ਬਜ਼ੁਰਗ ਸਾਡੀ ਅਨਮੋਲ ਵਿਰਾਸਤ

Thursday, Nov 11, 2021 - 03:43 AM (IST)

ਬਜ਼ੁਰਗ ਸਾਡੀ ਅਨਮੋਲ ਵਿਰਾਸਤ

- ਦੀਪਿਕਾ ਅਰੋੜਾ
ਪ੍ਰਭਾਤ ਵੇਲੇ ਚੜ੍ਹੇ ਸੂਰਜ ਦਾ ਆਪਣੀ ਤਪਸ ਨਾਲ ਸਿਖਰ ਉੱਤੇ ਪਹੁੰਚ, ਹੌਲੀ-ਹੌਲੀ ਡੁੱਬਣ ਦੇ ਵੱਲ ਵੱਧਣਾ ਸਦੀਵੀ ਨਿਯਮ ਹੈ , ਜੋ ਮਨੁੱਖੀ ਜ਼ਿੰਦਗੀ ’ਚ ਵੀ ਵਾਪਰਦਾ ਹੁੰਦਾ ਹੈ। ਹਲਕੀ ਜਿਹੀ ਕਾਲੀ ਧੁੰਦ ਦੀ ਆਹਟ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਸਰੀਰ ਉੱਤੇ ਕਮਜ਼ੋਰੀ ਅਤੇ ਸ਼ਖਸੀਅਤ ਉੱਤੇ ਉਦਾਸੀਨਤਾ ਪ੍ਰਭਾਵੀ ਹੋਣ ਲੱਗੇ, ਆਪਣੇ ਹੀ ਘਰ ’ਚ ਪਰਾਏਪਨ ਦੀ ਬਦਬੂ ਆਏ ਅਤੇ ਮਾਣਹਾਨੀ ਅਤੇ ਅਣਗੌਲੇ ਕਰਨ ਦੇ ਤਿੱਖੇ ਤੀਰ ਗੱਲ-ਗੱਲ ’ਤੇ ਦਿਲ ਨੂੰ ਚੀਰਦੇ ਜਾਣ। ਕੰਬਦੇ ਹੱਥਾਂ ਨਾਲ ਪਿਆਲਾ ਛਲਕਣ ’ਤੇ ਆਪਣਿਆਂ ਦੇ ਤਿੱਖੇ ਤਾਅਨੇ, ਕੁੱਝ ਕਹਿਣ-ਸੁਣਨ ਦੀ ਕੋਸ਼ਿਸ਼ ’ਚ ਚੁੱਪ ਰਹਿਣ ਦਾ ਵਰਤਾਰਾ; ਇਹ ਯਾਦ ਦਿਵਾਉਣ ਲਈ ਕਾਫ਼ੀ ਹਨ ਕਿ ਸਮਾਂ ਆਪਣੀ ਚਾਲ ਬਦਲ ਚੁੱਕਿਆ ਹੈ।

ਹਾਲਾਂਕਿ ਅਸੀਂ ਉਸ ਮਾਣਮੱਤੀ ਸੱਭਿਅਤਾ ਨਾਲ ਸੰਬੰਧ ਰੱਖਦੇ ਹਾਂ ਜਿੱਥੇ ਪਰਿਵਾਰ ’ਚ ਬਜ਼ੁਰਗਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਸੀ। ਉਹ ਪਰਿਵਾਰਿਕ ਮੈਂਬਰਾਂ ਨੂੰ ਇਕਸਾਰਤਾ ’ਚ ਪਿਰੋਈ ਰੱਖਣ ਵਾਲੇ ਦ੍ਰਿੜ ਸੂਤਰ ਦੇ ਰੂਪ ’ਚ ਸਨਮਾਨਿਤ ਸਨ। ਆਦਰਸ਼ਮਈ ਸੰਸਕਾਰ, ਕਥਾਵਾਂ, ਲੋਰੀਆਂ ਦੇ ਰੂਪ ’ਚ ਬਚਪਨ ਤੋਂ ਹੀ ਨਵੀਂਆਂ ਚੀਜ਼ਾਂ ਦੇਖਣ ਦਾ ਸ਼ੌਕ ਸੀ ।

