‘ਹੁਣ ਦੱਖਣ ’ਚ ਲੋਕ ਅਧਾਰ ਮਜ਼ਬੂਤ ਕਰਨ ਉਤਰੀ ਭਾਜਪਾ’

12/01/2020 3:35:29 AM

ਕਲਿਆਣੀ ਸ਼ੰਕਰ

ਕਿਸ ਨੇ ਸੋਚਿਆ ਸੀ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਇੰਨੇ ਜ਼ਿਆਦਾ ਜੋਸ਼, ਜਨੂੰਨ ਅਤੇ ਧਰੁੱਵੀਕਰਨ ਨਾਲ ਭਰੀਆਂ ਹੋਣਗੀਆਂ? 1 ਦਸੰਬਰ ਨੂੰ ਹੋਣ ਵਾਲੀਆਂ ਬ੍ਰਹਦ ਹੈਦਰਾਬਾਦ ਨਗਰ ਨਿਗਮ (ਜੀ. ਐੈੱਚ. ਐੈੱਮ. ਸੀ.) ਚੋਣਾਂ ਵੱਡੇ ਪੱਧਰ ’ਤੇ ਹਾਈਪ੍ਰੋਫਾਈਲ ਸਿਆਸੀ ਘਟਨਾ ਬਣ ਗਈਆਂ ਹਨ। ਇਨ੍ਹਾਂ ਚੋਣਾਂ ਨੂੰ ਉਸੇ ਤਾਕਤ ਨਾਲ ਲੜਿਆ ਜਾ ਰਿਹਾ ਜਿਵੇਂ ਕਿ ਲੋਕ ਸਭਾ ਚੋਣਾਂ ਲੜੀਆਂ ਗਈਆਂ ਸਨ। ਭਾਜਪਾ ਦੇ ਨਾਲ-ਨਾਲ ਸੱਤਾਧਾਰੀ ਤੇਲੰਗਾਨਾ ਸਮਿਤੀ, ਏ. ਆਈ. ਐੈੱਮ. ਆਈ. ਐੱਮ. ਅਤੇ ਕਾਂਗਰਸ ਵੀ ਇਨ੍ਹਾਂ ’ਚ ਪੂਰੀ ਰੁਚੀ ਦਿਖਾ ਰਹੀਆਂ ਹਨ।

ਭਾਜਪਾ ਕਾਫੀ ਇੱਛਾਵਾਦੀ ਹੈ ਅਤੇ ਉਹ ਟੀ. ਆਰ. ਐੈੱਸ. ਦੀ ਥਾਂ ਲੈ ਕੇ ਇਹ ਸੰਕੇਤ ਦੇਣਾ ਚਾਹੁੰਦੀ ਹੈ ਕਿ 2023 ਦੀਆਂ ਵਿਧਾਨ ਸਭਾ ਚੋਣਾਂ ’ਚ ਕੀ ਹੋਵੇਗਾ। ਪਾਰਟੀ ਜਿਥੇ ਬੜ੍ਹਤ ਦੀ ਸਥਿਤੀ ’ਚ ਹੈ ਕਿਉਂਕਿ ਕਈ ਦਹਾਕਿਆਂ ਤਕ ਇਸ ਸੂਬੇ ’ਚ ਰਾਜ ਕਰਨ ਵਾਲੀ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਪਛੜ ਚੁੱਕੀਆਂ ਹਨ, ਜਿਸ ਦਾ ਫਾਇਦਾ ਭਾਜਪਾ ਨੂੰ ਮਿਲਿਆ ਹੈ। ਪਿਛਲੀਆਂ ਲੋਕ ਸਭਾ ਚੋਣਾਂ ’ਚ ਇਥੇ ਟੀ. ਡੀ. ਪੀ. ਦਾ ਲਗਭਗ ਸਫਾਇਆ ਹੋ ਚੁੱਕਾ ਹੈ ਅਤੇ ਕਾਂਗਰਸ ਚੌਥੇ ਸਥਾਨ ’ਤੇ ਤਿਲਕ ਗਈ ਹੈ।

