ਜਾਣੋ ਸ਼ਹੀਦ ਭਾਈ ਤਾਰੂ ਸਿੰਘ ਜੀ ਬਾਰੇ

Wednesday, Jul 15, 2015 - 06:49 PM (IST)

 ਜਾਣੋ ਸ਼ਹੀਦ ਭਾਈ ਤਾਰੂ ਸਿੰਘ ਜੀ ਬਾਰੇ

''''ਕੌਮਾਂ ਜਿਊਂਦੀਆਂ ਸਦਾ ਕੁਰਬਾਨੀਆਂ ''ਤੇ ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ 
ਉਸ ਕੌਮ ਨੂੰ ਸਦਾ ਇਤਿਹਾਸ ਪੁਜੇ ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ'''' 
ਦੁਨੀਆ ''ਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ, ਜਿਨਾਂ ਦੇ ਸਿਰਾਂ ''ਤੇ ਬਿਪਤਾ ਰੂਪੀ ਬੱਦਲ ਅਕਸਰ ਮੰਡਰਾਉਂਦੇ ਰਹੇ ਹਨ। ਇਨ੍ਹਾਂ ਕੌਮਾਂ ''ਚ ਪੰਜਾਬੀ ਕੌਮ ਦਾ ਨਾਂ ਉਭਰਵੇਂ ਰੂਪ ''ਚ ਲਿਆ ਜਾ ਸਕਦਾ ਹੈ। ਸੰਕਟਾਂ ਦੀ ਜਿਹੜੀ ਬਦਲਵਾਈ ਸਿੱਖ ਕੌਮ ਦੇ ਰਹਿਬਰਾਂ ਅਤੇ ਪੈਰੋਕਾਰਾਂ ਉੱਪਰ ਛਾਈ ਰਹੀ ਹੈ, ਉਸ ਦੀ ਮਿਸਾਲ ਦੁਨੀਆ ਦੇ ਇਤਿਹਾਸ ''ਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ, ਜਿੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੂੰ ਆਪਣੇ ਦ੍ਰਿੜ ਇਰਾਦੇ ਅਤੇ ਉੱਚੀ ਪਹੁੰਚ ਸਦਕਾ ਤੱਤੀਆਂ ਤਵੀਆਂ ਦੇ ਸੇਕ ਨੂੰ ਠੰਢਿਆਂ ਕਰਨਾ ਪਿਆ। ਉਥੇ ਇਸੇ ਧਰਮ ਦੇ ਪੈਰੋਕਾਰਾਂ/ ਸੇਵਕਾਂ ਨੂੰ ਵੀ ਆਪਣੀ ਸਿੱਦਕਦਿਲੀ ਦੇ ਸਰਮਾਏ ਨਾਲ ਰੰਬੀ ਦੀਆਂ ਤਿੱਖੀਆਂ ਧਾਰਾਂ ਦਾ ਮੂੰਹ ਮੋੜਨਾ ਪਿਆ। ਨਿਰਭਉ ਜਪ ਕੇ ਸਗਲ ਭਉ ਮਿਟਾਉਣ ਵਾਲੇ ਅਤੇ ਮਰਨ ਨੂੰ ਸੱਚ ਤੇ ਜਿਊਣ ਨੂੰ ਝੂਠ ਸਮਝ ਕੇ ਚੱਲਣ ਵਾਲੇ ਇਹ ਮਰਜੀਵੜੇ ਮੌਤ ਨੂੰ ਵੀ ਮਖੌਲ ਕਰਦੇ ਰਹੇ ਹਨ, ਜਿੱਥੇ ਆਮ ਮਨੁੱਖ ਮੌਤ ਦੇ ਨਾਂ ਤੋਂ ਥਰ-ਥਰ ਕੰਬਦਾ ਹੈ ਉਥੇ ਹੀ ਕਲਗੀਧਰ ਤੋਂ ਥਾਪੜਾ ਲੈ ਕੇ ਜੂਝਣ ਵਾਲੇ ਇਨ੍ਹਾਂ ਯੋਧਿਆਂ ਤੋਂ ਇਕ ਵਾਰ ਤਾਂ ਮੌਤ ਵੀ ਭੈਅ ਖਾ ਜਾਂਦੀ ਹੈ। ਆਪਣੇ ਤਨ ਅਤੇ ਮਨ ਨੂੰ ਇਸ ਅਕਾਲ-ਪੁਰਖ ਦੀ ਅਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਕਿਸੇ ਉੱਚੇ ਅਤੇ ਸੱਚੇ ਆਸ਼ੇ ਦੀ ਪੂਰਤੀ ਹਿੱਤ ਮੈਦਾਨ ''ਚ ਆ ਜਾਂਦੇ ਹਨ ਉਸ ਆਸ਼ੇ ਦੀ ਧਰਤੀ ਤੋਂ ਬਗੈਰ ਮੈਦਾਨ ਨੂੰ ਵੇਹਲਾ ਨਹੀਂ ਕਰਦੇ। ਅਜਿਹਾ ਕਰਦਿਆਂ ਬੇਸ਼ੱਕ ਉਨ੍ਹਾਂ ਨੂੰ ਆਪਣੇ ਸਿਰਾਂ ਦੀਆਂ ਖੋਪੜੀਆਂ ਵੀ ਲਾਹੁਣੀਆਂ ਪੈ ਜਾਣ। ਕੁਰਬਾਨੀ ਦਾ ਪੁੰਜ ਬਣਨ ਵਾਲੇ ਇਨ੍ਹਾਂ ਸਿੰਘ ''ਚ ਹੀ ਸ਼ਾਮਲ ਹੈ। ਸ਼ਹੀਦ ਭਾਈ ਤਾਰਾ ਸਿੰਘ ਜੀ ਦਾ ਜਨਮ। 
