ਬਿਹਾਰ ਚੋਣਾਂ : ਅਸਪੱਸ਼ਟ ਮੁੱਦੇ, ਗੈਰ-ਭਰੋਸੇਯੋਗ ਲੀਡਰਸ਼ਿਪ

Thursday, Oct 30, 2025 - 04:46 PM (IST)

ਬਿਹਾਰ ਚੋਣਾਂ : ਅਸਪੱਸ਼ਟ ਮੁੱਦੇ, ਗੈਰ-ਭਰੋਸੇਯੋਗ ਲੀਡਰਸ਼ਿਪ

ਬਿਹਾਰ ’ਚ ਮਤਦਾਨ ਤੋਂ ਪਹਿਲਾਂ 12 ਸੂਬਿਆਂ ਦੀ ਵੋਟਰ ਸੂਚੀ ਦੇ ਵਿਸ਼ੇਸ਼ ਮੁੜ ਨਿਰੀਖਣ ਦਾ ਚੋਣ ਕਮਿਸ਼ਨ ਦਾ ਫੈਸਲਾ ਸਿਰਫ਼ ਪ੍ਰਸ਼ਾਸਨਿਕ ਅਤੇ ਰੁਟੀਨ ਕੰਮ ਦੇ ਵਿਸਥਾਰ ਨਾਲੋਂ ਜ਼ਿਆਦਾ ਇਕ ਰਾਜਨੀਤਿਕ ਚੁਣੌਤੀ ਵਾਲਾ ਜਾਪਦਾ ਹੈ। ਸੁਪਰੀਮ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ, ਬਿਹਾਰ ਦੇ ਮੁੜ ਨਿਰੀਖਣ ਨੂੰ ਲੈ ਕੇ ਹਜ਼ਾਰਾਂ ਇਤਰਾਜ਼ ਪਏ ਹਨ, ਅਦਾਲਤੀ ਹੁਕਮ ਨਾਲ ਇਸ ਪ੍ਰੋਗਰਾਮ ’ਚ ਕਈ ਸਾਰੇ ਬਦਲਾਅ ਹੋਏ ਅਤੇ ਅਦਾਲਤ ਦੀਆਂ ਉਲਟ ਟਿੱਪਣੀਆਂ ਦੀ ਗਿਣਤੀ ਵੀ ਚੰਗੀ ਖਾਸੀ ਰਹੀ। ਇਨ੍ਹਾਂ ਸਭ ਦੇ ਬਾਵਜੂਦ ਅਤੇ ਬਿਨਾਂ ਜ਼ਿਆਦਾ ਬਦਲਾਅ ਦੇ ਇਸ ਕੰਮ ਦਾ ਵਿਸਥਾਰ ਕਰਨ ਨਾਲ ਕਮਿਸ਼ਨ ਨੂੰ ਤਾਕਤ ਤੇ ਕਥਿਤ ਵੋਟ ਚੋਰੀ ਰੋਕਣ ਦੇ ਅੰਦੋਲਨ ਦੀ ਹਵਾ ਕੱਢਣ ਤੋਂ ਮਿਲੀ ਹੈ।

ਠੀਕ-ਠਾਕ ਜ਼ੋਰ ਫੜਨ ਤੋਂ ਬਾਅਦ ਇਹ ਮੁਹਿੰਮ ਭਾਜਪਾ-ਜਦ (ਯੂ) ਵੱਲੋਂ ਉਸ ਤੋਂ ਚਾਰ ਕਦਮ ਅੱਗੇ ਵਧ ਕੇ ਘੁਸਪੈਠ ਵਰਗੇ ਮੁੱਦਿਆਂ ਨੂੰ ਉਠਾਉਣ, ਅਦਾਲਤ ਵੱਲੋਂ ਕਰਵਾਏ ਗਏ ਭੁੱਲ-ਸੁਧਾਰ ਨਾਲੋਂ ਵੀ ਜ਼ਿਆਦਾ ਵੋਟ ਚੋਰੀ ਮੁਹਿੰਮ ਦੇ ਨਾਇਕ ਰਾਹੁਲ ਗਾਂਧੀ ਦੇ ‘ਗਾਇਬ’ ਹੋਣ ਅਤੇ ਉਨ੍ਹਾਂ ਦੇ ਸਾਰਥਿਕ ਤੇਜਸਵੀ ਯਾਦਵ ਵੱਲੋਂ ਕੀਤੀਆਂ ਗਈਆਂ ਗਲਤੀਆਂ ਨਾਲ ਅੱਜ ਠੰਡੀ ਪੈ ਗਈ ਹੈ ਅਤੇ ਵਿਰੋਧੀ ਚੋਣਾਂ ’ਚ ਉਲਝੀ ਹੋਈ ਹੈ।

