ਗਾਂਧੀ ਨੂੰ ਸਮਝਣਾ ਹੋਵੇ ਤਾਂ ਸੰਘ ਦੀ ਸ਼ਾਖਾ ’ਚ ਆਓ

10/02/2020 3:54:25 AM

ਤਰੁਣ ਵਿਜੇ

ਗਾਂਧੀ ਦਾ ਅਰਥ ਉਨ੍ਹਾਂ ਦੇ ਜੀਵਨ ਸੰਦੇਸ਼ ਦੀਆਂ ਹਿੰਦੂ ਧਰਮ ’ਚ ਡੂੰਘੀਆਂ ਜੜ੍ਹਾਂ ਅਤੇ ਉਨ੍ਹਾਂ ਦੇ ਬਾਰੇ ਵਿਸ਼ਵਵਿਆਪੀ ਸਮਝ ਨਾਲ ਸਵੈ-ਪੜਚੋਲ ਕੀਤੀ ਜਾ ਸਕਦੀ ਹੈ। ਵਿਡੰਬਨਾ ਇਹ ਰਹੀ ਕਿ ਮਹਾਤਮਾ ਗਾਂਧੀ ਨੂੰ ਭਾਰਤ ਦੇ ਬਟਵਾਰੇ ਦੀ ਤ੍ਰਾਸਦੀ ਅਤੇ ਨਤੀਜੇ ਵਜੋਂ ਉੱਜੜੇ ਲੱਖਾਂ ਹਿੰਦੂਆਂ ਦੀ ਮਾਨਸਿਕ ਪੀੜਾ ਨਾਲ ਜੋੜ ਕੇ ਦੇਖਣ ਦੇ ਕਾਰਨ ਅਨੇਕ ਭਾਰਤੀਆਂ ਦੇ ਮਨ ’ਚ ਗਾਂਧੀ ਬਹੁਤ ਹੇਠਾਂ ਚਲੇ ਗਏ ਅਤੇ ਉਨ੍ਹਾਂ ਨੂੰ ਜਾਪਿਆ ਕਿ ਗਾਂਧੀ ਨੂੰ ਅੰਗਰੇਜ਼ਾਂ ਅਤੇ ਕਾਂਗਰਸ ਦੇ ਪ੍ਰਚਾਰ ਤੰਤਰ ਨੇ ਲੋੜ ਤੋਂ ਵਧ ਤੂਲ ਦੇ ਦਿੱਤਾ। ਅਜਿਹੇ ਅਨੇਕਾਂ ਅਣਗਿਣਤ ਆਮ ਭਾਰਤੀ ਰਹੇ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਪਰ ਸੱਚ ਇਹ ਹੈ ਕਿ ਮਹਾਪੁਰਸ਼ਾਂ, ਮਹਾਨ ਕਾਰਜ ਕਰਨ ਵਾਲੇ ਵਿਅਕਤੀਆਂ ਦੀ ਆਪਸ ’ਚ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਆਪਣੀ ਸਮਰੱਥਾ, ਸੋਚ ਅਤੇ ਵਿਚਾਰ ਅਧੀਨ ਕੰਮ ਕਰਦਾ ਹੈ। ਇਕ ਤੋਂ ਵੱਧ ਕੇ ਅਨੇਕ ਵਿਅਕਤੀ ਅਨੇਕ ਮਾਰਗਾਂ ਰਾਹੀਂ ਕਾਰਜ ਕਰਦੇ ਹੋਏ ਉਸ ਔਖੀ ਪ੍ਰਾਪਤੀ ਦਾ ਰਾਹ ਸੁਖਾਲਾ ਬਣਾ ਦਿੰਦੇ ਹਨ।

ਇਸ ਲਈ ਰਾਸ਼ਟਰੀ ਸਵੈਮਸੇਵਕ ਸੰਘ ਨੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਦੇ ਹੋਏ ਯਕੀਨੀ ਤੌਰ ’ਤੇ ਗਾਂਧੀ ਨੂੰ ਸਵੇਰੇ ਯਾਦ ਕਰਨਾ ਮੰਨਿਆ ਅਤੇ ਆਪਣੀ ਸਵੇਰ ਦੀ ਯਾਦ ’ਚ ਗਾਂਧੀ ਜੀ ਨੂੰ ਸਨਮਾਨਜਨਕ ਸਥਾਨ ਦਿੱਤਾ।