ਪਰ ਮੌਜੂਦਾ ਦ੍ਰਿਸ਼ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ। ਭੌਤਿਕਤਾਵਾਦ ਦੀ ਅੰਨ੍ਹੇਵਾਹ ਦੌੜ ’ਚ ਸਾਡੀਆਂ ਪੁਰਾਣੀਆਂ ਕਦਰਾਂ-ਕੀਮਤਾਂ ਕਿਤੇ ਪਿੱਛੇ ਛੁੱਟਦੀਆਂ ਜਾ ਰਹੀਆਂ ਹਨ। ਵੱਖ-ਵੱਖ ਕਾਰਣਾਂ ਕਰਕੇ ਵਾਪਰ ਦੀਆਂ ਪਰਿਵਾਰਿਕ ਕੜੀਆਂ ’ਚ ਪ੍ਰੰਪਰਾਵਾਂ ਦਮ ਤੋੜਨ ਲੱਗੀਆਂ ਹਨ। ਕਿਤੇ ਜ਼ਿੰਦਗੀ ਦਾ ਗੁਜ਼ਾਰੇ ਲਈ ਪ੍ਰਵਾਸ ਜਾਣ ਦੀ ਮਜਬੂਰੀ ਹੋਣ ਦਾ ਕਾਰਨ ਬਣੀ ਤਾਂ ਕਿਤੇ ਆਜ਼ਾਦ ਤੌਰ ’ਤੇ ਜ਼ਿੰਦਗੀ ਜਿਊਣ ਦੀ ਰੀਝ ਇਕਹਿਰੇ ਪਰਿਵਾਰਾਂ ਦੇ ਰੂਪ ’ਚ ਉਭਰੀ । ਤਰਾਸਦੀ ਇਹ ਹੈ ਕਿ ਖੁਦਗਰਜ਼ੀ ’ਚ ਅਸੀ ਨੀਂਹ ਦੇ ਉਸ ਪੱਥਰ ਨੂੰ ਹੀ ਭੁੱਲ ਬੈਠੇ ਜਿਸਦੀ ਪੈਦਾਇਸ਼ ਨਾਲ ਹੀ ਸਾਡੇ ਸੁਪਨਿਆਂ ਦਾ ਸੁਨਹਿਰੀ ਭਵਨ ਬਨਣਾ ਸੰਭਵ ਹੋ ਸਕਿਆ, ਇਹ ਜਾਣਦੇ-ਬੁੱਝਦੇ ਹੋਏ ਵੀ ਕਿ ਭਵਿੱਖ ’ਚ ਇਹ ਅਵਸਥਾ ਸਾਡੇ ’ਤੇ ਵੀ ਆਉਣੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ. ਓ.) ਦੇ ਅਨੁਸਾਰ, ਸੰਸਾਰ ਭਰ ’ਚ 60 ਸਾਲ ਦੀ ਉਮਰ ’ਚ ਦਾਖਲ ਹੋ ਚੁੱਕੇ ਲੋਕਾਂ ਦੀ ਗਿਣਤੀ 2050 ਤੱਕ ਲਗਭਗ 2 ਅਰਬ ਤੱਕ ਪਹੁੰਚ ਜਾਵੇਗੀ। ਦੇਸ਼-ਵਿਦੇਸ਼ ’ਚ ਬਜ਼ੁਰਗਾਂ ਦੇ ਪ੍ਰਤੀ ਵੱਧਦੇ ਦੁੱਖਦਾਈ- ਮਾਮਲਿਆਂ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ 14 ਦਸੰਬਰ, 1990 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਦੀ ਸਥਾਪਨਾ ਕੀਤੀ। 1991 ਤੋਂ 1 ਅਕਤੂਬਰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਦੇ ਰੂਪ ’ਚ ਮਨਾਇਆ ਜਾਣ ਲੱਗਾ , ਜਿਸਦਾ ਮਕਸਦ ਜ਼ਿੰਦਗੀ ’ਚ ਬਜ਼ੁਰਗਾਂ ਦਾ ਮਹੱਤਵ ਦਰਸਾਉਣਾ ਅਤੇ ਖੁਦਗਰਜ਼ੀ ਪੁਣੇ ਦੇ ਵੱਸ ਪਏ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਆਖਿਰ, ਅਸੀ ਕਿਉਂ ਭੁੱਲ ਜਾਂਦੇ ਹਨ ਕਿ ਜੇਕਰ ਔਲਾਦ ਨੂੰ ਸਹੀ ਤੇ ਉਚਿਤ ਢੰਗ ਨਾਲ ਪਾਲਣ-ਪੋਸ਼ਣ ਪਿਤਾਪੁਰਖੀ -ਫਰਜ਼ ਦਾ ਅਨਿੱਖੜਵਾਂ ਅੰਗ ਹੈ ਤਾਂ ਜੀਵਨ ਦੀ ਸ਼ਾਮ ’ਚ ਮਾਪਿਆਂ ਦੀ ਦੇਖਭਾਲ ਕਰਨੀ ਹਰੇਕ ਔਲਾਦ ਦਾ ਪਿਤਾ-ਪੁਰਖੀ ਧਰਮ ਵੀ ਹੈ? ਵਰਣਨਯੋਗ ਹੈ ਕਿ ਬ੍ਰਿਧ ਅਵਸਥਾ ’ਚ ਵਧੇਰੇ ਬਜ਼ੁਰਗ ਗੰਭੀਰ ਬੀਮਾਰੀਆਂ ਦੀ ਲਪੇਟ ’ਚ ਆਉਣ ਲੱਗਦੇ ਹਨ, ਜਿਨ੍ਹਾਂ ਦੇ ਠੋਕਰ ਵੱਜਣ ਨਾਲ ਅਪੰਗਤਾ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਪ੍ਰਤੀ ਰੱਖਿਆ ਪ੍ਰਣਾਲੀ ਪ੍ਰਭਾਵਿਤ ਹੋਣ ਦੇ ਕਾਰਨ ਉਹ ਬੀਮਾਰੀਆਂ ਦੇ ਪ੍ਰਤੀ ਵੀ ਅਤੀਸੰਵੇਦਨਸ਼ੀਲ ਹੋ ਜਾਂਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਵੱਧ ਪਿਆਰ ਅਤੇ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ। ਨਾਲ ਨਾ ਰੱਖ ਸਕਣ ਦੀ ਬੜੀ ਮਜਬੂਰੀ ਹੋਣ ਉੱਤੇ ਨਾ ਸਿਰਫ ਬੁਜ਼ੁਰਗ ਮਾਪਿਆਂ ਨੂੰ ਭਰੋਸੇਯੋਗ ਹਿਫਾਜ਼ਤ ਮਹੱਈਆ ਕਰਵਾਉਣੀ ਔਲਾਦ ਦੀ ਨੈਤਿਕ ਜ਼ਿੰਮੇਵਾਰੀ ਹੈ ਸਗੋਂ ਵੱਖ-ਵੱਖ ਮਾਧਿਅਮਾਂ ਰਾਹੀਂ ਉਨ੍ਹਾਂ ਨਾਲ ਨਿਯਮਤ ਸੰਪਰਕ ਬਣਾਈ ਰੱਖਣਾ ਵੀ ਲਾਜ਼ਮੀ ਹੈ। ’ਕੱਲੇ ਰਹਿ ਰਹੇ ਬਜ਼ੁਰਗਾਂ ਦੇ ਮਾਮਲੇ ’ਚ ਚੋਰੀ, ਕਤਲ , ਦੁਰਾਚਾਰ ਆਦਿ ਘਿਨੌਣੇ ਕਾਂਡ ਅੱਜਕਲ ਵੱਡੀ ਗਿਣਤੀ ’ਚ ਦੇਖਣ ’ਚ ਆ ਰਹੇ ਹਨ।