ਅਤੇ ਹੁਣ ਇਨ੍ਹਾਂ ਚੋਣਾਂ ’ਚ ਵੋਟ ਚੋਰੀ ਕੋਈ ਵੱਡਾ ਮੁੱਦਾ ਨਹੀਂ ਲੱਗਦਾ। ਹਿਜ਼ਰਤ, ਬੇਰੋਜ਼ਗਾਰੀ ਅਤੇ ਕਾਨੂੰਨ ਵਿਵਸਥਾ (ਜੰਗਲ ਰਾਜ) ਉਸ ਤੋਂ ਵੱਡੇ ਮੁੱਦੇ ਲੱਗਦੇ ਹਨ।

ਦਰਅਸਲ ਇਸ ਦੇ ਪਿਛੋਕੜ ’ਚ ਰਾਹੁਲ ਗਾਂਧੀ ਦੀ ਰਾਜਨੀਤੀ ਦਾ ਖਾਸ ਚਰਿੱਤਰ ਹੈ, ਜਿਸ ਰਾਜਨੀਤੀ ’ਚ ਹਰ ਚੋਣ ਸਭਾ ਲੱਖਾਂ ਕਰੋੜਾਂ ਦਾ ਖਰਚ ਮੰਗਦੀ ਹੈ। ਬੀਤੇ ਮਹੀਨੇ ਆਪਣੀ ਬਿਹਾਰ ਯਾਤਰਾ ਦੌਰਾਨ ਰਾਹੁਲ ਜਿਸ ਤਰ੍ਹਾਂ ਅਤਿ-ਪੱਛੜਿਆਂ, ਦਲਿਤਾਂ ਅਤੇ ਮਹਿਲਾਵਾਂ ਨਾਲ ਜੁੜੇ ਮੁੱਦੇ ਉਠਾ ਰਹੇ ਸਨ, ਰਿਜ਼ਰਵੇਸ਼ਨ ਦੀ ਹੱਦ ਵਧਾਉਣ ਦੀ ਗੱਲ ਕਰਦੇ ਸਨ ਅਤੇ ਜਿਸ ਦਲੇਰੀ ਨਾਲ ਮੋਦੀ ਸਰਕਾਰ ਦੇ ਕੰਮਕਾਜ ਦੀ ਆਲਚੋਨਾ ਕਰਦੇ ਸਨ, ਉਸ ਨਾਲ ਉਨ੍ਹਾਂ ਦੇ ਪ੍ਰਤੀ ਇਕ ਖਾਸ ਹਮਦਰਦੀ ਦਿਸਦੀ ਸੀ ਜੋ ਬਾਅਦ ’ਚ ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ ’ਚ ਵੀ ਦਿਸੀ।

ਵਿਰੋਧੀ ਧਿਰ ਵੀ ਘਬਰਾਈ ਸੀ ਅਤੇ ਉਸ ਨੇ ਰਾਹੁਲ ਦੇ ਅੱਗੇ ਤੇਜਸਵੀ ਦੇ ਨਤਮਸਤਕ ਹੋਣ ਦਾ ਮਾਮਲਾ ਉਠਾਇਆ ਅਤੇ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਵੀ ਉਸ ਦਾ ਲਾਭ ਗੱਠਜੋੜ ’ਚ ਜ਼ਿਆਦਾ ਅਤੇ ਚੰਗੀਆਂ ਸੀਟਾਂ ਹਾਸਲ ਕਰਨ ਦੇ ਯਤਨ ਦੇ ਰੂਪ ’ਚ ਉਠਾਇਆ ਪਰ ਜਦੋਂ ਤੱਕ ਇਹ ਸਭ ਨਤੀਜੇ ਨਿਕਲੇ ਉਦੋਂ ਤੱਕ ਸੰਵਾਦਹੀਣਤਾ, ਟਿਕਟ ਵੇਚਣ ਦੇ ਦੋਸ਼, ਰਾਹੁਲ-ਪ੍ਰਿਅੰਕਾਂ ਦੇ ਬਿਹਾਰ ਮਾਮਲਿਆਂ ਤੋਂ ਇਕਦਮ ਹੱਥ ਝਾੜ ਲੈਣ ਅਤੇ ਬਿਹਾਰ ਦੇ ਇੰਚਾਰਜ ਅਲਾਵਰੂ ਨੂੰ ਨੁਕਰੇ ਲਗਾਉਣ ਅਤੇ ਲਾਲੂ-ਤੇਜਸਵੀ ਦੇ ਅੱਗੇ ਸਰੰਡਰ ਕਰਨ ਵਰਗੀਆਂ ਘਟਨਾਵਾਂ ਦਾ ਪੂਰਾ ਸਿਲਸਿਲਾ ਦਿਸ ਗਿਆ। ਅਲਾਵਰੂ ਦੀ ਵਿਦਾਈ ਵੀ ਹੋ ਗਈ।

ਟਿਕਟਾਂ ਜਦ (ਯੂ) ਨੂੰ ਛੱਡ ਕੇ ਹਰ ਦਲ ’ਚ ਵਿਕੀਆਂ। ਉਸ ’ਚ ਦੋਸ਼-ਜਵਾਬੀ ਦੋਸ਼ ਚੱਲੇ ਅਤੇ ਮਹਾਗੱਠਜੋੜ ਦੀਆਂ ਟਿਕਟਾਂ ’ਚ ਲਾਲੂ ਪਰਿਵਾਰ ਦਾ ਜ਼ੋਰ ਚੱਲਿਆ। ਤੇਜਸਵੀ ਅਤੇ ਰਾਜਦ ਦੀ ਜੋ ਸਥਿਤੀ ਹੈ ਉਸ ’ਚ ਇਹ ਸੁਭਾਵਿਕ ਸੀ ਪਰ ਤੇਜਸਵੀ ਨੇਤਾ ਐਲਾਨੇ ਜਾਣ ਦੇ ਲਈ ਕਿਉਂ ਬੇਚੈਨ ਹੋਏ, ਪੱਪੂ ਯਾਦਵ ਅਤੇ ਕਨ੍ਹੱਈਆ ਵਰਗਿਆਂ ਤੋਂ ਕਿਉਂ ਚਿੜਦੇ/ਡਰਦੇ ਹਨ ਅਤੇ ਗੱਠਜੋੜ ਦੀ ਅਗਵਾਈ ਕਰਦੇ ਹੋਏ ਚੀਜ਼ਾਂ ਨੂੰ ਸਮੇਟਣ ਦਾ ਕੰਮ ਕਿਉਂ ਨਹੀਂ ਕੀਤਾ। ਇਹ ਸਮਝਣਾ ਮੁਸ਼ਕਲ ਹੈ।

ਹੁਣ ਜੇਕਰ ਉਨ੍ਹਾਂ ਨੂੰ ਹਰ ਘਰ ’ਚ ਸਰਕਾਰੀ ਨੌਕਰੀ ਦੇਣ ਜਾਂ ਜੀਵਿਕਾ ਦੀਦੀਆਂ ਵਗੈਰਾ ਨੂੰ ਸਥਾਈ ਕੰਮ ਦੇਣ ਜਾਂ ਬਿਹਾਰ ’ਚ ਉਦਯੋਗ ਲਗਾਉਣ ਵਰਗਾ ਪ੍ਰੋਗਰਾਮ ਚੋਣ ਜਿਤਾਊ ਅਤੇ ਜ਼ਿਆਦਾ ਵਧੀਆ ਲੱਗਦਾ ਹੈ ਤਾਂ ਉਨ੍ਹਾਂ ਨੇ ਰਾਹੁਲ ਦੇ ਵੋਟ ਚੋਰੀ ਪ੍ਰੋਗਰਾਮ ਦੇ ਸਮੇਂ ਹੀ ਇਸ ਮਾਮਲੇ ਨੂੰ ਕਿਉਂ ਨਹੀਂ ਉਠਾਇਆ। ਉਹ ਉਦੋਂ ਤਾਂ ਉਨ੍ਹਾਂ ਦੇ ਸਾਰਥੀ ਬਣ ਕੇ ਵੀ ਨਿਹਾਲ ਸਨ। ਅਤੀ ਪੱਛੜਿਆਂ ਦੀ ਗੱਲ ਕਰ ਕੇ ਟਿਕਟ ਦੇਣ ’ਚ ਅਹੀਰ ਅਤੇ ਕੁਸ਼ਵਾਹਾਂ ’ਤੇ ਜ਼ੋਰ ਦੇਣਾ ਅਤੇ ਮੁਸਲਮਾਨਾਂ ਨੂੰ ਨਿਰਾਸ਼ ਕਰਨਾ ਵੀ ਸਮਝ ਨਾ ਆਉਣ ਵਾਲਾ ਫੈਸਲਾ ਹੈ। ਸਭ ਤੋਂ ਪੁਰਾਣੇ ਅਖਾੜੇਬਾਜ਼ ਲਾਲੂ ਯਾਦਵ ਦੀ ਦੇਖਰੇਖ ਦੇ ਬਾਵਜੂਦ ਇਹ ਸਭ ਕਿਵੇਂ ਹੋਇਆ ਸਮਝਣਾ ਮੁਸ਼ਕਲ ਹੈ।