ਮੁੱਢਲੇ ਸਰਸੰਘਚਾਲਕ ਡਾ. ਹੇਡਗੇਵਾਰ ਨੇ ਆਜ਼ਾਦੀ ਅੰਦੋਲਨ ’ਚ ਸਰਗਰਮੀ ਨਾਲ ਹਿੱਸਾ ਲਿਆ, ਕਾਂਗਰਸ ਦੇ ਨੇਤਾ ਦੇ ਰੂਪ ’ਚ ਵੀ ਕਾਰਜ ਕੀਤਾ, ਗਾਂਧੀ ਦੇ ਵਿਚਾਰਾਂ ਅਤੇ ਕਾਰਜਾਂ ਦੀ ਪਾਲਣਾ ਕੀਤੀ, ਗਊਸੇਵਾ ਅਤੇ ਗਉੂਰੱਖਿਆ ਦੇ ਅੰਦੋਲਨ ਕੀਤੇ ਅਤੇ ਰਾਸ਼ਟਰ ਭਗਤੀ ਦੇ ਯੱਗ ’ਤੇ ਹਿੰਦੂ ਜੀਵਨ ਦੀਆਂ ਕਦਰਾਂ-ਕੀਮਤਾਂ ਪ੍ਰਤੀ ਬੜੀ ਸ਼ਰਧਾ ਦੇ ਨਾਲ ਉਨ੍ਹਾਂ ਦੀ ਰਖਵਾਲੀ ਲਈ ਅਹਿੰਸਕ, ਲੋਕਤੰਤਰਿਕ ਅਤੇ ਅਨੁਸ਼ਾਸਿਤ ਲੋਕਸੰਗਠਨ ਤਿਆਰ ਕੀਤਾ ਜੋ ਅੱਜ ਵਿਸ਼ਵ ਭਰ ’ਚ ਆਪਣੀ ਵਿਸ਼ੇਸ਼ਤਾ ਦੇ ਲਈ ਜਾਣਿਆ ਜਾ ਰਿਹਾ ਹੈ। ਇਸੇ ਅੰਦੋਲਨ ਨੇ ਅਹਿੰਸਕ ਜਨਕ੍ਰਾਂਤੀ ਲੋਕਤੰਤਰਿਕ ਢੰਗ ਨਾਲ ਦੇਸ਼ ਨੂੰ ਦੋ ਯਸ਼ ਖੱਟਣ ਵਾਲੇ ਅਤੇ ਵਿਸ਼ਵ ਪੱਧਰੀ ਸਨਮਾਨ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਦਿੱਤੇ। ਇਹ ਹੈ ਭਾਰਤੀ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਮਹਾਨ ਵਿਜੇਗਾਥਾ ਹੈ ਜਿਨ੍ਹਾਂ ’ਚ ਮੁਕੰਮਲ ਤੌਰ ’ਤੇ ਗਾਂਧੀ ਜੀ ਪ੍ਰਤੀਬਿੰਬਤ ਹੁੰਦੇ ਹਨ।

ਗਾਂਧੀ ਜੀ ਨੇ ਭਾਰਤ ਨੂੰ ਨਵੀਂ ਪਛਾਣ ਅਤੇ ਸਨਮਾਨਜਨਕ ਪ੍ਰਵਾਨਗੀ ਦਿੱਤੀ। ਅੱਜ ਜਿੱਥੇ ਵੀ ਵਿਸ਼ਵ ’ਚ ਅਸੀਂ ਜਾਂਦੇ ਹਾਂ, ਉਥੇ ਗਾਂਧੀ ਜੀ ਦੇ ਦੇਸ਼ ਤੋਂ ਆਏ ਹੋਏ ਕਹਿ ਕੇ ਸਾਡੀ ਪਛਾਣ ਹੁੰਦੀ ਹੈ। ਇਹ ਉਹੋ ਜਿਹਾ ਹੀ ਹੈ ਜਿਵੇਂ ਕੋਈ ਅਮਰੀਕਾ ਬਾਰੇ ਇਬ੍ਰਾਹਮ ਲਿੰਕਨ ਅਤੇ ਥਾਰਮਸ ਜੈਫਸਰਨ ਨਾਲ ਪਛਾਣ ਕਰਵਾਏ ਜਾਂ ਅਫਰੀਕੀ ਨਾਗਰਿਕਾਂ ਦੀ ਪਛਾਣ ਦੀ ਨੈਲਸਨ ਮੰਡੇਲਾ ਨਾਲ ਤੁਲਨਾ ਕਰੀਏ।

