ਹਾਂ ਦੀ ਆਮਦਨ ’ਚ ਗਿਰਾਵਟ ਦੇ ਕਾਰਨ ਪੀੜਤ ਹੋਏ। ਰਘੁਰਾਮ ਰਾਜਨ ਦਾ ਕਹਿਣਾ ਹੈ ਕਿ ਪਹਿਲੀ ਨਾਲੋਂ ਵੱਧ ਇਹ ਦੂਸਰੀ ਲਹਿਰ ਦਾ ਪ੍ਰਸਾਰ ਅਤੇ ਇਸ ਦਾ ਪ੍ਰਭਾਵ ਜ਼ਿਆਦਾ ਹੈ। ਤੁਸੀਂ ਮੌਤਾਂ ਅਤੇ ਕੋਵਿਡ ਮਾਮਲਿਆਂ ਦੇ ਅਧਿਕਾਰਤ ਅੰਕੜਿਆਂ ਬਾਰੇ ਵੱਧ ਜਾਣਦੇ ਹੋ।
ਫੀਡਬੈਕ ਇੰਜਣ ‘ਪ੍ਰਾਸ਼ਨਮ’ ਵੱਲੋਂ ਕੀਤੇ ਗਏ ਇਕ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ 17 ਫੀਸਦੀ ਲੋਕਾਂ ਨੇ ਕਿਸੇ ਆਪਣੇ ਨੂੰ ਗੁਆਇਆ। ਇਸੇ ਤਰ੍ਹਾਂ ਅਮਰੀਕਾ ’ਚ ਕੀਤੇ ਗਏ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ 19 ਫੀਸਦੀ ਲੋਕਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਕਿਸੇ ਨੇੜਲੇ ਸਬੰਧੀ ਦੀ ਮੌਤ ਜ਼ਰੂਰ ਹੋਈ ਅਤੇ ਜਦੋਂ ਤੁਸੀਂ ਮੌਤਾਂ ਦੇ ਅਨੁਮਾਨ ਦੇ ਨਾਲ ਗੁਣਾ ਕਰੋਗੇ ਤਾਂ ਇਹ ਵੱਡੀ ਗਿਣਤੀ ਹੋਵੇਗੀ।
ਬੇਰੋਜ਼ਗਾਰੀ ਮਈ ’ਚ 11.9 ਫੀਸਦੀ ਤੱਕ ਵਧੀ ਜੋ ਕਿ ਅਪ੍ਰੈਲ ’ਚ 8 ਫੀਸਦੀ ਸੀ। ਜਦੋਂ ਤੁਸੀਂ ਹੋਰ ਡੂੰਘਾਈ ’ਚ ਉਤਰੋਗੇ ਤਾਂ ਪਾਓਗੇ ਕਿ ਮਈ ’ਚ 15.3 ਮਿਲੀਅਨ ਨੌਕਰੀਆਂ ਗੁਆਚ ਗਈਆਂ। ਜਨਵਰੀ-ਅਪ੍ਰੈਲ ਮਹੀਨੇ ਦੇ ਮੱਧ ’ਚ 10 ਲੱਖ ਲੋਕਾਂ ਨੇ ਆਪਣਾ ਰੋਜ਼ਗਾਰ ਗੁਆ ਦਿੱਤਾ, ਜਿਸ ਦਾ ਭਾਵ ਹੈ ਕਿ ਇਸ ਸਾਲ ਦੇ ਪਹਿਲੇ 5 ਮਹੀਨਿਆਂ ’ਚ 25 ਮਿਲੀਅਨ ਨੌਕਰੀਆਂ ਗੁਆ ਦਿੱਤੀਆਂ ਗਈਆਂ। ਅਜਿਹੇ ਸਵਾਲਾਂ ’ਤੇ ਬੋਲਦੇ ਹੋਏ ਡਾਕਟਰ ਰਘੁਰਾਮ ਰਾਜਨ ਨੇ ਕਿਹਾ ਕਿ ਇਹ ਬੁਰੀ ਗੱਲ ਹੈ।
ਮੇਰਾ ਭਾਵ ਹੈ ਕਿ ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਜਿਵੇਂ ਕਿ ਅਸੀਂ ਪਹਿਲੇ ਲਾਕਡਾਊਨ ’ਚ ਦੇਖਿਆ ਕਿ ਜੇਕਰ ਅਸੀਂ ਨੌਕਰੀਆਂ ਗੁਆਉਣ ਦੀ ਗੱਲ ਕਰੀਏ ਤਾਂ ਇਹ ਵੱਡੀ ਗਿਣਤੀ ਸੀ। ਇਨ੍ਹਾਂ ’ਚੋਂ ਕੁਝ ਨੌਕਰੀਆਂ ਵਾਪਸ ਪਰਤ ਕੇ ਆਈਆਂ ਕਿਉਂਕਿ ਗਤੀਸ਼ੀਲਤਾ ’ਚ ਕਮੀ ਆਈ। ਮਹਾਮਾਰੀ ਦੇ ਫੈਲਣ ਦੇ ਡਰ ਨਾਲ ਲੋਕ ਚਿੰਤਤ ਹੋ ਕੇ ਆਪਣੇ ਘਰਾਂ ’ਚ ਰਹਿ ਰਹੇ ਹਨ। ਉਦਾਹਰਣ ਵਜੋਂ ਹੁਣ ਰੇਹੜੀ ਲਗਾਉਣ ਵਾਲਾ ਅਤੇ ਰੈਸਟੋਰੈਂਟ ’ਚ ਕੰਮ ਕਰਨ ਵਰਗਾ ਕੰਮ ਦਿਖਾਈ ਨਹੀਂ ਦਿੰਦਾ।
ਸਭ ਤੋਂ ਪਹਿਲਾਂ ਸਾਨੂੰ ਮਹਾਮਾਰੀ ਨੂੰ ਤੇਜ਼ੀ ਨਾਲ ਕਾਬੂ ਕਰਨਾ ਹੋਵੇਗਾ। ਇਸ ’ਤੇ ਕਾਬੂ ਪਾਉਣ ਲਈ ਸਾਨੂੰ ਆਪਣੇ ਪੂਰੇ ਸਰੋਤ ਲਗਾ ਦੇਣੇ ਹੋਣਗੇ। ਇਸ ਦੇ ਇਲਾਵਾ ਲੋਕਾਂ ਦਾ ਟੀਕਾਕਰਨ ਵੀ ਜਲਦੀ ਕਰਨਾ ਹੋਵੇਗਾ ਤਾਂ ਕਿ ਲੋਕ ਆਸਵੰਦ ਰਹਿਣ।
ਚੀਨ ਮਹਾਮਾਰੀ ਤੋਂ ਪਹਿਲਾਂ ਦੇ ਵਾਧੇ ਵਾਲੇ ਰਾਹ ’ਤੇ ਦੌੜ ਪਿਆ ਹੈ ਪਰ ਸਾਨੂੰ ਇਕ ਲੰਬਾ ਰਸਤਾ ਤੈਅ ਕਰਨਾ ਪੈਣਾ ਹੈ। ਅਸੀਂ ਉਸ ਪੱਧਰ ਤੋਂ ਵੀ ਹੇਠਾਂ ਹਾਂ ਜੋ ਅਸੀਂ 2015-16 ’ਚ ਪਾ ਰਹੇ ਸੀ। ਸਾਡੀਆਂ ਸਮਰਥਾਵਾਂ ’ਚ ਕਮੀਆਂ ਦੇ ਤੌਰ ’ਤੇ ਸਾਡੇ ਲਈ ਵੱਡੀ ਹਾਨੀ ਹੈ।
ਆਪਣੇ ਮਾਡਲ ਨੂੰ ਮੁੜ ਜ਼ਿੰਦਾ ਕਰਨ ਦੇ ਬਾਰੇ ’ਚ ਸੋਚਣ ਦੀ ਲੋੜ ਹੈ। ਨਵੇਂ ਰੋਜ਼ਗਾਰਾਂ ਦੇ ਸਿਰਜਣ ਦੀ ਲੋੜ ਹੈ ਕਿਉਂਕਿ ਲਗਭਗ ਹਰੇਕ ਮਹੀਨੇ ਕਿਰਤ ਬਲ ’ਚ 10 ਮਿਲੀਅਨ ਲੋਕ ਆ ਰਹੇ ਹਨ। ਲੋਕਾਂ ਨੂੰ ਉਹ ਸਮਰਥਨ ਚਾਹੀਦਾ ਹੈ ਜਿਸ ਦੀ ਤਜਵੀਜ਼ ਮਨਰੇਗਾ ਰੱਖ ਰਿਹਾ ਹੈ। ਸਾਡੇ ਕੋਲ ਸ਼ਹਿਰੀ ਸਮਰਥਨ ਦੇ ਰੂਪ ’ਚ ਤੁਲਣਾਮਈ ਰੂਪ ਨਹੀਂ ਹੈ।
ਸ਼ਹਿਰਾਂ ’ਚ ਗਰੀਬਾਂ ਲਈ ਕੋਈ ਸਮਰਥਨ ਨਹੀਂ ਹੈ, ਨਾ ਹੀ ਲੋਕਾਂ ਕੋਲ ਢੁੱਕਵਾਂ ਕੈਸ਼ ਟਰਾਂਸਫਰ ਹੈ। ਸਾਨੂੰ ਕੈਸ਼ ਟਰਾਂਸਫਰ ਨੂੰ ਵਧਾਉਣਾ ਹੋਵੇਗਾ ਕਿਉਂਕਿ ਗਰੀਬਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਕਿਉਂਕਿ ਅਸੀਂ ਹੁਣ ਵੀ ਮਹਾਮਾਰੀ ਨਾਲ ਜੂਝ ਰਹੇ ਹਾਂ, ਇਸ ਲਈ ਸਾਨੂੰ ਗਰੀਬਾਂ ਲਈ ਖੁਰਾਕ ਸਮਰਥਨ ਵਧਾਉਣਾ ਹੋਵੇਗਾ।