ਇਸ ਮਾਮਲੇ ’ਚ ਨਿਤੀਸ਼ ਕੁਮਾਰ ਨੇ ਹੈਰਾਨ ਕਰ ਦਿੱਤਾ। ਕਮਜ਼ੋਰ ਅਤੇ ਬੀਮਾਰ ਹੋਣ ਦੇ ਰੋਲੇ ਵਿਚਾਲੇ ਉਹ ਕਾਫੀ ਸਰਗਰਮ ਦਿਸੇ ਅਤੇ ਉਨ੍ਹਾਂ ਦੇ ਇੱਥੇ ਸੀਨੀਅਰ ਲੋਕਾਂ ਨੂੰ ਟਿਕਟ ਦੇਣ ਦੇ ਨਾਲ ਹੀ ਘੱਟੋ-ਘੱਟ ਹੰਗਾਮਾ ਹੋਇਆ। ਉਨ੍ਹਾਂ ਦੀ ਸਰਕਾਰ ਦੀਆਂ ਉਪਲੱਬਧੀਆਂ ਉਨ੍ਹਾਂ ਦੇ ਨਾਲ ਹੀ ਭਾਜਪਾ ਅਤੇ ਲੋਜਪਾ ਲਈ ਵੀ ਸਹਾਰਾ ਬਣੀਆਂ ਹੋਈਆਂ ਹਨ। ਪਿਛਲੀ ਵਾਰ ਲੋਜਪਾ ਅਤੇ ਉਸ ਦੇ ਪਿੱਛੇ ਖੜ੍ਹੀ ਭਾਜਪਾ ਨੇ ਉਨ੍ਹਾਂ ਦੀ ਦਿਖ ਬਿਗਾੜਨ ਦਾ ਯਤਨ ਕੀਤਾ ਸੀ। ਇਸ ਵਾਰ ਆਮ ਲੋਕਾਂ ’ਚ ਉਨ੍ਹਾਂ ਦੇ ਪ੍ਰਤੀ ਹਮਦਰਦੀ ਹੋਣ ਤੋਂ ਲੈ ਕੇ ਭਾਜਪਾ ਅਤੇ ਲੋਜਪਾ ’ਚ ਵੀ ਉਨ੍ਹਾਂ ਦਾ ਹੀ ਭਰੋਸਾ ਰਹਿ ਜਾਣ ਦਾ ਭਾਵ ਵੀ ਦਿੱਸਦਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਪੰਜ ਉੱਚ ਨੇਤਾਵਾਂ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਵਿਵਾਦ ਨੂੰ ਸਾਹਮਣੇ ਕਰ ਕੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਜ਼ਿਆਦਾ ਮਜ਼ਬੂਤ ਬਣਾ ਦਿੱਤਾ ਹੈ।

ਭਾਜਪਾ ਬੇਸ਼ੱਕ ਉਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਐਲਾਨ ਨਾ ਕਰੇ ਪਰ ਚੋਣਾਂ ਉਨ੍ਹਾਂ ਦੇ ਸਹਾਰੇ ਹੀ ਲੜਨਾ ਇਸ ਦੀ ਮਜਬੂਰੀ ਹੈ। ਖੁਦ ਪ੍ਰਸ਼ਾਂਤ ਸਾਰੀ ਰਣਨੀਤਕ ਸਮਝ ਰੱਖਦੇ ਹੋਏ ਕਿਉਂ ਐਲਾਨ ਕਰ ਕੇ ਤੇਜਸਵੀ ਨਾਲ ਲੜਨ ਰਾਧੋਪੁਰ ਨਹੀਂ ਗਏ। ਇਹ ਉਨ੍ਹਾਂ ਦੀ ਪੂਰੀ ਮੁਹਿੰਮ ’ਤੇ ਭਾਰੀ ਪੈ ਗਿਆ।