ਹੈਦਰਾਬਾਦ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਆਪਣੇ ਮਹਾਰਥੀਆਂ, ਪਾਰਟੀ ਪ੍ਰਧਾਨ ਜੇ. ਪੀ. ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮੈਦਾਨ ’ਚ ਉਤਾਰਿਆ ਹੈ, ਜਿਸ ਤੋਂ ਸਾਰੇ ਲੋਕ ਹੈਰਾਨ ਸਨ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਥੇ ਪ੍ਰਚਾਰ ਨਹੀਂ ਕੀਤਾ ਪਰ ਉਹ ਕੋਵਿਡ ਵੈਕਸੀਨ ਕਲੀਨਿਕਲ ਰਿਸਰਚ ’ਚ ਹੋਈ ਪ੍ਰੋਗ੍ਰੈਸ ਦਾ ਜਾਇਜ਼ਾ ਲੈਣ ਲਈ 28 ਨਵੰਬਰ ਨੂੰ ਹੈਦਰਾਬਾਦ ਆਏ ਸਨ।

ਸਭ ਤੋਂ ਪਹਿਲਾਂ ਭਾਜਪਾ ਨੇ 2019 ਦੀਆਂ ਆਮ ਚੋਣਾਂ ’ਚ ਤੇਲੰਗਾਨਾ ਦੀਆਂ 17 ਸੀਟਾਂ ’ਚੋਂ 4 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਦਾ ਇਹ ਵਿਸ਼ਾ ਮੁਹਿੰਮ ਇਸ ਮਹੀਨੇ ’ਚ ਦੁਬਕਾ ਉਪ ਚੋਣਾਂ ’ਚ ਵੀ ਨਜ਼ਰ ਆਈ। ਹਾਲ ਹੀ ’ਚ ਬਿਹਾਰ ਵਿਧਾਨ ਸਭਾ ਚੋਣਾਂ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਦੇ ਹੌਸਲੇ ਬੁਲੰਦ ਹੋਏ ਹਨ।

ਦੂਸਰਾ ਜੇਕਰ ਭਾਜਪਾ ਜੀ. ਐੈੱਚ. ਐੈੱਮ. ਸੀ. ਚੋਣ ਜਿੱਤ ਜਾਂਦੀ ਹੈ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਉਸ ਦੀ ਜੇਤੂ ਯਾਤਰਾ ਜਾਰੀ ਹੈ। ਇਸ ਦੇ ਇਲਾਵਾ ਭਾਜਪਾ ਦੱਖਣ ’ਚ ਖੁਦ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਮੌਜੂਦਾ ਸਮੇਂ ਪਾਰਟੀ ਦੱਖਣ ’ਚ ਕਮਜ਼ੋਰ ਕਿਉਂਕਿ ਉਹ ਉਥੇ ਸਿਰਫ ਇਕ ਸੂਬੇ (ਕਰਨਾਟਕ) ’ਚ ਸੱਤਾਧਾਰੀ ਹੈ।

ਤੀਸਰਾ, ਭਾਜਪਾ ਆਲ ਇੰਡੀਆ ਮਜਲਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੈੱਮ. ਆਈ. ਐੈੱਮ.) ਦੇ ਕੱਦ ਨੂੰ ਛੋਟਾ ਕਰਨਾ ਚਾਹੁੰਦੀ ਹੈ। ਏ.ਆਈ. ਐੈੱਮ. ਆਈ. ਐੈੱਮ. ਹੈਦਰਾਬਾਦ ਇਲਾਕੇ ’ਚ ਹਮੇਸ਼ਾ ਮਜ਼ਬਤੂ ਰਹੀ ਹੈ, ਜਿਸ ਦੇ ਕੋਲ44 ਵਿਧਾਨ ਸਭਾ ਸੀਟਾਂ ਹਨ। ਹਾਲ ਹੀ ਦੀਆਂ ਬਿਹਾਰ ਚੋਣਾਂ ’ਚ 5 ਸੀਟਾਂ ਜਿੱਤਣ ਤੋਂ ਬਾਅਦ ਮਜਲਿਸ ਕਾਫੀ ਉਤਸ਼ਾਹਿਤ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਹ ਪੱਛਮੀ ਬੰਗਾਲ ’ਚ ਲੋਕ ਆਧਾਰ ਵਧਾਉਣਾ ਚਾਹੁੰਦੀ ਹੈ। ਇਸ ਨਾਲ ਮੁਸਲਿਮ ਵੋਟ ਬੈਂਕ ’ਚ ਕਟੌਤੀ ਹੋਵੇਗੀ, ਜਿਸ ਦਾ ਲਾਭ ਭਾਜਪਾ ਨੂੰ ਮਿਲੇਗਾ। ਹਾਲਾਂਕਿ ਟੀ. ਆਰ. ਐੱਸ. ਨੇ ਹਰੇਕ ਚੋਣ ’ਚ ਏ. ਆਈ. ਐੈੱਮ. ਆਈ. ਐੈੱਮ. ਦੇ ਵਿਰੁੱਧ ਚੋਣ ਲੜੀ ਹੈ ਪਰ ਟੀ. ਆਰ. ਐੈੱਸ. ਨੂੰ ਹਮੇਸ਼ਾ ਏ. ਆਈ. ਐੈੱਮ. ਆਈ. ਐੈੱਮ. ਤੋਂ ਮੁੱਦਿਆਂ ’ਤੇ ਆਧਾਰਤ ਸਮਰਥਨ ਮਿਲਦਾ ਰਿਹਾ ਹੈ। ਇਨ੍ਹਾਂ ਦੋਹਾਂ ਪਾਰਟੀਆਂ ਨੇ ਸਥਾਨਕ ਸਰਕਾਰਾਂ ਚੋਣਾਂ ’ਚ ਇਸ ਲਈ ਗਠਜੋੜ ਨਹੀਂ ਕੀਤਾ ਕਿ ਆਪਣਾ ਲੋਕ ਆਧਾਰ ਬਚਾਇਆ ਜਾ ਸਕੇ।

