ਇਲੈਕਟ੍ਰਾਨਿਕ ਮੀਡੀਆ ਨੇ ਤਾਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

09/10/2020 4:05:40 AM

ਵਿਪਿਨ ਪੱਬੀ

ਸਵ. ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਅਤੇ ਉਸ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਲੈ ਕੇ ਹਾਲ ਹੀ ’ਚ ਟੀ.ਵੀ. ਚੈਨਲਾਂ ਨੇ ਲਗਾਤਾਰ ਹੀ ਕਵਰੇਜ ਦਿਖਾਈ। ਇਸ ਗੱਲ ਨੇ ਦੇਸ਼ ’ਚ ਇਲੈਕਟ੍ਰਾਨਿਕ ਮੀਡੀਆ ਦੇ ਸਟੈਂਡਰਡ ’ਚ ਗਿਰਾਵਟ ਬਾਰੇ ਦੱਸਿਆ ਹੈ। ਇਕ ਜਾਂ ਦੋ ਗੱਲਾਂ ਨੂੰ ਛੱਡ ਕੇ ਸਾਰੇ ਟੀ.ਵੀ. ਚੈਨਲ ਬਿਨਾਂ ਰੁਕੇ ਪਿਛਲੇ ਡੇਢ ਮਹੀਨੇ ਤੋਂ ਸੁਸ਼ਾਂਤ ’ਤੇ ਕਵਰੇਜ ਕਰ ਰਹੇ ਹਨ। ਵਧੇਰੇ ਚੈਨਲਾਂ ਨੇ ਉਸ ਦੀ ਖੁਦਕੁਸ਼ੀ ਬਾਰੇ ਇਕ ਸਪੱਸ਼ਟ ਰੁਖ ਪੇਸ਼ ਕਰ ਦਿੱਤਾ ਹੈ ਕਿ ਕੀ ਇਹ ਖੁਦਕੁਸ਼ੀ ਸੀ ਜਾਂ ਫਿਰ ਹੱਤਿਆ ਜਾਂ ਫਿਰ ਰੀਆ ਹੀ ਅਸਲੀ ਕਾਤਲ ਹੈ। ਇਸ ਦੇ ਇਲਾਵਾ ਚੈਨਲਾਂ ਨੇ ਇਹ ਸਿੱਟਾ ਕੱਢ ਦਿੱਤਾ ਕਿ ਰੀਆ ਆਪਣੇ ਆਪ ’ਚ ਹੀ ਮੁਲਜ਼ਮ ਹੈ ਅਤੇ ਉਸ ਦੀਅਾਂ ਭੈਣਾਂ ਵੀ ਜ਼ਿੰਮੇਵਾਰ ਹਨ।

ਅਜਿਹੀ ਕਵਰੇਜ ਨੇ ਦੇਸ਼ ਨੂੰ ਦੋ ਕੈਂਪਾਂ ’ਚ ਵੰਡ ਦਿੱਤਾ। ਇਕ ਛੋਟਾ ਕੈਂਪ ਨਿਊਜ਼ ਚੈਨਲਾਂ ਦੇ ਨਿਰਾਸ਼ਾਪੂਰਨ ਵਤੀਰੇ ਨੂੰ ਲੈ ਕੇ ਸੋਚ ’ਚ ਹੈ। ਉਸ ਦਾ ਕਹਿਣਾ ਹੈ ਕਿ ਕੀ ਟੀ.ਵੀ. ਚੈਨਲ ਇੰਨੀ ਸ਼ਰਮਨਾਕ ਡੂੰਘਾਈ ਤਕ ਜਾ ਸਕਦੇ ਹਨ ਅਤੇ ਕਿਸੇ ਸਬੂਤ ਤੋਂ ਬਿਨਾਂ ਕਿਸੇ ’ਤੇ ਨਿੱਜੀ ਦੋਸ਼ ਲਗਾ ਸਕਦੇ ਹਨ? ਦੂਜਾ ਕੈਂਪ ਜੋ ਦਿਸਣ ’ਚ ਸਿੱਧੀ-ਸਾਦੀ ਜਨਤਾ ਦਾ ਹੈ, ਉਹ ਇਸ ਮੁੱਦੇ ’ਤੇ ਅਨੰਦ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਘਟਨਾ ’ਚ ਹੋਰ ਵੀ ਵਧ ਤੱਥ ਜੁੜੇ ਹਨ ਜੋ ਕਿ ਖੁਦਕੁਸ਼ੀ ਅਤੇ ਸਾਜ਼ਿਸ਼ ਨਾਲੋਂ ਵਧ ਹੈ। ਸੁਸ਼ਾਂਤ ਦੇ ਅਜਿਹੇ ਹੀ ਕੁਝ ਪ੍ਰਸ਼ੰਸਕ ਆਪਣੇ ਆਪ ’ਚ ਜਾਸੂਸ ਅਤੇ ਜਾਂਚਕਰਤਾ ਬਣੇ ਹੋਏ ਹਨ ਅਤੇ ਇਸ ਮਾਮਲੇ ’ਚ ਕਈ ਕਥਿਤ ਖਾਮੀਅਾਂ ਨੂੰ ਲੱਭ ਰਹੇ ਹਨ।

