ਸਿੱਖਿਆ ਦਾ ਬਦਲਾਅ ਇਕ ਰਾਸ਼ਟਰੀ ਮਿਸ਼ਨ
Monday, Feb 10, 2025 - 04:38 PM (IST)
![ਸਿੱਖਿਆ ਦਾ ਬਦਲਾਅ ਇਕ ਰਾਸ਼ਟਰੀ ਮਿਸ਼ਨ](https://static.jagbani.com/multimedia/2025_2image_16_38_479335755education.jpg)
ਕੁਦਰਤ ਨੇ ਆਪਣੀ ਅਸੀਮ ਬੁੱਧੀ ਨਾਲ ਹਰੇਕ ਮਨੁੱਖ ਨੂੰ ਇਕ ਵੱਖਰੀ ਪਛਾਣ ਦਿੱਤੀ ਹੈ- ਸਾਡੀਆਂ ਉਂਗਲੀਆਂ ਦੇ ਨਿਸ਼ਾਨ ਤੋਂ ਲੈ ਕੇ ਅੱਖਾਂ ਦੀਆਂ ਪੁਤਲੀਆਂ ਤੱਕ, ਸਾਡੇ ਤਜਰਬੇ ਤੋਂ ਲੈ ਕੇ ਵਿਚਾਰਾਂ ਤੱਕ, ਸਾਡੀਆਂ ਪ੍ਰਤਿਭਾਵਾਂ ਤੋਂ ਲੈ ਕੇ ਪ੍ਰਾਪਤੀਆਂ ਤੱਕ। ਮਨੁੱਖੀ ਵਿਲੱਖਣਤਾ ਬਾਰੇ ਇਹ ਡੂੰਘਾ ਸੱਚ ਸਾਡੇ ਸਮਾਜ ਦੀ ਵਿਸ਼ੇਸ਼ਤਾ ਰਹੀ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਇਸ ਵਿਸ਼ੇਸ਼ਤਾ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ। ਹਰੇਕ ਬੱਚੇ ਵਿਚ ਕੁਝ ਜਨਮ ਤੋਂ ਹੀ ਪ੍ਰਤਿਭਾ ਹੁੰਦੀ ਹੈ, ਕੁਝ ਅਕਾਦਮਿਕ ਪ੍ਰਤਿਭਾ ਨਾਲ ਚਮਕਦੇ ਹਨ, ਕੁਝ ਰਚਨਾਤਮਕਤਾ ਲਈ ਤਤਪਰ ਹੁੰਦੇ ਹਨ, ਕਈ ਹੋਰ ਐਥਲੈਟਿਕਸ ਅਤੇ ਪੇਸ਼ੇਵਰ ਸੂਝ-ਬੂਝ ਨਾਲ ਲੈਸ ਹੁੰਦੇ ਹਨ। ਇਸ ਵਿਲੱਖਣਤਾ ਨੂੰ ਦਰਸਾਉਂਦੇ ਹੋਏ, ਸਵਾਮੀ ਵਿਵੇਕਾਨੰਦ ਨੇ ਇਕ ਵਾਰ ਕਿਹਾ ਸੀ ਕਿ ਸਿੱਖਿਆ ਮਨੁੱਖ ਵਿਚ ਪਹਿਲਾਂ ਤੋਂ ਮੌਜੂਦ ਸੰਪੂਰਨਤਾ ਦਾ ਪ੍ਰਗਟਾਵਾ ਹੈ।
ਇਕ ਬੱਚੇ ਦੀ ਅਨੋਖੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਉਸ ਨੂੰ ਉਸ ਦੀ ਪਸੰਦ ਦੇ ਵਿੱਦਿਅਕ ਅਤੇ ਸਿਲੇਬਸ ਗਤੀਵਿਧੀਆਂ ਵਿਚ ਰਚਨਾਤਮਕ ਤੌਰ ’ਤੇ ਸ਼ਾਮਲ ਕਰਨਾ ਸਾਡੀਆਂ ਵਿੱਦਿਅਕ ਸੰਸਥਾਵਾਂ ਦੇ ਸਾਹਮਣੇ ਮੁਸ਼ਕਲ ਚੁਣੌਤੀਆਂ ਰਹੀਆਂ ਹਨ। ਅਧਿਆਪਕਾਂ ਅਤੇ ਨੀਤੀ ਘਾੜਿਆਂ ਵਜੋਂ ਸਾਡੀ ਭੂਮਿਕਾ, ਇਕ ਬੱਚੇ ਦੀ ਵਿਲੱਖਣ ਪ੍ਰਤਿਭਾ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਉਹ ਚੁਣੇ ਹੋਏ ਟੀਚੇ ਵਿਚ ਉੱਦਮਤਾ ਪ੍ਰਾਪਤ ਕਰ ਸਕੇ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਨੇ ਪ੍ਰਤਿਭਾ ਨੂੰ ਪਰਿਭਾਸ਼ਿਤ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੇ ਤਰੀਕੇ ਵਿਚ ਵਿਲੱਖਣ ਤਬਦੀਲੀ ਕੀਤੀ ਹੈ।
ਸਾਡੇ ਪ੍ਰਧਾਨ ਮੰਤਰੀ ਦੀ ਦੂਰ-ਅੰਦੇਸ਼ੀ ਅਗਵਾਈ ਹੇਠ, ਅਸੀਂ ਸਿੱਖਿਆ ਵਿਚ ਸੰਪੂਰਨ ਸੁਧਾਰ ਲਾਗੂ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚੇ ਦੀ ਵਿੱਦਿਅਕ ਯਾਤਰਾ ਹਮੇਸ਼ਾ ਦਿਲਚਸਪ ਅਤੇ ਯਾਦਗਾਰੀ ਰਹੇ। ਪੜ੍ਹਾਈ ਅਤੇ ਪ੍ਰੀਖਿਆ ਦੌਰਾਨ ਬੱਚੇ ਕਿਸੇ ਵੀ ਤਰ੍ਹਾਂ ਦੇ ਤਣਾਅ ਅਤੇ ਦਬਾਅ ਤੋਂ ਮੁਕਤ ਰਹਿਣ। ਇਹ ਦ੍ਰਿਸ਼ਟੀਕੋਣ ਸਾਡੇ ਵਿੱਦਿਅਕ ਸੁਧਾਰਾਂ ਦਾ ਕੇਂਦਰ ਹੈ, ਬੁਨਿਆਦੀ ਸਿੱਖਿਆ ਤੋਂ ਲੈ ਕੇ ਸਿੱਖਿਆ ਅਤੇ ਖੋਜ ਦੇ ਉੱਚਤਮ ਪੱਧਰਾਂ ਤੱਕ।
ਕੁਝ ਸਾਲ ਪਹਿਲਾਂ, ਸਾਡੇ ਨੌਜਵਾਨ ਸਿਖਿਆਰਥੀਆਂ ਲਈ ਬਾਲ ਵਾਟਿਕਾ ਜਾਂ ਖਿਡੌਣਿਆਂ ’ਤੇ ਅਾਧਾਰਿਤ ਸਿੱਖਿਆ ਨੇ ਵਿਆਪਕ ਸ਼ੱਕ ਨੂੰ ਸੱਦਾ ਦਿੱਤਾ ਸੀ। ਅੱਜ, ਐੱਨ. ਈ. ਪੀ. ਦੀ ਬਦੌਲਤ, ਇਹ ਨਵੀਨਤਾਕਾਰੀ ਦ੍ਰਿਸ਼ਟੀਕੋਣ ਸ਼ੁਰੂਆਤੀ ਸਿੱਖਿਆ ’ਚ ਸੁਧਾਰਵਾਦੀ ਪਰਿਵਰਤਨ ਲਿਆ ਰਹੇ ਹਨ, ਜਿਸ ਤੋਂ ਸਿੱਖਣਾ ਅਕਾਊ ਹੋਣ ਦੀ ਬਜਾਏ ਇਕ ਆਨੰਦਦਾਇਕ ਕੰਮ ਬਣ ਗਿਆ ਹੈ। ਸਾਡੀ ਨਵੀਂ ਸਿੱਖਿਆ ਪ੍ਰਣਾਲੀ ਦਾ ਮੰਨਣਾ ਹੈ ਕਿ ਹਰ ਬੱਚਾ ਆਪਣੀ ਕੁਦਰਤੀ ਪ੍ਰਤਿਭਾ ਅਨੁਸਾਰ ਵਿਕਾਸ ਕਰਦਾ ਹੈ।