ਜੇਕਰ ਕਾਂਗਰਸ ਅਤੇ ਮਹਾਗੱਠਜੋੜ ਨੂੰ ਹੁਣ ਵੋਟ ਚੋਰੀ ਯਾਦ ਨਹੀਂ ਰਹੀ ਅਤੇ ਚੋਣ ਜਿਤਾਊ ਮੁੱਦਾ ਸਮਝ ਨਹੀਂ ਆਉਂਦਾ ਤਾਂ ਇਹ ਮੁਸ਼ਕਲ ਭਾਜਪਾ ਅਤੇ ਐੱਨ. ਡੀ. ਏ. ਲਈ ਹੋਰ ਵੀ ਵੱਡੀ ਹੈ। ਨਿਤੀਸ਼ ਕੁਮਾਰ ਸ਼ਾਸਨ ਦੀਆਂ 20 ਸਾਲ ਦੀਆਂ ਉਪਲੱਬਧੀਆਂ ਦੀ ਜਗ੍ਹਾ ਉਸ ਤੋਂ ਪਹਿਲਾਂ ਦੇ 15 ਸਾਲ ਦੇ ਰਾਜਦ ਸ਼ਾਸਨ , ਜਿਸ ਨੂੰ ਭਾਜਪਾ ਜੰਗਲਰਾਜ ਦੱਸਦੀ ਹੈ, ਨੂੰ ਚੋਣ ਮੁੱਦਾ ਬਣਾਉਣ ਦਾ ਕਿੰਨਾ ਲਾਭ ਹੋਵੇਗਾ ਕਹਿਣਾ ਮੁਸ਼ਕਲ ਹੈ। ਪਿਛਲੀ ਵਾਰ ਤੱਕ ਰਾਜਦ ਦੇ ਗੁੰਡਾਰਾਜ ਦਾ ਡਰ ਦਿਖਾਉਣਾ ਲਾਹੇਬੰਦ ਸੀ ਤਾਂ ਪਹਿਲਾਂ ਫਿਰਕੂ ਧਰੂਵੀਕਰਨ ਵੀ ਹੋਇਆ ਅਤੇ ਉਸ ਨਾਲ ਭਾਜਪਾ ਨੂੰ ਲਾਭ ਮਿਲਿਆ। ਇਸ ਵਾਰ ਹੁਣ ਤੱਕ ਧਰੂਵੀਕਰਨ ਦੇ ਸਾਰੇ ਯਤਨ ਹਵਾਈ ਹੀ ਲੱਗਦੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਯਾਤਰਾਵਾਂ ਦਾ ਅਸਰ ਦਿਸਣਾ ਬਾਕੀ ਹੈ। ਉਨ੍ਹਾਂ ਦੇ ਸ਼ਾਸਨ ਨੂੰ ਲੈ ਕੇ ਇਕ ਪ੍ਰਸ਼ੰਸਾ-ਭਾਵ ਹੈ ਪਰ ‘ਕਟੇਂਗੇ-ਬਟੇਂਗੇ’ ਵਰਗੇ ਨਾਅਰਿਆਂ ਦਾ ਅਸਰ ਨਹੀਂ ਲੱਗਦਾ। ਮੋਦੀ ਜੀ ਅਤੇ ਉਨ੍ਹਾਂ ਤੋਂ ਵੀ ਜ਼ਿਆਦਾ ਅਮਿਤ ਸ਼ਾਹ ਇਕ ਜ਼ਬਰਦਸਤ ਚੋਣ ਪ੍ਰਬੰਧਨ ਦਾ ਨਮੂਨਾ ਪੇਸ਼ ਕਰ ਰਹੇ ਹਨ ਪਰ ਉਸ ਨਾਲ ਬਿਨਾਂ ਨੇਤਾ ਅਤੇ ਬਿਨਾਂ ਮੁੱਦੇ ਵਾਲੀ ਭਾਜਪਾ ਨੂੰ ਲਾਭ ਹੁੰਦਾ ਨਹੀਂ ਲੱਗਦਾ ਪਰ ਹੁਣ ਤਾਂ ਚੋਣ ਪ੍ਰਚਾਰ ਅਤੇ ਚੋਣਾਂ ਹੀ ਅਸਲੀ ਰੰਗ ’ਚ ਕਿੱਥੇ ਸਨ। ਅਜੇ ਤੱਕ ਤਾਂ ਦੀਵਾਲੀ, ਛੱਠ ਦਾ ਮਾਹੌਲ ਸੀ, ਅਸਲੀ ਲੜਾਈ ਤਾਂ ਹੁਣ ਸ਼ੁਰੂ ਹੋਣੀ ਹੈ।

ਅਰਵਿੰਦ ਮੋਹਨ


author

Rakesh

Content Editor

Related News