ਮੈਂ ਨਿੱਜੀ ਤੌਰ ’ਤੇ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜੋ ਅਜਿਹੇ ਚੈਨਲਾਂ ਨਾਲ ਜੁੜੇ ਹਨ ਜੋ ਇਸ ਘਟਨਾ ਦੀ ਪਲ-ਪਲ ਦੀ ਪੂਰੀ ਜਾਣਕਾਰੀ ਦੇ ਰਹੇ ਹਨ। ਅਸਲ ’ਚ ਅਜਿਹੇ ਚੈਨਲ ਇਕ ਸ਼ੋਅ ਦਾ ਪ੍ਰਸਾਰਨ ਕਰ ਰਹੇ ਹਨ ਜੋ ਦਿਨ-ਰਾਤ ਚਲਦਾ ਹੀ ਰਹਿੰਦਾ ਹੈ।

ਅਜਿਹਾ ਹੀ ਇਕ ਚੈਨਲ ਜੋ ਕਿ ਦੂਸਰਿਅਾਂ ਨਾਲੋਂ ਵੱਖ ਹੈ, ਨੇ ਘਟਨਾ ਦੇ ਕੁਝ ਦਿਨਾਂ ਬਾਅਦ ਪ੍ਰਮੁੱਖਤਾ ਨਾਲ ਐਲਾਨ ਕੀਤਾ ਕਿ ਇਹ ਦੂਸਰੇ ਚੈਨਲਾਂ ਵਾਂਗ ਨਹੀਂ ਹੈ ਅਤੇ ਉਹ ਸੁਸ਼ਾਂਤ ਮਾਮਲੇ ’ਚ ਕੁਝ ਦੂਸਰਿਅਾਂ ਤੋਂ ਹਟ ਕੇ ਤੱਥ ਪੇਸ਼ ਕਰ ਰਿਹਾ ਹੈ। ਹਾਲਾਂਕਿ ਦੂਸਰੇ ਹੀ ਦਿਨ ਉਸ ਦੇ ਇਸ ਦਾਅਵੇ ਤੋਂ ਬਾਅਦ ਉਸ ਨੇ ਇਸ ਮੁੱਦੇ ਨੂੰ ਕਈ ਦਿਨਾਂ ਤਕ ਆਪਣੀ ਹੈੱਡਲਾਈਨ ਬਣਾਈ ਰੱਖਿਆ। ਰੀਆ ਚੱਕਰਵਰਤੀ ਦੇ ਨਾਲ ਉਸ ਨੇ ਇਕ ਐਕਸਕਲੂਸਿਵ 2 ਘੰਟੇ ਦੀ ਇੰਟਰਵਿਊ ਦਿਖਾਈ ਜੋ ਐੱਫ. ਆਈ. ਆਰ. ’ਚ ਮੁੱਖ ਦੋਸ਼ੀ ਹੈ। ਉਸ ਤੋਂ ਬਾਅਦ ਇਸ ਨੂੰ ਚੈਨਲ ਨੇ ਉਸ ਇੰਟਰਵਿਊ ਨੂੰ ਪੂਰੇ ਇਕ ਹਫਤੇ ਤਕ ਲਗਾਤਾਰ ਦਿਖਾਇਆ।

ਸਪੱਸ਼ਟ ਤੌਰ ’ਤੇ ਅਜਿਹੇ ਚੈਨਲ ਜਾਂ ਫਿਰ 90 ਫੀਸਦੀ ਹੋਰ ਨਿਊਜ਼ ਚੈਨਲਾਂ ਨੇ ਜੋ ਕਿ ਇਸੇ ਵਰਗ ’ਚ ਆਉਂਦੇ ਹਨ, ਅਜਿਹਾ ਨਹੀਂ ਸੋਚਦੇ ਕਿ ਦੇਸ਼ ’ਚ ਹੋਰ ਵੀ ਕਈ ਮਹੱਤਵਪੂਰਨ ਘਟਨਾਵਾਂ ਵਾਪਰ ਰਹੀਅਾਂ ਹਨ। ਉਨ੍ਹਾਂ ਦੇ ਲਈ ਸਾਡੀ ਅਰਥਵਿਵਸਥਾ ਦੀ ਖਰਾਬ ਹਾਲਤ ਇਕ ਵੱਡਾ ਮੁੱਦਾ ਨਹੀਂ ਹੈ। ਇਸ ਤੋਂ ਇਲਾਵਾ ਵਧਦੀ ਬੇਰੋਜ਼ਗਾਰੀ ਅਤੇ ਇਥੋਂ ਤਕ ਕਿ ਕੋਵਿਡ ਮਹਾਮਾਰੀ ਜਿਸ ਨੇ ਕਿ 74000 ਜਾਨਾਂ ਲਈਅਾਂ ਹਨ ਅਤੇ ਦੇਸ਼ ਦੇ 45 ਲੱਖ ਨਾਗਰਿਕਾਂ ਨੂੰ ਇਨਫੈਕਟਿਡ ਕੀਤਾ ਹੈ, ਵਰਗੇ ਮੁੱਦਿਅਾਂ ਦੇ ਬਾਰੇ ’ਚ ਆਪਣੇ ਚੈਨਲਾਂ ’ਚ ਥਾਂ ਨਹੀਂ ਦਿੱਤੀ।

ਇਕ ਰਾਸ਼ਟਰ ਦੇ ਤੌਰ ’ਤੇ ਸਾਨੂੰ ਗੰਭੀਰ ਤੌਰ ’ਤੇ ਦੇਸ਼ ਦੀਅਾਂ ਹੋਰ ਪਹਿਲਕਦਮੀਅਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਆਖਿਰ ਅਸੀਂ ਲੋਕਾਂ ਨੂੰ ਕੀ ਪਰੋਸ ਰਹੇ ਹਾਂ? ਨਾ ਤਾਂ ਅਜਿਹ ੇ ਟੀ.ਵੀ. ਚੈਨਲ, ਨਾ ਹੀ ਉਨ੍ਹਾਂ ਨੂੰ ਦੇਖਣ ਵਾਲੇ ਲੋਕ ਰਾਸ਼ਟਰ ਦੀ ਸੇਵਾ ’ਚ ਆਪਣਾ ਕੋਈ ਯੋਗਦਾਨ ਪਾ ਰਹੇੇ ਹਨ। ਆਪਣੇ ਆਪ ਦੀ ਗੱਲ ਨੂੰ ਬਿਆਨ ਕਰਨਾ ਅਰਥਪੂਰਨ ਹੈ।

ਚੰਗੀ ਕਿਸਮਤ ਨਾਲ ਦੇਸ਼ ’ਚ ਵਧੇੇਰੇ ਪ੍ਰਿੰਟ ਮੀਡੀਆ ਦਾ ਇਕ ਹਿੱਸਾ ਸੀਮਿਤ ਅਤੇ ਜ਼ਿੰਮੇਵਾਰ ਦਿਸਿਆ ਹੈ। ਉਹ ਇਨ੍ਹਾਂ ਸਾਰੀਅਾਂ ਗੱਲਾਂ ਤੋਂ ਹੱਟ ਕੇ ਹੈ ਪਰ ਮੁੱਖ ਧਾਰਾ ਵਾਲੇ ਮੀਡੀਆ ਨੇ ਇਲੈਕਟ੍ਰਾਨਿਕ ਮੀਡੀਆ ਨਾਲੋਂ ਵਧ ਜ਼ਿੰਮੇਵਾਰੀ ਤੋਂ ਕੰਮ ਲਿਆ ਹੈ।