ਭਾਜਪਾ ਟੀ. ਆਰ. ਐੈੱਸ ਅਤੇ ਏ. ਆਈ. ਐੈੱਮ. ਆਈ. ਐੈੱਮ. ਨੇ ਪੈਸੇ ਖਰਚ ਕਰਨ ’ਚ ਉਦਾਰਤਾ ਵਰਤੀ ਹੈ ਅਤੇ ਉਨ੍ਹਾਂ ਦੇ ਕੋਲ ਖੂਬ ਬਾਹੂਬਲ ਅਤੇ ਲੋਕ ਸ਼ਕਤੀ ਹੈ। ਏ. ਆਈ. ਐੈੱਮ. ਆਈ. ਐੈੱਮ. ਹੈਦਰਾਬਾਦ ਇਲਾਕੇ ’ਚ ਹਮੇਸ਼ਾ ਜਿੱਤਦੀ ਰਹੀ ਹੈ।

ਭਾਜਪਾ ਸੌੜੀ ਰਾਜਨੀਤੀ ਲਈ ਟੀ. ਆਰ. ਐੈੱਸ. ’ਤੇ ਹਮਲਾਵਰ ਹੈ। ਹੁਣੇ ਜਿਹੇ ਹੜ੍ਹ ਰਾਹਤ ਉਪਾਅ ਨਾਕਾਫੀ ਰਹੇ ਹਨ। ਸ਼ਹਿਰ ’ਚੋਂ ਹੋ ਕੇ ਲੰਘਣ ਵਾਲੀ ਮੁੱਸੀ ਨਦੀ ਪਿਛਲੇ ਮਹੀਨੇ ਨੱਕੋ-ਨੱਕ ਭਰੀ ਹੋਈ ਸੀ, ਜਿਸ ਕਾਰਨ ਟੈਂਕਾਂ ਅਤੇ ਨਾਲਿਆਂ ’ਚ ਦਰਾਰਾਂ ਆ ਗਈਆਂ ਅਤੇ ਕਈ ਹੇਠਲੇ ਖੇਤਰਾਂ ’ਚ ਪਾਣੀ ਜਮ੍ਹਾ ਹੋ ਗਿਆ। ਲਗਭਗ 50 ਨਗਰ ਨਿਗਮ ਵਾਰਡ ਪ੍ਰਭਾਵਿਤ ਹੋਏ।