ਔਲਾਦ ਕਿਸ ਹੱਦ ਤੱਕ ਖੁਦਗਰਜ਼ ਹੋ ਸਕਦੀ ਹੈ, ਰੋਜ਼ਾਨਾ ਵਾਪਰਦੀਆਂ ਦਿਲ ਕੰਬਾਊ ਘਟਨਾਵਾਂ ਇਹ ਦੱਸਣ ਲਈ ਕਾਫ਼ੀ ਹਨ। ਮਾਤਹਿਤ ’ਚ ਆਤਮਨਿਰਭਰਤਾ ਦੀ ਵਾਗਡੋਰ ਔਲਾਦ ਦੇ ਹੱਥ ’ਚ ਸੌਂਪ ਦੇਣ ਦਾ ਵਰਤਾਰਾ ਗੰਭੀਰ ਹੋ ਸਕਦਾ ਹੈ। ਥਾਂ-ਥਾਂ ਖੁੱਲ੍ਹੇ ਬਿਰਧ ਆਸ਼ਰਮ, ਸਮਾਜ ਦੀ ਮੁੱਖਧਾਰਾ ’ਚ ਪੈਠ ਜਮਾਂਉਣ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਹਨ ।

ਬਜ਼ੁਰਗ ਹੋਣ ਦਾ ਸਰਾਪ ਉਦਾਸੀਨਤਾ ਹਰਗਿਜ਼ ਨਹੀਂ। ਇੱਥੇ ਇਹ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਸ਼ਾਬਦਿਕ ਆਧਾਰ ਉੱਤੇ ਬੇਸ਼ਕ ਹੀ ‘ਬਜ਼ੁਰਗ’ ਜਾਂ ‘ਬਿਰਧ’ ਇਕੋਜਿਹੇ ਅਰਥੀ ਜਾਪਦੇ ਹੁੰਦੇ ਹੋਣ ਪਰ ਦੋਵਾਂ ’ਚ ਅਕਾਸ਼-ਪਤਾਲ ਦਾ ਫਰਕ ਹੈ । ‘ਬਜ਼ੁਰਗ’ ਸ਼ਬਦ ਹਾਂਪੱਖੀ ਪਰਪੱਕਤਾ ਦਾ ਸੂਚਕ ਹੈ, ਉਥੇ ਹੀ ‘ਬਿਰਧ ਅਵਸਥਾ ’ ਅੰਦਰੂਨੀ ਕਮਜ਼ੋਰੀ, ਮਾਨਸਿਕ ਕਮਜ਼ੋਰੀ, ਚਿੜਚਿੜਾਪਨ ਆਦਿ ਦਾ ਪੈਦਾ ਹੁੰਦਾ ਹੈ । ਬਜ਼ੁਰਗ ’ਚ ਮੁਸਕਾਨ ਦੇ ਨਾਲ ਜ਼ਿੰਦਗੀ ਦੇ ਅਨੁਭਵਾਂ ਦਾ ਲਾਭਾਂਸ਼ ਸਮਾਜ ’ਚ ਵੰਡਣ ਦੀ ਜਿਉੂਣ ਦੀ ਰੀਝ ਹਮੇਸ਼ਾ ਮੌਜੂਦ ਰਹਿੰਦੀ ਹੈ, ਜਦੋਂ ਕਿ ਆਤਮਕੇਂਦਰਿਤ ਬਿਰਧ ਇਕੱਲੇਪਣ ਨੂੰ ਹੀ ਆਪਣੀ ਹੋਣੀ ਮੰਨਣ ਲੱਗਦਾ ਹੈ । ਇਕ ਵਿਚ ਪਲ-ਪਲ ਜਿਊਣ ਦੀ ਰੀਝ ਹੈ ਤਾਂ ਦੂਜੇ ’ਚ ਇਕੱਲੇਪਣ ਦੀ ਪੀਡ਼ ਦੀ ਉਡੀਕ ।

ਅਵਸਥਾ ਕੋਈ ਵੀ ਹੋਵੇ, ਯਥਾਸੰਭਵ ਆਤਮਨਿਰਭਰ ਹੋਣਾ ਇਕ ਚੰਗੀ ਆਦਤ ਹੈ। ਇਸ ਨਾਲ ਜਿੱਥੇ ਇੱਛਾਵਾਸੀਮਿਤ ਹੁੰਦੀਆਂ ਹਨ, ਉਥੇ ਹੀ ਆਤਮਬਲ ਵੀ ਵਧਦਾ ਹੈ। ਸਰੀਰਕ ਸਰਗਰਮੀ ਦੇ ਫਲਸਰੂਪ ਸਰੀਰ ਵੀ ਨਿਰੋਗੀ ਬਣਦਾ ਹੈ। ਨਿਯਮਤ ਯੋਗ ਅਭਿਆਸ, ਹਲਕੀ-ਫੁਲਕੀ ਕਸਰਤ, ਮੈਡੀਟੇਸ਼ਨ, ਸੈਰ ਆਦਿ ਮਾਨਸਿਕ ਸਿਹਤ ਅਤੇ ਪਾਚਣ ਕਿਰਿਆ ਲਈ ਲਾਭਕਾਰੀ ਹਨ। ਸਮਾਜਿਕ ਸੰਪਰਕ ਦੁਆਰਾ ਤਜਰਬਿਆਂ ਦਾ ਵਟਾਂਦਰਾ ਹੋਣ ਨਾਲ ਆਦਰਸ਼ ਸਮਾਜ ਦੀ ਸਥਾਪਨਾ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।