ਰਾਸ਼ਟਰੀ ਸਵੈਮਸੇਵਕ ਸੰਘ ਦੇ ਸਵੈਮਸੇਵਕ ਭਗਵੇ ਝੰਡੇ ਪ੍ਰਤੀ ਬੜੀ ਸ਼ਰਧਾ ਰੱਖਦੇ ਹੋਏ ਉਨ੍ਹਾਂ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਚੇਤੰਨ ਰਹਿੰਦੇ ਹਨ ਜਿਨ੍ਹਾਂ ਨੂੰ ਗਾਂਧੀ ਨੇ ਆਪਣੇ ਜੀਵਨ ’ਚ ਜੀਵਿਆ। ਹਰ ਸਵੈਮਸੇਵਕ ਰਾਸ਼ਟਰਭਗਤੀ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਆਸਥਾ ਮੰਨਦਾ ਹੈ। ਸੰਘ ਦੇ ਅਧਿਕਾਰੀਆਂ ਅਤੇ ਪ੍ਰਚਾਰਕਾਂ ਨੇ ਆਪਣੀ ਜੀਵਨ ਸ਼ੈਲੀ ਦੀ ਉਦਾਹਰਣਾਂ ਨਾਲ ਹੀ ਲੱਖਾਂ-ਕਰੋੜਾਂ ਹਿੰਦੂਆਂ ਦਾ ਜੀਵਨ ਅਤੇ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ ਬਦਲੀ ਹੈ। ਪੁਸਤਕਾਂ ਦਾ ਸਥਾਨ ਬਾਅਦ ’ਚ ਆਉਂਦਾ ਹੈ, ਸ਼ਾਖਾ ਪ੍ਰਣਾਲੀ ਗਾਂਧੀ ਜੀ ਦੇ ਖਾਦੀ ਅਤੇ ਚਰਖੇ ਵਾਂਗ ਜੀਵਨ ਸ਼ੈਲੀ ਅਤੇ ਵਿਚਾਰ ਪਰਿਵਰਤਨ ਦਾ ਆਮ ਨਾਗਰਿਕ ਨੂੰ ਸਪਸ਼ਟ ਕਰਨ ਵਾਲਾ ਅੰਦੋਲਨ ਹੈ। ਗਾਂਧੀ ਅਤੇ ਉਨ੍ਹਾਂ ਦੇ ਪੈਰੋਕਾਰਾ ਦਾ ਇਕ ਪ੍ਰਮੁੱਖ ਪਹਿਰਾਵਾ ਸੀ ਜਿਸ ਦੇ ਨਾਲ ਹੀ ਉਹ ਪਹਿਚਾਣ ’ਚ ਆ ਜਾਂਦੇ ਸਨ। ਸੰਘ ਦੇ ਸਵੈਮਸੇਵਕਾਂ ਦਾ ਵੀ ਇਕ ਪ੍ਰਮੁੱਖ ਪਹਿਰਾਵਾ ਗਣਵੇਸ਼ ਅਤੇ ਵਿਵਹਾਰ ਸ਼ੈਲੀ ਹੈ ਜਿਸ ਨਾਲ ਉਹ ਸਾਰੀਆਂ ਤੋਂ ਵੱਖਰੀਆਂ ਆਪਣੀਆਂ ਵਿਸ਼ੇਸ਼ਤਾਵਾਂ ਤੋਂ ਪਹਿਚਾਣ ’ਚ ਆ ਜਾਂਦੇ ਹਨ।