ਜੀ. ਐੈੱਚ. ਐੱਮ. ਸੀ. ਚੋਣਾਂ ’ਤੇ ਆਮ ਤੌਰ ’ਤੇ ਪਾਣੀ, ਸੀਵਰੇਜ, ਸਫਾਈ, ਸੜਕਾਂ ਅਤੇ ਸਹੂਲਤਾਂ ਆਦਿ ਦੇ ਮਾਮਲੇ ਉਠਾਏ ਜਾਣੇ ਚਾਹੀਦੇ ਹਨ ਪਰ ਹਾਲ ਹੀ ’ਚ ਖਤਮ ਹੋਇਆ ਪ੍ਰਚਾਰ ਧਰੁਵੀਕਰਨ ’ਤੇ ਕੇਂਦਰਿਤ ਰਿਹਾ। ਨਾਗਰਿਕ ਮੁੱਦਿਆਂ ਨੂੰ ਛੱਡ ਕੇ ਪ੍ਰਚਾਰ ਦੇ ਦੌਰਾਨ ਧਰੁਵੀਕਰਨ ਲਈ ਪਾਕਿਸਤਾਨ, ਮੁਹੰਮਦ ਅਲੀ ਜਿੱਨਾਹ, ਰੋਹਿੰਗਿਆ ਸ਼ਰਨਾਰਥੀਆਂ ’ਤੇ ਟਿੱਪਣੀਆਂ ਤੋਂ ਇਲਾਵਾ ਹਿੰਦੂ-ਮੁਸਲਿਮ ਨੈਰੇਟਿਵ ’ਤੇ ਚਰਚਾ ਹੋਈ।

ਭਾਰਤ ’ਚ ਕਿਸੇ ਹੋਰ ਸ਼ਹਿਰ ਦੇ ਮੁਕਾਬਲੇ ਹੈਦਰਾਬਾਦ ’ਚ ਸਭ ਤੋਂ ਵੱਧ ਮੁਸਲਿਮ ਆਬਾਦੀ ਹੈ, ਲਗਭਗ 44 ਫੀਸਦੀ ਲੋਕ ਮੁਸਲਿਮ ਜਦਕਿ 52 ਫੀਸਦੀ ਹਿੰਦੂ ਹਨ। ਸਾਰੀਆਂ ਪਾਰਟੀਆਂ ਨੇ ਜਿੱਤਣ ’ਤੇ ਜਨਤਾ ਲਈ ਕਈ ਕੰਮ ਕਰਨ ਦੇ ਭਰਮਾਉਣੇ ਵਾਅਦੇ ਕੀਤੇ ਹਨ। ਭਾਜਪਾ, ਟੀ. ਆਰ. ਐੈੱਸ. ਅਤੇ ਕਾਂਗਰਸ ਨੇ ਸ਼ਹਿਰ ’ਚ ਪੀਣ ਵਾਲੀ ਪਾਣੀ ਦੀ ਸਪਲਾਈ ਦਾ ਵਾਅਦਾ ਕੀਤਾ ਜਦਕਿ ਭਾਜਪਾ ਨੇ ਮੁਫਤ ਵੈਕਸੀਨ ਅਤੇ ਹੈਦਰਾਬਾਦ ਦਾ ਨਾਂ ਬਦਲ ਕੇ ਭਾਗਯਨਗਰ ਰੱਖਣ ਦਾ ਵਾਅਦਾ ਕੀਤਾ।

ਭਾਜਪਾ ਵਿਰੋਧੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਕੇ. ਸੀ. ਆਰ.-ਭਾਜਪਾ ਗਠਜੋੜ ਨੂੰ ਸਰਗਰਮ ਕਰਨ ਦੀ ਚਿਤਾਵਨੀ ਦੇ ਰਹੇ ਹਨ, ਜਿਸ ’ਚ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਕਾਂਪਾ ਆਦਿ ਸ਼ਾਮਲ ਹੋਣਗੀਆਂ। ਇਸ ਦੌਰਾਨ ਵੱਖ-ਵੱਖ ਓਪੀਨੀਅਨ ਪੋਲ ਵੀ ਆਏ ਹਨ ਜਿਨ੍ਹਾਂ ’ਚ ਉਨ੍ਹਾਂ ਨੇ ਟੀ. ਆਰ. ਐੱਸ ਨੂੰ ਸਭ ਤੋਂ ਵੱਧ 85 ਸੀਟਾਂ ਆਉਣ ਦੀ ਗੱਲ ਕਹੀ ਹੈ ਜਦਕਿ ਵਧੇਰਿਆਂ ਨੇ ਭਾਜਪਾ ਨੂੰ 30 ਫੀਸਦੀ ਵੋਟਾਂ ਮਿਲਣ ਦੀ ਆਸ ਪ੍ਰਗਟਾਈ ਹੈ। ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ 35 ਵੋਟਾਂ ਟੀ. ਆਰ. ਐੱਸ. ਦੇ ਪੱਖ ’ਚ ਜਾਣਗੀਆਂ ਹਾਲਾਂਕਿ ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿਸਮਤ ਕਿਸ ਦਾ ਸਾਥ ਦੇਵੇਗੀ।


Bharat Thapa

Content Editor

Related News