ਕਈ ਵਾਰ ਪੀੜ੍ਹੀਆਂ ਵਿਚ ਸੋਚ ਦਾ ਫਰਕ ਵੀ ਮਨ ਮੁਟਾਵ ਦਾ ਕਾਰਨ ਬਣਦਾ ਹੈ। ਇਸ ਵਿਸ਼ੇ ਵਿਚ ਜਿੱਥੇ ਨੌਜਵਾਨ ਪੀੜ੍ਹੀ ਤੋ ਹੌਸਲੇ ਤੇ ਅਤੇ ਸੰਸਕਾਰੀ ਹੋਣ ਦੀ ਅਣਦੇਖੀ ਕੀਤੀ ਜਾਂਦੀ ਹੈ ,ਉਥੇ ਹੀ ਬਜੁਰਗਾਂ ਵਿਚ ਆਤਮ ਸੰਜਮ ਦੀ ਮਾਤਰਾ ਵੀ ਮਾਈਨੇ ਰੱਖਦੀ ਹੈ। ਵਿਚਾਰਿਕ ਫਰਕ ਹੋਣ ਉਤੇ ਵੀ ਕਿਸੇ ਸਮੱਸਿਆ ਦੇ ਸਹੀ ਹੱ ਲ ਲਈ ਆਪਸੀ ਸਹਿਯੋਗ ਬਣਿਆ ਰਹਿਣਾ ਜ਼ਰੂਰੀ ਹੈ। ਅਸਲ ’ਚ ਨੌਜਵਾਨ ਤੇ ਬਜ਼ੁਰਗ ਇਕ ਦੂਜੇ ਦੇ ਪੂਰਕ ਹਨ। ਇਕ ਦੇ ਕੋਲ ਤਜਰਬਿਆਂ ਦਾ ਬੇਸ਼ਕੀਮਤੀ ਖਜਾਨਾ ਹੈ ਤਾਂ ਦੂਜੇ ਦੇ ਕੋਲ ਤਕਨੀਕ ਦੇ ਅੰਗ-ਸੰਗ ਚਲਣ ਦੀ ਆਧੁਨਿਕ ਜਾਣਕਾਰੀ। ਪੀੜ੍ਹੀਆਂ ਦਾ ਇਹ ਫਰਕ ਆਪਸੀ ਵਿਚ ਤਾਲਮੇਲ ਦੀਆਂ ਲਾਮਿਸਾਲ ਸਮਰਥਾਵਾਂ ਵਿਕਸਤ ਕਰਨ ਦੀ ਦਿਸਾ ’ਚ ਸੰਕਲਪ ਬੱਧ ਹੋ ਜਾਵੇ ਤਾਂ ਫਿਰ ਟਕਰਾਅ ਦਾ ਖਦਸ਼ਾ ਹੀ ਿਕੱਥੇ ਰਹਿ ਜਾਂਦਾ ਹੈ?

ਬੇਸ਼ੱਕ ਹੀ ਬੁਢਾਪੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਬਜ਼ੁਰਗਾਂ ਦੀ ਦੇਖਭਾਲ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ , ਪਰ ਢੁੱਕਵਾਂ ਹੱਲ ਤਦ ਹੀ ਸੰਭਵ ਹੈ ਜਦੋਂ ਨਿੱਜੀ ਪੱਧਰ ਉਤੇ ਸਮੁੱਚੇ ਸਮਾਜ ਵਿਚ ਇਹ ਫਰਜ ਨਿਭਾਉਣਾ ਹੋਵੇ ਕਿ ਬਜੁਰਗਾਂ ਕੋਈ ਬੇਲੋੜਾ ਬੋਝ ਨਾ ਹੋਕੇ , ਸਾਡੀ ਅਨਮੋਲ ਵਿਰਾਸਤ ਹਨ, ਜਿਨ੍ਹਾਂ ਦੀ ਰੱਖਵਾਲੀ ਅਤੇ ਸਨਮਾਨ ਸਾਡਾ ਪਹਿਲਾ ਫਰਜ਼ ਹੈ ।

ਬਿਹਤਰ ਹੈ ਘਰ ਦੇ ਕਿਸੇ ਸ਼ੀਸ਼ੇ ’ਚ ਝੁਰੜੀਆਂ ਵਾਲੇ ਚਿਹਰੇ ਨੂੰ ਦੇਖ ਕੇ ਇਹ ਮਹਿਸੂਸ ਕਰੋ ਕਿ ਭਵਿੱਖ ’ਚ ਜੋ ਚਿਹਰਾ ਇੱਥੇ ਪ੍ਰਤੀਭਾਸ਼ਿਤ ਹੋਣ ਵਾਲਾ ਹੈ, ਉਹ ਸਾਡਾ ਹੀ ਹੋਵੇਗਾ ਤਾਂ ਕਿਉਂ ਨਹੀਂ ਅੱਜ ਹੀ ਇਹ ਸੰਕਲਪ ਲਈਏ ਕਿ ਢੱਲਦੇ ਸੂਰਜ ਦੀ ਇਸ ਲਾਲੀ ਨੂੰ ਖੁਦ ਵਿਚ ਸਮਾਉਂਦੇ ਹੋਏ, ਇਸ ਸਰੀਰ ਨੂੰ ਪੂਰਾ ਪਿਆਰ, ਵਿਸ਼ਵਾਸ ਤੇ ਸਨਮਾਨ ਦਿਆਂਗੇ ।


author

Bharat Thapa

Content Editor

Related News