ਭਾਈ ਤਾਰਾ ਸਿੰਘ ਦਾ ਜਨਮ ਪਿੰਡ ਪਹੂਲਾ ਜਿਲਾ ਅੰਮ੍ਰਿਤਸਰ (ਹੁਣ ਤਰਨਤਾਰਨ) ਵਿਖੇ ਇਕ ਕਿਸਾਨ ਪਰਿਵਾਰ ''ਚ ਹੋਇਆ। ਛੋਟੀ ਉਮਰ ''ਚ ਹੀ ਆਪ ਦੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਜੀ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਦੀ ਔਰਤ ਸੀ। ਉਸ ਨੇ ਭਾਈ ਤਾਰੂ ਸਿੰਘ ਦੇ ਮਨ ''ਚ ਗੁਰੂ ਸਾਹਿਬਾਨ, ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸੱਤਿਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ-ਕਮਾਈ ''ਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣ ਲੱਗ ਪਏ। ਲੋੜਵੰਦ ਗੁਰਮੁੱਖ ਪਿਆਰੇ ਉਨ੍ਹਾਂ ਦੇ ਘਰ ਕਈ-ਕਈ ਦਿਨ ਠਹਿਰ ਕੇ ਪ੍ਰਸ਼ਾਦਾ-ਪਾਣੀ ਛੱਕਦੇ ਸਨ। ਕਦੇ-ਕਦੇ ਸਾਹਿਬ ਬਾਬਾ ਬੁੱਢਾ ਜੀ ਨੇੜਲੇ ਜੰਗਲਾਂ ''ਚ ਵੱਸਦੇ ਸਿੰਘ ਨੂੰ ਰਸਦਾਂ ਵੀ ਪਹੁੰਚਾਇਆ ਕਰਦੇ ਸਨ। ਪਰਉਪਕਾਰੀ ਅਤੇ ਨੇਕਬਖਤ ਹੋਣ ਕਰਕੇ ਭਾਈ ਤਾਰੂ ਸਿੰਘ ਹਿੰਦੂਆਂ ਅਤੇ ਮੁਸਲਮਾਨਾਂ ''ਚ ਉਨ੍ਹਾਂ ਦਾ ਬਰਾਬਰ ਦਾ ਸੱਤਿਕਾਰ ਸੀ। ਇਸ ਸੱਤਿਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ ਦੇ ਸੰਕਟ ਦੇ ਸਮੇਂ ਆਪਣੇ ਨਗਰ ਖੇੜੇ ''ਚ ਵਿਚਰਦੇ ਰਹੇ ਹਨ। 
ਜੰਡਿਆਲੇ ਦੀ ਵਸਨੀਕ ਹਰਭਗਤ ਨਿਰੰਜਨੀਆ, ਜਿਸ ਦੇ ਵਡੇਰਿਆਂ ਦੀ ਬਾਂਹ ਸ਼੍ਰੀ ਤੇਗ ਬਹਾਦੁਰ ਜੀ ਨੇ ਫੜ੍ਹੀ ਸੀ ਉਹ ਗੁਰੂ ਨਾਨਕ ਦੇ ਘਰ ਦਾ ਅਕ੍ਰਿਤਘਣ ਸਾਬਤ ਹੋ ਗਿਆ। ਬਾਬੇਕਿਆਂਦਾ ਧੰਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤਕੀ ਬਣ ਬੈਠਾ। ਘਾਤਿਕਮਈ ਪੈਂਤੜੇ ਤੋਂ ਹੀ ਉਸ ਨੇ ਲਾਹੋਰ ਦੇ ਗਵਰਨਰ ਜ਼ਕਰੀਆਂ ਖਾਨ ਨੂੰ ਜਾ ਕੇ ਮੂੰਹ ਮਾਰਿਆ ਕਿ ਪੂਹਲੇ ਪਿੰਡ ''ਚ ਵੱਸਦਾ ਤਾਰੂ ਸਿੰਘ ਆਪਣੇ ਘਰ ਡਾਕੂਆਂ ਨੂੰ ਜਲਪਾਨ ਕਰਵਾਉਂਦਾ ਹੈ ਅਤੇ ਰਾਤ ਰਹਿਣ ਦੀ ਠਹਿਰ ਤੱਕ ਵੀ ਦਿੰਦਾ ਹੈ। ਹਕੂਮਤ ਦੇ ਬਾਗੀਆਂ ਦੀ ਮਦਦ ਕਰਨ ਨਾਲ-ਨਾਲ ਤਾਰੂ ਸਿੰਘ ਮੁੱਖਬਰੀ ਦਾ ਕੰਮ ਕਰਦਾ ਹੈ। ਇਥੇ ਹੀ ਬੱਸ ਨਹੀਂ ਹੋਰ ਵੀ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜ ਕੇ ਨਿਰੰਜਨੀਏ ਨੇ ਜ਼ਕੇਰੀਆਂ ਖਾਨ ਦੇ ਕੰਨ ਚੰਗੀ ਤਰ੍ਹਾਂ ਭਰ ਦਿੱਤੇ। ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਗਾ ਕੇ ਬੈਠੀ ਸੀ ਕਿ ਪਿੰਡਾਂ ''ਚ ਰਹਿਣ ਵਾਲੇ ਵਿਰਲੇ-ਟਾਂਵੇ ਸਿੱਖ ਜਿੱਥੇ ਸਰਕਾਰ ਦੀ ਹਾਂ ''ਚ ਹਾਂ ਮਿਲਾ ਕੇ ਚੱਲਣ ਉਥੇ ਸਰਕਾਰੀ ਨਿਜ਼ਾਮ ਦੇ ਪ੍ਰਤੀ ਵੀ ਵਫਾਦਾਰ ਰਹਿਣ ਪਰ ਸਰਕਾਰੀ ਉਮੀਦ ਤੋਂ ਬਿਲਕੁੱਲ ਉਲਟ ਭਾਈ ਤਾਰੂ ਸਿੰਘ ਸਿਰਫ ਆਪਣੀ ਸੁੱਖ-ਸ਼ਾਂਤੀ ਖਾਤਰ ਹੀ ਨਹੀਂ ਜੀ ਰਹੇ ਹਨ ਸਗੋਂ ਉਹ ਆਪਣੇ ਸੂਰਮੇ ਭਰਾਵਾਂ ਦੀ ਲੋੜ ਪੈਣ ''ਤੇ ਭੱਟਵੀਂ ਮਦਦ ਵੀ ਕਰਦੇ ਰਹਿੰਦੇ ਹਨ। ਇਸ ਤੋਂ ਛੁੱਟ ਉਨ੍ਹਾਂ ਵੀਰਾਂ ਨੂੰ ਆਉਣ ਵਾਲੇ ਖਤਰਿਆਂ ਦੀ ਆਮਦ ਤੋਂ ਵੀ ਜਾਣੂ ਕਰਵਾਉਂਦੇ ਸਨ। 
ਸੂਬੇਦਾਰ ਜ਼ਕਰੀਆ ਖਾਨ ਨੇ ਹਰ ਭਗਤ ਨਿਰੰਜਨੀਏ ਦੀ ਚੁਗਲੀ ਦੀ ਇਕ ਚੁੱਕ ''ਚ ਆ ਕੇ ਅਤੇ ਬਗੈਰ ਕਿਸੇ ਪੁੱਛ-ਪੜਤਾਲ ਤੋਂ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਦੇ ਤਹਿਤ ਹੀ ਲਗਭਗ ਡੇਢ ਕੁ ਦਰਜਨ ਪੁਲਸੀਏ ਪੈਦਲ ਚੱਲ ਕੇ ਪੂਹਲੇ ਪਿੰਡ ਆਏ ਅਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਸਨ ਤਾਂ ਪੂਹਲੇ ਪਿੰਡ ਦੇ ਵਸਨੀਕਾਂ ਨੇ ਭਾਈ ਸਾਹਿਬ ਦੀਆਂ ਨੌਕਰੀਆਂ ਸਨਮੁੱਖ ਰੱਖ ਕੇ ਉਨ੍ਹਾਂ ਦੀ ਨਜਾਇਜ਼ ਪਕੜ ਖਿਲਾਫ ਹਾਂ ਦਾ ਨਾਅਰਾ ਵੀ ਮਾਰਿਆ ਪਰ ਇਸ ਨਾਅਰੇ ਦੀ ਆਵਾਜ਼ ਦੀ ਹਕੂਮਤ ਦੇ ਬੋਲੇ ਕੰਨਾਂ ''ਚ ਕੋਈ ਅਸਰ ਨਹੀਂ ਹੋਇਆ। ਰਸਤੇ ''ਚ ਪਿੰਡ ਭੜਾਣੇ ਦੇ ਸਿੱਖਾਂ ਨੇ ਨਿਰਦੇਸ਼ ਭਾਈ ਤਾਰੂ ਸਿੰਘ ਨੂੰ ਛੁਡਾਉਣ ਲਈ ਜਦੋਂ ਪੁਲਸੀਏ ਨਾਲ ਦੋ ਹੱਥ ਕਰਨੇ ਚਾਹੇ ਤਾਂ ਭਾਈ  ਸਾਹਿਬ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ।


Related News