ਗਊ , ਸਵਦੇਸ਼ੀ, ਸੰਯਮਤ ਅਰੋਗਿਆ ਵਰਧਕ ਜੀਵਨ ਸ਼ੈਲੀ, ਰਾਸ਼ਟਰੀ ਵਿਸ਼ਿਆ ’ਤੇ ਹਿਮਾਲਿਆ ਵਰਗੀ ਦ੍ਰਿੜਤਾ, ਸ਼ਬਦ ਸੰਜਮ ਸਾਰੇ ਹਰ ਧਰਮ ਨੂੰ ਮੰਨਣ ਵਾਲਿਆਂ ਦੇ ਨਾਲ ਭਾਰਤ ਭਗਤੀ ਦੇ ਮੂਲ ਸਥਾਨ ’ਤੇ ਮੈਤਰੀ ਅਤੇ ਸਹਿਯੋਗ ਦਾ ਭਾਵ ਸਵਦੇਸ਼ੀ ਕਦਰਾਂ-ਕੀਮਤਾਂ ’ਤੇ ਆਧਾਰਤ ਸਿੱਖਿਆ ਦਾ ਵਿਸ਼ਵ ’ਚ ਸਭ ਤੋਂ ਵੱਡਾ ਵਿਦਿਆ ਭਾਰਤੀ ਅਦਾਰਾ, ਛੂਆਛਾਤ ਦੇ ਸੰਤਾਪ ਨਾਲ ਪਰੇਸ਼ਾਨ ਅਨੂਸੁਚਿਤ ਜਾਤੀਆਂ ਦੇ ਦਰਮਿਆਨ ਤਾਲਮੇਲ ਦੀ ਮੁਹਿੰਮ। ਪਛੜੇ, ਭਟਕੇ ਬੇਮੁਕਤ ਜਨਜਾਤੀਆਂ ਦਰਮਿਆਨ ਵਿਸ਼ੇਸ਼ ਤਾਲਮੇਲ ਦਾ ਕਾਰਜ, ਭਾਰਤੀ ਜਨ ਜਾਤੀਆਂ ਦੇ ਦਰਮਿਆਨ ਜੀਵਨ ਦਾਨੀ ਪੂਰੇ ਸਮੇਂ ਦੇ ਵਰਕਰਾਂ ਦੇ ਤਪ ਅਤੇ ਵਿਕਾਸ ਅਤੇ ਆਰਥਿਕ ਖੁਸ਼ਹਾਲੀ ਦੇ ਨਾਲ-ਨਾਲ ਉਨ੍ਹਾਂ ਨੂੰ ਇਸਾਈ ਧਰਮ ਤਬਦੀਲ ਕਰਨ ਦੇ ਭੈੜੇ ਚੱਕਰ ਤੋਂ ਬਚਣ ਦੀ ਦੇਸ਼ ਪੱਧਰੀ ਮੁਹਿੰਮ ਜਿਸ ’ਚ ਥਾਂ-ਥਾਂ ’ਤੇ ਵਨਵਾਸੀ ਸੇਵਾ ’ਚ ਜੁੱਟੇ ਵਰਕਰ ਠੱਕਰ ਬਾਪਾ ਦੇ ਹੀ ਪ੍ਰਤੀਰੂਪ ਹਨ।

ਗਾਂਧੀ ਜੀ ਸਵਰਾਜ ਅਤੇ ਸਵਦੇਸ਼ੀ ਦੇ ਪੱਖੀ ਸਨ, ਸਵੈਮਸੇਵਕ ਵੀ ਸਵਦੇਸ਼ੀ ਅਤੇ ਦਿਹਾਤੀ ਭਾਰਤ ਦੇ ਸਤਰੰਗੀ ਭਾਰਤੀ ਜੀਵਨ ਦੇ ਪੱਖ ਦੇ ਸਮਰੱਥਕ ਅਤੇ ਉਨ੍ਹਾਂ ਦੇ ਨਾਇਕ ਹਨ। ਗਊ ਦੇ ਪ੍ਰਤੀ ਸ਼ਰਧਾ ਅਤੇ ਗਊਵੰਸ਼ ਦੀ ਰੱਖਿਆ ਲਈ ਹਮੇਸ਼ਾ ਸਰਗਰਮ ਰਹਿੰਦਾ ਹਨ।