ਸਾਡੀ ਕ੍ਰੈਡਿਟ ਟ੍ਰਾਂਸਫਰ ਪਾਲਿਸੀ ਜੋ ਇਕ ਅਕਾਦਮਿਕ ਬੈਂਕ ਆਫ਼ ਕ੍ਰੈਡਿਟ ਸਥਾਪਿਤ ਕਰਦੀ ਹੈ, ਇਕ ਹੋਰ ਪ੍ਰਗਤੀਸ਼ੀਲ ਕਦਮ ਅੱਗੇ ਵਧਾਉਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੀਵਨ ਦਾ ਮਾਰਗ ਹਮੇਸ਼ਾ ਸਿੱਧਾ ਨਹੀਂ ਹੋ ਸਕਦਾ, ਸਗੋਂ ਇਸ ਵਿਚ ਉਤਰਾਅ-ਚੜ੍ਹਾਅ ਵੀ ਆ ਸਕਦੇ ਹਨ ਅਤੇ ਸਿੱਖਣਾ ਵੱਖ-ਵੱਖ ਹਾਲਾਤ ਵਿਚ ਵੱਖ-ਵੱਖ ਗਤੀ ਨਾਲ ਹੋ ਸਕਦਾ ਹੈ। ਸਿਖਿਆਰਥੀ ਰਸਮੀ ਸਿੱਖਿਆ ਨੂੰ ਰੋਕ ਸਕਦੇ ਹਨ ਕਿਉਂਕਿ ਉਹ ਆਪਣੀ ਦਿਲਚਸਪੀ ਮੁਤਾਬਕ ਕੰਮ ਕਰਦੇ ਹਨ, ਵਿਵਹਾਰਕ ਤਜਰਬੇ ਪ੍ਰਾਪਤ ਕਰਦੇ ਹਨ ਅਤੇ ਆਪਣੇ ਪਰਿਵਾਰ ਦਾ ਸਮਰਥਨ ਕਰਦੇ ਹਨ।
ਸਰਕਾਰ ਅਜਿਹਾ ਸੱਭਿਆਚਾਰ ਵਿਕਸਿਤ ਕਰਨ ਲਈ ਵਚਨਬੱਧ ਹੈ ਜਿੱਥੇ ਪ੍ਰੀਖਿਆ ਵਿਚ ਸਫ਼ਲਤਾ ਕਦੇ ਵੀ ਸਮੁੱਚੇ ਵਿਕਾਸ ’ਤੇ ਹਾਵੀ ਨਾ ਹੋਵੇ, ਜਿਸ ਨਾਲ ਸਾਡੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਨਾ ਪਹੁੰਚੇ। ਇਸ ਮਹੱਤਵਪੂਰਨ ਚੁਣੌਤੀ ਨੂੰ ਪਛਾਣਦੇ ਹੋਏ, ਸਾਡੀ ਸਰਕਾਰ ਨੇ ਪ੍ਰੀਖਿਆ ਨਾਲ ਸਬੰਧਤ ਤਣਾਅ ਨੂੰ ਦੂਰ ਕਰਨ ਵਿਚ ਮਦਦ ਕਰਨਾ ਇਕ ਰਾਸ਼ਟਰੀ ਤਰਜੀਹ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਬੇਮਿਸਾਲ ‘ਪਰੀਕਸ਼ਾ ਪੇ ਚਰਚਾ’ ਪਹਿਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਮੁਲਾਂਕਣ ਦੇ ਤਰੀਕੇ ਨੂੰ ਬਦਲਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਨੇ ਪ੍ਰੀਖਿਆ ਦੀ ਚਿੰਤਾ ਨੂੰ ਰਾਸ਼ਟਰੀ ਸੰਵਾਦ ਵਿਚ ਬਦਲ ਦਿੱਤਾ ਹੈ। ਉਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਪ੍ਰੀਖਿਆਵਾਂ ਨੂੰ ਲੈ ਕੇ ਹੋਣ ਵਾਲੀ ਚਿੰਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸੰਵੇਦਨਸ਼ੀਲ ਦਿਮਾਗ ’ਤੇ ਵਾਧੂ ਦਬਾਅ ਪਾਉਂਦੀ ਹੈ। ਪ੍ਰਧਾਨ ਮੰਤਰੀ ਦੇ ਜੀਵਨ ਅਤੇ ਤਜਰਬਿਆਂ ਤੋਂ ਲਏ ਗਏ ਵਿਵਹਾਰਕ ਸੁਝਾਵਾਂ ਦੀ ਪ੍ਰੀਖਿਆਰਥੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰੀਖਿਆ ਵਿਚ ਤਣਾਅ-ਮੁਕਤ ਪ੍ਰਦਰਸ਼ਨ ਯਕੀਨੀ ਬਣਾਇਆ ਗਿਆ ਹੈ। ਸੱਚੀ ਅਗਵਾਈ ਦੀ ਇਕ ਉਦਾਹਰਣ ਵਜੋਂ, ਅਸੀਂ ਭਾਰਤੀਆਂ ਦੀ ਭਵਿੱਖੀ ਪੀੜ੍ਹੀ ਨੂੰ ਹੁਲਾਰਾ ਦੇਣ ਲਈ ਇਕ ਦੂਰਦਰਸ਼ੀ ਨੇਤਾ ਦੇ ਸਮਰਪਣ ਨੂੰ ਦੇਖ ਰਹੇ ਹਾਂ ਜੋ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦਿੰਦਾ ਹੈ ਅਤੇ ਦੇਸ਼ ਦੇ ਵਿਕਾਸ ਵੱਲ ਨਿਰੰਤਰ ਅੱਗੇ ਵਧਣਾ ਯਕੀਨੀ ਬਣਾਉਂਦਾ ਹੈ। ਮਾਤਾ-ਪਿਤਾ ਤੇ ਸਮਾਜ ਅਤੇ ਨਾਗਰਿਕਾਂ ’ਤੇ ਇਹ ਪਰਿਵਰਤਨ ਕੇਂਦ੍ਰਿਤ ਹੈ।
‘ਪਰੀਕਸ਼ਾ ਪੇ ਚਰਚਾ’ ਮਾਨਸਿਕ ਸਿਹਤ ਅਤੇ ਸਹਾਇਕ ਲਰਨਿੰਗ ਵਾਤਾਵਰਣ ਦੇ ਮਹੱਤਵ ਨੂੰ ਉਜਾਗਰ ਕਰਨ ਵਿਚ ਪਰਿਵਰਤਨਕਾਰੀ ਰਹੀ ਹੈ। ਇਹ ਇਕ ਅਜਿਹੀ ਮਾਨਸਿਕਤਾ ਹੈ ਜਿਸ ਨੂੰ ਸਿਰਫ਼ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਬੋਰਡ ਕਲਾਸਾਂ ਦੇ ਇਲਾਵਾ ਸਾਰੀਆਂ ਕਲਾਸਾਂ ਅਤੇ ਹਰ ਉਮਰ ਦੇ ਵਿਦਿਆਰਥੀਆਂ ’ਚ ਬੜ੍ਹਾਵਾ ਦੇਣਾ ਚਾਹੀਦਾ ਹੈ। ਪ੍ਰੀਖਿਆ ਦੇ ਸਮੇਂ ਦਬਾਅ ਅਤੇ ਤਣਾਅ ਨੂੰ ਦੂਰ ਕਰਨ ਦੇ ਸਾਰੇ ਪੜਾਵਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ। ਰਵਿੰਦਰਨਾਥ ਟੈਗੋਰ ਦੇ ਬੁੱਧੀਮਾਨ ਸ਼ਬਦਾਂ ਵਿਚ, ‘‘ਬੱਚੇ ਨੂੰ ਉਸ ਦੀ ਆਪਣੀ ਸਿੱਖਿਆ ਤੱਕ ਸੀਮਤ ਨਾ ਰੱਖੋ, ਕਿਉਂਕਿ ਉਹ ਕਿਸੇ ਹੋਰ ਸਮੇਂ ਵਿਚ ਪੈਦਾ ਹੋਇਆ ਹੈ।’’ ਵਿੱਦਿਅਕ ਪਰਿਵਰਤਨ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਇਸੇ ਗਿਆਨ ਨਾਲ ਨਿਰਦੇਸ਼ਿਤ ਹੈ। ਇਹ ਵਿਚਾਰ ਕਿ ਸਿੱਖਿਆ ਵਿਚ ਤਣਾਅ ਅਟੱਲ ਹੈ, ਇਸ ਸਮਝ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਅਸਲ ਸਿੱਖਿਆ ਪੋਸ਼ਣ ਕਰਨ ਵਾਲੇ ਵਾਤਾਵਰਣ ਵਿਚ ਵਧਦੀ-ਫੁੱਲਦੀ ਹੈ।
ਜਦੋਂ ਭਾਈਚਾਰਾ, ਅਧਿਆਪਕ ਅਤੇ ਪਰਿਵਾਰ ਮਿਲ ਕੇ ਅਜਿਹਾ ਮਾਹੌਲ ਬਣਾਉਂਦੇ ਹਨ ਜਿੱਥੇ ਵਿਦਿਆਰਥੀ ਦਾ ਵਿਕਾਸ ਹੋ ਸਕੇ, ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਕਲਾਸਰੂਮ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ, ਕਿੱਤਾਮੁਖੀ ਟ੍ਰੇਨਿੰਗ ਕੇਂਦਰਾਂ ਤੋਂ ਲੈ ਕੇ ਖੋਜ ਪ੍ਰਯੋਗਸ਼ਾਲਾਵਾਂ ਤੱਕ, ਸਾਨੂੰ ਅਜਿਹੇ ਸਥਾਨ ਬਣਾਉਣੇ ਚਾਹੀਦੇ ਹਨ ਜਿੱਥੇ ਵੱਖ-ਵੱਖ ਪ੍ਰਤਿਭਾਵਾਂ ਆਪਣੀ ਚਮਕ ਪਾ ਸਕਣ ਅਤੇ ਵਿਕਾਸ ਕਰ ਸਕਣ। ਮੁੱਢਲਾ ਇਕ ਆਕਾਰ ਸਾਰੇ ਫਿਟ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਂ ਕਿ ਇਕ ਤੋਂ ਵੱਧ ਸੂਖਮ, ਜਵਾਬਦੇਹ ਪ੍ਰਣਾਲੀ ਨੂੰ ਰਸਤਾ ਦਿੱਤਾ ਜਾ ਸਕੇ ਜੋ ਨਿੱਜੀ ਸਮਰੱਥਾ ਨੂੰ ਪਛਾਣ ਸਕੇ ਅਤੇ ਉਸ ਦਾ ਵਿਕਾਸ ਕਰ ਸਕਦੀ ਹੋਵੇ। ਅੱਜ ਮੈਂ ਆਪਣੇ ਮਹਾਨ ਰਾਸ਼ਟਰ ਦੇ ਪ੍ਰਤੀਕ ਮਾਤਾ-ਪਿਤਾ, ਅਧਿਆਪਕ ਅਤੇ ਨਾਗਰਿਕ ਨੂੰ ਸੱਦਾ ਦਿੰਦਾ ਹਾਂ। ਸਿੱਖਿਆ ਦਾ ਪਰਿਵਰਤਨ ਸਿਰਫ ਇਕ ਸਰਕਾਰੀ ਪਹਿਲ ਨਹੀਂ ਹੈ-ਇਹ ਇਕ ਰਾਸ਼ਟਰੀ ਮਿਸ਼ਨ ਹੈ ਜੋ ਸਾਡੀ ਸਮੂਹਿਕ ਵਚਨਬੱਧਤਾ ਅਤੇ ਸਾਂਝੇ ਦ੍ਰਿਸ਼ਟੀਕੋਣ ਦੀ ਮੰਗ ਕਰਦਾ ਹੈ।
–ਧਰਮੇਂਦਰ ਪ੍ਰਧਾਨ (ਕੇਂਦਰੀ ਸਿੱਖਿਆ ਮੰਤਰੀ)