ਸਿਲਿਕਾ ਧੂੜ ਨਾਲ ਵਧ ਰਹੀਆਂ ਬੀਮਾਰੀਆਂ
Monday, Dec 09, 2024 - 01:42 AM (IST)
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਪਣੀ ਅਰਥਵਿਵਸਥਾ ਤੇਜ਼ੀ ਨਾਲ ਵਧਣ ਦੀ ਗੱਲ ਕਹੀ ਹੈ ਜੋ ਸਹੀ ਹੈ ਅਤੇ ਇਸ ’ਚ ਸਾਡੇ ਖਨਨ ਉਦਯੋਗਾਂ ਦਾ ਮਹੱਤਵਪੂਰਨ ਯੋਗਦਾਨ ਹੈ ਪਰ ਉਸਦਾ ਇਕ ਨਾਂਹਪੱਖੀ ਪਹਿਲੂ ਵੀ ਹੈ।
ਆਪਣੀਆਂ ਵਿਕਾਸ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਨਿਰਮਾਣ ਕਾਰਜਾਂ ’ਚ ਵਰਤਣ ਲਈ ਖਨਨ ਉਦਯੋਗ ਵੱਧ ਤੋਂ ਵੱਧ ਖਣਿਜ ਪਦਾਰਥਾਂ ਦੀ ਖਨਨ ਕਰ ਰਿਹਾ ਹੈ। ਅਜਿਹਾ ਹੀ ਇਕ ਖਣਿਜ ਪਦਾਰਥ ਰੇਤ ਅਤੇ ਪੱਥਰ ਦਾ ਮਹੱਤਵਪੂਰਨ ਭਾਈਵਾਲ ‘ਸਿਲੀਕੋਨ ਡਾਈਆਕਸਾਈਡ’ ਜਾਂ ਸਿਲਿਕਾ ਹੈ।
ਭਾਰਤ ’ਚ ਲੱਖਾਂ ਮਜ਼ਦੂਰ ਜ਼ਿੰਦਗੀ ਗੁਜ਼ਾਰਨ ਲਈ ਰੋਜ਼ਾਨਾ ‘ਸਿਲਿਕਾ ਧੂੜ’ ਦੇ ਸੰਪਰਕ ’ਚ ਆਉਂਦੇ ਹਨ, ਜੋ ਸਾਹ ਦੇ ਰਸਤੇ ਸਰੀਰ ’ਚ ਪਹੁੰਚ ਕੇ ਉਨ੍ਹਾਂ ਨੂੰ ਮੌਤ ਵੱਲ ਖਿੱਚ ਲਿਆਉਂਦੀ ਹੈ ਕਿਉਂਕਿ ਉਸ ਦੇ ਨਤੀਜੇ ਵਜੋਂ ਸਿਲਿਕਾ ਦੇ ਕਣ ਫੇਫੜਿਆਂ ’ਚ ਫਸ ਜਾਣ ਕਾਰਨ ਕਿਰਤੀਆਂ ’ਚ ਜਾਨਲੇਵਾ ‘ਸਿਲਕੋਸਿਸ’ ਨਾਂ ਦਾ ਰੋਗ ਹੋਣ ਦਾ ਜੋਖਮ ਵਧ ਜਾਂਦਾ ਹੈ ਅਤੇ ਕਿਰਤੀਆਂ ਦੀਆਂ ਜਾਨਾਂ ਲਈ ਖਤਰਾ ਪੈਦਾ ਹੋ ਜਾਂਦਾ ਹੈ। ਇਸ ਧੂੜ ਦੇ ਸਾਹ ਰਾਹੀਂ ਸਰੀਰ ’ਚ ਪਹੁੰਚਣ ’ਤੇ ਵਿਅਕਤੀ ਫੇਫੜਿਆਂ ਦੀ ਜਾਨਲੇਵਾ ਬੀਮਾਰੀ ‘ਸਿਲਕੋਸਿਸ’ ਤੋਂ ਪੀੜਤ ਹੋ ਸਕਦਾ ਹੈ।
ਇਕ ਅਧਿਐਨ ਦੇ ਅਨੁਸਾਰ ਕਿਰਤੀਆਂ ਦੀ ਜ਼ਿੰਦਗੀ ’ਤੇ ਸਿਲਿਕਾ ਧੂੜ ਦੇ ਪ੍ਰਵਾਨਯੋਗ ਪੱਧਰ ਦੇ ਸੰਪਰਕ ’ਚ ਰਹਿਣ ਦੇ ਬਾਵਜੂਦ ਸਿਲਕੋਸਿਸ ਵਿਕਸਤ ਹੋਣ ਦਾ ਜੋਖਮ ਬੜਾ ਹੀ ਵੱਧ ਹੁੰਦਾ ਹੈ ਅਤੇ ਇਸ ਸੰਪਰਕ ਨੂੰ ਘਟਾ ਕੇ ਵੱਡੀ ਗਿਣਤੀ ’ਚ ਮੌਤਾਂ ਨੂੰ ਢਾਲਿਆ ਜਾ ਸਕਦਾ ਹੈ। ਇਕ ਰਿਪੋਰਟ ਦੇ ਅਨੁਸਾਰ ਦੇਮਾ ’ਚ 80 ਲੱਖ ਤੋਂ ਵੱਧ ਲੋਕ ਉਸੇ ਧੂੜ ਦੇ ਕਾਰਨ ਸਿਹਤ ਦੇ ਜੋਖਮ ’ਤੇ ਹਨ।
ਖੋਜੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ ’ਤੇ ‘ਸਿਲਕੋਸਿਸ’ ਵੀ ਉਹੋ ਜਿਹੀ ਹੀ ਵੱਡੀ ਸਮੱਸਿਆ ਬਣ ਸਕਦੀ ਹੈ, ਜਿਵੇਂ ਕਿ ਬੇਹੱਦ ਜ਼ਹਿਰੀਲੇ ਰਸਾਇਣ ਐਸਬੇਸਟਸ ਦੇ ਸੰਪਰਕ ’ਚ ਆਉਣ ’ਤੇ ਹੋਇਆ ਸੀ।
ਇਸੇ ਨੂੰ ਦੇਖਦੇ ਹੋਏ ਰਾਸ਼ਟਰੀ ਹਰਿਆਲੀ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਿਲਿਕਾ ਖਨਨ ਪਲਾਂਟਾਂ ਨੂੰ ਇਜਾਜ਼ਤ ਦੇਣ ਦੇ ਵਿਸ਼ੇ ’ਚ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕਰਨ ਦਾ 29 ਨਵੰਬਰ ਨੂੰ ਹੁਕਮ ਦਿੱਤਾ ਹੈ।
ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਮੌਜੂਦਾ ਸਮੇਂ ’ਚ ਇਸ ਦੇ ਸੰਪਰਕ ’ਚ ਆਉਣ ਦੀ ਪ੍ਰਵਾਨਯੋਗ ਹੱਦ ਨੂੰ ਘਟਾ ਕੇ ਅੱਧਾ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾ ਸਿਰਫ ਟੀ. ਬੀ. ਸਗੋਂ ਕੈਂਸਰ ਹੋਣ ਦਾ ਖਤਰਾ ਹੈ। ਇਸ ਲਈ ਕਰਮਚਾਰੀਆਂ ਦੀ ਨਿਯਮਿਤ ਸਿਹਤ ਜਾਂਚ ਨੂੰ ਲਾਜ਼ਮੀ ਬਣਾਉਣਾ ਚਾਹੀਦਾ ਹੈ।
-ਵਿਜੇ ਕੁਮਾਰ