ਗਾਂਧੀ ਜੀ ਨੂੰ ਗਾਂਧੀਵਾਦੀਆਂ ਦੇ ਪਾਖੰਡ ਤੋਂ ਦੂਰ ਰੱਖ ਕੇ ਦੇਖਣ ਦੀ ਲੋੜ ਹੈ। ਗਾਂਧੀ ਜੀ ਦਾ ਸਭ ਤੋਂ ਵੱਧ ਮਜ਼ਾਕ ਉਨ੍ਹਾਂ ਲੋਕਾਂ ਨੇ ਉਡਾਇਆ ਜੋ ਖੁਦ ਨੂੰ ਗਾਂਧੀ ਕਹਿੰਦੇ ਰਹੇ। ਖਾਦੀ ਦੇ ਹੇਠਾਂ ਪਾਲਿਸਟਰ ਦਾ ਭ੍ਰਿਸ਼ਟ ਵਿਚਾਰ ਪਾਲਦੇ ਰਹੇ।

ਗਾਂਧੀ ਜੀ ਨੂੰ ਅੱਜ ਦੇ ਸਮੇਂ ’ਚ ਸਮਝਣਾ ਹੋਵੇ ਤਾਂ ਸੰਘ ਦੇ ਸਵੈਮਸੇਵਕ ਦੇ ਨਾਲ ਸੇਵਾ ਬਸਤੀਆਂ ’ਚ ਜਾਓ, ਸ਼ਾਖਾ ’ਚ ਦੇਸ਼ਭਗਤੀ ਦੇ ਗੀਤ ਗਾਓ, ਸੰਘ ਪ੍ਰੇਰਿਤ ਗਊਸ਼ਾਲਾਵਾਂ ’ਚ ਗਊਸੇਵਾ ਕਰੋ। ਵਿਦਿਆ ਭਾਰਤੀ ਦੇ ਸਕੂਲਾਂ ’ਚ ਰਾਸ਼ਟਰ ਭਗਤੀ ਦੇ ਅਦਾਰੇ ਦੇਖੋ, ਵਣਵਾਸੀ ਕਲਿਆਣ ਆਸ਼ਾ ਵਰਕਰਾਂ ਦੇ ਨਾਲ ਨਾਗਾਲੈਂਡ, ਅਰੁਣਾਚਲ, ਛੱਤੀਸਗੜ੍ਹ , ਜਨਜਾਤੀ ਖੇਤਰਾਂ ’ਚ ਨਵੀਨ ਤੇਜ਼ਤਰਾਰ ਵੀਰ ਹਿੰਦੂ ਜਨਜਾਤੀਆਂ ਦੇ ਉਤਸ਼ਾਹ ਅਤੇ ਹੌਸਲੇ ਨੂੰ ਸਲਾਓ ਤਦ ਗਾਂਧੀ ਸਮਝ ’ਚ ਆਉਣਗੇ।

ਗਾਂਧੀ ਜੀ ਨੰੂ ਇਕ ਵਿਅਕਤੀ, ਇਕ ਸਿਆਸੀ ਵਰਕਰ ਜਾਂ ਨੇਤਾ ਜਾਂ ਕਾਂਗਰਸ ਦੀ ਐਨਕ ਨਾਲ ਦੇਖਣਾ ਭੁੱਲ ਹੋਵੇਗੀ। ਹਿੰਦੂ ਜੀਵਨ ਦੀਆਂ ਕਦਰਾਂ-ਕੀਮਤਾਂ ਲਈ ਅਣਗਿਣਤ ਲੋਕਾਂ ਨੇ ਆਪਣੀ-ਆਪਣੀ ਸਮਝ ਅਤੇ ਸ਼ਕਤੀ ਦੇ ਜ਼ੋਰ ’ਤੇ ਕਾਰਜ ਕੀਤਾ। ਗਾਂਧੀ ਉਨ੍ਹਾਂ ’ਚੋਂ ਇਕ, ਸਾਡੇ ਸਮੇਂ ਤੋਂ ਵੱਧ ਪ੍ਰਸਿੱਧ ਅਤੇ ਵਿਸ਼ਵ ਪੱਧਰੀ ਪ੍ਰਵਾਨਗੀ ਵਾਲੇ ਮਹਾਂਪੁਰਸ਼ ਸਨ। ਉਨ੍ਹਾਂ ਨੂੰ ਕੋਟਿਨ-ਕੋਟ ਪ੍ਰਣਾਮ। ਜੀ ਹਾਂ, ਗਾਂਧੀਜੀ ਨੂੰ ਸਮਝਣਾ ਹੈ ਤਾਂ ਸੰਘ ਦੀ ਸ਼ਾਖਾ ’ਚ ਆਓ।


Bharat Thapa

Content Editor

Related News