ਹਾਲਾਂਕਿ ਇਲੈਕਟ੍ਰਾਨਿਕ ਮੀਡੀਆ ਦੇ ਕੋਲ ਬ੍ਰਾਡਕਾਸਟ ਰੈਗੂਲੇਟਰ ਅਥਾਰਟੀ ਆਫ ਇੰਡੀਆ ਵਾਲੀ ਇਕ ਰੈਗੂਲੇਟਰੀ ਹੈ। ਹਾਲਾਂਕਿ ਇਹ ਵੀ ਪੂਰੀ ਤਰ੍ਹਾਂ ਨਾਲ ਬੇਅਸਰ ਸਾਬਿਤ ਹੋਇਆ ਹੈ। ਸ਼ਾਇਦ ਇਸ ਦੇ ਅਜਿਹੇ ਵਰਤਾਅ ਦਾ ਕਾਰਨ ਉਹ ਲੋਕ ਹਨ ਜੋ ਮੀਡੀਆ ’ਤੇ ਨਿਗਰਾਨੀ ਅਤੇ ਉਨ੍ਹਾਂ ’ਤੇ ਕਾਰਵਾਈ ਕਰਨ ਲਈ ਰੱਖੇ ਗਏ ਹਨ।

ਇਹ ਸਪੱਸ਼ਟ ਹੈ ਕਿ ਅਜਿਹਾ ਗੜਬੜ ਵਾਲਾ ਵੰਡਿਆ ਜਾਣ ਵਾਲਾ ਮਸਾਲਾ ਉੱਚੀ ਟੀ.ਆਰ.ਪੀ. ਦੇ ਲਈ ਹੀ ਹੁੰਦਾ ਹੈ। ਟੀ.ਵੀ. ’ਤੇ ਦਿਖਾਈਅਾਂ ਜਾਣ ਵਾਲੀਅਾਂ ਬੇਤੁਕੀਅਾਂ ਬਹਿਸਾਂ ’ਤੇ ਬੜਾ ਕੀਮਤੀ ਸਮਾਂ ਨਸ਼ਟ ਕੀਤਾ ਜਾਂਦਾ ਹੈ। ਇਲੈਕਟ੍ਰਾਨਿਕ ਮੀਡੀਆ ਇਸ ਦੇ ਲਈ ਜ਼ਿੰਮੇਵਾਰ ਹੈ। ਟੀ.ਆਰ.ਪੀ. ਰੇਟਿੰਗ ਐਡਵਾਇਜ਼ਰੀ ਨੂੰ ਪ੍ਰਭਾਵਿਤ ਕਰਦੀ ਹੈ। ਇਹ ਜ਼ਰੂਰੀ ਹੈ ਕਿ ਟੀ.ਆਰ.ਪੀ. ਦਾ ਸਿਸਟਮ ਜੋ ਕਿ ਭ੍ਰਿਸ਼ਟਾਚਾਰ ਅਤੇ ਸਮਰਥਨ ਨੂੰ ਉਤਸ਼ਾਹਿਤ ਕਰਦਾ ਹੈ, ’ਚ ਸੁਧਾਰ ਕੀਤਾ ਜਾਵੇ। ਉਸ ਦੇ ਲਈ ਸਰਕਾਰ ਨੂੰ ਅੱਗੇ ਆਉਣਾ ਹੋਵੇਗਾ ਅਤੇ ਸਾਰੇ ਸਿਸਟਮ ’ਚ ਸੁਧਾਰ ਕਰਨੇ ਹੋਣਗੇ ਪਰ ਕੀ ਸਰਕਾਰ ਆਪਣੇ ਕਦਮ ਵਧਾਏਗੀ ਜਦਕਿ ਇਲੈਕਟ੍ਰਾਨਿਕ ਮੀਡੀਆ ਦੀ ਮੌਜੂਦਾ ਸਥਿਤੀ ਸਰਕਾਰ ਦੇ ਲਈ ਸਹੀ ਹੈ ਅਤੇ ਲੋਕਾਂ ਦੇ ਅਸਲੀ ਮੁੱਦਿਅਾਂ ਤੋਂ ਉਨ੍ਹਾਂ ਦਾ ਧਿਆਨ ਭਟਕਾ ਰਹੇ ਹਨ।


Bharat Thapa

Content Editor

Related News